ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜੇਕਰ ਤੁਹਾਡਾ ਖਾਨ-ਪਾਨ ਸਹੀ ਹੋਵੇਗਾ, ਤਾਂ ਤੁਸੀਂ ਆਪਣੀਆਂ ਪਰੀਖਿਆਵਾਂ ਬਿਹਤਰ ਢੰਗ ਨਾਲ ਦੇ ਸਕੋਗੇ!: ਪ੍ਰਧਾਨ ਮੰਤਰੀ

Posted On: 13 FEB 2025 7:27PM by PIB Chandigarh

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਸਹੀ ਖਾਨ-ਪਾਨ ਅਤੇ ਅੱਛੀ ਨੀਂਦ ਨਾਲ ਪਰੀਖਿਆਵਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਮਦਦ ਮਿਲੇਗੀ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਭ ਨੂੰ ਕੱਲ੍ਹ ‘ਪਰੀਕਸ਼ਾ ਪੇ ਚਰਚਾ’ (Pariksha Pe Charcha) ਦਾ ਚੌਥਾ ਐਪੀਸੋਡ ਦੇਖਣ ਦਾ ਆਗਰਹਿ ਕੀਤਾ।

ਐਕਸ (X) ‘ਤੇ  ਸਿੱਖਿਆ ਮੰਤਰਾਲਾ ਦੀ ਇੱਕ ਪੋਸਟ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਕਿਹਾ:

 “ਜੇਕਰ ਤੁਹਾਡਾ ਖਾਨ-ਪਾਨ ਸਹੀ ਹੋਵੇਗਾ, ਤਾਂ ਤੁਸੀਂ ਆਪਣੀਆਂ ਪਰੀਖਿਆਵਾਂ ਬਿਹਤਰ ਢੰਗ ਨਾਲ ਦੇ ਸਕੋਗੇ! ‘ਪਰੀਕਸ਼ਾ  ਪੇ ਚਰਚਾ’(‘Pariksha Pe Charcha’) ਦਾ ਚੌਥਾ ਐਪੀਸੋਡ ਪਰੀਖਿਆਵਾਂ ਦੀ ਤਿਆਰੀ ਦੇ ਦੌਰਾਨ ਖਾਨ-ਪਾਨ ਅਤੇ ਅੱਛੀ ਨੀਂਦ ਬਾਰੇ ਹੋਵੇਗਾ। ਕੱਲ੍ਹ, 14 ਫਰਵਰੀ ਨੂੰ ਸ਼ੋਨਾਲੀ ਸਭਰਵਾਲ, ਰੁਜੁਤਾ ਦਿਵੇਕਰ ਅਤੇ ਰੇਵੰਤ ਹਿਮਤਸਿੰਗਕਾ (Shonali Sabherwal, Rujuta Diwekar and Revant Himatsingka) ਨੂੰ ਇਸ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸੁਣੋ। #PPC2025 #ExamWarriors

 @foodpharmer2”

 

 

***

ਐੱਮਜੇਪੀਐੱਸ/ਐੱਸਆਰ


(Release ID: 2103070) Visitor Counter : 19