ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਅਮਰੀਕੀ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 13 FEB 2025 8:15AM by PIB Chandigarh

ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ, ਸੁਸ਼੍ਰੀ ਤੁਲਸੀ ਗਬਾਰਡ (Ms. Tulsi Gabbard) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਸੁਸ਼੍ਰੀ ਗਬਾਰਡ ਦੇ ਨਾਲ ਆਪਣੀਆਂ ਪਿਛਲੀਆਂ ਮੁਲਾਕਾਤਾਂ ਨੂੰ ਯਾਦ ਕੀਤਾ। ਦੁਵੱਲਾ ਖੁਫੀਆ ਸਹਿਯੋਗ ਵਧਾਉਣ, ਵਿਸ਼ੇਸ਼ ਤੌਰ ‘ਤੇ ਆਤੰਕਵਾਦ-ਰੋਧੀ, ਸਾਇਬਰ ਸੁਰੱਖਿਆ, ਉੱਭਰਦੇ ਖ਼ਤਰਿਆਂ ਅਤੇ ਰਣਨੀਤਕ ਖੁਫੀਆ ਜਾਣਕਾਰੀ ਸਾਂਝੀ ਕਰਨ ‘ਤੇ ਦੋਹਾਂ ਦੇ ਦਰਮਿਆਨ ਖਾਸ ਚਰਚਾ ਹੋਈ। ਉਨ੍ਹਾਂ ਨੇ ਆਪਸੀ ਹਿਤਾਂ ਨਾਲ ਜੁੜੇ ਖੇਤਰੀ ਅਤੇ ਆਲਮੀ ਘਟਨਾਕ੍ਰਮ ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ  ਸੁਰੱਖਿਅਤ, ਸਥਿਰ ਅਤ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ। 

***

ਐੱਮਜੇਪੀਐੱਸ/ਐੱਸਆਰ


(Release ID: 2102728) Visitor Counter : 23