ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ ਰੀਲ ਬਣਾਉਣ ਵਾਲਿਆਂ ਅਤੇ ਪੇਸ਼ੇਵਰ ਵਿਗਿਆਪਨ ਫਿਲਮ ਬਣਾਉਣ ਵਾਲਿਆਂ ਨੂੰ ਮਸ਼ਹੂਰ ਹਸਤੀਆਂ ਦੇ ਰੂਪ ਵਿੱਚ ਚਮਕਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ


ਜਲਦੀ ਕਰੋ! ਸਿਰਫ਼ ਦੋ ਦਿਨ ਬਾਕੀ ਹਨ, ਆਪਣੇ ਕੰਮ ਨੂੰ ਗਲੋਬਲ ਪਲੈਟਫਾਰਮ ‘ਤੇ ਪਹਿਚਾਣ ਦਿਵਾਉਣ ਦੇ ਇਸ ਮੌਕੇ ਨੂੰ ਨਾ ਗੁਆਓ, 15 ਫਰਵਰੀ ਤੱਕ ਆਪਣੀ ਐਂਟਰੀ ਜਮ੍ਹਾਂ ਕਰੋ

ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਹਿੱਸੇ ਵਜੋਂ ਵੇਵਸ ਐਵਾਰਡ ਆਫ਼ ਐਕਸੀਲੈਂਸ ਗਲੋਬਲ ਸਬਮਿਸ਼ਨਸ ਆਕਰਸ਼ਿਤ ਕਰਦਾ ਹੈ, ਦਰਜ਼ਨ ਭਰ ਤੋਂ ਵੱਧ ਦੇਸ਼ਾਂ ਅਤੇ ਐੱਨਆਈਡੀ, ਆਈਆਈਟੀ ਅਤੇ ਐੱਸਆਰਐੱਫਟੀਆਈ ਜਿਹੇ 52 ਤੋਂ ਵੱਧ ਭਾਰਤੀ ਸੰਸਥਾਵਾਂ ਦੇ ਰਚਨਾਕਾਰਾਂ ਨੂੰ ਇਕਜੁੱਟ ਕਰਦਾ ਹੈ

Posted On: 12 FEB 2025 6:46PM by PIB Chandigarh

ਕੀ ਤੁਹਾਡੇ ਕੋਲ ਕੋਈ ਅਜਿਹਾ ਵਿਜ਼ਨ ਹੈ ਜੋ ਕੈਮਰੇ ਦੇ ਜ਼ਰੀਏ ਬੋਲਦਾ ਹੈ ਅਤੇ ਕੋਈ ਅਜਿਹੀ ਕਹਾਣੀ ਹੈ ਜੋ ਹਰ ਫ੍ਰੇਮ ਵਿੱਚ ਸਾਹਮਣੇ ਆਉਂਦੀ ਹੈ? ਅਗਰ ਰਚਨਾਤਮਕਤਾ ਤੁਹਾਡੀਆਂ ਰਗਾਂ ਵਿੱਚ ਦੌੜਦੀਆਂ ਹਨ ਤਾਂ ਵੇਵਸ (ਡਬਲਿਊਏਵੀਈਐੱਸ) ਐਵਾਰਡਸ ਆਫ਼ ਐਕਸੀਲੈਂਸ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ।

ਬਹੁਤ ਉਮੀਦ ਕੀਤੀ ਜਾ ਰਹੀ ਸਟੂਡੈਂਟ ਸ਼ੋਅਰੀਲਜ਼ ਐਂਡ ਪ੍ਰੋਫੈਸ਼ਨਲ ਐਡ ਫਿਲਮ ਪ੍ਰਤੀਯੋਗਿਤਾ ਅਧਿਕਾਰਿਤ ਤੌਰ ‘ਤੇ  ਸਬਮਿਸ਼ਨਸ ਲਈ ਖੁੱਲ੍ਹਾ ਹੈ! 15 ਫਰਵਰੀ ਤੱਕ ਆਪਣੀ ਐਂਟਰੀ ਜਮ੍ਹਾਂ ਕਰੋ।

 

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਐਨੀਮੇਸ਼ਨ ਨੂੰ ਹੁਲਾਰਾ ਦੇਣ ਵਾਲੇ ਯੂਨੈਸਕੋ ਤੋਂ ਮਾਨਤ ਪ੍ਰਾਪਤ ਆਲਮੀ ਗੈਰ ਸਰਕਾਰੀ ਸੰਗਠਨ ਆਸਿਫਾ ਇੰਡੀਆ ਦੇ ਸਹਿਯੋਗ ਨਾਲ ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਤਹਿਤ ਵੇਵਸ ਐਵਾਰਡਸ ਆਫ਼ ਐਕਸੀਲੈਂਸ   ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਪੁਰਸਕਾਰ ਐਨੀਮੇਸ਼ਨ, ਵਿਜ਼ੂਅਲ ਇਫੈਕਟਸ ਅਤੇ ਐਕਸਟੈਂਡੇਡ ਰਿਐਲਟੀ (ਐਕਸਆਰ) ਵਿੱਚ ਅਸਾਧਾਰਣ ਉਪਲਬਧੀਆਂ ਦਾ ਜਸ਼ਨ ਮਨਾਉਂਦੇ ਹਨ, ਜਿਸ ਨਾਲ ਗਲੋਬਲ ਪਲੈਟਫਾਰਮ ‘ਤੇ ਭਾਰਤ ਦੀ ਰਚਨਾਤਮਕ ਅਗਵਾਈ ਨੂੰ ਮਜ਼ਬੂਤੀ ਮਿਲਦੀ ਹੈ।

 

 

ਪੁਰਸਕਾਰਾਂ ਬਾਰੇ

ਪ੍ਰਤੀਯੋਗਿਤਾ ਦੀਆਂ ਦੋ ਸ਼੍ਰੇਣੀਆਂ ਹਨ: ਸਟੂਡੈਂਟ ਸ਼ੋਅਰੀਲਸ (ਕੋਈ ਸਮਾਂ ਪਾਬੰਦੀ ਨਹੀਂ) ਅਤੇ ਪੇਸ਼ੇਵਰ ਵਿਗਿਆਪਨ ਫਿਲਮਾਂ (ਸੀਮਾ 60 ਸਕਿੰਟ)ਪੇਸ਼ਕਾਰੀਆਂ ਭਾਰਤ ਦੇ ਸਮਾਜਿਕ-ਸੱਭਿਆਚਾਰਕ ਲੈਂਡਸਕੇਪ ਅਤੇ ਆਧੁਨਿਕ ਤਕਨੀਕ ਦੇ ਵਿਸ਼ਿਆਂ ਨੂੰ ਦਰਸਾਉਂਦੀਆਂ ਹਨ, ਜਿਵੇਂ:

  • ਆਧੁਨਿਕ ਸੰਦਰਭ ਵਿੱਚ ਪੌਰਾਣਿਕ ਕਥਾਵਾਂ ਅਤੇ ਲੋਕ ਕਥਾਵਾਂ
  • ਸਥਿਰਤਾ ਅਤੇ ਜਲਵਾਯੂ ਪਰਿਵਰਤਨ ਜਾਗਰੂਕਤਾ
  • ਤੰਦਰੁਸਤੀ ਅਤੇ ਯੋਗਾ
  • ਆਰਟੀਫਿਸ਼ੀਅਲ ਇੰਟੈਲੀਜੈਂਸੀ ਅਤੇ ਸਟੋਰੀਟੈਲਿੰਗ ਦਾ ਭਵਿੱਖ
  • ਐਨੀਮੇਸ਼ਨ ਅਤੇ ਵੀਐੱਫਐਕਸ ਰਾਹੀਂ ਭਾਰਤ ਦੀ ਅਣਕਹੀਆਂ ਕਹਾਣੀਆਂ
  • ਸਮਾਜਿਕ ਪ੍ਰਭਾਵ ਲਈ ਗੇਮਿੰਗ
  • ਵਰਚੁਅਲ ਨਿਰਮਾਣ ਅਤੇ ਐਕਸਆਰ ਇਨੋਵੇਸ਼ਨ
  • ਸਟੌਪ ਮੋਸ਼ਨ ਐਨੀਮੇਸ਼ਨ ਦਾ ਉਪਯੋਗ ਕਰਕੇ ਹਨੁੰਮਾਨ ਚਾਲੀਸਾ ਜਿਹੇ ਅਨੁਸ਼ਠਾਨਾਂ ਅਤੇ ਪੌਰਾਣਿਕ ਕਥਾਵਾਂ ਨੂੰ ਐਨੀਮੇਟ ਕਰਨਾ
  • ਮਹਿਲਾਵਾਂ ਦੀ ਸੁਰੱਖਿਆ ਅਤੇ ਈਵ ਟੀਜ਼ਿੰਗ
  • ਵਿਗਿਆਪਨ ਦੀ ਦੁਨੀਆ ਅਤੇ ਇਸ ਦੇ ਬਦਲਦੇ ਆਯਾਮ

 

 

ਆਸਿਫਾ ਇੰਡੀਆ ਨੂੰ ਉਤਸ਼ਾਹਪੂਰਨ ਭਾਗੀਦਾਰੀ ਦੇ ਨਾਲ ਮਿਲੀ ਅਸਾਧਾਰਣ ਪ੍ਰਤੀਕ੍ਰਿਆ

ਆਸਿਫਾ ਇੰਡੀਆ ਨੂੰ ਵਿਭਿੰਨ ਲੋਕਾਂ: ਵਿਦਿਆਰਥੀ (75%), ਪੇਸ਼ੇਵਰ (25%), ਮਹਿਲਾਵਾਂ (35%) ਅਤੇ ਉਭਰਦੇ ਹੋਏ ਨਿਰਮਾਤਾ (50%) ਤੋਂ ਤਿਆਰ ਕਾਰਜਾਂ ਦੀ 1238 ਪੇਸ਼ਕਾਰੀਆਂ ਦੇ ਨਾਲ ਜ਼ਬਰਦਸਤ ਪ੍ਰਤੀਕ੍ਰਿਆ ਮਿਲੀ ਹੈ। ਮਹਿਲਾਵਾਂ ਅਤੇ ਯੁਵਾ ਰਚਨਾਕਾਰਾਂ ਦੀ ਭਾਗੀਦਾਰੀ ਭਾਰਤ ਦੇ ਏਵੀਜੀਸੀ ਖੇਤਰ ਵਿੱਚ ਵਿਭਿੰਨਤਾ, ਸਮਾਵੇਸ਼ਿਤਾ ਅਤੇ ਨਵੇਂ ਦ੍ਰਿਸ਼ਟੀਕੋਣਾਂ ਨੂੰ ਹੁਲਾਰਾ ਦੇਣ ਵਿੱਚ ਚੈਲੇਂਜ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ।

 

ਵਿਭਿੰਨ ਮਹਾਦ੍ਵੀਪਾਂ ਵਿੱਚ ਪੇਸ਼ਕਾਰੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ 13 ਦੇਸ਼ਾਂ ਸਪੇਨ, ਯੂਨਾਈਟਿਡ ਕਿੰਗਡਮ, ਅਮਰੀਕਾ, ਗ੍ਰੀਸ, ਸਾਈਪ੍ਰਸ, ਈਰਾਨ, ਫਿਨਲੈਂਡ, ਫਿਲੀਪੀਨਜ਼, ਜਰਮਨੀ, ਸ੍ਰੀ ਲੰਕਾ, ਪਿਊਰਟੋ ਰਿਕੋ (Puerto Rico), ਚੀਨ ਅਤੇ ਮੈਕਸੀਕੋ ਤੋਂ 60 ਤੋਂ ਵੱਧ ਗਲੋਬਲ ਐਂਟਰੀਆਂ ਪ੍ਰਾਪਤ ਹੋਈਆਂ ਹਨ। ਗਲੋਬਲ ਐਨੀਮੇਟਿਡ ਫਿਲਮ ਐਸੋਸੀਏਸ਼ਨ ਆਸਿਫਾ (ਐਸੋਸੀਏਸ਼ਨ ਇੰਟਰਨੈਸ਼ਨਲ ਡੂ ਫਿਲਮ ਡੀ’ ਐਨੀਮੇਸ਼ਨ) ਵਿਭਿੰਨ ਦੇਸ਼ਾਂ ਵਿੱਚ ਆਪਣੇ 40 ਚੈਪਟਰਾਂ ਰਾਹੀਂ ਗਲੋਬਲ ਪੱਧਰ ‘ਤੇ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇ ਰਿਹਾ ਹੈ।

ਆਸਿਫਾ ਨੂੰ ਭਾਰਤ ਅਤੇ ਵਿਦੇਸ਼ ਦੀਆਂ 52 ਤੋਂ ਵੱਧ ਸੰਸਥਾਵਾਂ ਤੋਂ ਵੀ ਪੇਸ਼ਕਾਰੀਆਂ ਪ੍ਰਾਪਤ ਹੋਈਆਂ। ਬੀਏਯੂ ਸੈਂਟਰੋ ਯੂਨੀਵਰਸਿਟੇਰਿਓ ਡਿ ਆਰਟਸ ਵਾਈ ਡਿਜ਼ਨੋ ਡਿ ਬਾਰਸਿਲੋਨਾ, ਬਾਸ ਸਕੂਲ ਆਫ ਆਰਟਸ, ਹਿਊਮੈਨਿਟੀਜ ਐਂਡ ਟੈਕਨੋਲੋਜੀ ਯੂਟੀਡੀ, ਤੇਹਰਾਨ ਯੂਨੀਵਰਸਿਟੀ ਆਫ ਆਰਟ, ਫਿਲਮ ਅਕੈਡਮੀ ਬਾਡੇਨ-ਵੁਰਟੇਮਬਰਗ, ਅਕੈਡਮੀ ਆਫ ਆਰਟ ਯੂਨੀਵਰਸਿਟੀ, ਅਕੈਡਮੀ ਆਫ ਡਿਜ਼ਾਈਨ ਕੋਲੰਬੋ, ਕੇਨੇਸਾ ਸਟੇਟ ਯੂਨੀਵਰਸਿਟੀ ਜਿਹੀਆਂ ਪ੍ਰਮੁੱਖ ਗਲੋਬਲ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਇਸ ਪ੍ਰਤਿਸ਼ਠਿਤ ਮਹੋਤਸਵ ਵਿੱਚ ਆਪਣੀ ਐਂਟਰੀਆਂ ਪੇਸ਼ ਕੀਤੀਆਂ ਹਨ।

ਸਾਰੇ ਐੱਨਆਈਡੀ, ਆਈਆਈਟੀ (ਆਈਡੀਸੀ ਸਕੂਲ ਆਫ ਡਿਜ਼ਾਈਨ ਅਤੇ ਵਿਭਿੰਨ ਆਈਆਈਟੀ ਵਿੱਚ ਡੀਓਡੀ) ਐੱਸਆਰਐੱਫਟੀਆਈ, ਸਿਮਬਾਇਓਸਿਸ, ਸਰ ਜੇਜੇ ਇੰਸਟੀਟਿਊਟ ਆਫ਼ ਐਪਲਾਇਡ ਆਰਟ, ਬਣਸਥਲੀ ਯੂਨੀਵਰਸਿਟੀ, ਅਜਿੰਕਯ ਡੀ ਵਾਈ ਪਾਟਿਲ ਯੂਨੀਵਰਸਿਟੀ, ਬੀਆਈਟੀ ਮੇਸਰਾ, ਯੂਆਈਡੀ, ਸ੍ਰਿਸ਼ਟੀ ਮਣੀਪਾਲ ਸਮੇਤ ਪ੍ਰਤਿਸ਼ਠਿਤ ਭਾਰਤੀ ਸੰਸਥਾਨਾਂ ਦੇ ਵਿਦਿਆਰਥੀਆਂ ਨੇ ਵੀ ਆਪਣਾ ਸਭ ਤੋਂ ਵਧੀਆ ਕੰਮ ਪੇਸ਼ ਕੀਤਾ ਹੈ।

ਵੇਵਸ ਐਵਾਰਡਸ ਆਫ਼ ਐਕਸੀਲੈਂਸ ਦੀਆਂ  ਸਬਮਿਸ਼ਨਾਂ ਦੀਆਂ ਝਲਕੀਆਂ

 

ਵੇਵਸ ਜੇਤੂਆਂ ਨੂੰ ਗਲੋਬਲ ਪੱਧਰ ਤੇ ਮੌਕੇ ਪ੍ਰਾਪਤ ਹੋਣਗੇ

ਜੇਤੂਆਂ ਨੂੰ ਮਾਹਿਰਾਂ ਦੁਆਰਾ ਪੋਰਟਫੋਲੀਓ ਸਮੀਖਿਆ ਲਈ ਨਿਜੀ ਸਹਾਇਤੀ ਮਿਲੇਗੀ, ਨਾਲ ਹੀ ਅਮਰੀਕਾ, ਗ੍ਰੀਸ ਅਤੇ ਭਾਰਤ ਦੀ ਗਲੋਬਲ ਜਿਊਰੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੂੰ ਸੰਭਾਵਿਤ ਕਰੀਅਰ ਅਵਸਰਾਂ ਦੇ ਲਈ ਅੰਤਰਰਾਸ਼ਟਰੀ ਸਟੂਡੀਓ, ਨਿਰਮਾਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਸਮੇਤ ਪ੍ਰਮੁੱਖ ਹਿਤਧਾਰਕਾਂ ਦੇ ਨਾਲ ਸਿੱਧੇ ਜੁੜਾਅ ਰਾਹੀਂ ਨੈੱਟਵਰਕਿੰਗ ਦੇ ਅਵਸਰ ਵੀ ਮਿਲਣਗੇ। ਐਨੀਮੇਸ਼ਨ ਸਟੂਡੀਓ ਅਤੇ ਸੁਤੰਤਰ ਡਿਵੈਲਪਰਸ ਨੂੰ ਵਿੱਤ ਪੋਸ਼ਣ, ਆਈਪੀ ਵਿਕਾਸ ਅਤੇ ਵੱਡੇ ਪੈਮਾਨੇ ‘ਤੇ ਕਾਰੋਬਾਰ ਕਰਨ ਦਾ ਮਾਰਗਦਰਸ਼ਨ ਮਿਲੇਗਾ।

ਆਸਿਫਾ ਇੰਡੀਆ ਨੇ ਆਗਾਮੀ ਵੇਵਸ ਐਵਾਰਡਸ ਆਫ਼ ਐਕਸੀਲੈਂਸ ਵਿੱਚ ਹਿੱਸਾ ਲੈਣ ਲਈ ਵਿਭਿੰਨ ਸ਼ਹਿਰਾਂ ਦੇ ਰਚਨਾਕਾਰਾਂ ਨੂੰ ਪ੍ਰੇਰਿਤ ਕਰਨ ਲਈ 15 ਭਾਰਤੀ ਸਬ-ਚੈਪਟਰਸ ਵਿੱਚ ਮੀਟਿੰਗਾਂ ਦੀ ਲੜੀ ਆਯੋਜਿਤ ਕੀਤੀ। ‘ਮੈਂਟਰਸ ਤੋਂ ਉਤਕ੍ਰਿਸ਼ਟਤਾ ਦੀ ਗਹਿਰੀ ਜਾਣਕਾਰੀਆਂਸੈਸ਼ਨ ਵਿੱਚ ਅਮਰੀਕਾ ਤੋਂ ਬ੍ਰਾਯਨਾ ਯਾਰਹਾਊਸ ਅਤੇ ਐਥਨਜ਼, ਗ੍ਰੀਸ ਤੋਂ ਡਾ. ਅਨਾਸਤਾਸੀਆ ਦਿਮਿਤਰਾ ਜਿਹੇ ਪ੍ਰਤਿਸ਼ਠਿਤ ਗਲੋਬਲ ਜਿਊਰੀ ਦੇ ਭਾਗੀਦਾਰਾਂ ਨੂੰ ਕੀਮਤੀ ਸੁਝਾਅ ਦਿੱਤੇ।

 

ਗਲੋਬਲ ਜਿਊਰੀ ਮੈਂਬਰ ਬ੍ਰਿਯਾਨਾ ਯਾਰਹਾਊਸ, ਡਾ. ਅਨਾਸਤਾਸੀਆ ਦਿਮਿਤਰਾ ਨੇ ਹਾਲ ਹੀ ਵਿੱਚ ਇੱਕ ਵਰਚੁਅਲ ਮੀਟ ਦੌਰਾਨ ਆਪਣੀ ਮੁਹਾਰਤ ਸਾਂਝੀ ਕੀਤੀ, ਜਿਸ ਵਿੱਚ ਡੀਨਨਾ ਮੋਰਸ (ਆਸਕਰ ਮੈਂਬਰ) ਸੈਲੀਬ੍ਰਿਟੀ ਕਲਾਕਾਰ ਧੀਮੰਤ ਵਿਆਸ, ਬੀਐੱਨ ਵਿਚਾਰ ਅਤੇ ਹੋਰ ਸ਼ਾਮਲ ਹੋਏ। ਸੈਸ਼ਨ ਦਾ ਸੰਚਾਲਨ ਅਸਿਫਾ ਇੰਡੀਆ ਦੇ ਪ੍ਰੈਜ਼ੀਡੈਂਟ ਸੰਜੈ ਖਿਮੇਸਰਾ ਅਤੇ ਕੋਰ ਕਮੇਟੀ ਦੀ ਮੈਂਬਰ ਵਿਨੀਤਾ ਬਚਾਨੀ ਨੇ ਕੀਤਾ।

ਵਧੇਰੇ ਜਾਣਕਾਰੀ ਅਤੇ ਆਪਣਾ ਕਾਰਜ ਪੇਸ਼ ਕਰਨ ਲਈ ਕਿਰਪਾ ਇੱਥੇ ਸਬੰਧਿਤ ਪੋਰਟਲ ਤੇ ਜਾਓ:

https://www.asifaindia.com/waoe/

 

ਆਸਿਫਾ ਇੰਡੀਆ ਬਾਰੇ

ਆਸਿਫਾ ਇੰਡੀਆ ਇੱਕ ਗੈਰ-ਲਾਭਕਾਰੀ ਸੰਗਠਨ ਹੈ, ਜਿਸ ਦੀ ਸਥਾਪਨਾ 2000 ਵਿੱਚ ਭਾਰਤ ਵਿੱਚ ਵੀਐੱਫਐਕਸ, ਐਨੀਮੇਸ਼ਨ ਅਤੇ ਗੇਮਿੰਗ ਦੀ ਕਲਾ, ਸ਼ਿਲਪ ਅਤੇ ਪੇਸ਼ੇ ਨੂੰ ਹੁਲਾਰਾ ਦੇਣ ਦੇ ਲਕਸ਼ ਨਾਲ ਕੀਤੀ ਗਈ ਸੀ। ਆਸਿਫਾ ਇੰਡੀਆ ਐਨੀਮੈਟਰਸ, ਵੀਐੱਫਐਕਸ ਅਤੇ ਗੇਮਿੰਗ ਕਲਾਕਾਰਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਸਮੇਤ ਰਚਨਾਕਾਰਾਂ ਲਈ ਇੱਕ ਪਲੈਟਫਾਰਮ ਬਣਾਉਣ ਦੇ ਉਦੇਸ਼ ਨਾਲ ਅਣਥੱਕ ਪ੍ਰਯਾਸ ਕਰ ਰਿਹਾ ਹੈ ਤਾਕਿ ਉਹ ਨੈੱਟਵਰਕ ਬਣਾ ਸਕਣ ਅਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕਰ ਸਕਣ।

******

ਧਰਮੇਂਦਰ ਤਿਵਾਰੀ/ਸ਼ਿਤਿਜ਼ ਸਿੰਘਾ/ਸ਼ਤਰੂੰਜੇ ਕੁਮਾਰ
 


(Release ID: 2102684) Visitor Counter : 14