ਸੱਭਿਆਚਾਰ ਮੰਤਰਾਲਾ
ਮਹਾਕੁੰਭ 2025 ਵਿੱਚ 45 ਕਰੋੜ ਸ਼ਰਧਾਲੂ
ਮਹਾਕੁੰਭ 2025 ਵਿੱਚ ਰਿਕਾਰਡ-ਤੋੜ ਭੀੜ ਦੇਖੀ ਗਈ
Posted On:
11 FEB 2025 2:11PM by PIB Chandigarh
ਮਹਾਕੁੰਭ 2025 ਇਤਿਹਾਸ ਦੇ ਸਭ ਤੋਂ ਵੱਡੇ ਧਾਰਮਿਕ ਆਯੋਜਨਾਂ ਵਿੱਚੋਂ ਇੱਕ ਬਣ ਗਿਆ ਹੈ, ਜਿਸ ਵਿੱਚ 11 ਫਰਵਰੀ 2025 ਤੱਕ 450 ਮਿਲੀਅਨ (45 ਕਰੋੜ) ਤੋਂ ਜ਼ਿਆਦਾ ਸ਼ਰਧਾਲੂਆਂ ਨੇ ਪਵਿੱਤਰ ਇਸ਼ਨਾਨ ਅਨੁਸ਼ਠਾਨਾਂ ਵਿੱਚ ਹਿੱਸਾ ਲਿਆ ਹੈ। ਰਾਜ ਸਰਕਾਰ ਨੂੰ ਉਮੀਦ ਸੀ ਕਿ 45 ਦਿਨਾਂ ਵਿੱਚ ਭਗਤਾਂ ਦੀ ਸੰਖਿਆ 45 ਕਰੋੜ ਤੱਕ ਪਹੁੰਚ ਜਾਵੇਗੀ, ਲੇਕਿਨ ਇਹ ਅੰਕੜਾ ਇੱਕ ਮਹੀਨੇ ਦੇ ਅੰਦਰ ਹੀ ਹਾਸਲ ਕਰ ਲਿਆ ਗਿਆ ਹੈ, ਜਦਕਿ ਮਹਾਕੁੰਭ ਦੇ ਸਮਾਪਤ ਹੋਣ ਵਿੱਚ ਅਜੇ ਵੀ 15 ਦਿਨ ਬਾਕੀ ਹਨ। ਅਧਿਆਤਮਿਕ ਮਹੱਤਵ, ਸ਼ਾਨਦਾਰ ਅਨੁਸ਼ਠਾਨਾਂ ਅਤੇ ਅਤਿਆਧੁਨਿਕ ਤਕਨੀਕੀ ਸਹਿਯੋਗ ਦੇ ਤਾਲਮੇਲ ਨਾਲ, ਇਸ ਕੁੰਭ ਮੇਲੇ ਨੇ ਭੀੜ ਦੇ ਪ੍ਰਬੰਧਨ, ਸਵੱਛਤਾ ਅਤੇ ਡਿਜੀਟਲ ਸੁਵਿਧਾ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।

ਮੇਲੇ ਵਿੱਚ ਆਉਣ ਵਾਲੇ ਵਿਜ਼ਿਟਰਾਂ ਦੀ ਸੰਖਿਆ 45 ਕਰੋੜ ਤੋਂ ਵੱਧ ਹੋਣ ਦੇ ਨਾਲ ਹੀ, ਭੀੜ ਪ੍ਰਬੰਧਨ ਇਸ ਆਯੋਜਨ ਦਾ ਇੱਕ ਪ੍ਰਮੁੱਖ ਫੋਰਸ ਰਿਹਾ ਹੈ। ਅਗਲਾ ਅੰਮ੍ਰਿਤ ਇਸ਼ਨਾਨ 12 ਫਰਵਰੀ 2025 ਨੂੰ ਮਾਘ ਪੂਰਣਿਮਾ ਇਸ਼ਨਾਨ ਹੈ, ਜੋ ਗੁਰੂ ਬ੍ਰਹਸਪਤੀ ਦੀ ਉਪਾਸਨਾ ਅਤੇ ਇਸ ਮਾਨਤਾ ਲਈ ਪ੍ਰਸਿੱਧ ਹੈ ਕਿ ਹਿੰਦੂ ਦੇਵਤਾ ਗੰਧਰਵ ਸਵਰਗ ਤੋਂ ਇਸ ਪਵਿੱਤਰ ਸੰਗਮ ‘ਤੇ ਆਉਂਦੇ ਹਨ। ਮਾਘ ਪੂਰਣਿਮਾ ਇਸ਼ਨਾਨ ਦੌਰਾਨ ਸੁਚਾਰੂ ਭੀੜ ਪ੍ਰਬੰਧਨ ਸੁਨਿਸ਼ਚਿਤ ਕਰਨ ਲਈ, ਰਾਦਜ ਸਰਕਾਰ ਨੇ 11 ਫਰਵਰੀ 2025 ਦੀ ਸਵੇਰ ਤੋਂ ਮੇਲਾ ਖੇਤਰ ਨੂੰ ‘ਨੋ ਵ੍ਹੀਕਲ ਜ਼ੋਨ’ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ, ਜਿਸ ਵਿੱਚ ਕੇਵਲ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਹੀ ਇਜ਼ਾਜਤ ਹੋਵੇਗੀ।
ਮਹਾਕੁੰਭ 2025 ਦੀ ਭੀੜ ਨੂੰ ਪ੍ਰਬੰਧਿਤ ਕਰਨ ਲਈ ਭਾਰਤੀ ਰੇਲਵੇ ਵੀ ਪੂਰੀ ਸਮਰੱਥਾ ਦੇ ਨਾਲ ਕੰਮ ਕਰ ਰਿਹਾ ਹੈ। 9 ਫਰਵਰੀ ਨੂੰ, ਕਰੀਬ 330 ਟ੍ਰੇਨਾਂ ਨੇ 12.5 ਲੱਖ ਸ਼ਰਧਾਲੂਆਂ ਨੂੰ ਪਹੁੰਚਾਇਆ, 10 ਫਰਵਰੀ ਨੂੰ ਦੁਪਹਿਰ 3 ਵਜੇ ਤੱਕ 130 ਹੋਰ ਰਵਾਨਾ ਹੋਈਆਂ । 12 ਫਰਵਰੀ 2025 ਨੂੰ ਹੋਣ ਵਾਲੇ ਅੰਮ੍ਰਿਤ ਇਸ਼ਨਾਨ ਦੀਆਂ ਤਿਆਰੀਆਂ ਦੀ ਅਧਿਕਾਰੀਆਂ ਅਤੇ ਕੇਂਦਰੀ ਮੰਤਰੀ ਦੁਆਰਾ ਸਮੀਖਿਆ ਕੀਤੀ ਗਈ ਹੈ। ਪ੍ਰਯਾਗਰਾਜ ਜੰਕਸ਼ਨ ਸਮੇਤ ਸਾਰੇ ਅੱਠ ਸਟੇਸ਼ਨ ਪੂਰੀ ਤਰ੍ਹਾਂ ਨਾਲ ਚਾਲੂ ਹਨ, ਜਦਿਕ ਭੀੜ ਪ੍ਰਬੰਧਨ ਦੇ ਲਈ ਪ੍ਰਮੁੱਕ ਇਸ਼ਨਾਨ ਮਿਤੀਆਂ ਦੇ ਆਲੇ-ਦੁਆਲੇ ਪ੍ਰਯਾਗਰਾਜ ਸੰਗਮ ਸਟੇਸ਼ਨ ਅਸਥਾਈ ਤੌਰ ‘ਤੇ ਬੰਦ ਹੈ।
ਰਾਜ ਸਰਕਾਰ ਨੇ ਵਿਭਿੰਨ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਬਹੁਪੱਧਰੀ ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀ ਲਾਗੂ ਕੀਤੀ ਹੈ। ਏਆਈ-ਸੰਚਾਲਿਤ ਸੀਸੀਟੀਵੀ ਕੈਮਰਿਆਂ, ਡ੍ਰੋਨ ਨਿਗਰਾਨੀ ਅਤੇ ਰੀਅਲ ਟਾਈਮ ਵਿਸ਼ਲੇਸ਼ਣ ਦੇ ਨੈੱਟਵਰਕ ਦੀ ਮਦਦ ਨਾਲ ਨਿਰਧਾਰਿਤ ਖੇਤਰਾਂ ਵਿੱਚ ਤੀਰਥ ਯਾਤਰੀਆਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾ ਰਹੀ ਹੈ।
ਪ੍ਰਸ਼ਾਸਨ ਨੇ ਭੀੜਭਾੜ ਨੂੰ ਘੱਟ ਕਰਨ ਦੇ ਮਕਸਦ ਨਾਲ ਇਸ਼ਨਾਨ ਘਾਟੀ ਤੱਕ ਪਹੁੰਚ ਨੂੰ ਸੁਚਾਰੂ ਬਣਾਉਣ ਲਈ ਇੱਕ ਡਿਜੀਟਲ ਟੋਕਨ ਪ੍ਰਣਾਲੀ ਵੀ ਸ਼ੁਰੂ ਕੀਤੀ ਹੈ। ਸੀਨੀਅਰ ਨਾਗਰਿਕਾਂ ਅਤੇ ਦਿਵਯਾਂਗ ਸ਼ਰਧਾਲੂਆਂ ਲਈ ਵੀ ਖਾਸ ਬੰਦੋਬਸਤ ਕੀਤੇ ਗਏ ਹਨ, ਜਿਸ ਨਾਲ ਕੁੰਭ ਸਾਰਿਆਂ ਲਈ ਇੱਕ ਸਮਾਵੇਸ਼ੀ ਅਧਿਆਤਮਿਕ ਅਨੁਭਵ ਬਣ ਸਕੇ।
ਮਹਾਕੁੰਭ 2025 ਦੇ ਇਤਿਹਾਸਿਕ ਮਹੱਤਵ ਨੂੰ ਹੋਰ ਯਾਦਗਾਰ ਬਣਾਉਂਦੇ ਹੋਏ, ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ 10 ਫਰਵਰੀ 2025 ਨੂੰ ਇਸ ਧਾਰਮਿਕ ਉਤਸਵ ਵਿੱਚ ਹਿੱਸਾ ਲਿਆ। ਉਨ੍ਹਾਂ ਦੀ ਯਾਤਰਾ ਵਿੱਚ ਤ੍ਰਿਵੇਣੀ ਸੰਗਮ ਵਿੱਚ ਇੱਕ ਪਵਿੱਤਰ ਡੁਬਕੀ ਵੀ ਸ਼ਾਮਲ ਸੀ, ਜਿਸ ਨੇ ਸ਼ਾਸਨ ਦੇ ਉੱਚਤਮ ਪੱਧਰ ‘ਤੇ ਇਸ ਇੱਕ ਪ੍ਰੋਗਰਾਮ ਦੇ ਅਧਿਆਤਮਿਕ ਮਹੱਤਵ ਨੂੰ ਮਜ਼ਬੂਤ ਕੀਤਾ। ਰਾਸ਼ਟਰਪਤੀ ਨੇ ਪ੍ਰਮੁੱਖ ਧਾਰਮਿਕ ਸਥਾਨਾਂ ‘ਤੇ ਵੀ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸੰਤਾਂ ਅਤੇ ਭਗਤਾਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਮੁਰਮੂ ਦੇ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ, ਮੁੱਖ ਮੰਤਰੀ ਅਤੇ ਰਾਜਪਾਲ ਵੀ ਸੰਗਮ ਵਿੱਚ ਡੁਬਕੀ ਲਗਾ ਚੁੱਕੇ ਹਨ। ਬਾਲੀਵੁੱਡ ਅਤੇ ਭਾਰਤੀ ਖੇਡ ਜਗਤ ਦੀ ਮਸ਼ਹੂਰ ਸ਼ਖਸੀਅਤਾਂ ਨੇ ਵੀ ਧਾਰਮਿਕ ਅਨੁਸ਼ਠਾਨਾਂ ਅਤੇ ਜਨਤਕ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਪੂਜਯ ਸੰਤਾਂ ਅਤੇ ਅਧਿਆਤਮਿਕ ਗੁਰੂਆਂ ਦੀ ਭਾਗੀਦਾਰੀ ਨੇ ਇਸ ਆਯੋਜਨ ਦੀ ਪਵਿੱਤਰਤਾ ਅਤੇ ਭਵਯਤਾ ਨੂੰ ਹੋਰ ਵਧਾ ਦਿੱਤਾ ਹੈ।

ਮਹਾਕੁੰਭ ਦੌਰਾਨ ਵਰਤ ਅਤੇ ਅਧਿਆਤਮਿਕ ਅਨੁਸ਼ਾਸਨ ਦੀ ਮਿਆਦ ਕਲਪਵਾਸ ਦਾ ਗਹਿਰਾ ਮਹੱਤਵ ਹੈ। ਇਸ ਸਾਲ, 10 ਲੱਖ ਤੋਂ ਵੱਧ ਭਗਤਾਂ ਨੇ ਤ੍ਰਿਵੇਣੀ ਸੰਗਮ ‘ਤੇ ਕਲਪਵਾਸ ਕੀਤਾ, ਜੋ ਮਾਘ ਪੂਰਣਿਮਾ ‘ਤੇ ਅੰਤਿਮ ਪਵਿੱਤਰ ਇਸ਼ਨਾਨ, ਪੂਜਨ ਅਤੇ ਦਾਨ ਦੇ ਨਾਲ ਸਮਾਪਤ ਹੋਇਆ। ਪਰੰਪਰਾ ਦੇ ਅਨੁਸਾਰ, ਕਲਪਵਾਸੀ ਸਤਯਨਾਰਾਇਣ ਕਥਾ, ਹਵਨ ਪੂਜਾ ਕਰਨਗੇ ਅਤੇ ਆਪਣੇ ਤੀਰਥ ਪੁਰੋਹਿਤਾਂ ਨੂੰ ਦਾਣ ਦੇਣਗੇ।
ਕਲਪਵਾਸ ਦੀ ਸ਼ੁਰੂਆਤ ਵਿੱਚ ਬੋਏ ਗੇ ਜੌਂ ਨੂੰ ਗੰਗਾ ਵਿੱਚ ਵਿਸਰਜਿਤ ਕੀਤਾ ਜਾਂਦਾ ਹੈ ਅਤੇ ਤੁਲਸੀ ਦੇ ਪੌਧੇ ਨੂੰ ਬ੍ਰਹਮ ਆਸ਼ੀਰਵਾਦ ਦੇ ਰੂਪ ਵਿੱਚ ਘਰ ਲਿਜਾਇਆ ਜਾਂਦਾ ਹੈ। 12 ਸਾਲ ਦਾ ਕਲਪਵਾਸ ਚੱਕਰ ਮਹਾਕੁੰਭ ਵਿੱਚ ਸਮਾਪਤ ਹੁੰਦਾ ਹੈ, ਜਿਸ ਦੇ ਬਾਅਦ ਉਨ੍ਹਾਂ ਦੇ ਪਿੰਡਾਂ ਵਿੱਚ ਭਾਈਚਾਰਕ ਦਾਵਤ ਹੁੰਦੀ ਹੈ।

ਇਸ ਦੌਰਾਨ ਵਿਆਪਕ ਸਿਹਤ ਸੇਵਾਵਾਂ ਦੇ ਜ਼ਰੀਏ 7 ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਮੈਡੀਕਲ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। ਇਸ ਵਿੱਚ 23 ਐਲੋਪੈਥਿਕ ਹਸਪਤਾਲਾਂ ਵਿੱਚ 4.5 ਲੱਖ ਤੋਂ ਵੱਧ ਵਿਅਕਤੀਆਂ ਦਾ ਇਲਾਜ, 3.71 ਲੱਖ ਤੋਂ ਵੱਧ ਲੋਕਾਂ ਦਾ ਪੈਥੋਲੌਜੀ ਟੈਸਟ ਅਤੇ 3,800 ਛੋਟੀ ਅਤੇ 12 ਵੱਡੀ ਸਰਜਰੀਆਂ ਦਾ ਸਫ਼ਲ ਸਮਾਪਨ ਸ਼ਾਮਲ ਹੈ। ਇਸ ਤੋਂ ਇਲਾਵਾ, 20 ਆਯੁਸ਼ ਹਸਪਤਾਲਾਂ ਨੇ 2.18 ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਆਯੁਰਵੇਦ, ਹੋਮਿਓਪੈਥੀ ਅਤੇ ਕੁਦਰਤੀ ਮੈਡੀਕਲ ਇਲਾਜ ਪ੍ਰਦਾਨ ਕੀਤਾ ਹੈ।
ਏਮਸ ਦਿੱਲੀ, ਆਈਐੱਮਐੱਸ ਬੀਐੱਚਯੂ ਅਤੇ ਕੈਨੇਡਾ, ਜਰਮਨੀ ਅਤੇ ਰੂਸ ਦੇ ਅੰਤਰਰਾਸ਼ਟਰੀ ਮਾਹਿਰਾਂ ਨੇ ਮਿਲ ਕੇ ਵਿਸ਼ਵ ਪੱਧਰੀ ਸਿਹਤ ਸੰਭਾਲ ਸੁਨਿਸ਼ਚਿਤ ਕੀਤੀ ਹੈ। ਪੰਚਕਰਮਾ, ਯੋਗਾ ਥੈਰੇਪੀ ਅਤੇ ਸਿਹਤ ਜਾਗਰੂਕਤਾ ਸਮਗੱਰੀ ਦੀ ਵੰਡ ਜਿਹੀਆਂ ਸੇਵਾਵਾਂ ਵੀ ਦਿੱਤੀਆਂ ਗਈਆਂ ਹਨ, ਜਿਸ ਨਾਲ ਮੌਜੂਦ ਲੋਕਾਂ ਨੂੰ ਬਹੁਤ ਸੁਵਿਧਾ ਹੋਈ ਹੈ।

ਇਸ ਨੂੰ ਹੁਣ ਤੱਕ ਦਾ ਸਭ ਤੋਂ ਸਵੱਛ ਕੁੰਭ ਮੇਲਾ ਬਣਾਉਣ ਦਾ ਟੀਚਾ ਰੱਖਦੇ ਹੋਏ, ਅਧਿਕਾਰੀਆਂ ਨੇ ਇੱਕ ਸਖ਼ਤ ਵੇਸਟ ਮੈਨੇਜਮੈਂਟ ਸਕੀਮ ਲਾਗੂ ਕੀਤੀ ਹੈ। ਕੈਂਪਸ ਨੂੰ ਕੁੜੇ ਤੋਂ ਮੁਕਤ ਰੱਖਣ ਲਈ 22000 ਤੋਂ ਵੱਧ ਸਵੱਛਤਾ ਕਰਮਚਾਰੀ ਤੈਨਾਤ ਕੀਤੇ ਗਏ ਹਨ। ਨਦੀ ਦੇ ਪਾਣੀ ਨੂੰ ਸਵੱਛ ਅਤੇ ਪਵਿੱਤਰ ਇਸ਼ਨਾਨ ਦੇ ਲਈ ਉਪਯੁਕਤ ਬਣਾਏ ਰੱਖਣ ਦੇ ਲਈ ਵੱਡੇ ਪੈਮਾਨੇ ‘ਤੇ ਜਲ ਉਪਚਾਰ ਪਹਿਲ ਵੀ ਲਾਗੂ ਕੀਤੀ ਗਈ ਹੈ। ਪਲਾਸਟਿਕ ‘ਤੇ ਪ੍ਰਤੀਬੰਧ ਲਗਾਉਣ ਅਤੇ ਬਾਇਓਡਿਗ੍ਰੇਡੇਬਲ ਕਟਲਰੀ ਦਾ ਉਪਯੋਗ ਕਰਨ ਜਿਹੀਆਂ ਵਾਤਾਵਰਣ-ਅਨੁਕੂਲ ਪ੍ਰਥਾਵਾਂ ਨੂੰ ਵੀ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਕੁੰਭ ਦੇ ਮੈਦਾਨਾਂ ਵਿੱਚ ਹਜ਼ਾਰਾਂ ਬਾਇਓ ਟਾਇਲਟਾਂ ਅਤੇ ਸਵੈਚਾਲਿਤ ਕੂੜਾ ਨਿਪਟਾਰਾ ਯੂਨਿਟਾਂ ਦੀ ਸਥਾਪਨਾ ਵਿੱਚ ਸਵੱਛ ਭਾਰਤ ਮਿਸ਼ਨ ਦਾ ਅਸਰ ਸਾਫ਼ ਝਲਕਦਾ ਹੈ।
ਪੂਰੇ ਆਯੋਜਨ ਦੇ ਦੌਰਾਨ, ਸ਼ਾਸਤਰੀ ਨ੍ਰਿਤ ਪ੍ਰਦਰਸ਼ਨ, ਲੋਕ ਸੰਗੀਤ ਅਤੇ ਅਧਿਆਤਮਿਕ ਪ੍ਰਵਚਨਾਂ ਵਾਲੇ ਸੱਭਿਆਚਾਰਕ ਪ੍ਰੋਗਰਾਮ ‘ਤੇ ਵੀ ਫੋਕਸ ਰੱਖਿਆ ਗਿਆ ਹੈ, ਜੋ ਭਗਤਾਂ ਅਤੇ ਵਿਜ਼ਿਟਰਾਂ ਨੂੰ ਸਮਾਨ ਰੂਪ ਨਾਲ ਮੰਤਰਮੁੰਗਧ ਕਰ ਦਿੰਦੇ ਹਨ। ਪਦਮ ਪੁਰਸਕਾਰ ਜੇਤੂਆਂ ਅਤੇ ਵਿਭਿੰਨ ਰਾਜਾਂ ਦੀ ਲੋਕ ਮੰਡਲੀਆਂ ਸਮੇਤ ਪ੍ਰਸਿੱਧ ਕਲਾਕਾਰ, ਕਥਕ, ਭਰਤਨਾਟਿਅਮ ਅਤੇ ਲਾਵਨੀ ਅਤੇ ਬਿਹੂ ਜਿਹੇ ਪਰੰਪਰਾਗਤ ਲੋਕ ਨਾਚਾਂ ਦੇ ਜ਼ਰੀਏ ਭਾਰਤ ਦੀਆਂ ਵਿਭਿੰਨ ਪਰੰਪਰਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਕੁੰਭ ਮੇਲੇ ਵਿਭਿੰਨ ਸਾਹਿਤਕ ਸਭਾਵਾਂ ਦੀ ਵੀ ਮੇਜ਼ਬਾਨੀ ਕਰ ਰਿਹਾ ਹੈ, ਜਿੱਥੇ ਵਿਦਵਾਨ ਪ੍ਰਾਚੀਨ ਧਰਮ ਗ੍ਰੰਥਾਂ, ਵੈਦਿਕ ਦਰਸ਼ਨ ਅਤੇ ਸਮਕਾਲੀ ਸਮੇਂ ਵਿੱਚ ਸਨਾਤਨ ਧਰਮ ਦੀ ਪ੍ਰਾਸੰਗਿਕਤਾ ‘ਤੇ ਚਰਚਾ ਕਰਦੇ ਹਨ।
ਕਾਰੀਗਰਾਂ ਨੇ ਹੈਂਡੀਕ੍ਰਾਫਟ, ਹੈਂਡਲੂਮ ਉਤਪਾਦਾਂ ਅਤੇ ਧਾਰਮਿਕ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਇੱਥੇ ਸਟਾਲ ਵੀ ਲਗਾਏ ਹਨ, ਜਿਸ ਨਾਲ ਮੇਲਾ ਇੱਕ ਜੀਵੰਤ ਸੱਭਿਆਚਾਰਕ ਸੰਗਮ ਵਿੱਚ ਬਦਲ ਗਿਆ ਹੈ।

ਮਹਾਕੁੰਭ 2025, ਮਹਿਜ਼ ਇੱਕ ਧਾਰਮਿਕ ਆਯੋਜਨ ਨਹੀਂ ਹੈ, ਬਲਕਿ ਇੱਕ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਆਯੋਜਨ, ਸੱਭਿਆਚਾਰਕ ਸੰਭਾਲ ਅਤੇ ਤਕਨੀਕੀ ਇਨੋਵੇਸ਼ਨ ਦੀ ਇੱਕ ਯਾਦਗਾਰ ਉਦਾਹਰਣ ਹੈ। 45 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਹੁਣ ਤੱਕ ਹਿੱਸਾ ਲੈਣ ਅਤੇ ਇਸ ਦੇ ਸਮਾਪਨ ਤੋਂ ਪਹਿਲੇ ਹੋਰ ਵੱਧ ਸ਼ਰਧਾਲੂਆਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਦੇ ਨਾਲ, ਇਹ ਕੁੰਭ, ਭਾਰਤ ਵਿੱਚ ਆਧੁਨਿਕਤਾ ਅਤੇ ਪਰੰਪਰਾ ਦੇ ਅਨੋਖੇ ਸੰਗਮ ਦਾ ਇੱਕ ਪ੍ਰਮਾਣ ਬਣ ਗਿਆ ਹੈ, ਜੋ ਸਾਰਿਆਂ ਲਈ ਅਧਿਆਤਮਿਕ ਤੌਰ ‘ਤੇ ਸਮ੍ਰਿੱਧ ਅਤੇ ਸਰਲ ਅਨੁਭਵ ਸੁਨਿਸ਼ਚਿਤ ਕਰ ਰਿਹਾ ਹੈ।
ਸੰਦਰਭ
ਸੂਚਨਾ ਅਤੇ ਲੋਕ ਸੰਪਰਕ ਵਿਭਾਗ (ਡੀਪੀਆਈਆਰ), ਉੱਤਰ ਪ੍ਰਦੇਸ਼ ਸਰਕਾਰ
https://kumbh.gov.in/en/bathingdates
ਮਹਾਕੁੰਭ ਸੀਰੀਜ਼:23 ਵਿਸ਼ੇਸ਼ਤਾ
ਪੀਡੀਐੱਫ ਦੇਖਣ ਲਈ ਕਲਿੱਕ ਕਰੋ.
******
ਸੰਤੋਸ਼ ਕੁਮਾਰ/ਸਰਲਾ ਮੀਨਾ/ਰਿਸ਼ਿਤਾ ਅਗਰਵਾਲ
(Release ID: 2102200)
Visitor Counter : 39