ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਗੁਰੂ ਰਵਿਦਾਸ ਜੀ ਦੀ ਜਯੰਤੀ (ਜਨਮ ਵਰ੍ਹੇਗੰਢ) ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ

Posted On: 11 FEB 2025 7:06PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਗੁਰੂ ਰਵਿਦਾਸ ਜੀ ਦੀ ਜਯੰਤੀ (ਜਨਮ ਵਰ੍ਹੇਗੰਢ)  ਦੀ ਪੂਰਵ ਸੰਧਿਆ ‘ਤੇ ਸਾਥੀ-ਨਾਗਰਿਕਾਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਗੁਰੂ ਰਵਿਦਾਸ ਜੀ ਦੀ ਜਯੰਤੀ (ਜਨਮ ਵਰ੍ਹੇਗੰਢ) ਦੇ ਪਾਵਨ ਅਵਸਰ ‘ਤੇ ਮੈਂ ਸਾਰੇ ਭਾਰਤੀਆਂ (ਦੇਸ਼ਵਾਸੀਆਂ) ਨੂੰ ਨਿੱਘੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।”

ਗੁਰੂ ਰਵਿਦਾਸ ਜੀ ਇੱਕ ਐਸੇ ਮਹਾਨ ਭਾਰਤੀ ਸੰਤ ਸਨ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਦੇ ਜ਼ਰੀਏ  ਮਾਨਵਤਾ ਨੂੰ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਭਾਵਪੂਰਨ ਕਵਿਤਾਵਾਂ ਜਾਤ ਅਤੇ ਧਰਮ ਦੀਆਂ ਸੀਮਾਵਾਂ ਤੋਂ ਉੱਪਰ ਉੱਠਦੇ ਹੋਏ ਪੂਰੀ ਮਾਨਵਤਾ ਨੂੰ ਪ੍ਰੇਰਿਤ ਕਰਦੀਆਂ ਹਨ। ਸੰਤ ਰਵਿਦਾਸ ਜੀ ਦਾ ਜੀਵਨ ਸਮਾਜ ਦੇ ਸਾਰੇ ਵਰਗਾਂ ਦੇ ਲਈ ਪ੍ਰੇਰਣਾਸਰੋਤ ਹੈ।

ਇਸ ਅਵਸਰ ‘ਤੇ, ਆਓ ਅਸੀਂ ਭਗਤੀ, ਕਰੁਣਾ ਅਤੇ ਨਿਰਸੁਆਰਥ  ਸੇਵਾ ਦੇ ਉਨ੍ਹਾਂ ਦੇ ਸੰਦੇਸ਼ ਨੂੰ ਆਤਮਸਾਤ ਕਰੀਏ, ਇਸ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਈਏ ਅਤੇ ਇੱਕ ਸਮਾਵੇਸ਼ੀ ਸਮਾਜ ਅਤੇ ਵਿਕਸਿਤ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦੇਈਏ।”

  ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

***

ਐੱਮਜੇਪੀਐੱਸ/ਐੱਸਆਰ


(Release ID: 2102059) Visitor Counter : 11