ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਛੱਤੀਸਗੜ੍ਹ ਦੇ ਰਾਜਨੰਦਗਾਓਂ ਵਿੱਚ ਅਚਾਰਿਆ ਸ਼੍ਰੀ ਵਿਦਯਾਸਾਗਰ ਜੀ ਮਹਾਰਾਜ ਦੇ ‘ਪ੍ਰਥਮ ਸਮਾਧੀ ਸਮ੍ਰਿਤੀ ਮਹੋਤਸਵ’ ਅਤੇ ਸ਼੍ਰੀ 1008 ਸਿੱਧਚਕ੍ਰ ਵਿਧਾਨ ਵਿਸ਼ਵ ਸ਼ਾਂਤੀ ਮਹਾਯਗਯ ਵਿੱਚ ਸ਼ਾਮਲ ਹੋਏ


ਅਚਾਰਿਆ ਸ਼੍ਰੀ ਵਿਦਿਆਸਾਗਰ ਜੀ ਮਹਾਰਾਜ ਇੱਕ ਯੁਗ ਪੁਰਸ਼ ਸਨ, ਉਨ੍ਹਾਂ ਨੇ ਆਪਣੇ ਨਵੇਂ ਵਿਚਾਰਾਂ ਅਤੇ ਸਿੱਖਿਆਵਾਂ ਨਾਲ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ

ਅਚਾਰਿਆ ਵਿਦਯਾਸਾਗਰ ਜੀ ਦੇ ਸਰੀਰ ਦਾ ਕਣ-ਕਣ ਅਤੇ ਜੀਵਨ ਦਾ ਪਲ-ਪਲ ਧਰਮ, ਸੱਭਿਆਚਾਰ ਅਤੇ ਰਾਸ਼ਟਰ ਨੂੰ ਸਮਰਪਿਤ ਰਿਹਾ

ਅਚਾਰਿਆ ਜੀ ਨੇ ਭਾਰਤੀ ਭਾਸ਼ਾਵਾਂ ਦੇ ਪ੍ਰਮੋਸ਼ਨ, ਦੇਸ਼ ਦੇ ਮਾਣ ਦਾ ਵਿਸ਼ਵ ਭਰ ਵਿੱਚ ਪ੍ਰਸਾਰ ਅਤੇ ਦੇਸ਼ ਦੀ ਪਹਿਚਾਣ ‘ਇੰਡੀਆ’ ਦੀ ਬਜਾਏ ‘ਭਾਰਤ’ ਨਾਲ ਹੋਣ ‘ਤੇ ਜ਼ੋਰ ਦਿੱਤਾ

ਜੀ-20 ਸਮਿਟ ਦੇ ਸੱਦਾ ਪੱਤਰ ‘ਤੇ ‘ਪ੍ਰਾਈਮ ਮਿਨਿਸਟਰ ਆਫ਼ ਭਾਰਤ’ ਲਿਖ ਕੇ, ਮੋਦੀ ਜੀ ਨੇ ਵਿਦਯਾਸਾਗਰ ਜੀ ਦੇ ਵਿਚਾਰਾਂ ਨੂੰ ਜ਼ਮੀਨ ‘ਤੇ ਉਤਾਰਣ ਦਾ ਕੰਮ ਕੀਤਾ

ਅਚਾਰਿਆ ਵਿਦਯਾਸਾਗਰ ਜੀ ਆਪਣੇ ਕਰਮਾਂ ਨਾਲ ਭਾਰਤ, ਭਾਰਤੀ ਸੱਭਿਆਚਾਰ, ਭਾਰਤੀ ਭਾਸ਼ਾਵਾਂ ਅਤੇ ਭਾਰਤ ਦੀ ਪਹਿਚਾਣ ਦੇ ਪ੍ਰਤੀਬਿੰਬ ਬਣੇ

ਅਚਾਰਿਆ ਵਿਦਯਾਸਾਗਰ ਜੀ ਦਾ ਸੰਦੇਸ਼, ਪ੍ਰਵਚਨ ਅਤੇ ਲਿਖਤਾਂ ਜੈਨ ਭਾਈਚਾਰੇ ਦੇ ਨਾਲ-ਨਾਲ ਪੂਰੇ ਰਾਸ਼ਟਰ ਦੇ ਲਈ ਅਨਮੋਲ ਵਿਰਾਸਤ

ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ‘ਵਸੁਧੈਵ ਕੁਟੁੰਬਕਮ’ ਅਤੇ ‘ਅਹਿੰਸਾ ਪਰਮੋ ਧਰਮ’, ਦੇ ਸਿਧਾਂਤਾਂ ਦਾ ਪ੍ਰਚਾਰ ਕਰ ਰਿਹਾ ਹੈ

ਜਿਸ ਦੇਸ਼ ਵਿੱਚ ਅਨੇਕ ਭਾਸ਼ਾਵਾਂ, ਲਿਪੀਆਂ, ਉਪਭਾਸ਼ਾਵਾਂ, ਵਿਆਕਰਣ ਅਤੇ ਮਹਾਂਕਾਵਿ ਹੋਣ, ਉਹ ਦੇਸ਼ ਸੱਭਿਆਚਾਰਕ ਤੌਰ ‘ਤੇ ਉੰਨਾ ਹੀ ਸਮ੍ਰਿੱਧ ਹੁੰਦਾ ਹੈ

Posted On: 06 FEB 2025 6:10PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਰਾਜਨੰਦਗਾਓਂ ਵਿੱਚ ਅਚਾਰਿਆ ਗੁਰੂਵਰ  ਸ਼੍ਰੀ ਵਿਦਯਾਸਾਗਰ ਜੀ ਮਹਾਰਾਜ ਦੇ ਪ੍ਰਥਮ ਸਮਾਧੀ ਸਮ੍ਰਿਤੀ ਮਹੋਤਸਵ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਸੰਬੋਧਨ ਕੀਤਾ ਅਤੇ ਸ਼੍ਰੀ 1008 ਸਿੱਧਚਕ੍ਰ ਵਿਧਾਨ ਵਿਸ਼ਵ ਸ਼ਾਂਤੀ ਮਹਾਯਗਯ ਵਿੱਚ ਸ਼ਾਮਲ ਹੋਏ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਚਾਰਿਆ ਸ਼੍ਰੀ ਵਿਦਯਾਸਾਗਰ  ਜੀ ਦੀ ਯਾਦ ਵਿੱਚ 100 ਰੁਪਏ ਦਾ ਸਮਾਰਕ ਸਿੱਕਾ, ਡਾਕ ਵਿਭਾਗ ਦਾ 5 ਰੁਪਏ ਦਾ ਵਿਸ਼ੇਸ਼ ਲਿਫਾਫਾ, 108 ਚਰਣ ਚਿੰਨ੍ਹਾਂ ਅਤੇ ਚਿੱਤਰ ਦਾ ਲੋਕਅਰਪਣ ਅਤੇ ਪ੍ਰਸਤਾਵਿਤ ਸਮਾਧੀ ਸਮਾਰਕ ‘ਵਿਦਯਾਯਤਨ’ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂਦੇਵ ਸਾਏ, ਉਪ-ਮੁੱਖ ਮੰਤਰੀ ਸ਼੍ਰੀ ਵਿਜੈ ਸ਼ਰਮਾ ਅਤੇ ਪੂਜਯ ਮੁਨੀ ਸ਼੍ਰੀ ਸਮਤਾ ਸਾਗਰ ਜੀ ਮਹਾਰਾਜ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਚਾਰਿਆ ਸ਼੍ਰੀ ਵਿਦਯਾਸਾਗਰ ਜੀ ਮਹਾਰਾਜ ਇੱਕ ਯੁਗ ਪੁਰਸ਼ ਸਨ, ਜਿਨ੍ਹਾਂ ਨੇ ਇੱਕ ਨਵੀਂ ਵਿਚਾਰਧਾਰਾ ਅਤੇ ਨਵੇਂ ਯੁਗ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕਰਨਾਟਕ ਵਿੱਚ ਜਨਮੇ ਅਚਾਰਿਆ ਗੁਰੂਵਰ ਸ਼੍ਰੀ ਵਿਦਯਾਸਾਗਰ ਜੀ ਮਹਾਮੁਨੀਰਾਜ ਆਪਣੇ ਕਰਮਾਂ ਨਾਲ ਭਾਰਤ, ਭਾਰਤੀ ਸੱਭਿਆਚਾਰ, ਭਾਰਤੀ ਭਾਸ਼ਾਵਾਂ ਅਤੇ ਭਾਰਤ ਦੀ ਪਹਿਚਾਣ ਦੇ ਜਯੋਤੀਧਰ ਬਣੇ।

ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ਾਇਦ ਹੀ ਇਹ ਸਨਮਾਨ ਕਿਸੇ ਅਜਿਹੇ ਧਾਰਮਿਕ ਸੰਤ ਨੂੰ ਮਿਲਿਆ ਹੋਵੇਗਾ, ਜਿਨ੍ਹਾਂ ਨੇ ਧਰਮ ਦੇ ਨਾਲ-ਨਾਲ ਦੇਸ਼ ਦੀ ਪਹਿਚਾਣ ਦੀ ਵਿਆਖਿਆ ਵਿਸ਼ਵ ਭਰ ਵਿੱਚ ਕੀਤੀ ਹੋਵੇ। ਉਨ੍ਹਾਂ ਨੇ ਕਿਹਾ ਕਿ ਅਚਾਰਿਆ ਵਿਦਯਾਸਾਗਰ ਜੀ ਦੇ ਸਰੀਰ ਦਾ ਕਣ-ਕਣ ਅਤੇ ਜੀਵਨ ਦਾ ਪਲ-ਪਲ ਧਰਮ, ਸੱਭਿਆਚਾਰ ਅਤੇ ਰਾਸ਼ਟਰ ਨੂੰ ਸਮਰਪਿਤ ਰਿਹਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਅਚਾਰਿਆ ਸ਼੍ਰੀ ਵਿਦਯਾਸਾਗਰ ਜੀ ਦਾ ਸਾਥ ਮਿਲਿਆ ਅਤੇ ਹਰ ਵਾਰ ਅਚਾਰਿਆ ਜੀ ਨੇ ਭਾਰਤੀ ਭਾਸ਼ਾਵਾਂ ਦੀ ਪ੍ਰਮੋਸ਼ਨ, ਦੇਸ਼ ਦੇ ਗੌਰਵ ਦਾ ਵਿਸ਼ਵ ਭਰ ਵਿੱਚ ਪ੍ਰਸਾਰ ਅਤੇ ਦੇਸ਼ ਦੀ ਪਹਿਚਾਣ ‘ਇੰਡੀਆ’ ਦੀ ਬਜਾਏ ‘ਭਾਰਤ’ ਨਾਲ ਹੋਣ ‘ਤੇ ਜ਼ੋਰ ਦਿੱਤਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੀ-20 ਸੰਮੇਲਨ ਦੇ ਸੱਦੇ ਪੱਤਰ ‘ਤੇ ‘ਪ੍ਰਾਈਮ ਮਿਨਿਸਟਰ ਆਫ਼ ਭਾਰਤ’ ਲਿਖ ਕੇ, ਮੋਦੀ ਜੀ ਨੇ ਵਿਦਯਾਸਾਗਰ ਜੀ ਦੇ ਵਿਚਾਰਾਂ ਨੂੰ ਜ਼ਮੀਨ ‘ਤੇ ਉਤਾਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਅਚਾਰਿਆ ਜੀ ਦੇ ਵਿਚਾਰਾਂ ਨੂੰ ਜ਼ਰਾ ਵੀ ਰਾਜਨੀਤੀ ਕੀਤੇ ਬਗ਼ੈਰ ਜ਼ਮੀਨ ‘ਤੇ ਉਤਾਰਿਆ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਅਮਲ ਵਿੱਚ ਲਿਆਉਣ ਦਾ ਕੰਮ ਕੀਤਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਚਾਰਿਆ ਜੀ ਨੇ ਜੀਵਨ ਦੇ ਅੰਤਿਮ ਪਲ ਤੱਕ ਤਪੱਸਿਆ ਦਾ ਮਾਰਗ ਨਹੀਂ ਛੱਡਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਅਚਾਰਿਆ ਜੀ ਨੇ ਨਾ ਕੇਵਲ ਜੈਨ ਧਰਮ ਦੇ ਅਨੁਯਾਈਆਂ ਨੂੰ ਬਲਕਿ ਗ਼ੈਰ-ਜੈਨ ਅਨੁਯਾਈਆਂ ਨੂੰ ਵੀ ਆਪਣੀ ਅਧਿਆਤਮਿਕ ਊਰਜਾ ਨਾਲ ਮੁਕਤੀ ਦਾ ਮਾਰਗ ਦੱਸਣ ਦਾ ਕੰਮ ਕੀਤਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਬੋਲਣ ਵਾਲੇ ਬਹੁਤ ਲੋਕ ਮਿਲਦੇ ਹਨ ਕਿ ਧਰਮ, ਰਾਸ਼ਟਰ ਅਤੇ ਸਮਾਜ ਲਈ ਜੀਵਨ ਦਾ ਹਰ ਪਲ ਸਮਰਪਿਤ ਹੋਣਾ ਚਾਹੀਦਾ ਹੈ। ਲੇਕਿਨ ਪੂਰਾ ਜੀਵਨ ਇਸੇ ਤਰ੍ਹਾਂ ਜੀਣ ਵਾਲੇ ਲੋਕ ਘੱਟ ਹੀ ਦਿਖਦੇ ਹਨ ਅਤੇ ਅਚਾਰਿਆ ਜੀ ਦਾ ਜੀਵਨ ਅਜਿਹਾ ਹੀ ਰਿਹਾ।

ਉਨ੍ਹਾਂ ਨੇ ਕਿਹਾ ਕਿ ਅਚਾਰਿਆ ਜੀ ਨੇ ਅਹਿੰਸਾ ਪਰਮੋ ਧਰਮ’; ਦੇ ਸਿਧਾਂਤ ਦੀ ਸਮੇਂ ਅਨੁਕੂਲ ਵਿਆਖਿਆ ਕਰਕੇ ਪੂਰੇ ਵਿਸ਼ਵ ਵਿੱਚ ਇਸ ਨੂੰ ਸਥਾਪਿਤ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਅਚਾਰਿਆ ਵਿਦਯਾਸਾਗਰ ਜੀ ਮਹਾਰਾਜ ਨੇ ਜੈਨ ਧਰਮ ਦੇ ਸਿਧਾਂਤ ਦੇ ਅਨੁਰੂਪ ਇਸ ਗੱਲ ਦਾ ਧਿਆਨ ਰੱਖਿਆ ਕਿ ਉਨ੍ਹਾਂ ਦੇ ਚੇਲੇ ਵੀ ਉਨ੍ਹਾਂ ਦੇ ਹੀ ਸਿਧਾਂਤਾਂ ‘ਤੇ ਜੀਵਨ ਬਤੀਤ ਕਰਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ‘ਵਸੁਧੈਵ ਕੁਟੁੰਬਕਮ’ ਅਤੇ ‘ਅਹਿੰਸਾ ਪਰਮੋ ਧਰਮ’, ਦੇ ਸਿਧਾਂਤਾਂ ਦਾ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਲਈ ਸਮਾਰਕ ਸਿੱਕਾ ਅਤੇ ਵਿਸ਼ੇਸ਼ ਲਿਫਾਫੇ ਦੀ ਸਵੀਕ੍ਰਿਤੀ ਦੇਣ ਲਈ ਉਹ ਮੋਦੀ ਜੀ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਅਚਾਰਿਆ ਜੀ ਨੂੰ ਦਿੱਤੀ ਗਈ ਇਹ ਸ਼ਰਧਾਂਜਲੀ ਸੰਤ ਪਰੰਪਰਾ ਦਾ ਸਨਮਾਨ ਹੈ। ਉਨ੍ਹਾਂ ਨੇ ਕਿਹਾ ਕਿ ਅਚਾਰਿਆ ਜੀ ਦਾ ਪ੍ਰਸਤਾਵਿਤ ਸਮਾਧੀ ਸਮਾਰਕ ‘ਵਿਦਯਾਯਤਨ’ ਯੁੱਗਾਂ-ਯੁੱਗਾਂ ਤੱਕ ਅਚਾਰਿਆ ਜੀ ਦੇ ਸਿਧਾਂਤਾਂ, ਸੰਦੇਸ਼ਾਂ ਅਤੇ ਉਪਦੇਸ਼ਾਂ ਦੇ ਪ੍ਰਚਾਰ ਦਾ ਸਥਾਨ ਬਣ ਕੇ ਰਹੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਜਿਸ ਸੰਤ ਨੇ ਆਪਣਾ ਪੂਰਾ ਜੀਵਨ ਵਿਦਿਆ ਦੀ ਉਪਾਸਨਾ (ਪੂਜਾ) ਵਿੱਚ ਬਿਤਾਇਆ, ਉਨ੍ਹਾਂ ਦੀ ਸਮਾਧੀ ਦਾ ਨਾਮ ‘ਵਿਦਯਾਯਤਨ’ ਤੋਂ ਇਲਾਵਾ ਕੁਝ ਹੋਰ ਨਹੀਂ ਹੋ ਸਕਦਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਮੌਕੇ ‘ਤੇ ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ਵਿੱਚ ਮੁਫ਼ਤ ਕੰਨਿਆ ਵਿਦਿਯਾਲਯ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਦਿਆਲਯ ਵਿੱਚ ਕੌਸ਼ਲ ਵਿਕਾਸ ਅਤੇ ਰੋਜ਼ਗਾਰ ਦੋਵੇਂ ਸ਼ਾਮਲ ਹੋਣਗੇ ਅਤੇ ਟੀਚਿੰਗ ਮਾਤ੍ਰ ਭਾਸ਼ਾ ਵਿੱਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਚਾਰਿਆ ਜੀ ਦੇ 108 ਚਰਣ ਚਿੰਨ੍ਹਾਂ ਦਾ ਵੀ ਲੋਕਅਰਪਣ ਹੋਇਆ ਹੈ, ਜੋ ਤਿਆਗ, ਤਪੱਸਿਆ ਅਤੇ ਸੰਯਮ (ਅਨੁਸ਼ਾਸਨ) ਦੇ ਜੀਵਨ ਦਾ ਸੰਦੇਸ਼ ਦੇਣਗੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਦੀ ਸੰਤ ਪਰੰਪਰਾ ਬਹੁਤ ਸਮ੍ਰਿੱਧ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਜਦੋਂ ਜਿਸ ਭੂਮਿਕਾ ਦੀ ਜ਼ਰੂਰਤ ਪਈ, ਸੰਤ ਪਰੰਪਰਾ ਨੇ ਉਸ ਭੂਮਿਕਾ ਦਾ ਨਿਰਵਹਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਤਾਂ ਨੇ ਗਿਆਨ ਦਾ ਸਿਰਜਣ ਕੀਤਾ, ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ ਅਤੇ ਜਦੋਂ ਗ਼ੁਲਾਮੀ ਦਾ ਕਾਲਖੰਡ ਸੀ, ਤਦ ਸੰਤਾਂ ਨੇ ਭਗਤੀ ਦੇ ਰਾਹੀਂ ਰਾਸ਼ਟਰ ਚੇਤਨਾ ਦੀ ਲੌ (ਲਾਟ) ਜਗਾਏ ਰੱਖੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਸ਼ਾਸਨ ਅਤੇ ਦੇਸ਼ ਜਦੋਂ ਆਜ਼ਾਦੀ ਦੇ ਬਾਅਦ ਪੱਛਮੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਚਲਣ ਲੱਗਿਆ, ਤਦ ਵਿਦਯਾਸਾਗਰ ਜੀ ਮਹਾਰਾਜ ਇੱਕ ਮਾਤਰ ਅਚਾਰਿਆ ਸਨ ਜਿਨ੍ਹਾਂ ਨੇ ਭਾਰਤ, ਭਾਰਤੀਤਾ ਅਤੇ ਭਾਰਤੀ ਸੱਭਿਆਚਾਰ ਨਾਲ ਖੁਦ ਨੂੰ ਜੋੜੇ ਰੱਖਿਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੈਨ ਸੰਤਾਂ ਨੇ ਪੂਰੇ ਦੇਸ਼ ਨੂੰ ਇੱਕ ਕਰਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਹਸਤਿਨਾਪੁਰ ਤੋਂ ਲੈ ਕੇ ਕਰਨਾਟਕ ਦੇ ਸ਼ਰਵਣਬੇਲਾਗੋਲਾ ਤੱਕ, ਬਿਹਾਰ ਦੇ ਰਾਜਗੀਰ ਤੋਂ ਲੈ ਕੇ ਗੁਜਰਾਤ ਦੇ ਗਿਰਨਾਰ ਤੱਕ ਹਰ ਜਗ੍ਹਾ ਪੈਦਲ ਘੁੰਮ ਕੇ ਆਪਣੇ ਕਰਮਾਂ ਨਾਲ ਆਪਣੇ ਤਿਆਗ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਚਾਰਿਆ ਜੀ ਨੇ ਸਾਨੂੰ ਸਿਖਾਇਆ ਕਿ ਸਾਡੀ ਪਹਿਚਾਣ ਸਾਡੀ ਸੰਸਕ੍ਰਿਤੀ ਵਿੱਚ ਨਿਹਿਤ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਚਾਰਿਆ ਵਿਦਯਾਸਾਗਰ ਜੀ ਮਹਾਰਾਜ ਨੇ ‘ਮੂਕਮਾਟੀ’ ਨਾਮਕ ਹਿੰਦੀ ਮਹਾਂਕਾਵਿ ਦੀ ਰਚਨਾ ਕੀਤੀ, ਜਿਸ ‘ਤੇ ਕਈ ਲੋਕਾਂ ਨੇ ਖੋਜ ਕੀਤੀ ਅਤੇ ਲੇਖ ਲਿਖੇ ਹਨ। ਸਾਰੀਆਂ ਭਾਰਤੀ ਭਾਸ਼ਾਵਾਂ ਦੀ ਸੰਭਾਲ਼ ਅਤੇ ਪ੍ਰਮੋਸ਼ਨ ਦੇ ਅਚਾਰਿਆ ਜੀ ਦੇ ਸੰਦੇਸ਼ ਦਾ ਪਾਲਣ ਕਰਦੇ ਹੋਏ ਉਨ੍ਹਾਂ ਦੇ ਅਨੁਯਾਈਆਂ ਨੇ ‘ਮੂਕਮਾਟੀֹ’ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਮੂਕਮਾਟੀ’ ਵਿੱਚ ਧਰਮ, ਦਰਸ਼ਨ, ਨੀਤੀ ਅਤੇ ਅਧਿਆਤਮ ਨੂੰ ਬਹੁਤ ਗਹਿਰਾਈ ਨਾਲ ਸਮਝਾਇਆ ਗਿਆ ਹੈ ਅਤੇ ਇਸ ਵਿੱਚ ਸਰੀਰ ਦੀ ਅਸਥਿਰਤਾ ਦਾ ਵਰਣਨ ਅਤੇ ਰਾਸ਼ਟਰ ਪ੍ਰੇਮ ਦਾ ਵੀ ਸੰਦੇਸ਼ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਚਾਰਿਆ ਵਿਦਯਾਸਾਗਰ ਜੀ ਮਹਾਰਾਜ ਦਾ ਮੰਨਣਾ ਸੀ ਕਿ ਸਾਡੇ ਦੇਸ਼ ਦੀ ਭਾਸ਼ਾਈ ਵਿਭਿੰਨਤਾ ਸਾਡੀ ਸੱਚੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਦੇਸ਼ ਵਿੱਚ ਅਨੇਕ ਭਾਸ਼ਾਵਾਂ, ਲਿਪੀਆਂ ਅਤੇ ਬੋਲੀਆਂ ਹੋਣ ਅਤੇ ਵੱਖ-ਵੱਖ ਪ੍ਰਕਾਰ ਦੇ ਵਿਆਕਰਣ ਅਤੇ ਗਾਥਾਵਾਂ ਹੋਣ, ਉਹ ਦੇਸ਼ ਸੱਭਿਆਚਾਰਕ ਤੌਰ ‘ਤੇ ਉਨ੍ਹਾਂ ਹੀ ਸਮ੍ਰਿੱਧ ਮੰਨਿਆ ਜਾਂਦਾ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਜੀ ਦੀ ਅਤੇ ਅਚਾਰਿਆ ਜੀ ਦੇ ਦਰਮਿਆਨ ਬਹੁਤ ਹੀ ਸੁਹਿਰਦ ਸੰਵਾਦ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਚਾਰਿਆ ਵਿਦਯਾਸਾਗਰ ਜੀ ਦੇ ਸੰਦੇਸ਼, ਪ੍ਰਵਚਨ ਅਤੇ ਲਿਖਤਾਂ ਜੈਨ ਭਾਈਚਾਰੇ ਦੇ ਨਾਲ-ਨਾਲ ਪੂਰੇ ਰਾਸ਼ਟਰ ਦੇ ਲਈ ਇੱਕ ਅਨਮੋਲ ਵਿਰਾਸਤ ਹੈ।

************

ਰਾਜ ਕੁਮਾਰ/ਵਿਵੇਕ/ਪ੍ਰਿਯਭਾਂਸ਼ੂ/ਪੰਕਜ


(Release ID: 2101755) Visitor Counter : 18