ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਲਿੰਫੈਟਿਕ ਫਾਈਲੇਰੀਆਸਿਸ ਦੇ ਖਾਤਮੇ ਲਈ ਇਸ ਬਿਮਾਰੀ ਨਾਲ ਚਿੰਨ੍ਹਿਤ 13 ਰਾਜਾਂ ਵਿੱਚ ਰਾਸ਼ਟਰੀ ਜਨਤਕ ਔਸ਼ਧੀ ਵੰਡ ਅਭਿਯਾਨ ਦੀ ਸ਼ੁਰੂਆਤ ਕੀਤੀ
ਇਸ ਪਹਿਲ ਦਾ ਉਦੇਸ਼ ਲੱਖਾਂ ਲੋਕਾਂ ਨੂੰ ਕਮਜ਼ੋਰ ਕਰਨ ਵਾਲੀ ਲਿੰਫੈਟਿਕ ਫਾਈਲੇਰੀਆਸਿਸ ਬਿਮਾਰੀ ਤੋਂ ਬਚਾਉਣਾ ਅਤੇ ਇਸ ਦੇ ਖਾਤਮੇ ਦੀ ਕੋਸ਼ਿਸ਼ ਵਿੱਚ ਤੇਜ਼ੀ ਲਿਆਉਣਾ ਹੈ
10 ਫਰਵਰੀ ਤੋਂ, 111 ਜ਼ਿਲ੍ਹਿਆਂ ਵਿੱਚ 17.5 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਵਿੱਚ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ: ਸ਼੍ਰੀ ਜੇਪੀ ਨੱਡਾ
2030 ਐੱਸਡੀਜੀ ਟੀਚੇ ਤੋਂ ਪਹਿਲੇ ਲਿੰਫੈਟਿਕ ਫਾਈਲੇਰੀਆਸਿਸ ਦੇ ਖਾਤਮੇ ਲਈ ਪੰਜ-ਆਯਾਮੀ ਰਣਨੀਤੀ ਲਾਗੂ ਕਰਨ ਦਾ ਸੱਦਾ ਦਿੱਤਾ
ਜਨ ਅੰਦੋਲਨ ਅਤੇ ਜਨਭਾਗੀਦਾਰੀ ਦੀ ਭਾਵਨਾ ਵਿੱਚ “ਸੰਪੂਰਨ ਸਰਕਾਰ” ਦ੍ਰਿਸ਼ਟੀਕੋਣ ਦੇ ਮਹੱਤਵ ‘ਤੇ ਜ਼ੋਰ ਦਿੱਤਾ
“ਭਾਰਤ ਲਿੰਫੈਟਿਕ ਫਾਈਲੇਰੀਆਸਿਸ ਨੂੰ ਖਤਮ ਕਰਨ ਦੀ ਆਪਣੀ ਪ੍ਰਤੀਬੱਧਤਾ ‘ਤੇ ਅਡੋਲ ਹੈ ਅਤੇ ਅੱਗੇ ਵੀ ਡਟਿਆ ਰਹੇਗਾ, ਸਾਡਾ ਸੰਕਲਪ 2027 ਤੱਕ ਟੀਚਾ ਹਾਸਲ ਕਰਨਾ ਹੈ”
Posted On:
10 FEB 2025 1:09PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਥੇ ਲਿੰਫੈਟਿਕ ਫਾਈਲੇਰੀਆਸਿਸ (ਐੱਲਐੱਫ) ਬਿਮਾਰੀ ਤੋਂ ਪ੍ਰਭਾਵਿਤ 13 ਚਿੰਨ੍ਹਿਤ ਰਾਜਾਂ ਦੇ ਸਿਹਤ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਇਸ ਬਿਮਾਰੀ ਦੇ ਖਾਤਮੇ ਲਈ ਸਲਾਨਾ ਰਾਸ਼ਟਰੀ ਜਨਤਕ ਔਸ਼ਧੀ ਵੰਡ (ਐੱਮਡੀਏ) ਅਭਿਯਾਨ ਦੀ ਸ਼ੁਰੂਆਤ ਕੀਤੀ। ਪ੍ਰਤੀਭਾਗੀਆਂ ਨੂੰ ਅਭਿਯਾਨ ਦੇ ਸੰਖੇਪ ਵੇਰਵੇ, ਇਸ ਦੇ ਉਦੇਸ਼ਾਂ, ਅਭਿਯਾਨ ਦੇ ਦੌਰਾਨ ਕੀਤੀਆਂ ਜਾ ਰਹੀਆਂ ਪ੍ਰਮੁੱਖ ਰਣਨੀਤਕ ਗਤੀਵਿਧੀਆਂ ਅਤੇ ਐੱਮਡੀਏ ਪ੍ਰੋਗਰਾਮ ਦੇ ਨਾਲ ਉੱਚ ਕਵਰੇਜ ਅਤੇ ਪਾਲਣਾ ਸੁਨਿਸ਼ਚਿਤ ਕਰਨ ਵਿੱਚ ਹਿੱਸਾ ਲੈਣ ਵਾਲੇ ਰਾਜਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਅਭਿਯਾਨ ਵਿੱਚ 13 ਰਾਜਾਂ ਦੇ 111 ਪ੍ਰਭਾਵਿਤ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਵਿੱਚ ਘਰ-ਘਰ ਜਾ ਕੇ ਫਾਈਲੇਰੀਆ ਦੀ ਰੋਕਥਾਮ ਦੇ ਲਈ ਦਵਾਈਆਂ ਦਿੱਤੀਆਂ ਜਾਣਗੀਆਂ।
ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਰਾਜ ਦੇ ਸਿਹਤ ਮੰਤਰੀਆਂ ਵਿੱਚ ਸ਼੍ਰੀ ਸਤਿਆ ਕੁਮਾਰ ਯਾਦਵ (ਆਂਧਰ ਪ੍ਰਦੇਸ਼), ਸ਼੍ਰੀ ਅਸ਼ੋਕ ਸਿੰਘਲ (ਅਸਾਮ), ਸ਼੍ਰੀ ਸ਼ਯਾਮ ਬਿਹਾਰੀ ਜਯਸਵਾਲ (ਛੱਤੀਸਗੜ੍ਹ) ਸ਼੍ਰੀ ਰੂਸ਼ੀਕੇਸ਼ ਗਣੇਸ਼ਭਾਈ ਪਟੇਲ (ਗੁਜਰਾਤ), ਸ਼੍ਰੀ ਇਰਫਾਨ ਅੰਸਾਰੀ (ਝਾਰਖੰਡ), ਸ਼੍ਰੀ ਦਿਨੇਸ਼ ਗੁੰਡੂ ਰਾਓ (ਕਰਨਾਟਕ), ਸ਼੍ਰੀ ਰਾਜੇਂਦਰ ਸ਼ੁਕਲਾ (ਮੱਧ ਪ੍ਰਦੇਸ਼), ਸ਼੍ਰੀ ਮੁਕੇਸ਼ ਮਹਾਲਿੰਗ (ਓਡੀਸ਼ਾ), ਸ਼੍ਰੀ ਮੰਗਲ ਪਾਂਡੇ (ਬਿਹਾਰ), ਸ਼੍ਰੀ ਪ੍ਰਕਾਸ਼ਰਾਓ ਅਬਿਤਕਰ (ਮਹਾਰਾਸ਼ਟਰ) ਅਤੇ ਸ਼੍ਰੀ ਬ੍ਰਿਜੇਸ਼ ਪਾਠਕ (ਉੱਤਰ ਪ੍ਰਦੇਸ਼) ਸ਼ਾਮਲ ਰਹੇ।
![](https://static.pib.gov.in/WriteReadData/userfiles/image/image0019CVZ.jpg)
ਐੱਮਡੀਏ ਅਭਿਯਾਨ ਭਾਰਤ ਦੇ ਲਿੰਫੈਟਿਕ ਫਾਈਲੇਰੀਆਸਿਸ ਖਾਤਮਾ ਰਣਨੀਤੀ ਦਾ ਮੁੱਖ ਕੰਪੋਨੈਂਟ ਹੈ, ਜਿਸ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਨੈਸ਼ਨਲ ਸੈਂਟਰ ਫਾਰ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ (ਐੱਨਸੀਵੀਬੀਡੀਸੀ) ਚਲਾਉਂਦਾ ਹੈ। ਇਹ ਪ੍ਰੋਗਰਾਮ ਘਰ-ਘਰ ਜਾ ਕੇ ਐਂਟੀ-ਫਾਈਲੇਰੀਅਲ ਦਵਾਈ ਵੰਡ ‘ਤੇ ਕੇਂਦ੍ਰਿਤ ਹੈ,
ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਸ ਬਿਮਾਰੀ ਨਾਲ ਪੀੜ੍ਹਤ ਹਰ ਵਿਅਕਤੀ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਨਿਰਧਾਰਿਤ ਦਵਾਈ ਦਾ ਸੇਵਨ ਕਰੇ। ਲਿੰਫੈਟਿਕ ਫਾਈਲੇਰੀਆਸਿਸ ਨੂੰ ਆਮ ਤੌਰ ‘ਤੇ “ਹਾਥੀ ਪਾਓਂ” ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜੋ ਸੰਕਰਮਿਤ ਮੱਛਰਾਂ ਤੋਂ ਫੈਲਣ ਵਾਲਾ ਇੱਕ ਪਰਜੀਵੀ ਬਿਮਾਰੀ ਹੈ। ਇਹ ਲਿੰਫੋਏਡੀਮਾ (ਅੰਗਾਂ ਦੀ ਸੋਜ) ਅਤੇ ਹਾਈਡ੍ਰੋਸੀਲ (ਸਕ੍ਰੋਟਲ ਸੋਜ) ਜਿਹੀਆਂ ਸਰੀਰਕ ਦਿਵਯਾਂਗਤਾਵਾਂ ਨੂੰ ਜਨਮ ਦੇ ਸਕਦਾ ਹੈ ਅਤੇ ਪ੍ਰਭਾਵਿਤ ਲੋਕਾਂ ਅਤੇ ਪਰਿਵਾਰਾਂ ‘ਤੇ ਦੀਰਘਕਾਲੀ ਬੋਝ ਪਾ ਸਕਦਾ ਹੈ।
ਇਸ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ ਭਾਰਤ ਨੂੰ ਫਾਈਲੇਰੀਆ ਮੁਕਤ ਬਣਾਉਣਾ ਸਾਡੀ ਪ੍ਰਤੀਬੱਧਤਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਹਰੇਕ ਨਾਗਰਿਕ ਦੀ ਭਾਗੀਦਾਰੀ ਅਤੇ ਸਰਗਰਮ ਭਾਈਚਾਰਕ ਭਾਗੀਦਾਰੀ ਦੀ ਜ਼ਰੂਰਤ ਹੈ।
ਜ਼ਿੰਮੇਦਾਰੀ ਦੀ ਸਾਂਝੀ ਭਾਵਨਾ ਦੇ ਨਾਲ ਅਸੀਂ ਕਰੋੜਾਂ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਦੇ ਹੋਏ ਲਿੰਫੈਟਿਕ ਫਾਈਲੇਰੀਆਸਿਸ ਨੂੰ ਖਤਮ ਕਰ ਸਕਦੇ ਹਨ।” ਉਨ੍ਹਾਂ ਨੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਕੁਸ਼ਲ ਅਗਵਾਈ ਵਿੱਚ, ਇਹ ਅਭਿਯਾਨ ਜਨਭਾਗੀਦਾਰੀ ਦੀ ਭਾਵਨਾ ਨਾਲ ਸੰਚਾਲਿਤ ਹੋਵੇਗਾ, ਜੋ ਇੱਕ ਜਨ ਅੰਦੋਲਨ ਵਿੱਚ ਬਦਲ ਜਾਵੇਗਾ। ਸਰਗਰਮ ਭਾਈਚਾਰਕ ਭਾਗੀਦਾਰੀ ਅਤੇ ਸਮੂਹਿਕ ਮਲਕੀਅਤ ਦੀ ਭਾਵਨਾ ਦੇ ਨਾਲ ਭਾਰਤ ਲਿੰਫੈਟਿਕ ਫਾਈਲੇਰੀਆਸਿਸ ਨੂੰ ਖਤਮ ਕਰ ਸਕਦਾ ਹੈ ਅਤੇ ਇਹ ਸੁਨਿਸ਼ਚਿਤ ਕਰ ਸਕਦਾ ਹੈ ਕਿ ਲੱਖਾਂ ਲੋਕ ਇਸ ਬਿਮਾਰੀ ਤੋਂ ਸੁਰੱਖਿਅਤ ਰਹਿਣ।”
![](https://static.pib.gov.in/WriteReadData/userfiles/image/image002UU2R.jpg)
![](https://static.pib.gov.in/WriteReadData/userfiles/image/image0037C94.jpg)
ਲਿੰਫੈਟਿਕ ਫਾਈਲੇਰੀਆਸਿਸ ਲੋਕਾਂ ਨੂੰ ਅਸਮਰੱਥ ਬਣਾਉਂਦਾ ਹੈ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਨੂੰ ਖਰਾਬ ਕਰਦਾ ਹੈ। ਇਸ ਨੂੰ ਦੇਖਦੇ ਹੋਏ ਸ਼੍ਰੀ ਨੱਡਾ ਨੇ ਇਹ ਸੁਨਿਸ਼ਚਿਤ ਕਰਨ ਲਈ ਪੰਜ-ਆਯਾਮੀ ਰਣਨੀਤੀ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ ਕਿ 2030 ਦੇ ਟਿਕਾਊ ਵਿਕਾਸ ਟੀਚੇ ਨਾਲ ਬਹੁਤ ਪਹਿਲਾਂ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਕਿ ਐੱਮਡੀਏ ਅਭਿਯਾਨ ਦੌਰਾਨ ਕੋਈ ਵੀ ਛੁੱਟ ਨਾ ਜਾਵੇ। ਇਹ ਅਭਿਯਾਨ 13 ਰਾਜਾਂ ਦੇ 111 ਜ਼ਿਲ੍ਹਿਆਂ ਵਿੱਚ ਸਾਲ ਵਿੱਚ ਦੋ ਵਾਰ ਹੁੰਦਾ ਹੈ। ਉਨ੍ਹਾਂ ਨੇ ਦੱਸਿਆ, “10 ਫਰਵਰੀ ਤੋਂ ਇਹ ਦਵਾਈਆਂ ਇਸ ਬਿਮਾਰੀ ਤੋਂ ਚਿੰਨ੍ਹਿਤ ਜ਼ਿਲ੍ਹਿਆਂ ਵਿੱਚ 17.5 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਵਿੱਚ ਉਪਲਬਧ ਕਰਵਾਈ ਜਾਵੇਗਾ। ਇਹ ਜ਼ਰੂਰੀ ਹੈ ਕਿ ਇਨ੍ਹਾਂ ਖੇਤਰਾਂ ਦੇ ਨਿਵਾਸੀ ਇਨ੍ਹਾਂ ਦਵਾਈਆਂ ਦਾ ਸੇਵਨ ਕਰਨ ਅਤੇ ਆਪਣੇ ਪਰਿਵਾਰ ਸਮੇਤ ਖੁਦ ਨੂੰ ਇਸ ਕਮਜ਼ੋਰ ਕਰਨ ਵਾਲੀ ਬਿਮਾਰੀ ਤੋਂ ਬਚਾਉਣ।”
ਉਨ੍ਹਾਂ ਨੇ ਉੱਚ ਕਵਰੇਜ ਪ੍ਰਾਪਤ ਕਰਨ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕਿਹਾ, “ਚਿੰਨ੍ਹਿਤ ਜ਼ਿਲ੍ਹਿਆਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ 90 ਪ੍ਰਤੀਸ਼ਤ ਤੋਂ ਵੱਧ ਯੋਗ ਲੋਕ ਫਾਈਲੇਰੀਆਂ ਰੋਧੀ ਦਵਾਈਆਂ ਦਾ ਸੇਵਨ ਕਰਨ। ਸਾਡੀ ਸਮੂਹਿਕ ਪ੍ਰਤੀਬੱਧਤਾ ਅਤੇ ਦ੍ਰਿੜ੍ਹ ਸੰਕਲਪ ਜੀਵਨ ਨੂੰ ਬਦਲਣ ਅਤੇ ਲਿੰਫੈਟਿਕ ਫਾਈਲੇਰੀਆਸਿਸ ਤੋਂ ਮੁਕਤ ਭਵਿੱਖ ਸੁਨਿਸ਼ਚਿਤ ਕਰਨ ਵਿੱਚ ਮਦਦ ਕਰੇਗਾ।”
ਸ਼੍ਰੀ ਨੱਡਾ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਪੀੜ੍ਹਤ ਲੋਕਾਂ ਦਾ ਜਲਦੀ ਨਿਦਾਨ ਸੁਨਿਸ਼ਚਿਤ ਕਰਨ ਲਈ ਰਾਜ ਪੱਧਰ ‘ਤੇ ਅਭਿਯਾਨ ਦੀ ਨਿਗਰਾਨੀ ਕਰਨ। ਉਨ੍ਹਾਂ ਨੇ ਇਸ ਦੇ ਲਈ ਚਿੰਨ੍ਹਿਤ ਰਾਜ/ਜ਼ਿਲ੍ਹਾ ਪੱਧਰ ‘ਤੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਅਗਵਾਈ ਦੀ ਨਿਜੀ ਭਾਗੀਦਾਰੀ ਦਾ ਵੀ ਸੱਦਾ ਦਿੱਤਾ।
ਕੇਂਦਰੀ ਮੰਤਰੀ ਨੇ ਅਭਿਯਾਨ ਨਾਲ ਜੁੜੀਆਂ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸ਼ਾਮਲ ਕਰਕੇ ਸਮੁੱਚਾ ਸਰਕਾਰੀ ਦ੍ਰਿਸ਼ਟੀਕੋਣ ਅਪਣਾਉਣ ਦੇ ਮਹੱਤਵ ֲ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਏਕੀਕ੍ਰਿਤ ਦ੍ਰਿਸ਼ਟੀਕੋਣ, ਸਬੰਧਿਤ ਮੰਤਰਾਲਿਆਂ ਵਿੱਚ ਉੱਚ-ਪੱਧਰੀ ਵਕਾਲਤ ਦੇ ਨਾਲ ਮਿਲ ਕੇ ਅੰਤਰ-ਖੇਤਰੀ ਕਨਵਰਜੈਂਸ ਨੂੰ ਉਤਸ਼ਾਹਿਤ ਕਰੇਗਾ।
ਸ਼੍ਰੀ ਨੱਡਾ ਨੇ ਰਾਜਾਂ ਨੂੰ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਪ੍ਰਭਾਵਸ਼ਾਲੀ ਆਈਈਸੀ ਗਤੀਵਿਧੀਆਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਆਪਕ ਪਹੁੰਚ ਲਈ ਡਿਜੀਟਲ ਟੈਕਨੋਲੋਜੀਆਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਦੇ ਕੀਤੇ ਚੰਗੇ ਕੰਮਾਂ ਨੂੰ ਉਜਾਗਰ ਕੀਤਾ ਅਤੇ ਡਿਜੀਟਲ ਟੈਕਨੋਲੋਜੀਆਂ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਸ਼੍ਰੀ ਨੱਡਾ ਨੇ ਰਾਜ ਸਿਹਤ ਮੰਤਰੀਆਂ ਦੀ ਰਾਜਨੀਤਕ ਭਾਗੀਦਾਰੀ ਦੇ ਮਹੱਤਵ ਦੀ ਮਹੱਤਤਾ ਦੱਸੀ। ਉਨ੍ਹਾਂ ਨੇ ਉਨ੍ਹਾਂ ਤੋਂ ਹੋਰ ਚੋਣੇ ਹੋਏ ਪ੍ਰਤੀਨਿਧੀਆਂ, ਵਿਸ਼ੇਸ਼ ਤੌਰ ‘ਤੇ ਸੰਸਦ ਅਤੇ ਵਿਧਾਨ ਸਭਾਵਾਂ ਅਤੇ ਪਰਿਸ਼ਦਾਂ ਦੇ ਮੈਂਬਰਾਂ ਦੇ ਨਾਲ-ਨਾਲ ਪੰਚਾਇਤੀ ਰਾਜ ਸੰਸਥਾਵਾਂ ਨੂੰ ਵੀ ਸ਼ਾਮਲ ਕਰਨ ਅਤੇ ਐੱਮਡੀਏ ਗਤੀਵਿਧੀਆਂ ਦੇ ਪ੍ਰਭਾਵੀ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਲਈ ਭਾਈਚਾਰਿਆਂ ਨੂੰ ਸੰਗਠਿਤ ਕਰਨ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਪ੍ਰੋਤਸਾਹਨ ਕਰਨ ਦਾ ਸੱਦਾ ਦਿੱਤਾ।
![](https://static.pib.gov.in/WriteReadData/userfiles/image/image00444KC.jpg)
ਸ਼੍ਰੀ ਨੱਡਾ ਨੇ ਕਿਹਾ ਕਿ ਬਿਹਤਰ ਸਵੈ-ਸੰਭਾਲ ਤੱਕ ਪਹੁੰਚ ਲਈ ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ਸੁਵਿਧਾਵਾਂ ਵਿੱਚ ਐੱਮਐੱਮਡੀਪੀ ਸੇਵਾਵਾਂ ਨੂੰ ਪੂਰੀ ਤਰ੍ਹਾ ਨਾਲ ਸ਼ਾਮਲ ਕਰਨ ਦੇ ਪ੍ਰਯਾਸ ਚਲ ਰਹੇ ਹਨ ਅਤੇ ਲਗਭਗ 50 ਪ੍ਰਤੀਸ਼ਤ ਲਿੰਫੋਡੋਮਾ ਮਾਮਲਿਆਂ ਵਿੱਚ ਸਲਾਨਾ ਰੋਗ ਪ੍ਰਬੰਧਨ ਅਤੇ ਅਪੰਗਤਾ ਰੋਕਥਾਮ (MMDP) ਕਿਟ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਐੱਨਐੱਚਐੱਮ ਦੇ ਤਹਿਤ, ਹਾਈਡ੍ਰੋਸੇਲੈਕਟੋਮੀ ਸਰਜਰੀਆਂ ਦਾ ਪ੍ਰਾਵਧਾਨ ਹੈ ਅਤੇ ਪੀਐੱਮਜੇਏਵਾਈ ਯੋਜਨਾ ਵਿੱਚ ਵੀ ਲਾਭਾਰਥੀਆਂ ਲਈ ਹਾਈਡ੍ਰੋਸੇਲੈਕਟੋਮੀ ਦਾ ਵਿਕਲਪ ਹੈ। ਉਨ੍ਹਾਂ ਨੇ ਦੱਸਿਆ ਕਿ 2024 ਵਿੱਚ ਲਗਭਗ 50 ਪ੍ਰਤੀਸ਼ਤ ਹਾਈਡ੍ਰੋਸੇਲੇ ਸਰਜਰੀ ਚਿੰਨ੍ਹਿਤ ਰਾਜਾਂ ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਨ੍ਹਾਂ ਪ੍ਰਯਾਸਾਂ ਰਾਹੀਂ, ਆਰੋਗਯ ਮੰਦਿਰ ਐੱਲਐੱਪ ਦੇ ਬੋਝ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ, ਜਿਸ ਨਾਲ ਪ੍ਰਭਾਵਿਤ ਵਿਅਕਤ ਸਵਸਥ ਜੀਵਨ ਜੀ ਸਕਣਗੇ ਅਤੇ ਬਿਮਾਰੀ ਮੁਕਤ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੁਲਾਰਾ ਮਿਲੇਗਾ।
ਕੇਂਦਰੀ ਸਿਹਤ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਇਸ ਬਿਮਾਰੀ ਦੇ ਪ੍ਰਭਾਵੀ ਇਲਾਜ ਦੇ ਮਹੱਤਵ ਨੂੰ ਦੁਹਰਾਉਂਦੇ ਹੋਏ ਕੀਤਾ। ਇਸ ਬਿਮਾਰੀ ਵਿੱਚ ਮੌਤ ਦਰ ਬਹੁਤ ਵੱਧ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਇਹ ਅੰਤਿਮ ਚੁਣੌਤੀ ਹੈ, ਉਨ੍ਹਾਂ ਨੇ ਸਿਹਤ ਕਰਮਚਾਰੀਆਂ ਤੋਂ ਜ਼ਮੀਨੀ ਪੱਧਰ ਲਕਸ਼ਿਤ ਖੇਤਰਾਂ ਵਿੱਚ ਕੇਂਦ੍ਰਿਤ ਤਰੀਕੇ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਭਾਰਤ ਲਿੰਫੈਟਿਕ ਫਾਈਲੇਰੀਆਸਿਸ ਨੂੰ ਖਤਮ ਕਰਨ ਦੀ ਆਪਣੀ ਪ੍ਰਤੀਬੱਧਤਾ ‘ਤੇ ਅਡੋਲ ਹੈ ਅਤੇ ਅੱਗੇ ਵੀ ਡਟੇ ਰਹੇਗਾ। ਸਾਡਾ ਸੰਕਲਪ 2027 ਤੱਕ ਲਿੰਫੈਟਿਕ ਫਾਈਲੇਰੀਆਸਿਸ ਤੋਂ ਮੁਕਤੀ ਪਾਉਣ ਦੇ ਟੀਚੇ ਨੂੰ ਹਾਸਲ ਕਰਨਾ ਹੈ।”
ਐੱਮਡੀਏ ਬਾਰੇ:
ਐੱਮਡੀਏ ਅਭਿਯਾਨ ਵਿੱਚ 13 ਰਾਜਾਂ-ਆਂਧਰ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਦੇ 111 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਅਭਿਯਾਨ ਵਿਆਪਕ ਰੋਕਥਾਮ ਰਣਨੀਤੀਆਂ, ਵਧੀ ਹੋਈ ਜਾਗਰੂਕਤਾ ਅਤੇ ਐੱਮਡੀਏ ਦੇ ਨਾਲ ਵਿਆਪਕ ਪਾਲਣਾ ਸੁਨਿਸ਼ਚਿਤ ਕਰਕੇ ਲਿੰਫੈਟਿਕ ਫਾਈਲੇਰੀਆਸਿਸ ਨੂੰ ਜੜ੍ਹ ਤੋਂ ਖਤਮ ਕਰਨ ਦੀ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।
ਮਾਸ ਡਰੱਗ ਐਡਮਿਨਿਸਟ੍ਰੇਸ਼ਨ (ਐੱਮਡੀਏ) ਅਭਿਯਾਨ ਵਿੱਚ ਐੱਲਐੱਫ ਪੀੜ੍ਹਤ ਖੇਤਰਾਂ ਵਿੱਚ ਸਾਰੇ ਯੋਗ ਲੋਕਾਂ ਨੂੰ ਐਂਟੀ-ਫਾਈਲੇਰੀਆ ਦਵਾਈਆਂ ਉਪਲਬਬਧ ਕਰਵਾਉਣਾ ਸ਼ਾਮਲ ਹੈ, ਭਲੇ ਹੀ ਉਨ੍ਹਾਂ ਵਿੱਚ ਲੱਛਣ ਦਿਖਾਈ ਦੇਣ ਜਾਂ ਨਹੀਂ। ਦਵਾਈ ਉਪਚਾਰ ਵਿੱਚ ਸ਼ਾਮਲ ਹਨ:
• ਡਬਲ ਡਰੱਗ ਰੈਜੀਮੈਨ (DA): ਡਾਇਇਥਾਈਲਕਾਰਬਾਰਮੇਜ਼ਿਨ ਸਾਈਟਰੇਟ (ਡੀਈਸੀ) ਅਤੇ ਐਲਬੈਂਡਾਜ਼ੋਲ
• ਟ੍ਰਿਪਲ ਡਰੱਗ ਰੈਜੀਮੈਨ (IDA): ਆਈਵਰਮੇਕਟਿਨ, ਡਾਈਥਾਈਲਕਾਰਬਾਮਾਜ਼ੀਨ ਸਾਇਟਰੇਟ (ਡੀਈਸੀ), ਅਤੇ ਐਲਬੈਂਡਾਜ਼ੋਲ।
ਐੱਮਡੀਏ ਦਾ ਟੀਚਾ ਸੰਕਰਮਿਤ ਲੋਕਾਂ ਦੇ ਖੂਨ ਦੇ ਪ੍ਰਵਾਹ ਵਿੱਚ ਮੌਜੂਦ ਸੂਖਮ ਫਾਈਲੇਰੀਅਲ ਪਰਜੀਵੀਆਂ ਨੂੰ ਨਸ਼ਟ ਕਰਕੇ ਐੱਲਐੱਫ ਦੇ ਪ੍ਰਸਾਰ ਨੂੰ ਘੱਟ ਕਰਨ ਹੈ, ਜਿਸ ਨਾਲ ਮੱਛਰਾਂ ਦੁਆਰਾ ਅੱਗੇ ਸੰਕਰਮਣ ਨੂੰ ਰੋਕਿਆ ਜਾ ਸਕੇ। ਜਦਕਿ ਐੱਮਡੀਏ ਦਵਾਈ ਅਤਿਅੰਤ ਸੁਰੱਖਿਅਤ ਅਤੇ ਪ੍ਰਭਾਵੀ ਹੈ, ਇਸ ਨੂੰ ਖਾਲੀ ਪੇਟ ਨਹੀਂ ਲਿਆ ਜਾਣਾ ਚਾਹੀਦਾ ਹੈ. ਹੇਠ ਲਿਖੇ ਸਮੂਹਾਂ ਦੇ ਲੋਕਾਂ ਨੂੰ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ:
- 2 ਸਾਲ ਤੋਂ ਘੱਟ ਉਮਰ ਦੇ ਬੱਚੇ
- ਗਰਭਵਤੀ ਮਹਿਲਾਵਾਂ
- ਗੰਭੀਰ ਤੌਰ ‘ਤੇ ਬਿਮਾਰ ਵਿਅਕਤੀ
ਹੋਰ ਸਾਰੇ ਯੋਗ ਲੋਕਾਂ ਨੂੰ ਉਚਿਤ ਉਪਭੋਗ ਸੁਨਿਸ਼ਚਿਤ ਕਰਨ ਅਤੇ ਵੇਸਟੇਜ ਜਾਂ ਦੁਰਵਰਤੋਂ ਤੋਂ ਬਚਣ ਲਈ ਟ੍ਰੇਂਡ ਹੈਲਥ ਵਰਕਰਸ ਦੀ ਮੌਜੂਦਗੀ ਵਿੱਚ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ, ਸਿਹਤ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਅਤੇ ਐੱਮਡੀ (ਐੱਨਐੱਚਐੱਮ) ਸ਼੍ਰੀਮਤੀ ਆਰਾਧਨਾ ਪਟਨਾਇਕ, ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਰਾਜਾਂ ਦੇ ਵਧੀਕ ਮੁੱਖ ਸਕੱਤਰ, ਪ੍ਰਧਾਨ ਸਕੱਤਰ ਅਤੇ ਐੱਮਡੀ (ਐੱਨਐੱਚਐੱਮ) ਮੌਜੂਦ ਸਨ।
****
ਐੱਮਵੀ
(Release ID: 2101567)
Visitor Counter : 12