ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਓਰੀਜਿਨਲਜ਼: ਇੱਕ ਅਜਿਹਾ ਪਲੈਟਫਾਰਮ, ਜਿੱਥੇ ਮਿਲਦਾ ਹੈ ਰਚਨਾਤਮਕਤਾ ਨੂੰ ਮੌਕਾ”, ਨਾਮਕ ਐਨੀਮੇਸ਼ਨ ਫਿਲਮਮੇਕਰਜ਼ ਪ੍ਰਤੀਯੋਗਿਤਾ ਦੇ ਨਾਲ ਸ਼ੁਰੂ ਕਰੋ ਕਹਾਣੀ ਕਹਿਣ ਦਾ ਇੱਕ ਪਰਿਵਰਤਨਸ਼ੀਲ ਸਫ਼ਰ
Posted On:
07 FEB 2025 7:06PM by PIB Chandigarh
ਵੇਵਸ- ਇੰਟਰਨੈਸ਼ਨਲ ਐਨੀਮੇਸ਼ਨ ਫਿਲਮਮੇਕਰਸ ਪ੍ਰਤੀਯੋਗਿਤਾ (ਏਐੱਫਸੀ) ਦਾ ਉਦਘਾਟਨ ਸੰਸਕਰਣ ਇੱਕ ਬੇਮਿਸਾਲ ਪਹਿਲ ਦੇ ਰੂਪ ਵਿੱਚ ਉਭਰਿਆ ਹੈ, ਜੋ ਐਨੀਮੇਸ਼ਨ, ਵੀਐੱਫਐਕਸ, ਏਆਰ-ਵੀਆਰ ਅਤੇ ਵਰਚੁਅਲ ਪ੍ਰੋਡਕਸ਼ਨ ਵਿੱਚ ਰਚਨਾਕਾਰਾਂ ਨੂੰ ਇੱਕ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਐਨੀਮੇਸ਼ਨ ਫਿਲਮਮੇਕਿੰਗ ਪ੍ਰਤੀਯੋਗਿਤਾ- “ਵੇਵਸ ਓਰੀਜਿਨਲਜ਼”
ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਹਿੱਸੇ ਦੇ ਤੌਰ ‘ਤੇ 8 ਸਤੰਬਰ, 2024 ਨੂੰ ਲਾਂਚ ਕੀਤੀ ਗਈ ਇਸ ਪ੍ਰਤੀਯੋਗਿਤਾ ਨੇ ਪ੍ਰਤੀਭਾਗੀਆਂ ਅਤੇ ਇਸ ਉਦਯੋਗ ਦੇ ਲੀਡਰਸ ਨੂੰ ਸਮਾਨ ਤੌਰ ‘ਤੇ ਆਕਰਸ਼ਿਤ ਕੀਤਾ ਹੈ, ਜਿਸ ਨਾਲ ਰਚਨਾਤਮਕ ਕਹਾਣੀ ਕਹਿਣ ਅਤੇ ਤਕਨੀਕੀ ਇਨੋਵੇਸ਼ਨ ਲਈ ਇੱਕ ਮੋਹਰੀ ਸਥਾਨ ਦੇ ਰੂਪ ਵਿੱਚ ਇਸ ਦੀ ਪ੍ਰਤਿਸ਼ਠਾ ਮਜ਼ਬੂਤ ਹੋਈ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਆਈਐਂਡਬੀ) ਨੇ ਆਉਣ ਵਾਲੇ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਪ੍ਰਮੁੱਖ ਪ੍ਰੋਗਰਾਮ, ਐਨੀਮੇਸ਼ਨ ਫਿਲਮਮੇਕਿੰਗ ਪ੍ਰਤੀਯੋਗਿਤਾ ਦੇ ਲਈ ਡਾਂਸਿੰਗ ਐਟਮਸ ਦੇ ਨਾਲ ਸਾਂਝੇਦਾਰੀ ਕੀਤੀ ਹੀ। ਇਹ ਇੱਕ ਇਤਿਹਾਸਿਕ ਸਹਿਯੋਗ ਦਾ ਪ੍ਰਤੀਕ ਹੈ, ਜੋ ਭਾਰਤ ਦੇ ਰਚਨਾਤਮਕ ਉਦਯੋਗ ਵਿੱਚ ਇੱਕ ਨਵੇਂ ਯੁਗ ਦਾ ਰਾਹ ਪੱਧਰਾ ਕਰਦਾ ਹੈ ਅਤੇ ਕ੍ਰਿਏਟ ਇਨ ਇੰਡੀਆ ਸੀਜ਼ਨ 1 ਦੀ ਸ਼ੁਰੂਆਤ ਕਰਦਾ ਹੈ।
ਜ਼ਬਰਦਸਤ ਭਾਗੀਦਾਰੀ
ਆਪਣੇ ਲਾਂਚ ਦੇ ਬਾਅਦ ਤੋਂ, ਏਐੱਫਸੀ ਨੂੰ 15 ਤੋਂ ਵੱਧ ਦੇਸ਼ਾਂ ਤੋਂ 1,200 ਤੋਂ ਵੱਧ ਰਜਿਸਟ੍ਰੇਸ਼ਨ ਅਤੇ 400 ਤੋਂ ਵੱਧ ਰਚਨਾਤਮਕ ਸਬਮਿਸ਼ਨਸ ਨਾਲ ਜ਼ਬਰਦਸਤ ਭਾਗੀਦਾਰੀ ਮਿਲੀ ਹੈ।
ਰਚਨਾਤਮਕ ਉਤਕ੍ਰਿਸ਼ਟਤਾ ਅਤੇ ਅਵਸਰਾਂ ਦੇ ਮਾਰਗ ਦੀ ਤਿਆਰੀ
ਇਸ ਪਹਿਲ ਦਾ ਅਸਲੀ ਉਦੇਸ਼ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੀਆਂ ਕਹਾਣੀਆਂ ਨੂੰ ਜੀਵਨ ਵਿੱਚ ਲਿਆਉਣ ਲਈ ਐਕਸਪੋਜ਼ਰ ਦੇਣਾ ਅਤੇ ਕਹਾਣੀਆਂ ਨੂੰ ਪੰਖ ਦੇ ਕੇ ਸਸ਼ਕਤ ਬਣਾਉਣਾ ਹੈ। ਏਐੱਫਸੀ ਨੇ ਇੱਕ ਅਜਿਹਾ ਈਕੋਸਿਸਟਮ ਤਿਆਰ ਕੀਤਾ ਹੈ ਜਿੱਥੇ ਰਚਨਾਤਮਕਤਾ ਨੂੰ ਅਵਸਰ ਮਿਲਦੇ ਹਨ, ਜਿਸ ਨਾਲ ਕਹਾਣੀਕਾਰਾਂ ਨੂੰ ਦਿਲਚਸਪ ਕਹਾਣੀਆਂ ਗਢਣ ਅਤੇ ਆਪਣੇ ਦ੍ਰਿਸ਼ਟੀਕੋਣ ਨੂੰ ਅਸਲੀਅਤ ਵਿੱਚ ਰੂਪਾਂਤਰਿਤ ਕਰਨ ਵਿੱਚ ਮਦਦ ਮਿਲਦੀ ਹੈ।
ਇਸ ਨੂੰ ਹਾਸਲ ਕੀਤਾ ਗਿਆ ਹੈ:
- ਔਨਲਾਈਨ ਮਾਸਟਰਕਲਾਸ: ਪਿਲਰ ਅਲੇਸੈਂਡਰਾ, ਸਰਜੀਓ ਪਾਬਲੋਸ ਅਤੇ ਸਰਸਵਤੀ ਬੁਯਾਲਾ ਜਿਹੇ ਪ੍ਰਸਿੱਧ ਉਦਯੋਗ ਮਾਹਿਰਾਂ ਦੀ ਅਗਵਾਈ ਵਿੱਚ।
- ਵਿਅਕਤੀਗਤ ਅਤੇ ਹਾਈਬ੍ਰਿਡ ਵਰਕਸ਼ਾਪਸ: ਇਹ ਭਾਰਤ ਦੇ ਪ੍ਰਮੁੱਖ ਸੰਸਥਾਨਾਂ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ, ਜਿਸ ਵਿੱਚ ਰਚਨਾਤਮਕ ਪਿਚਿੰਗ, ਵਿਅਕਤੀਗਤ ਵਿਕਾਸ, ਪ੍ਰਭਾਵਸ਼ਾਲੀ ਨੈੱਟਵਰਕਿੰਗ ਅਤੇ ਵਿਕਸਿਤ ਹੋ ਰਹੀ ਰਚਨਾਤਮਕ ਅਰਥਵਿਵਸਥਾ ਨੂੰ ਸਮਝਣ ਜਿਹੇ ਜ਼ਰੂਰੀ ਕੌਸ਼ਲ ਸ਼ਾਮਲ ਹੁੰਦੇ ਹਨ। ਹਾਲ ਹੀ ਦੇ ਮਹੀਨਿਆਂ ਵਿੱਚ, ਲੇਖਿਕਾ, ਕ੍ਰਿਏਟਿਵ ਡਾਇਰੈਕਟਰ ਅਤੇ ਡਾਂਸਿੰਗ ਐਟਮਸ ਦੀ ਸੰਸਥਾਪਕ ਸਰਸਵਤੀ ਬੁਯਾਲਾ ਨੇ ਆਈਆਈਟੀ ਹੈਦਰਾਬਾਦ, ਜੇਐੱਨਏਐੱਫਏਯੂ ਹੈਦਰਾਬਾਦ, ਆਈਆਈਟੀ ਮੁੰਬਈ, ਆਈਆਈਐੱਮਸੀ ਦਿੱਲੀ, ਜਾਮੀਆ ਮਿਲੀਆ ਇਸਲਾਮੀਆ ਦਿੱਲੀ ਅਤੇ ਐੱਨਐੱਫਡੀਸੀ ਮੁੰਬਈ ਜਿਹੇ ਪ੍ਰਮੁੱਖ ਸੰਸਥਾਨਾਂ ਵਿੱਚ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਕਹਾਣੀ ਸੁਣਾਉਣ ਦੇ ਸੈਸ਼ਨ ਆਯੋਜਿਤ ਕੀਤੇ। ਇਨ੍ਹਾਂ ਸੈਸ਼ਨਾਂ ਵਿੱਚ ਰਚਨਾਤਮਕ ਪਿਚਿੰਗ, ਵਿਅਕਤੀਗਤ ਵਿਕਾਸ, ਪ੍ਰਭਾਵਸ਼ਾਲੀ ਨੈੱਟਵਰਕਿੰਗ ਅਤੇ ਵਿਕਸਿਤ ਹੋ ਰਹੀ ਰਚਨਾਤਮਕ ਅਰਥਵਿਵਸਥਾ ਨੂੰ ਸਮਝਣ ਜਿਹੇ ਜ਼ਰੂਰੀ ਕੌਸ਼ਲ ਸ਼ਾਮਲ ਸਨ।




ਹਾਈਬ੍ਰਿਡ ਪ੍ਰੋਗਰਾਮਾਂ ਵਿੱਚ ਇੰਟਰਐਕਟਿਵ ਵਰਕਸ਼ਾਪਸ ਸ਼ਾਮਲ ਸਨ, ਜਿੱਥੇ ਪ੍ਰਤੀਭਾਗੀਆਂ ਨੇ ਸਿੱਖਿਆ ਕਿ ਗਲੋਬਲ ਐਨੀਮੇਸ਼ਨ ਲੈਂਡਸਕੇਪ ਦਾ ਕਿਵੇਂ ਪਤਾ ਲਗਾਇਆ ਜਾਵੇ, ਆਪਣੇ ਵਿਚਾਰਾਂ ਨੂੰ ਆਤਮਵਿਸ਼ਵਾਸ ਦੇ ਨਾਲ ਪੇਸ਼ ਕੀਤਾ ਜਾਵੇ ਅਤੇ ਟ੍ਰਾਂਸਮੀਡੀਆ ਸਟੋਰੀਟੈਲਿੰਗ- ਕਹਾਣੀਆਂ ਨੂੰ ਖਿਡੌਣੀਆਂ, ਖੇਡਾਂ, ਕਾਮਿਕ ਕਿਤਾਬਾਂ ਅਤੇ ਹੋਰ ਬਹੁਤ ਕੁਝ ਵਿੱਚ ਬਦਲਣ ਦਾ ਪਤਾ ਲਗਾਇਆ ਜਾਵੇ। ਇਹ ਪਹਿਲ ਅਜਿਹੇ ਸਮ੍ਰਿੱਧ ਰਚਨਾਕਾਰਾਂ ਨੂੰ ਪੋਸ਼ਿਤ ਕਰਨ ਦੀ ਏਐੱਫਸੀ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀਆਂ ਹਨ, ਜੋ ਕਈ ਮਨੋਰੰਜਨ ਫਾਰਮੈਟਾਂ ਵਿੱਚ ਸਫਲ ਹੋ ਸਕਦੇ ਹਨ।

- ਗਲੋਬਲ ਮੌਜੂਦਗੀ ਅਤੇ ਨੈੱਟਵਰਕਿੰਗ ਦੇ ਅਣਗਿਣਤ ਮੌਕੇ: ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਤਿਸ਼ਠਿਤ ਆਯੋਜਨਾਂ ਵਿੱਚ ਏਐੱਫਸੀ ਦੀ ਸਰਗਰਮ ਭਾਗੀਦਾਰੀ ਨੇ ਇਸ ਦੇ ਮਿਸ਼ਨ ਨੂੰ ਹੋਰ ਵਧਾਇਆ ਹੈ ਅਤੇ ਪ੍ਰਤੀਭਾਗੀਆਂ ਨੂੰ ਨੈੱਟਵਰਕਿੰਗ ਦੇ ਅਣਗਿਣਤ ਮੌਕੇ ਦਿੱਤੇ ਹਨ। ਭਾਰਤ ਵਿੱਚ, ਏਐੱਫਸੀ ਨੇ ਦਿੱਲੀ ਵਿੱਚ ਮੇਲਾ ਮੇਲਾ, ਕਾਮਿਕ ਕੌਨ ਹੈਦਰਾਬਾਦ, ਵੀਐੱਫਐਕਸ ਸਮਿਟ, ਆਈਜੀਡੀਸੀ, ਸਿਨੇਮੈਟਿਕਾ, ਮੁੰਬਈ ਵਿੱਚ ਏਜੀਆਈਐੱਫ ਅਤੇ ਆਈਐੱਫਐੱਫਆਈ ਗੋਆ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ।
ਗਲੋਬਲ ਪਲੈਟਫਾਰਮ ‘ਤੇ, ਏਐੱਫਸੀ ਨੇ ਸਪੇਨ ਵਿੱਚ ਰਾਈਟਰਜ਼ ਰਿਟਰੀਟ ਅਤੇ ਪ੍ਰੋਡਿਊਸਰਜ਼ ਵਰਕਸ਼ਾਪ, ਪਾਸਾਡੇਨਾ ਵਿੱਚ ਲਾਈਟਬਾਕਸ ਐਕਸਪੋ, ਲਾਸ ਏਂਜਲਸ ਵਿੱਚ ਐਨੀਮੇਸ਼ਨ ਵਰਲਡ ਸਮਿਟ, ਸੀਏਟਲ ਵਿੱਚ ਅਨਰੀਅਲ ਫੇਸਟ 2024, ਡੇਨਵਰ ਵਿੱਚ ਸਿਗਗ੍ਰਾਫ 2024, ਕੈਨੇਡਾ ਵਿੱਚ ਓਟਾਵਾ ਅੰਤਰਰਾਸ਼ਟਰੀ ਫਿਲਮ ਮਹੋਤਸਵ 2024 ਅਤੇ ਕਾਨਸ ਵਿੱਚ ਐੱਮਆਈਪੀਕਾਮ ਅਤੇ ਐੱਮਆਈਪੀ.ਜੇਆਰ 2024 ਵਿੱਚ ਆਪਣੀ ਵਿਜ਼ਨ ਪੇਸ਼ ਕੀਤਾ।
ਲਾਸ ਏਂਜਲਸ ਅਤੇ ਸੈਨ ਫਰਾਂਸਿਸਕੋ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਦੀ ਅਗਵਾਈ ਵਿੱਚ ਇਨ੍ਹਾਂ ਪ੍ਰੋਗਰਾਮਾਂ ਅਤੇ ਰੋਡ ਸ਼ੋਅ ਨੇ ਏਐੱਫਸੀ ਨੂੰ ਗਲੋਬਲ ਮੀਡੀਆ ਈਕੋਸਿਸਟਮ ਦੇ ਅੰਦਰ ਇੱਕ ਮਹੱਤਵਪੂਰਨ ਪਹਿਲ ਦੇ ਤੌਰ ‘ਤੇ ਸਥਾਪਿਤ ਕੀਤਾ ਹੈ।

ਵੇਵਸ ਸਮਿਟ 2025 ਲਈ ਟੌਪ ਰਚਨਾਕਾਰਾਂ ਦੀ ਚੋਣ
ਜਿਵੇਂ ਹੀ ਪ੍ਰਤੀਯੋਗਿਤਾ ਦਾ ਰਾਊਂਡ 2 ਅੱਗੇ ਵਧਦਾ ਹੈ, ਏਐੱਫਸੀ ਮਾਣ ਨਾਲ 75 ਤੋਂ ਵੱਧ ਸ਼ੌਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਚੋਣ ਦਾ ਐਲਾਨ ਕਰਦਾ ਹੈ। ਇਨ੍ਹਾਂ ਟੌਪ ਕਹਾਣੀਕਾਰਾਂ ਨੂੰ ਐੱਮਆਈਬੀ ਵੱਲੋਂ ਫਿਜ਼ੀਕਲ ਵੇਵਸ ਸਮਿਟ 2025 ਵਿੱਚ ਹਿੱਸਾ ਲੈਣ ਲਈ ਚੁਣਿਆ ਜਾਵੇਗਾ ਅਤੇ ਸੱਦਾ ਦਿੱਤਾ ਜਾਵੇਗਾ।
ਸਾਰੇ ਚੁਣੇ ਹੋਏ ਰਚਨਾਕਾਰਾਂ ਨੂੰ ਮਾਸਟਰਕਲਾਸ ਦੀ ਇੱਕ ਵਿਸ਼ੇਸ਼ ਲੜੀ ਤੱਕ ਪਹੁੰਚ ਮਿਲੇਗਾ, ਜਿਸ ਵਿੱਚ ਦੁਨੀਆ ਦੇ ਇਸ ਉਦਯੋਗ ਦੇ ਕੁਝ ਸਭ ਤੋਂ ਪ੍ਰਸਿੱਧ ਲੋਕ ਹੋਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਪੀਟਰ ਰੈਮਸੇ, ਆਸਕਰ ਜੇਤੂ ਡਾਇਰੈਕਟਰ
- ਗੁਨੀਤ ਮੋਂਗਾ, ਆਸਕਰ ਜੇਤੂ ਨਿਰਮਾਤਾ
- ਸ਼ੋਬੂ ਯਾਰਲਾਗੱਡਾ, ਬਾਹੂਬਲੀ ਫਿਲਮਾਂ ਦੇ ਦੂਰਦਰਸ਼ੀ ਨਿਰਮਾਤਾ
- ਅਰਨੌ ਓਲੇ ਲੋਪੇਜ਼, ਸਕਾਈਡੈਂਸ ਐਨੀਮੇਸ਼ਨ ਸਟੂਡੀਓਜ਼ ਵਿੱਚ ਕਰੈਕਟਰ ਐਨੀਮੇਸ਼ਨ ਦੇ ਡਾਇਰੈਕਟਰ
- ਕ੍ਰਿਸ ਪਿਯਰਨ, ਐਨੀਮੇਟਿਡ ਫਿਲਮਾਂ ਦੇ ਪ੍ਰਸਿੱਧ ਡਾਇਰੈਕਟਰ
- ਅਨੁ ਸਿੰਘ ਚੌਧਰੀ, ਪ੍ਰਸਿੱਧ ਲੇਖਿਆ ਅਤੇ ਕਈ ਹੋਰ
ਇਸ ਪੜਾਅ ਦਾ ਉਦੇਸ਼ ਪ੍ਰਤੀਭਾਗੀਆਂ ਨੂੰ ਬਹੁਤ ਜ਼ਿਆਦਾ ਉਡੀਕੇ ਜਾ ਰਹੇ ਵੇਵਸ ਸਮਿਟ 2025 ਵਿੱਚ ਆਪਣੇ ਪ੍ਰੋਜੈਕਟਸ ਨੂੰ ਸੁਧਾਰਨ ਅਤੇ ਪੇਸ਼ ਕਰਨ ਲਈ ਅਨਮੋਲ ਅੰਤਰਦ੍ਰਿਸ਼ਟੀ ਅਤੇ ਉਪਕਰਣਾਂ ਨਾਲ ਲੈਸ ਕਰਨਾ ਹੈ।
ਵਿਚਾਰਾਂ ਤੋਂ ਪ੍ਰਭਾਵ ਤੱਕ-ਗੈਪ ਖ਼ਤਮ ਕਰਨਾ
ਪ੍ਰਤੀਯੋਗਿਤਾ ਦੇ ਜੇਤੂ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਟੌਪ ਨਿਰਮਾਤਾਵਾਂ ਅਤੇ ਮੋਹਰੀ ਓਟੀਟੀ ਪਲੈਟਫਾਰਮਸ ਦੇ ਸਾਹਮਣੇ ਆਪਣੇ ਰਚਨਾਤਮਕ ਵਿਚਾਰ ਪੇਸ਼ ਕਰਨਗੇ। ਐੱਮਆਈਬੀ ਟੀਮ ਆਕ੍ਰਾਮਕ ਰੂਪ ਨਾਲ ਵਿਚਾਰ ਤੋਂ ਪ੍ਰਭਾਵ ਅਤੇ ਵਿਚਾਰ ਤੋਂ ਨਿਵੇਸ਼ ਤੱਕ ਦੇ ਫਾਸਲੇ ਨੂੰ ਪੂਰਾ ਕਰ ਰਹੀ ਹੈ, ਏਐੱਫਸੀ ਗਲੋਬਲ ਮਨੋਰੰਜਨ ਦਿੱਗਜਾਂ ਦੇ ਨਾਲ ਸਹਿਯੋਗ ਕਰਨ ਲਈ ਰਚਨਾਕਾਰਾਂ ਲਈ ਬੇਮਿਸਾਲ ਅਵਸਰ ਪੈਦਾ ਕਰ ਰਿਹਾ ਹੈ।
ਮਹਿਲਾ ਸਸ਼ਕਤੀਕਰਣ ਅਤੇ ਵਿਭਿੰਨਤਾ ਨੂੰ ਪ੍ਰੋਤਸਾਹਨ
ਸਰਸਵਤੀ ਬੁਯਾਲਾ ਦੀ ਅਗਵਾਈ ਵਿੱਚ ਡਾਂਸਿੰਗ ਐਟਮਸ ਐਨੀਮੇਸ਼ਨ ਅਤੇ ਏਵੀਜੀਸੀ ਖੇਤਰਾਂ ਵਿੱਚ ਵਿਭਿੰਨਤਾ ਨੂੰ ਪ੍ਰੋਤਸਾਹਨ ਦੇਣ ਅਤੇ ਮਹਿਲਾ ਸਸ਼ਕਤੀਕਰਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਲਕਸ਼ਿਤ ਪਹਿਲਕਦਮੀਆਂ ਦੇ ਮਾਧਿਅਮ ਨਾਲ ਸਟੂਡੀਓ ਨੇ ਮਹਿਲਾ ਰਚਨਾਕਾਰਾਂ ਨੂੰ ਸਹਿਯੋਗ ਦਿੱਤਾ ਹੈ, ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਉਦਯੋਗ ਵਿੱਚ ਸਾਰਥਕ ਯੋਗਦਾਨ ਦੇਣ ਲਈ ਪਲੈਟਫਾਰਮ ਪ੍ਰਦਾਨ ਕੀਤਾ ਹੈ। ਵੇਵਸ ਏਐੱਫਸੀ ਪ੍ਰਤੀਯੋਗਿਤਾ ਵਿੱਚ ਮਾਣ ਨਾਲ ਕਈ ਪ੍ਰਤਿਭਾਸ਼ਾਲੀ ਮਹਿਲਾ ਪ੍ਰਤੀਭਾਗੀ ਸ਼ਾਮਲ ਹਨ, ਜਿਨ੍ਹਾਂ ਦੇ ਰਚਨਾਤਮਕ ਕਾਰਜ ਕਹਾਣੀ ਕਹਿਣ ਦੇ ਮਾਪਦੰਡਾਂ ਨੂੰ ਨਵਾਂ ਆਕਾਰ ਦੇ ਰਹੇ ਹਨ।



*****
ਧਰਮੇਂਦਰ ਤਿਵਾਰੀ/ਸ਼ਿਤਿਜ਼ ਸਿੰਘ
(Release ID: 2101152)
Visitor Counter : 11