ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 79ਵੇਂ ਸੈਸ਼ਨ ਦੇ ਪ੍ਰਧਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 06 FEB 2025 3:39PM by PIB Chandigarh

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ-UNGA) ਦੇ 79ਵੇਂ ਸੈਸ਼ਨ ਦੇ ਪ੍ਰਧਾਨ ਮਹਾਮਹਿਮ ਸ਼੍ਰੀ ਫਿਲੇਮੋਨ ਯਾਂਗ (H.E. Mr Philemon Yang) ਨੇ ਅੱਜ (6 ਫਰਵਰੀ, 2025) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਪ੍ਰਧਾਨ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਉਨ੍ਹਾਂ ਦੀ ਪ੍ਰਧਾਨਗੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਅਸੀਂ ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ 80 ਵਰੇਂ ਪੂਰੇ ਹੋਣ ਦਾ ਮਹੱਤਵਪੂਰਨ ਸਮਾਰੋਹ ਮਨਾ ਰਹੇ ਹਾਂ। 

ਰਾਸ਼ਟਰਪਤੀ ਨੇ ਕਿਹਾ ਕਿ ਵਰ੍ਹੇ 2025 ਵਿੱਚ ਵਿਕਾਸ ਦੇ ਲਈ ਵਿੱਤਪੋਸ਼ਣ ‘ਤੇ ਚੌਥਾ ਸੰਮੇਲਨ (Fourth Conference on Financing for Development) ਅਤੇ ਤੀਸਰਾ ਸੰਯੁਕਤ ਰਾਸ਼ਟਰ ਮਹਾਸਾਗਰ ਸੰਮੇਲਨ (Third UN Ocean Conference) ਜਿਹੇ ਮਹੱਤਵਪੂਰਨ ਸੰਯੁਕਤ ਰਾਸ਼ਟਰ ਸੰਮੇਲਨ (important UN conferences) ਭੀ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਇਨ੍ਹਾਂ ਸਾਰੇ ਮੰਚਾਂ ‘ਤੇ ਭਾਰਤ ਦੀ ਸਰਗਰਮ ਅਤੇ ਰਚਨਾਤਮਕ ਭਾਗੀਦਾਰੀ ਦਾ ਭਰੋਸਾ ਦਿੱਤਾ। 

ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਹਿਤ ਪ੍ਰਮੁੱਖ ਬਹੁਪੱਖੀ ਸੰਸਥਾਵਾਂ ਵਿੱਚ ਜਲਦੀ ਅਤੇ ਵਿਆਪਕ ਸੁਧਾਰ ਦੀ ਜ਼ਰੂਰਤ ‘ਤੇ ਬਲ ਦਿੱਤਾ, ਤਾਕਿ ਉਨ੍ਹਾਂ ਨੂੰ ਸਮਕਾਲੀ ਆਲਮੀ ਹਕੀਕਤਾਂ ਦਾ ਪ੍ਰਤੀਬਿੰਬ ਬਣਾਇਆ ਜਾ ਸਕੇ।

ਰਾਸ਼ਟਰਪਤੀ ਨੇ ਸ਼੍ਰੀ ਫਿਲੇਮੋਨ ਯਾਂਗ( Mr Philemon Yang) ਦੁਆਰਾ ਟਿਕਾਊ ਵਿਕਾਸ ਦੇ ਲਈ ਵਿਗਿਆਨ ਅਤੇ ਡੇਟਾ-ਸੰਚਾਲਿਤ ਦ੍ਰਿਸ਼ਟੀਕੋਣ ‘ਤੇ ਜ਼ੋਰ ਦੇਣ ਅਤੇ ਉਨ੍ਹਾਂ ਦੇ ਸਮਾਵੇਸ਼ੀ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਤੰਬਰ 2024 ਵਿੱਚ ਨਿਊਯਾਰਕ ਵਿੱਚ ਆਯੋਜਿਤ ਭਵਿੱਖ ਦੇ ਸਮਿਟ ਵਿੱਚ “ਭਵਿੱਖ ਦੇ ਲਈ ਸਮਝੌਤਾ”  (“Pact for the Future” ) ਨੂੰ ਅਪਣਾਉਣ ਵਿੱਚ ਉਨ੍ਹਾਂ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ “ਵਸੁਧੈਵ ਕੁਟੁੰਬਕਮ” (“Vasudhaiva Kutumbakam” )ਦੇ ਦਰਸ਼ਨ ਤੋਂ ਪ੍ਰੇਰਿਤ ਹੋ ਕੇ ਸੰਯੁਕਤ ਰਾਸ਼ਟਰ ਸਹਿਤ ਗਲੋਬਲ ਸਾਊਥ ਦੇ ਹਿਤਾਂ ਦੀ ਰੱਖਿਆ ਕਰਨਾ ਜਾਰੀ ਰੱਖੇਗਾ। 

ਦੋਹਾਂ ਨੇਤਾਵਾਂ ਨੇ ਭਾਰਤ ਅਤੇ ਕੈਮਰੂਨ (India and Cameroon) ਦੇ ਦਰਮਿਆਨ ਗਹਿਰੇ ਅਤੇ ਦੋਸਤਾਨਾ ਦੁਵੱਲੇ ਸਬੰਧਾਂ ਖਾਸ ਕਰਕੇ ਪਿਛਲੇ ਕੁਝ ਵਰ੍ਹਿਆਂ ਵਿੱਚ ਲਗਾਤਾਰ ਵਧੀ ਵਿਕਾਸ ਸਾਂਝੇਦਾਰੀ ਅਤੇ ਸਮਰੱਥਾ ਨਿਰਮਾਣ ‘ਤੇ ਭੀ ਚਰਚਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਫਰੀਕਾ ਦੇ ਨਾਲ ਇੱਕ ਵਿਸ਼ੇਸ਼ ਅਪਣੱਤ  ਸਾਂਝੀ ਕਰਦਾ ਹੈ, ਅਤੇ 2023 ਵਿੱਚ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਹੀ ਅਫਰੀਕਨ ਯੂਨੀਅਨ (African Union ) ਨੂੰ ਜੀ-20 (G-20) ਵਿੱਚ ਸਥਾਈ ਮੈਂਬਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਸੀ। 

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2100533) Visitor Counter : 26