ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਪ੍ਰਯਾਗਰਾਜ ਵਿਖੇ ਮਹਾਕੁੰਭ 2025 ਵਿੱਚ ਸ਼ਰਧਾਲੂਆਂ ਅਤੇ ਸੁਰੱਖਿਆ ਬਲਾਂ ਨੂੰ ਰਾਹਤ ਪ੍ਰਦਾਨ ਕਰ ਰਹੀਆਂ BSNL ਦੀਆਂ ਨਿਰਵਿਘਨ ਸੰਚਾਰ ਸੇਵਾਵਾਂ
ਮੇਲਾ ਖੇਤਰ ਵਿੱਚ ਮੁਫ਼ਤ ਸਿਮ ਵੰਡ ਅਤੇ ਅਤਿ-ਆਧੁਨਿਕ ਸੰਚਾਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ
प्रविष्टि तिथि:
02 FEB 2025 3:23PM by PIB Chandigarh
ਆਤਮਨਿਰਭਰ ਭਾਰਤ ਪਹਿਲਕਦਮੀ ਦੇ ਤਹਿਤ, ਭਾਰਤ ਸੰਚਾਰ ਨਿਗਮ ਲਿਮਟਿਡ (BSNL) ਭਰੋਸੇਮੰਦ ਸੰਪਰਕ ਨੂੰ ਯਕੀਨੀ ਬਣਾਉਣ ਲਈ, ਮਹਾਕੁੰਭ 2025 ਵਿੱਚ ਸੰਚਾਰ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ। BSNL ਨੇ ਮੇਲਾ ਖੇਤਰ ਵਿੱਚ ਇੱਕ ਸਮਰਪਿਤ ਗਾਹਕ ਸੇਵਾ ਕੇਂਦਰ ਸਥਾਪਿਤ ਕੀਤਾ ਹੈ, ਜਿੱਥੇ ਤੀਰਥ ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਮੌਕੇ 'ਤੇ ਸਹਾਇਤਾ, ਸ਼ਿਕਾਇਤਾ ਦਾ ਨਿਪਟਾਰਾ ਅਤੇ ਨਿਰਵਿਘਨ ਸੰਚਾਰ ਸੇਵਾਵਾਂ ਪ੍ਰਾਪਤ ਹੋ ਰਹੀਆਂ ਹਨ।
ਕੁੰਭ ਮੇਲੇ ਵਿੱਚ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਉਨ੍ਹਾਂ ਦੇ ਸਬੰਧਿਤ ਸਰਕਲਾਂ ਤੋਂ ਮੁਫ਼ਤ ਸਿਮ ਕਾਰਡ ਪ੍ਰਦਾਨ ਕੀਤੇ ਜਾ ਰਹੇ ਹਨ। ਜੇਕਰ ਕੋਈ ਸ਼ਰਧਾਲੂ ਆਪਣਾ ਸਿਮ ਕਾਰਡ ਗੁਆ ਦਿੰਦਾ ਹੈ ਜਾਂ ਖਰਾਬ ਹੋ ਜਾਂਦਾ ਹੈ, ਤਾਂ ਉਸ ਨੂੰ ਆਪਣੇ ਗ੍ਰਹਿ ਰਾਜ ਵਾਪਸ ਜਾਣ ਦੀ ਜ਼ਰੂਰਤ ਨਹੀਂ ਪਵੇਗੀ। BSNL ਨੇ ਦੇਸ਼ ਭਰ ਦੇ ਸਾਰੇ ਸਰਕਲਾਂ ਤੋਂ ਮੇਲਾ ਖੇਤਰ ਵਿੱਚ ਸਿਮ ਕਾਰਡ ਸਪਲਾਈ ਕਰਨ ਦਾ ਪ੍ਰਬੰਧ ਕੀਤਾ ਹੈ। ਇਹ ਸੇਵਾ ਪੂਰੀ ਤਰ੍ਹਾਂ ਮੁਫ਼ਤ ਹੈ, ਇਹ ਯਕੀਨੀ ਬਣਾਉਂਦੀ ਹੈ ਕਿ ਤੀਰਥ ਯਾਤਰੀ ਆਸਾਨੀ ਨਾਲ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਵਿੱਚ ਰਹਿ ਸਕਣ। BSNL ਨੇ ਲਾਲ ਰੋਡ ਸੈਕਟਰ-2 ਵਿਖੇ ਇੱਕ ਕੈਂਪ ਦਫ਼ਤਰ ਸਥਾਪਿਤ ਕੀਤਾ ਹੈ, ਜਿੱਥੋਂ ਸਾਰੀਆਂ ਸੰਚਾਰ ਸੇਵਾਵਾਂ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ।
ਕੁੰਭ ਖੇਤਰ ਵਿੱਚ ਫਾਈਬਰ ਕਨੈਕਸ਼ਨ, ਲੀਜ਼ਡ ਲਾਈਨ ਕਨੈਕਸ਼ਨ ਅਤੇ ਮੋਬਾਈਲ ਰੀਚਾਰਜ ਵਰਗੀਆਂ ਸੇਵਾਵਾਂ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਜਨਤਾ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ, ਵੱਖ-ਵੱਖ ਰਾਜਾਂ ਦੇ ਸਿਮ ਕਾਰਡ ਉਪਲਬਧ ਕਰਵਾਏ ਗਏ ਹਨ, ਜਿਸ ਨਾਲ ਨਾ ਸਿਰਫ਼ ਸ਼ਰਧਾਲੂਆਂ ਨੂੰ ਸਗੋਂ ਉੱਥੇ ਤੈਨਾਤ ਸੁਰੱਖਿਆ ਬਲਾਂ ਨੂੰ ਵੀ ਫਾਇਦਾ ਹੋਇਆ। ਪ੍ਰਯਾਗਰਾਜ ਵਪਾਰਕ ਖੇਤਰ ਲਈ ਬੀਐੱਸਐੱਨਐੱਲ ਦੇ ਮੁੱਖ ਜਨਰਲ ਮੈਨੇਜਰ, ਸ਼੍ਰੀ ਬੀ. ਕੇ. ਸਿੰਘ ਨੇ ਜ਼ਿਕਰ ਕੀਤਾ ਕਿ ਮਕਰ ਸੰਕ੍ਰਾਂਤੀ ਅਤੇ ਮੌਨੀ ਅਮਾਵਸਿਆ 'ਤੇ ਅੰਮ੍ਰਿਤ ਇਸ਼ਨਾਨ ਦੌਰਾਨ, ਸੰਚਾਰ ਸੇਵਾਵਾਂ ਦੀ ਗੁਣਵੱਤਾ ਬਰਕਰਾਰ ਰਹੀ ਅਤੇ ਭਾਰੀ ਭੀੜ ਦੇ ਬਾਵਜੂਦ, ਨੈੱਟਵਰਕ ਵਿੱਚ ਕੋਈ ਵਿਘਨ ਨਹੀਂ ਪਿਆ।
ਮਹਾਕੁੰਭ 2025 ਦੌਰਾਨ ਨਿਰਵਿਘਨ ਸੰਚਾਰ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ, ਮੇਲਾ ਖੇਤਰ ਵਿੱਚ ਕੁੱਲ 90 BTS ਟਾਵਰ ਚਾਲੂ ਕੀਤੇ ਗਏ ਹਨ। ਇਨ੍ਹਾਂ ਵਿੱਚ 30 BTS (700 MHz 4G ਬੈਂਡ), 30 BTS (2100 MHz ਬੈਂਡ), ਅਤੇ 30 BTS (2G-ਐਨਏਬਲ) ਸ਼ਾਮਲ ਹਨ। ਇਸ ਤੋਂ ਇਲਾਵਾ, ਮੇਲਾ ਖੇਤਰ ਵਿੱਚ ਇੰਟਰਨੈੱਟ ਲੀਜ਼ਡ ਲਾਈਨਾਂ, Wi-Fi ਹੌਟਸਪੌਟ, ਹਾਈ-ਸਪੀਡ ਇੰਟਰਨੈੱਟ (FTTH), ਵੈੱਬਕਾਸਟਿੰਗ, SD-WAN, ਬਲਕ SMS ਸੇਵਾ, M2M ਸਿਮ ਅਤੇ ਸੈਟੇਲਾਈਟ ਫ਼ੋਨ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਪਹਿਲਕਦਮੀਆਂ ਰਾਹੀਂ, BSNL ਲੱਖਾਂ ਸ਼ਰਧਾਲੂਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸੁਰੱਖਿਆ ਬਲਾਂ ਅਤੇ ਸਵੈ-ਸੇਵੀ ਸੰਗਠਨਾਂ ਲਈ ਨਿਰਵਿਘਨ ਸੰਚਾਰ ਨੂੰ ਯਕੀਨੀ ਬਣਾ ਰਿਹਾ ਹੈ, ਜੋ ਸਮਾਗਮ ਦੇ ਸੁਚਾਰੂ ਸੰਚਾਲਨ ਵਿੱਚ ਮਦਦ ਕਰ ਰਿਹਾ ਹੈ।
*****
ਏਡੀ/ਵੀਐੱਮ
(रिलीज़ आईडी: 2100095)
आगंतुक पटल : 45