ਗ੍ਰਹਿ ਮੰਤਰਾਲਾ
azadi ka amrit mahotsav

ਗਣਤੰਤਰ ਦਿਵਸ- 2025 ਦੇ ਮੌਕੇ 'ਤੇ ਪੁਲਿਸ, ਫਾਇਰ, ਹੋਮ ਗਾਰਡ ਅਤੇ ਸਿਵਿਲ ਡਿਫੈਂਸ ਅਤੇ ਸੁਧਾਰ ਸੇਵਾਵਾਂ ਦੇ 942 ਕਰਮਚਾਰੀਆਂ ਨੂੰ ਬਹਾਦਰੀ/ਸੇਵਾ ਮੈਡਲ ਪ੍ਰਦਾਨ ਕੀਤੇ ਗਏ

प्रविष्टि तिथि: 25 JAN 2025 8:37AM by PIB Chandigarh

ਗਣਤੰਤਰ ਦਿਵਸ 2025 ਦੇ ਮੌਕੇ 'ਤੇ ਪੁਲਿਸ, ਫਾਇਰ, ਹੋਮ ਗਾਰਡ ਅਤੇ ਸਿਵਿਲ  ਡਿਫੈਂਸ (ਐੱਚਜੀ ਅਤੇ ਸੀਡੀ) ਅਤੇ ਸੁਧਾਰ ਸੇਵਾਵਾਂ ਦੇ ਕੁੱਲ 942 ਕਰਮਚਾਰੀਆਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਪ੍ਰਦਾਨ ਕੀਤੇ ਗਏ।

ਵੇਰਵਾ ਇਸ ਪ੍ਰਕਾਰ ਹੈ: -

ਬਹਾਦਰੀ ਮੈਡਲ

ਮੈਡਲਾਂ ਦੇ ਨਾਮ 

ਪ੍ਰਾਪਤ ਮੈਡਲਾਂ ਦੀ ਗਿਣਤੀ

ਬਹਾਦਰੀ ਮੈਡਲ (ਜੀਐੱਮ)

95*

 

* ਪੁਲਿਸ ਸਰਵਿਸ-78 ਅਤੇ ਫਾਇਰ ਸਰਵਿਸ-17

ਬਹਾਦਰੀ ਮੈਡਲ (ਜੀਐੱਮ) ਕ੍ਰਮਵਾਰ ਜਾਨ-ਮਾਲ ਬਚਾਉਣ, ਅਪਰਾਧ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਫੜਨ ਵਿੱਚ ਦਿਖਾਈ ਗਈ ਦੁਰਲਭ ਬਹਾਦਰੀ ਕਾਰਜ ਅਤੇ ਅਸਧਾਰਣ ਬਹਾਦਰੀ ਦੇ ਕੰਮਾਂ ਦੇ ਅਧਾਰ 'ਤੇ ਦਿੱਤੇ ਜਾਂਦੇ ਹਨ, ਜਿਸ ਵਿੱਚ ਸਬੰਧਿਤ ਅਧਿਕਾਰੀ ਦੀਆਂ ਜ਼ਿੰਮੇਵਾਰੀਆਂ ਅਤੇ ਕਰਤੱਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋਖਮ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

95 ਬਹਾਦਰੀ ਪੁਰਸਕਾਰਾਂ ਵਿੱਚੋਂ ਜ਼ਿਆਦਾਤਰ, ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਦੇ 28 ਜਵਾਨ, ਜੰਮੂ ਅਤੇ ਕਸ਼ਮੀਰ ਖੇਤਰ ਦੇ 28 ਜਵਾਨ, ਉੱਤਰ-ਪੂਰਬ ਦੇ 03 ਜਵਾਨ ਅਤੇ ਹੋਰ ਖੇਤਰਾਂ ਦੇ 36 ਜਵਾਨਾਂ ਨੂੰ ਉਨ੍ਹਾਂ ਦੀ ਬਹਾਦਰੀ ਭਰਪੂਰ ਕਾਰਵਾਈ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।

ਬਹਾਦਰੀ ਲਈ ਮੈਡਲ (ਜੀਐੱਮ):- ਬਹਾਦਰੀ ਲਈ 95 ਮੈਡਲਾਂ (ਜੀਐੱਮ) ਵਿੱਚੋਂ ਕ੍ਰਮਵਾਰ 78 ਪੁਲਿਸ ਕਰਮਚਾਰੀਆਂ ਅਤੇ 17 ਫਾਇਰ ਸਰਵਿਸ ਕਰਮਚਾਰੀਆਂ ਨੂੰ ਜੀਐੱਮ ਨਾਲ ਸਨਮਾਨਿਤ ਕੀਤਾ ਗਿਆ ਹੈ।

ਸੇਵਾ ਮੈਡਲ

ਪ੍ਰੇਸੀਡੈਂਟ'ਜ਼ ਮੈਡਲ ਫਾਰ ਡਿਸਟਿੰਗੂਇਸ਼ਡ ਸਰਵਿਸ (ਪੀਐੱਸਐੱਮ) ਸੇਵਾ ਵਿੱਚ ਵਿਸ਼ੇਸ਼ ਵਿਲੱਖਣ ਰਿਕਾਰਡ ਲਈ ਦਿੱਤਾ ਜਾਂਦਾ ਹੈ ਅਤੇ ਮੈਰੀਟੋਰੀਅਸ ਸਰਵਿਸ (ਐੱਮਐੱਸਐੱਮ) ਸਰੋਤ ਅਤੇ ਡਿਊਟੀ ਪ੍ਰਤੀ ਸਮਰਪਣ ਦੁਆਰਾ ਦਰਸਾਈ ਗਈ ਵਡਮੁੱਲੀ ਸੇਵਾ ਲਈ ਦਿੱਤਾ ਜਾਂਦਾ ਹੈ।

101 ਪ੍ਰੇਸੀਡੈਂਟ'ਜ਼ ਮੈਡਲ ਫਾਰ ਡਿਸਟਿੰਗੂਇਸ਼ਡ ਸਰਵਿਸ (ਪੀਐੱਸਐੱਮ) ਵਿੱਚੋਂ, 85 ਨੂੰ ਪੁਲਿਸ ਸੇਵਾ, 05 ਨੂੰ ਫਾਇਰ ਸਰਵਿਸ, 07 ਨੂੰ ਸਿਵਿਲ  ਡਿਫੈਂਸ ਅਤੇ ਹੋਮ ਗਾਰਡ ਸੇਵਾ ਅਤੇ 04 ਨੂੰ ਸੁਧਾਰ ਸੇਵਾ ਲਈ ਸਨਮਾਨਿਤ ਕੀਤਾ ਗਿਆ ਹੈ।

746 ਮੈਰੀਟੋਰੀਅਸ ਸਰਵਿਸ (ਐੱਮਐੱਸਐੱਮ) ਲਈ ਮੈਡਲਾਂ ਵਿੱਚੋਂ, 634 ਪੁਲਿਸ ਸੇਵਾ ਨੂੰ, 37 ਫਾਇਰ ਸਰਵਿਸ ਨੂੰ, 39 ਸਿਵਿਲ  ਡਿਫੈਂਸ ਅਤੇ ਹੋਮ ਗਾਰਡ ਸਰਵਿਸ ਨੂੰ ਅਤੇ 36 ਸੁਧਾਰ ਸੇਵਾ ਨੂੰ ਦਿੱਤੇ ਗਏ ਹਨ।

ਸੇਵਾ-ਵਾਰ ਮੈਡਲਾਂ ਦਾ ਵੇਰਵਾ :

ਮੈਡਲ ਦਾ ਨਾਮ

ਪੁਲਿਸ ਸੇਵਾ

ਫਾਇਰ ਸੇਵਾ

ਸਿਵਿਲ  ਡਿਫੈਂਸ ਅਤੇ ਹੋਮ ਗਾਰਡ ਸੇਵਾ

ਸੁਧਾਰ ਸੇਵਾ

ਕੁੱਲ

ਰਾਸ਼ਟਰਪਤੀ ਮੈਡਲ ਫਾਰ ਡਿਸਟਿੰਗੂਇਸ਼ਡ ਸਰਵਿਸ (ਪੀਐੱਸਐੱਮ)

(ਕੁੱਲ ਮੈਡਲ ਪ੍ਰਦਾਨ ਕੀਤੇ ਗਏ: 101) 

 

85

05

07

04

101

ਮੈਰੀਟੋਰੀਅਸ ਸਰਵਿਸ (ਐੱਮਐੱਸਐੱਮ)

(ਕੁੱਲ ਮੈਡਲ ਪ੍ਰਦਾਨ ਕੀਤੇ ਗਏ: 746) 

 

634

37

39

36

746

 

ਪੁਰਸਕਾਰ ਜੇਤੂਆਂ ਦੀ ਸੂਚੀ ਦੇ ਵੇਰਵੇ ਹੇਠਾਂ ਦਿੱਤੇ ਅਨੁਸਾਰ ਹਨ: 

ਲੜੀ ਨੰ.

ਵਿਸ਼ਾ

ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ 

ਅਨੁਬੰਧ

1

ਬਹਾਦਰੀ ਲਈ ਮੈਡਲ (ਜੀਐੱਮ)

95

ਸੂਚੀ -I

 

2

ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀਐੱਸਐੱਮ)

101

ਸੂਚੀ -II

3

ਮੈਰੀਟੋਰੀਅਸ ਸਰਵਿਸ ਲਈ ਮੈਡਲ (ਐੱਮਐੱਸਐੱਮ)

746

ਸੂਚੀ -III

 

4

ਮੈਡਲ ਪੁਰਸਕਾਰ ਜੇਤੂਆਂ ਦੀ ਰਾਜ-ਵਾਰ/ਫੋਰਸ-ਵਾਰ ਸੂਚੀ

ਸੂਚੀ ਅਨੁਸਾਰ

ਸੂਚੀ -IV

 

ਸੂਚੀ-I ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-II ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-III ਦੇਖਣ ਲਈ ਇੱਥੇ ਕਲਿੱਕ ਕਰੋ

ਸੂਚੀ-IV ਦੇਖਣ ਲਈ ਇੱਥੇ ਕਲਿੱਕ ਕਰੋ

ਵੇਰਵੇ www.mha.gov.in  ਅਤੇ https://awards.gov.in  'ਤੇ ਉਪਲਬਧ ਹਨ।

*****

ਰਾਜ/ਵਿਵੇਕ/ਆਸ਼ੂਤੋਸ਼/ਰਾਜੀਵ/ਪ੍ਰਿਆਭਾਂਸ਼ੂ/ਪੰਕਜ


(रिलीज़ आईडी: 2099938) आगंतुक पटल : 58
इस विज्ञप्ति को इन भाषाओं में पढ़ें: Assamese , Malayalam , Tamil , English , Urdu , हिन्दी , Marathi , Gujarati , Odia , Kannada