ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀ ਤਟ ਰੱਖਿਅਕ ਬਲ ਦੇ ਸਥਾਪਨਾ ਦਿਵਸ ‘ਤੇ ਉਨ੍ਹਾਂ ਦੀ ਮਿਸਾਲੀ ਸੇਵਾ ਦੀ ਸ਼ਲਾਘਾ ਕੀਤੀ
प्रविष्टि तिथि:
01 FEB 2025 9:30AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਤਟ ਰੱਖਿਅਕ ਬਲ ਦੇ ਸਥਾਪਨਾ ਦਿਵਸ ਦੇ ਅਵਸਰ ‘ਤੇ ਵਿਸ਼ਾਲ ਸਮੁੰਦਰ ਤਟ ਦੀ ਸੁਰੱਖਿਆ ਵਿੱਚ ਉਨ੍ਹਾਂ ਦੀ ਵੀਰਤਾ, ਨਿਸ਼ਠਾ ਅਤੇ ਨਿਰੰਤਰ ਨਿਗਰਾਨੀ ਦੇ ਲਈ ਬਲ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਆਪਦਾ ਪ੍ਰਤਿਕਿਰਿਆ ਤੱਕ, ਤਸਕਰੀ ਵਿਰੋਧੀ ਅਭਿਯਾਨਾਂ ਤੋਂ ਲੈ ਕੇ ਵਾਤਾਵਰਣ ਸੁਰੱਖਿਆ ਤੱਕ, ਭਾਰਤੀ ਤਟ ਰੱਖਿਅਕ ਬਲ ਸਾਡੇ ਸਮੁੰਦਰਾਂ ਦਾ ਇੱਕ ਜ਼ਬਰਦਸਤ ਰੱਖਿਅਕ ਹੈ, ਜੋ ਸਾਡੇ ਜਲ ਅਤੇ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਅੱਜ ਭਾਰਤੀ ਤਟ ਰੱਖਿਅਕ ਬਲ ਦੇ ਸਥਾਪਨਾ ਦਿਵਸ ‘ਤੇ ਅਸੀਂ ਬਲ ਦੀ ਵੀਰਤਾ, ਨਿਸ਼ਠਾ ਅਤੇ ਅਣਥੱਕ ਨਿਗਰਾਨੀ ਦੇ ਨਾਲ ਸਾਡੇ ਵਿਸ਼ਾਲ ਸਮੁੰਦਰੀ ਤਟ ਦੀ ਸੁਰੱਖਿਆ ਦੇ ਲਈ ਸ਼ਲਾਘਾ ਕਰਦੇ ਹਾਂ। ਸਮੁੰਦਰੀ ਸੁਰੱਖਿਆ ਤੋਂ ਲੈ ਕੇ ਆਪਦਾ ਪ੍ਰਤੀਕਿਰਿਆ ਤੱਕ, ਤਸਕਰੀ ਵਿਰੋਧੀ ਅਭਿਯਾਨਾਂ ਤੋਂ ਲੈ ਕੇ ਵਾਤਾਵਰਣ ਸੁਰੱਖਿਆ ਤੱਕ, ਭਾਰਤੀ ਤਟ ਰੱਖਿਅਕ ਬਲ ਸਾਡੇ ਸਮੁੰਦਰਾਂ ਦਾ ਇੱਕ ਜ਼ਬਰਦਸਤ ਰੱਖਿਅਕ ਹੈ, ਜੋ ਸਾਡੇ ਜਲ ਅਤੇ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਦਾ ਹੈ।
@IndiaCoastGuard”
***
ਐੱਮਜੇਪੀਐੱਸ/ਐੱਸਟੀ
(रिलीज़ आईडी: 2098430)
आगंतुक पटल : 48
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada