ਪ੍ਰਧਾਨ ਮੰਤਰੀ ਦਫਤਰ
ਮੋਟਾਪੇ ਨਾਲ ਲੜਨ ਅਤੇ ਤੇਲ ਦਾ ਉਪਯੋਗ ਘੱਟ ਕਰਨ ਦੇ ਪ੍ਰਧਾਨ ਮੰਤਰੀ ਦੇ ਸੱਦਾ ਦਾ ਡਾਕਟਰਾਂ, ਖਿਡਾਰੀਆਂ ਅਤੇ ਵਿਭਿੰਨ ਖੇਤਰਾਂ ਦੇ ਲੋਕਾਂ ਨੇ ਸਮਰਥਨ ਕੀਤਾ
ਅਭਿਨੇਤਾ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦੀ ਪ੍ਰਸ਼ੰਸਾ ਕੀਤੀ ਅਤੇ ਚੰਗੀ ਸਿਹਤ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ
ਵਿਸ਼ਵ ਸਿਹਤ ਸੰਗਠਨ (WHO) ਸਾਊਥ-ਈਸਟ ਏਸ਼ੀਆ ਨੇ ਨਿਯਮਿਤ ਸਰੀਰਕ ਗਤੀਵਿਧੀ ਅਤੇ ਸੰਤੁਲਿਤ ਪੌਸ਼ਟਿਕ ਆਹਾਰ ਦੇ ਪ੍ਰਧਾਨ ਮੰਤਰੀ ਦੇ ਸੱਦੇ ਦਾ ਉਲੇਖ ਕੀਤਾ
ਦੇਸ਼ ਭਰ ਦੇ ਡਾਕਟਰਾਂ ਅਤੇ ਕਈ ਮਾਹਰਾਂ ਨੇ ਮੋਟਾਪੇ ਦੇ ਖ਼ਿਲਾਫ਼ ਕਾਰਵਾਈ ਦੇ ਪ੍ਰਧਾਨ ਮੰਤਰੀ ਦੇ ਸੱਦੇ ਦਾ ਸਮਰਥਨ ਕੀਤਾ
Posted On:
31 JAN 2025 6:25PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਮੋਟਾਪੇ ਨਾਲ ਲੜਨ ਅਤੇ ਤੇਲ ਦਾ ਉਪਯੋਗ ਘੱਟ ਕਰਨ ਦਾ ਸੱਦਾ ਦਿੱਤਾ। ਇਸ ਨੂੰ ਡਾਕਟਰਾਂ, ਖਿਡਾਰੀਆਂ ਅਤੇ ਵਿਭਿੰਨ ਖੇਤਰਾਂ ਦੇ ਲੋਕਾਂ ਤੋਂ ਵਿਆਪਕ ਸਮਰਥਨ ਮਿਲਿਆ ਹੈ।
ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਵੇਂ ਦੇਸ਼ ਵਿੱਚ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਮੋਟਾਪੇ ਨਾਲ ਡਾਇਬੀਟੀਜ਼, ਹਿਰਦੇ ਰੋਗ ਜਿਹੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਫਿਟ ਇੰਡੀਆ ਮੂਵਮੈਂਟ ਦੀ ਚਰਚਾ ਵਿੱਚ ਉਨ੍ਹਾਂ ਨੇ ਸੰਤੁਲਿਤ ਸੇਵਨ (balanced intake) ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਸਰਤ ਅਤੇ ਆਹਾਰ ਦੇ ਮਹੱਤਵ ਦਾ ਉਲੇਖ ਕੀਤਾ। ਉਨ੍ਹਾਂ ਨੇ ਭੋਜਨ ਵਿੱਚ ਗ਼ੈਰ-ਸਿਹਤਮੰਦ ਚਰਬੀ ਅਤੇ ਤੇਲ ਨੂੰ ਘੱਟ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਰੋਜ਼ਾਨਾ ਤੇਲ ਦੀ ਖਪਤ ਨੂੰ 10% ਘੱਟ ਕਰਨ ਦਾ ਨਵਾਂ ਸੁਝਾਅ ਦਿੱਤਾ।
ਅਭਿਨੇਤਾ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦੀ ਪ੍ਰਸ਼ੰਸਾ ਕੀਤੀ ਅਤੇ ਚੰਗੀ ਸਿਹਤ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ।
ਪ੍ਰਧਾਨ ਮੰਤਰੀ ਦੇ ਸੱਦੇ ਦਾ ਸਿਹਤ ਜਗਤ ਨੇ ਬੜੇ ਪੈਮਾਨੇ ‘ਤੇ ਸਮਰਥਨ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਸਾਊਥ-ਈਸਟ ਏਸ਼ੀਆ ਨੇ ਨਿਯਮਿਤ ਸਰੀਰਕ ਗਤੀਵਿਧੀ ਅਤੇ ਸੰਤੁਲਿਤ ਪੌਸ਼ਟਿਕ ਆਹਾਰ ਦੇ ਪ੍ਰਧਾਨ ਮੰਤਰੀ ਦੇ ਸੱਦੇ ਦਾ ਉਲੇਖ ਕੀਤਾ।
ਪੀ. ਡੀ. ਹਿੰਦੂਜਾ ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਗੌਤਮ ਖੰਨਾ ਨੇ ਇਸ ਨੂੰ ਮੋਟਾਪਾ ਅਤੇ ਉਸ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਨ ਦੇ ਮਹੱਤਵ ‘ਤੇ ਸਮੇਂ ਸਿਰ ਦਿੱਤਾ ਇੱਕ ਸੰਦੇਸ਼ ਦੱਸਿਆ।
ਮਹਾਜਨ ਇਮੇਜਿੰਗ ਐਂਡ ਲੈਬਸ ਦੇ ਸੰਸਥਾਪਕ ਅਤੇ ਚੇਅਰਮੈਨ, ਡਾ. ਹਰਸ਼ ਮਹਾਜਨ ਨੇ ਮੋਟਾਪੇ ਦੇ ਖ਼ਿਲਾਫ਼ ਲੜਾਈ ਦੇ ਪ੍ਰਧਾਨ ਮੰਤਰੀ ਦੇ ਸੱਦਾ ਦੀ ਸ਼ਲਾਘਾ ਕੀਤੀ।
ਉਜਾਲਾ ਸਿਗਨਸ ਹੈਲਥਕੇਅਰ ਸਰਵਿਸਿਜ਼ (Ujala Cygnus Healthcare Services) ਦੇ ਫਾਊਂਡਰ ਡਾਇਰੈਕਟਰ, ਡਾ. ਸ਼ੁਚਿਨ ਬਜਾਜ ਨੇ ਕਿਹਾ ਕਿ ਮੋਟਾਪਾ ਇਕ ਗੰਭੀਰ ਚੁਣੌਤੀ ਹੈ, ਜਿਸ ਦੇ ਖ਼ਿਲਾਫ਼ ਸਾਨੂੰ ਇੱਕ ਦੇਸ਼ ਦੇ ਰੂਪ ਵਿੱਚ ਤੁਰੰਤ ਅਤੇ ਨਾਲ ਮਿਲ ਕੇ ਲੜਨਾ ਹੋਵੇਗਾ।
ਕਈ ਹੋਰ ਡਾਕਟਰਾਂ ਨੇ ਭੀ ਮੋਟਾਪੇ ਦੀ ਸਮੱਸਿਆ ਨਾਲ ਨਜਿੱਠਣ ਦੇ ਮਹੱਤਵ ਦੀ ਬਾਤ ਕੀਤੀ।
ਕਈ ਹਸਪਤਾਲ, ਮੈਡੀਕਲ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਭੀ ਮੋਟਾਪੇ ਦੇ ਖ਼ਿਲਾਫ਼ ਅੰਦੋਲਨ ਦੇ ਸਮਰਥਨ ਵਿੱਚ ਅੱਗੇ ਆਈਆਂ, ਜਿਨ੍ਹਾਂ ਵਿੱਚ ਇੰਡੀਅਨ ਡੈਂਟਲ ਐਸੋਸੀਏਸ਼ਨ, ਟਾਟਾ ਮੇਮੋਰੀਅਲ ਹਸਪਤਾਲ, ਐਡੋਕ੍ਰਾਇਨ ਸੋਸਾਇਟੀ ਆਵ੍ ਦਿੱਲੀ (Endocrine Society of Delhi) ਆਦਿ ਸ਼ਾਮਲ ਹਨ।
ਖਿਡਾਰੀਆਂ ਨੇ ਭੀ ਪ੍ਰਧਾਨ ਮੰਤਰੀ ਦੇ ਸੱਦੇ ਦਾ ਸਮਰਥਨ ਕੀਤਾ ਹੈ। ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਸੰਤੁਲਿਤ ਆਹਾਰ, ਕਸਰਤ ਅਤੇ ਸਿਹਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤਾ ਗਿਆ ਅਭਿਯਾਨ ਸ਼ਲਾਘਾਯੋਗ ਹੈ।
ਫਿਟਨਸ ਕੋਚ ਮਿੱਕੀ ਮਹਿਤਾ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਮੈਡਲ ਜੇਤੂ ਮੁੱਕੇਬਾਜ਼ ਗੌਰਵ ਬਿਧੂੜੀ ਨੇ ਭੀ ਪ੍ਰਧਾਨ ਮੰਤਰੀ ਦੀ ਇਸ ਪਹਿਲ ਦਾ ਸਮਰਥਨ ਕੀਤਾ ਹੈ।
*****
ਐੱਮਜੇਪੀਐੱਸ/ਐੱਸਆਰ/ਐੱਸਕਐੱਸ
(Release ID: 2098321)
Visitor Counter : 22
Read this release in:
English
,
Urdu
,
Hindi
,
Marathi
,
Assamese
,
Bengali
,
Gujarati
,
Odia
,
Tamil
,
Telugu
,
Malayalam