ਵਿੱਤ ਮੰਤਰਾਲਾ
ਭਾਰਤ ਸਰਕਾਰ ਦੇ ਖਾਤਿਆਂ ਦੀ ਦਸੰਬਰ, 2024 ਤੱਕ ਮਾਸਿਕ ਸਮੀਖਿਆ (ਵਿੱਤ ਵਰ੍ਹਾ 2024-25)
Posted On:
31 JAN 2025 6:46PM by PIB Chandigarh
ਭਾਰਤ ਸਰਕਾਰ ਦਾ ਦਸੰਬਰ, 2024 ਤੱਕ ਦਾ ਮਾਸਿਕ ਲੇਖਾ (Monthly Account) ਸਮੇਕਿਤ ਕਰਕੇ ਰਿਪੋਰਟਾਂ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ। ਇਸ ਦੇ ਪ੍ਰਮੁੱਖ ਅੰਸ਼ ਨਿਮਨਲਿਖਤ ਹਨ:
ਭਾਰਤ ਸਰਕਾਰ ਨੂੰ ਦਸੰਬਰ, 2024 ਤੱਕ ₹23,18,005 ਕਰੋੜ (ਕੁੱਲ ਪ੍ਰਾਪਤੀਆਂ ਦੇ ਸਬੰਧਿਤ ਬਜਟ ਅਨੁਮਾਨ 2024-25 ਦਾ 72.3%) ਪ੍ਰਾਪਤ ਹੋਏ ਹਨ, ਜਿਸ ਵਿੱਚ ₹18,43,053 ਕਰੋੜ ਟੈਕਸ ਰੈਵੇਨਿਊ (ਕੁੱਲ ਕੇਂਦਰ ਨੂੰ-Net to Centre), ₹4,47,657 ਕਰੋੜ ਨੌਨ-ਟੈਕਸ ਰੈਵੇਨਿਊ ₹27,295 ਕਰੋੜ ਦੀ ਗ਼ੈਰ-ਰਿਣ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ। ਇਸ ਅਵਧੀ ਤੱਕ ਭਾਰਤ ਸਰਕਾਰ ਦੁਆਰਾ ਟੈਕਸਾਂ ਦੇ ਸ਼ੇਅਰ ਦੀ ਵੰਡ (Devolution of Share of Taxes) ਦੇ ਰੂਪ ਵਿੱਚ ਰਾਜ ਸਰਕਾਰਾਂ ਨੂੰ ₹9,01,150 ਕਰੋੜ ਟ੍ਰਾਂਸਫਰ ਕੀਤੇ ਗਏ ਹਨ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ₹1,53,862 ਕਰੋੜ ਅਧਿਕ ਹੈ।
ਭਾਰਤ ਸਰਕਾਰ ਦੀ ਤਰਫ਼ੋਂ ਕੀਤਾ ਗਿਆ ਕੁੱਲ ਖਰਚ ₹32,32,094 ਕਰੋੜ (ਸੰਬੰਧਿਤ ਬਜਟ ਅਨੁਮਾਨ 2024-25 ਦਾ 67.0%) ਹੈ, ਜਿਸ ਵਿੱਚੋਂ ₹25,46,757 ਕਰੋੜ ਰੈਵੇਨਿਊ ਖਾਤੇ ‘ਤੇ ਅਤੇ ₹6,85,337 ਕਰੋੜ ਪੂੰਜੀ ਖਾਤੇ ‘ਤੇ ਹੈ। ਕੁੱਲ ਰੈਵੇਨਿਊ ਖਰਚ ਵਿੱਚੋਂ, ₹8,08,313 ਕਰੋੜ ਵਿਆਜ ਭੁਗਤਾਨ ਦੇ ਕਾਰਨ ਹਨ ਅਤੇ ₹3,06,994 ਕਰੋੜ ਪ੍ਰਮੁੱਖ ਸਬਸਿਡੀ ਦੇ ਕਾਰਨ ਹਨ।
****
ਐੱਨਬੀ/ਕੇਐੱਮਐੱਨ
(Release ID: 2098319)
Visitor Counter : 37