ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪ੍ਰੈੱਸ ਰਿਲੀਜ਼

Posted On: 31 JAN 2025 3:44PM by PIB Chandigarh

ਸੰਸਦ ਵਿੱਚ ਮਾਣਯੋਗ ਰਾਸ਼ਟਰਪਤੀ ਦੇ ਸੰਬੋਧਨ ‘ਤੇ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ, ਕਾਂਗਰਸ ਪਾਰਟੀ ਦੇ ਕੁਝ ਪ੍ਰਮੁੱਖ ਨੇਤਾਵਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ, ਜੋ ਸਪਸ਼ਟ ਤੌਰ ਤੇ ਉੱਚ ਅਹੁਦੇ ਦੀ ਗਰਿਮਾ (dignity of the high office) ਨੂੰ ਠੇਸ ਪਹੁੰਚਾਉਂਦੀਆਂ ਹਨ, ਅਤੇ ਇਸ ਲਈ ਅਸਵੀਕਾਰਯੋਗ ਹਨ। ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਰਾਸ਼ਟਰਪਤੀ ਅੰਤ ਤੱਕ ਬਹੁਤ ਥੱਕ ਗਏ ਸਨ ਅਤੇ ਉਹ ਮੁਸ਼ਕਿਲ ਨਾਲ ਬੋਲ ਪਾ ਰਹੇ ਸਨ।

ਰਾਸ਼ਟਰਪਤੀ ਭਵਨ ਇਹ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਸਚਾਈ ਤੋਂ ਅਧਿਕ ਮਹੱਤਵਪੂਰਨ ਕੁਝ ਭੀ ਨਹੀਂ ਹੋ ਸਕਦਾ। ਰਾਸ਼ਟਰਪਤੀ ਕਿਸੇ ਭੀ ਸਮੇਂ ਥੱਕੇ ਹੋਏ ਨਹੀਂ ਸਨ। ਦਰਅਸਲ, ਉਨ੍ਹਾਂ ਦਾ ਵਿਸ਼ਵਾਸ ਹੈ ਕਿ ਹਾਸ਼ੀਏ ‘ਤੇ ਪਏ ਭਾਈਚਾਰਿਆਂ, ਮਹਿਲਾਵਾਂ ਅਤੇ ਕਿਸਾਨਾਂ ਦੇ ਲਈ ਬੋਲਣਾ, ਜਿਹਾ ਕਿ ਉਹ ਆਪਣੇ ਸੰਬੋਧਨ ਦੇ ਦੌਰਾਨ ਕਰ ਰਹੇ ਸਨ, ਕਦੇ ਭੀ ਥਕਾਉਣ ਵਾਲਾ ਨਹੀਂ ਹੋ ਸਕਦਾ। ਰਾਸ਼ਟਰਪਤੀ ਦਫ਼ਤਰ ਦਾ ਮੰਨਣਾ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਇਹ ਨੇਤਾ ਹਿੰਦੀ ਜਿਹੀਆਂ ਭਾਰਤੀ ਭਾਸ਼ਾਵਾਂ ਦੇ ਮੁਹਾਵਰੇ ਅਤੇ ਸੰਭਾਸ਼ਣ (idiom and discourse) ਤੋਂ ਪਰੀਚਿਤ ਨਹੀਂ ਹਨ, ਅਤੇ ਇਸ ਤਰ੍ਹਾਂ ਉਨ੍ਹਾਂ ਨੇ ਗਲਤ ਧਾਰਨਾ ਬਣਾਈ। ਕਿਸੇ ਭੀ ਵਿਸ਼ੇ ਵਿੱਚ, ਅਜਿਹੀਆਂ ਟਿੱਪਣੀਆਂ ਖਰਾਬ, ਦੁਰਭਾਗਪੂਰਨ ਅਤੇ ਪੂਰੀ ਤਰ੍ਹਾਂ ਟਾਲਣਯੋਗ (poor taste, unfortunate and entirely avoidable) ਹਨ

 

***

 

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2098316)