ਸਿੱਖਿਆ ਮੰਤਰਾਲਾ
ਪਰੀਕਸ਼ਾ ਪੇ ਚਰਚਾ 2025
5 ਕਰੋੜ ਤੋਂ ਅਧਿਕ ਪ੍ਰਤੀਭਾਗੀਆਂ ਦੇ ਨਾਲ ਇੱਕ ਇਤਿਹਾਸਿਕ ਸਫਰ, ਜਿਸ ਵਿੱਚ 3.56 ਕਰੋੜ ਰਜਿਸਟ੍ਰੇਸ਼ਨ ਅਤੇ 1.55 ਕਰੋੜ ਰਾਸ਼ਟਰਵਿਆਪੀ ‘ਜਨ ਅੰਦੋਲਨ’ ਗਤੀਵਿਧੀਆਂ ਵਿੱਚ ਸ਼ਾਮਲ ਹਨ
‘ਭਾਰਤ ਹੈਂ ਹਮ’ ਲੜੀ ‘ਤੇ ਕੁਇਜ਼ ਪ੍ਰਤੀਯੋਗਿਤਾ ਆਯੋਜਿਤ
Posted On:
28 JAN 2025 4:02PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰੀਕਸ਼ਾ ਪੇ ਚਰਚਾ (ਪੀਪੀਸੀ), ਪਰੀਕਸ਼ਾ ਨਾਲ ਜੁੜੇ ਤਣਾਅ ਨੂੰ ਸਿੱਖਣ ਦੇ ਉਤਸਵ ਵਿੱਚ ਬਦਲਣ ਦੀ ਪਹਿਲ ਹੈ। ਇਸ ਦੇ 8ਵੇਂ ਸੰਸਕਰਣ ਵਿੱਚ ਅਭੂਤਪੂਰਵ ਵਾਧਾ ਦੇਖਿਆ ਗਿਆ। ਵਰ੍ਹੇ 2018 ਵਿੱਚ ਪਰੀਕਸ਼ਾ ਪੇ ਚਰਚਾ ਇੱਕ ਰਾਸ਼ਟਰਵਿਆਪੀ ਅੰਦੋਲਨ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ, ਜਿਸ ਨੇ ਵਰ੍ਹੇ 2025 ਵਿੱਚ ਆਪਣੇ 8ਵੇਂ ਸੰਸਕਰਣ ਦੇ ਲਈ 3.56 ਕਰੋੜ ਰਜਿਸਟ੍ਰੇਸ਼ਨ ਪ੍ਰਾਪਤ ਕੀਤੇ ਹਨ। ਇਹ 7ਵੇਂ ਸੰਸਕਰਣ ਵਿੱਚ 2.26 ਕਰੋੜ ਰਜਿਸਟ੍ਰੇਸ਼ਨ ਹੋਏ ਸੀ, ਜੋ 1.3 ਕਰੋੜ ਰਜਿਸਟ੍ਰੇਸ਼ਨਾਂ ਦੇ ਜ਼ਿਕਰਯੋਗ ਵਾਧੇ ਨੂੰ ਦਰਸਾਉਂਦਾ ਹੈ।
ਪਰੀਕਸ਼ਾ ਪੇ ਚਰਚਾ ਨਾ ਕੇਵਲ ਇੱਕ ਲੋਕਪ੍ਰਿਯ ਪ੍ਰੋਗਰਾਮ ਬਣ ਗਿਆ ਹੈ, ਬਲਕਿ ਇਹ ਇੱਕ “ਜਨ ਅੰਦੋਲਨ” ਵਿੱਚ ਵੀ ਬਦਲ ਗਿਆ ਹੈ। ਇਹ ਪੂਰੇ ਦੇਸ਼ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਰਪ੍ਰਸਤਾਂ ਦੇ ਨਾਲ ਗਹਿਰਾਈ ਨਾਲ ਜੁੜ ਗਿਆ ਹੈ। ਪਰੀਕਸ਼ਾ ਦੇ ਤਣਾਅ ਨੂੰ ਦੂਰ ਕਰਨ ਅਤੇ ਵਿਦਿਆਰਥੀਆਂ ਨੂੰ ਪਰੀਖਿਆਵਾਂ ਨੂੰ ਇੱਕ ਤਿਉਹਾਰ – “ਉਤਸਵ” ਦੇ ਰੂਪ ਵਿੱਚ ਦੇਖਣ ਦੇ ਲਈ ਪ੍ਰੋਤਸਾਹਿਤ ਕਰਨ ‘ਤੇ ਇਸ ਪਹਿਲ ਦਾ ਧਿਆਨ ਸਾਰੇ ਖੇਤਰਾਂ ਦੇ ਲੋਕਾਂ ‘ਤੇ ਪਿਆ ਹੈ। ਪਰੀਕਸ਼ਾ ਪੇ ਚਰਚਾ ਵਿੱਚ ਜ਼ਿਆਦਾਤਰ ਭਾਗੀਦਾਰੀ ਮਾਨਸਿਕ ਸਿਹਤ ਅਤੇ ਸਮੁੱਚੀ ਸਿੱਖਿਆ ਦੇ ਮਹੱਤਵ ਬਾਰੇ ਵਧਦੀ ਜਾਗਰੂਕਤਾ ਅਤੇ ਸਵੀਕ੍ਰਿਤੀ ਨੂੰ ਦਰਸਾਉਂਦੀ ਹੈ। ਪ੍ਰੋਗਰਾਮ ਦਾ ਇੰਟਰੈਕਟਿਵ ਪ੍ਰਾਰੂਪ, ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਧਾਨ ਮੰਤਰੀ ਦਰਮਿਆਨ ਖੁੱਲ੍ਹਾ ਸੰਵਾਦ ਸ਼ਾਮਲ ਹੈ, ਨੇ ਇਸ ਦੀ ਸਫਲਤਾ ਵਿੱਚ ਹੋਰ ਯੋਗਦਾਨ ਦਿੱਤਾ ਹੈ।
ਪਰੀਕਸ਼ਾ ਪੇ ਚਰਚਾ ਨੂੰ “ਜਨ ਅੰਦੋਲਨ” ਦੇ ਰੂਪ ਵਿੱਚ ਹੋਰ ਮਜ਼ਬੂਤ ਕਰਨ ਦੇ ਲਈ, 12 ਜਨਵਰੀ 2025 (ਰਾਸ਼ਟਰੀ ਯੁਵਾ ਦਿਵਸ) ਤੋਂ 23 ਜਨਵਰੀ 2025 (ਨੇਤਾਜੀ ਸੁਭਾਸ਼ ਚੰਦ੍ਰ ਬੋਸ ਜਯੰਤੀ) ਤੱਕ ਸਕੂਲ ਪੱਧਰ ‘ਤੇ ਕਈ ਆਕਰਸ਼ਕ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਯੋਜਿਤ ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਵਿਦਿਆਰਥੀਆਂ, ਸਰਪ੍ਰਸਤਾਂ ਅਤੇ ਅਧਿਆਪਕਾਂ ਨੂੰ ਪਰੀਕਸ਼ਾ ਪੇ ਚਰਚਾ ਨੂੰ ਇੱਕ ਉਤਸਵ ਦੇ ਰੂਪ ਵਿੱਚ ਮਨਾਉਣ ਵਿੱਚ ਸ਼ਾਮਲ ਕਰਨਾ ਸੀ। ਕੁੱਲ 1.42 ਕਰੋੜ ਵਿਦਿਆਰਥੀ, 12.81 ਲੱਖ ਅਧਿਆਪਕ ਅਤੇ 2.94 ਲੱਖ ਸਕੂਲਾਂ ਨੇ ਹਿੱਸਾ ਲਿਆ। ਇਹ ਗਤੀਵਿਧੀਆਂ ਤਣਾਅ ਨੂੰ ਘੱਟ ਕਰਨ, ਧਿਆਨ ਕੇਂਦ੍ਰਿਤ ਕਰਨ ਅਤੇ ਪਰੀਖਿਆ ਦੌਰਾਨ ਅਤੇ ਉਸ ਦੇ ਬਾਅਦ ਪ੍ਰਦਰਸ਼ਨ ਨੂੰ ਵਧਾਉਣ ਦੇ ਲਈ ਡਿਜ਼ਾਈਨ ਕੀਤੀਆਂ ਗਈਆਂ ਸੀ।
ਵਿਦਿਆਰਥੀਆਂ ਨੂੰ ਖੋ-ਖੋ ਅਤੇ ਕਬੱਡੀ ਜਿਹੀਆਂ ਸਵਦੇਸ਼ੀ ਖੇਡਾਂ, ਛੋਟੀ ਦੂਰੀ ਦੀ ਮੈਰਾਥਨ, ਰਚਨਾਤਮਕ ਮੀਮ ਕੰਪੀਟਿਸ਼ਨ, ਆਕਰਸ਼ਕ ਨੁੱਕੜ ਨਾਟਕ ਪ੍ਰਦਰਸ਼ਨਾਂ ਅਤੇ ਆਕਰਸ਼ਕ ਪੋਸਟਰ ਬਣਾਉਣ ਸਹਿਤ ਵਿਵਿਧ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ। ਉਨ੍ਹਾਂ ਨੂੰ ਵਿਦਿਆਰਥੀ ਪ੍ਰਸ਼ੰਸਾ ਪੱਤਰਾਂ ਦੇ ਮਾਧਿਅਮ ਨਾਲ ਆਪਣੇ ਅਨੁਭਵ ਸਾਂਝਾ ਕਰਨ, ਵਿਦਿਆਰਥੀ-ਅਗਵਾਈ ਵਾਲੀਆਂ ਚਰਚਾਵਾਂ ਵਿੱਚ ਹਿੱਸਾ ਲੈਣ ਅਤੇ ਆਰਾਮ ਅਤੇ ਮਨ ਦੀ ਸ਼ਾਂਤੀ ਵਿਕਸਿਤ ਕਰਨ ਦੇ ਲਈ ਯੋਗ ਅਤੇ ਧਿਆਨ ਸੈਸ਼ਨਾਂ ਵਿੱਚ ਸ਼ਾਮਲ ਹੋਣ ਦੇ ਲਈ ਵੀ ਪ੍ਰੋਤਸਾਹਿਤ ਕੀਤਾ ਗਿਆ। ਸਕੂਲਾਂ ਨੇ ਵਿਦਿਆਰਥੀਆਂ ਦੁਆਰਾ ਵਿਕਸਿਤ ਨਾਟਕਾਂ ਦਾ ਆਯੋਜਨ ਕੀਤਾ, ਵਰਕਸ਼ਾਪਾਂ ਆਯੋਜਿਤ ਕੀਤੀਆਂ ਅਤੇ ਆਪਣੇ ਵਿਚਾਰ ਸਾਂਝਾ ਕਰਨ ਦੇ ਲਈ ਵਿਸ਼ੇਸ਼ ਮਹਿਮਾਨਾਂ ਨੂੰ ਸ਼ਾਮਲ ਕੀਤਾ।
ਇਨ੍ਹਾਂ ਗਤੀਵਿਧੀਆਂ ਦੇ ਸਮਾਪਨ ‘ਤੇ, ਵੀਰਤਾ ਅਤੇ ਬਲੀਦਾਨ ਦੀ ਸ਼ਾਨਦਾਰ ਪ੍ਰੇਰਣਾਦਾਇਕ ਕਹਾਣੀਆਂ ਦੀ ਸਕ੍ਰੀਨਿੰਗ ਕਰਦੇ ਹੋਏ, 23 ਜਨਵਰੀ 2025 ਨੂੰ “ਭਾਰਤ ਹੈਂ ਹਮ” ਲੜੀ ਆਯੋਜਿਤ ਕੀਤੀ ਗਈ। ਇਸ ਦੇ ਬਾਅਦ, ਦੇਸ਼ ਭਰ ਦੇ 567 ਕੇਂਦਰੀ ਵਿਦਿਆਲਯਾਂ ਵਿੱਚ “ਭਾਰਤ ਹੈਂ ਹਮ” ਲੜੀ ‘ਤੇ ਅਧਾਰਿਤ ਇੱਕ ਕੁਇਜ਼ ਆਯੋਜਿਤ ਕੀਤੀ ਗਈ। ਕੁੱਲ 55,961 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕੇਂਦਰੀ ਵਿਦਿਆਲਯਾਂ ਤੋਂ 17,408, ਜਵਾਹਰ ਨਵੋਦਯ ਵਿਦਿਆਲਯਾਂ ਤੋਂ 4,567, ਪੀਐੱਮ ਸ਼੍ਰੀ ਸਕੂਲਾਂ ਤੋਂ 5,542, ਸੀਬੀਐੱਸਈ ਨਾਲ ਸਬੰਧਿਤ ਸਕੂਲਾਂ ਤੋਂ 18,394 ਅਤੇ ਰਾਜ ਬੋਰਡ ਦੇ ਸਕੂਲਾਂ ਤੋਂ 10,050 ਵਿਦਿਆਰਥੀ ਸ਼ਾਮਲ ਸੀ। ਜੇਤੂਆਂ ਨੂੰ ਪੁਰਸਕਾਰ ਦਿੱਤੇ ਗਏ। ਸਾਰੇ ਪ੍ਰਤੀਭਾਗੀਆਂ ਨੂੰ ਪ੍ਰਧਾਨ ਮੰਤਰੀ ਦੁਆਰਾ ਲਿਖਤ ਪੁਸਤਕ “ਐਗਜ਼ਾਮ ਵੌਰੀਅਰਸ” ਦੀ ਇੱਕ ਕਾਪੀ ਦਿੱਤੀ ਗਈ। ਇਸ ਪਹਿਲ ਨੇ ਨਾ ਕੇਵਲ ਵਿਦਿਆਰਥੀਆਂ ਦੇ ਗਿਆਨ ਦਾ ਟੈਸਟਾ ਕੀਤਾ, ਬਲਕਿ “ਭਾਰਤ ਹੈ ਹਮ” ਲੜੀ ਦੇ ਮਾਧਿਅਮ ਨਾਲ ਦਿੱਤੇ ਗਏ ਮੁੱਲਵਾਨ ਸਬਕ ਨੂੰ ਵੀ ਆਤਮਸ਼ਾਤ ਕੀਤਾ।
ਪਰੀਕਸ਼ਾ ਪੇ ਚਰਚਾ 2025 ਇੱਕ ਵਾਰ ਫਿਰ ਸ਼ਾਨਦਾਰ ਸਫਲ ਸਾਬਿਤ ਹੋਈ ਹੈ, ਜਿਸ ਨੇ ਪੂਰੇ ਭਾਰਤ ਵਿੱਚ ਵਿਦਿਆਰਥੀਆਂ ਦੇ ਲਈ ਸਕਾਰਾਤਮ ਅਤੇ ਸਹਾਇਕ ਲਰਨਿੰਗ ਵਾਤਾਵਰਣ ਨੂੰ ਹੁਲਾਰਾ ਦੇਣ ਵਿੱਚ ਇੱਕ ਮਹੱਤਵਪੂਰਨ ਪਹਿਲ ਦੇ ਰੂਪ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
*****
ਐੱਮਵੀ/ਏਕੇ
(Release ID: 2097635)
Visitor Counter : 6