ਸੱਭਿਆਚਾਰ ਮੰਤਰਾਲਾ
azadi ka amrit mahotsav

ਮਹਾਕੁੰਭ ਨਗਰੀ ਵਿੱਚ 76ਵੇਂ ਗਣਤੰਤਰ ਦਿਵਸ ਦਾ ਸ਼ਾਨਦਾਰ ਆਯੋਜਨ

Posted On: 26 JAN 2025 10:17PM by PIB Chandigarh

ਪ੍ਰਯਾਗਰਾਜ ਵਿੱਚ ਚਲ ਰਹੇ ਮਹਾਕੁੰਭ 2025 ਦੌਰਾਨ ਅੱਜ 76ਵੇਂ ਗਣਤੰਤਰ ਦਿਵਸ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਆਸਥਾ ਅਤੇ ਭਗਤੀ ਦੇ ਇਸ ਅਨੂਠੇ ਪਰਵ ‘ਤੇ ਸੰਗਮ ‘ਤੇ ਪਵਿੱਤਰ ਇਸ਼ਨਾਨ ਦੇ ਲਈ ਉਮੜੀ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਵਿੱਚ ਇਸ ਗਣਤੰਤਰ ਦਿਵਸ ਆਯੋਜਨ ਵਿੱਚ ਮਹਾਕੁੰਭ ਮੇਲਾ ਖੇਤਰ ਅਤੇ ਅਖਾੜੇ ਰਾਸ਼ਟਰਵਾਦ ਦੇ ਰੰਗ ਵਿੱਚ ਰੰਗੇ ਨਜ਼ਰ ਆਏ। ਸੰਤਾਂ ਦੇ ਅਖਾੜਿਆਂ, ਸ਼ਰਧਾਲੂਆਂ ਦੇ ਕੈਂਪਾਂ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਦੁਆਰਾ ਬਣਾਏ ਗਏ ਅਸਥਾਈ ਮੇਲਾ ਦਫਤਰਾਂ ਵਿੱਚ ਝੰਡਾ ਲਹਿਰਾਉਣ ਦੇ ਸਮਾਰੋਹ ਆਯੋਜਿਤ ਕੀਤੇ ਗਏ।

ਮਹਾਕੁੰਭ ਨਗਰੀ ਵਿੱਚ ਸੀਨੀਅਰ ਨਾਗਰਿਕਾਂ ਦੀ ਭਾਗੀਦਾਰੀ ਨੇ ਗਣਤੰਤਰ ਦਿਵਸ ਸਮਾਰੋਹ ਨੂੰ ਹੋਰ ਵੀ ਗੌਰਵਮਈ ਬਣਾ ਦਿੱਤਾ। ਸਰਕਾਰ ਨੇ ਮਹਾਕੁੰਭ ਮੇਲਾ ਖੇਤਰ ਵਿੱਚ ਸਥਾਪਿਤ ਵਿਸ਼ੇਸ਼ ਕੈਂਪਾਂ ਅਤੇ ਬਿਰਧ ਆਸ਼ਰਮ ਵਿੱਚ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਆਯੋਜਿਤ ਕੀਤੇ। ਸੀਨੀਅਰ ਸਿਟੀਜ਼ਨਸ ਦੇ ਲਈ ਬਣਾਏ ਗਏ ਆਸਰਾ ਘਰ ਤੋਂ ਬਜ਼ੁਰਗ ਬਿਨਾ ਕਿਸੇ ਪਰੇਸ਼ਾਨੀ ਦੇ ਮਹਾਕੁੰਭ ਵਿੱਚ ਜਾ ਸਕਦੇ ਹਨ ਅਤੇ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰ ਸਕਦੇ ਹਨ।

 

ਇਸ ਅਵਸਰ ‘ਤੇ ਸਮਾਜ ਭਲਾਈ ਵਿਭਾਗ ਦੇ ਕੈਂਪ ਵਿੱਚ ਇੱਕ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਿਆ। ਉੱਥੇ ਮਿਰਜ਼ਾਪੁਰ ਦੇ ਬਿਰਧ ਆਸ਼ਰਮ ਤੋਂ ਆਈ ਸੱਤਰ ਸਾਲਾਂ ਮੁੰਨੀ ਦੇਵੀ ਨੇ ਝੰਡਾ ਲਹਿਰਾ ਦਿੱਤਾ। ਭਾਵੁਕ ਕਰਨ ਵਾਲਾ ਇਹ ਪਲ ਇਸ ਗੱਲ ਦਾ ਪ੍ਰਤੀਕ ਵੀ ਸੀ ਕਿ ਮਹਾਕੁੰਭ ਕੇਵਲ ਆਸਥਾ ਦਾ ਪਰਵ ਨਹੀਂ ਹੈ ਬਲਕਿ ਸਮਾਜ ਦੇ ਸਾਰੇ ਵਰਗਾਂ ਦੀ ਭਾਗੀਦਾਰੀ ਦਾ ਉਤਸਵ ਵੀ ਹੈ। ਮੁੰਨੀ ਦੇਵੀ ਜਿਹੇ ਸੀਨੀਅਰ ਸਿਟੀਜ਼ਨਸ ਦੀ ਉਪਸਥਿਤੀ ਨੇ ਇਸ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ।

ਇਸ ਵਰ੍ਹੇ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਵਿਸ਼ੇਸ਼ ਪਹਿਲ ਕੀਤੀ ਹੈ। ਕੁੰਭ ਖੇਤਰ ਵਿੱਚ ਬਿਰਧ ਆਸ਼ਰਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੇ ਲਈ 100 ਬੈੱਡਾਂ ਦੀ ਸਮਰੱਥਾ ਵਾਲਾ ਆਸ਼ਰਮ ਸਥਾਪਿਤ ਕੀਤਾ ਗਿਆ ਹੈ। ਇਹ ਆਸ਼ਰਮ ਖਾਸ ਤੌਰ ‘ਤੇ ਉਨ੍ਹਾਂ ਬਜ਼ੁਰਗਾਂ ਦੇ ਲਈ ਬਣਾਇਆ ਗਿਆ ਹੈ ਜੋ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰਨਾ ਚਾਹੁੰਦੇ ਹਨ, ਲੇਕਿਨ ਉਨ੍ਹਾਂ ਨੂੰ ਯਾਤਰਾ ਜਾਂ ਇਸ਼ਨਾਨ ਕਰਨ ਵਿੱਚ ਦਿੱਕਤ ਹੋ ਸਕਦੀ ਹੈ। ਰਾਜ ਦੇ ਅਲੱਗ-ਅਲੱਗ ਇਲਾਕਿਆਂ ਤੋਂ ਹੁਣ ਤੱਕ ਕਰੀਬ 450 ਬਜ਼ੁਰਗ ਮਹਾਕੁੰਭ ਵਿੱਚ ਪਹੁੰਚੇ ਹਨ ਅਤੇ ਸੰਗਮ ਵਿੱਚ ਪਵਿੱਤਰ ਇਸ਼ਨਾਨ ਅਤੇ ਡੁਬਕੀ ਲਗਾ ਚੁੱਕੇ ਹਨ।

 

ਇਸ ਦੌਰਾਨ ਮਹਾਕੁੰਭ ਨਗਰੀ ਵਿੱਚ ਵਿਭਿੰਨ ਅਖਾੜਿਆਂ, ਸਰਕਾਰੀ ਦਫਤਰਾਂ ਅਤੇ ਸਮਾਜਿਕ ਸੇਵਾ ਸੰਗਠਨਾਂ ਦੇ ਕੈਂਪਾਂ ਵਿੱਚ ਦੇਸ਼ ਭਗਤੀ ਦੇ ਗੀਤ ਗੂੰਜੇ। ਉੱਥੇ ਯੋਗ ਸੈਸ਼ਨ ਵੀ ਆਯੋਜਿਤ ਕੀਤੇ ਗਏ ਜਿਸ ਵਿੱਚ ਸਾਰੇ ਉਪਸਥਿਤ ਲੋਕਾਂ ਨੇ ਹਿੱਸਾ ਲਿਆ। ਯੋਗ ਅਭਿਆਸ ਨੇ ਮਹਾਕੁੰਭ ਪ੍ਰੋਗਰਾਮ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ‘ਤੇ ਊਰਜਾਵਾਨ ਬਣਾ ਦਿੱਤਾ।

 

 

ਮਹਾਕੁੰਭ ਵਿੱਚ ਗਣਤੰਤਰ ਦਿਵਸ ਦਾ ਆਯੋਜਨ ਰਾਸ਼ਟਰਵਾਦ ਅਤੇ ਏਕਤਾ ਦਾ ਪ੍ਰਤੀਕ ਬਣਿਆ ਹੈ। ਇਸ ਨਾਲ ਇਹ ਵੀ ਸਿੱਧ ਹੋਇਆ ਕਿ ਮਹਾਕੁੰਭ ਕੇਵਲ ਇੱਕ ਧਾਰਮਿਕ ਉਤਸਵ ਨਹੀਂ, ਬਲਕਿ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁੱਟ ਕਰਨ ਦਾ ਇੱਕ ਵਿਲੱਖਣ ਅਵਸਰ ਹੈ। ਇਸ ਆਯੋਜਨ ਨੇ ਸਦਭਾਵ ਦਾ ਸੰਦੇਸ਼ ਦੇਣ ਦੇ ਨਾਲ ਇਹ ਵੀ ਦਰਸਾਇਆ ਕਿ ਇੱਕ ਸਮਰਪਿਤ ਸਮਾਜ ਕਿਸ ਤਰ੍ਹਾਂ ਆਪਣੇ ਬਜ਼ੁਰਗਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਗਰਿਮਾ ਦਾ ਸਨਮਾਨ ਕਰਦਾ ਹੈ।

*****

ਏਡੀ/ਵੀਐੱਮ


(Release ID: 2097622) Visitor Counter : 5