ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮਹਾਕੁੰਭ 2025: ਮੌਨੀ ਅਮਾਵਸਿਆ 'ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ 1000 ਤੋਂ ਵੱਧ ਮੈਡੀਕਲ ਸਟਾਫ਼ ਤੈਨਾਤ; ਮਹਾਕੁੰਭ ਨਗਰ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ 300 ਮਾਹਿਰ ਡਾਕਟਰ ਤੈਨਾਤ
ਹਰ ਖੇਤਰ ਵਿੱਚ ਛੋਟੇ ਆਪ੍ਰੇਸ਼ਨਾਂ ਤੋਂ ਲੈ ਕੇ ਵੱਡੀਆਂ ਸਰਜਰੀਆਂ ਲਈ ਹਾਈਟੈੱਕ ਵਿਵਸਥਾਵਾਂ ਕੀਤੀਆਂ ਗਈਆਂ; ਮਹਾਕੁੰਭ ਨਗਰ ਵਿੱਚ 2.5 ਲੱਖ ਤੋਂ ਵੱਧ ਪੈਥੋਲੌਜੀ ਟੈਸਟਾਂ ਦੇ ਨਾਲ 2 ਲੱਖ ਤੋਂ ਵੱਧ ਮਰੀਜ਼ਾਂ ਨੇ ਓਪੀਡੀ ਸੇਵਾਵਾਂ ਦਾ ਲਾਭ ਉਠਾਇਆ ਹੈ
Posted On:
28 JAN 2025 6:31PM by PIB Chandigarh
ਮੌਨੀ ਅਮਾਵਸਿਆ ਦੇ ਸ਼ੁਭ ਮੌਕੇ 'ਤੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਉੱਤਰ ਪ੍ਰਦੇਸ਼ ਸਰਕਾਰ ਨੇ ਮਹਾਕੁੰਭ ਨਗਰ ਵਿੱਚ 1000 ਤੋਂ ਵੱਧ ਮੈਡੀਕਲ ਸਟਾਫ਼ ਨੂੰ ਤੈਨਾਤ ਕੀਤਾ ਹੈ। ਮਹਾਕੁੰਭ ਦੇ ਹਰ ਖੇਤਰ ਵਿੱਚ ਆਧੁਨਿਕ ਮੈਡੀਕਲ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਵਿੱਚ ਛੋਟੇ ਆਪ੍ਰੇਸ਼ਨਾਂ ਤੋਂ ਲੈ ਕੇ ਵੱਡੀਆਂ ਸਰਜਰੀਆਂ ਤੱਕ ਦੀ ਵਿਵਸਥਾਵਾਂ ਕੀਤੀਆਂ ਗਈਆਂ ਹਨ।
ਮਹਾਕੁੰਭ ਨਗਰ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ 300 ਮਾਹਿਰ ਡਾਕਟਰ ਤੈਨਾਤ ਹਨ, ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਹੁਣ ਤੱਕ, ਸੈਂਟਰਲ ਅਤੇ ਹੋਰ ਹਸਪਤਾਲਾਂ ਵਿੱਚ 2 ਲੱਖ ਤੋਂ ਵੱਧ ਮਰੀਜ਼ਾਂ ਨੇ ਓਪੀਡੀ ਸੇਵਾਵਾਂ ਦਾ ਲਾਭ ਉਠਾਇਆ ਹੈ ਅਤੇ 2.5 ਲੱਖ ਤੋਂ ਵੱਧ ਪੈਥੋਲੌਜੀ ਟੈਸਟ ਵੀ ਕੀਤੇ ਜਾ ਚੁੱਕੇ ਹਨ।
ਅਸਾਨੀ ਨਾਲ ਉਪਲਬਧ ਸਿਹਤ ਸੇਵਾਵਾਂ
ਮਹਾਕੁੰਭ ਮੇਲੇ ਦੇ ਨੋਡਲ ਮੈਡੀਕਲ ਅਫ਼ਸਰ ਡਾ. ਗੌਰਵ ਦੂਬੇ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮਹਾਕੁੰਭ ਸ਼ਹਿਰ ਵਿੱਚ ਮੈਡੀਕਲ ਸੁਵਿਧਾਵਾਂ ਮਿਲ ਰਹੀਆਂ ਹਨ। ਸਰਕਾਰ ਨੇ ਆਧੁਨਿਕ ਮੈਡੀਕਲ ਸੁਵਿਧਾਵਾਂ ਦੇ ਨਾਲ ਮੇਲੇ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਹਨ।
ਇਸ ਤੋਂ ਇਲਾਵਾ, ਸਰਕਾਰ ਦੇ ਸਹਿਯੋਗ ਨਾਲ, ਮੱਠਾਂ, ਮੰਦਿਰਾਂ ਅਤੇ ਅਖਾੜਿਆਂ ਦੇ ਸੰਤ ਵੀ ਸ਼ਰਧਾਲੂਆਂ ਨੂੰ ਦਵਾਈਆਂ ਅਤੇ ਟੈਸਟਾਂ ਵਿੱਚ ਮਦਦ ਕਰ ਰਹੇ ਹਨ। ਇਹ ਸੰਤ ਵੱਖ-ਵੱਖ ਕੈਂਪਾਂ ਦਾ ਆਯੋਜਨ ਕਰ ਰਹੇ ਹਨ, ਜਿਨ੍ਹਾਂ ਰਾਹੀਂ ਸ਼ਰਧਾਲੂਆਂ ਨੂੰ ਆਯੁਰਵੈਦਿਕ, ਹੋਮਿਓਪੈਥਿਕ ਇਲਾਜ ਅਤੇ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
*****
ਏਡੀ/ਵੀਐੱਮ
(Release ID: 2097505)
Visitor Counter : 6