ਪੰਚਾਇਤੀ ਰਾਜ ਮੰਤਰਾਲਾ
ਪੰਚਾਇਤ ਪ੍ਰਤੀਨਿਧੀਆਂ ਨੇ ਨਵੀਂ ਦਿੱਲੀ ਦੇ ਕਰਤਵਯ ਪਥ ‘ਤੇ ਹੋਏ 76ਵੇਂ ਗਣਤੰਤਰ ਦਿਵਸ ਸਮਾਰੋਹ ਦਾ ਆਨੰਦ ਲਿਆ
76ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਗ੍ਰਾਮ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ
ਭਾਰਤ ਉਦੋਂ “ਆਤਮਨਿਰਭਰ” ਬਣ ਸਕਦਾ ਹੈ ਜਦੋਂ ਸਾਡੇ ਪਿੰਡ ਸਸ਼ਕਤ ਹੋਣਗੇ: ਸ਼੍ਰੀ ਰਾਜੀਵ ਰੰਜਨ ਸਿੰਘ
Posted On:
26 JAN 2025 2:04PM by PIB Chandigarh
76ਵੇਂ ਗਣਤੰਤਰ ਦਿਵਸ ‘ਤੇ, ਦੇਸ਼ ਭਰ ਤੋਂ 575 ਤੋਂ ਵਧ ਵਿਸ਼ੇਸ਼ ਮਹਿਮਾਨ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਪ੍ਰਤੀਨਿਧੀ ਅਤੇ ਉਨ੍ਹਾਂ ਦੇ ਜੀਵਨ ਸਾਥੀ ਸਨ, ਜਿਨ੍ਹਾਂ ਨੇ ਪੇਂਡੂ ਭਾਰਤ ਦੀ ਧੜਕਣ ਦੀ ਪ੍ਰਤੀਕ ਸ਼ਾਨਦਾਰ ਗਣਤੰਤਰ ਦਿਵਸ ਪਰੇਡ ਦੇਖੀ। ਇਨ੍ਹਾਂ ਵਿੱਚੋਂ ਲਗਭਗ 40% ਮਹਿਲਾ ਪ੍ਰਤੀਭਾਗੀ ਸਨ, ਜੋ ਲਿੰਗ-ਸਮਾਵੇਸ਼ਨ ਸ਼ਾਸਨ ਵੱਲ ਚੁੱਕੇ ਗਏ ਜ਼ਿਕਰਯੋਗ ਕਦਮਾਂ ਦੀਆਂ ਉਦਾਹਰਣਾਂ ਸਨ। ਜ਼ਮੀਨੀ ਪੱਧਰ ‘ਤੇ ਲੋਕਤੰਤਰ ਨੂੰ ਸਨਮਾਨਿਤ ਕਰਨ ਦੇ ਪ੍ਰਯਾਸ ਵਿੱਚ, ਪੰਚਾਇਤੀ ਰਾਜ ਮੰਤਰਾਲੇ ਨੇ 25 ਜਨਵਰੀ 2025 ਨੂੰ ਨਵੀਂ ਦਿੱਲੀ ਵਿੱਤ ਸਰਪੰਚਾਂ, ਪੇਂਡੂ ਪ੍ਰਧਾਨਾਂ ਅਤੇ ਹੋਰ ਪੰਚਾਇਤ ਪ੍ਰਤੀਨਿਧੀਆਂ ਸਮੇਤ ਪੰਚਾਇਤ ਨੇਤਾਵਾਂ ਨੂੰ ਵੀ ਸਨਮਾਨਿਤ ਕੀਤਾ। ਪੰਚਾਇਤਾਂ ਦੇ ਇਹ ਵਿਸ਼ੇਸ਼ ਮਹਿਮਾਨ ਸਰਕਾਰ ਦੀਆਂ 10 ਪ੍ਰਮੁੱਖ ਯੋਜਨਾਵਾਂ, ਹਰ ਘਰ ਜਲ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਮਿਸ਼ਨ ਇੰਦਰਧਨੁਸ਼, ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਆਯੁਸ਼ਮਾਨ ਭਾਰਤ), ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਪੋਸ਼ਣ ਯੋਜਨਾ, ਪੀਐੱਮ ਮੁਦਰਾ ਯੋਜਨਾ, ਪੀਐੱਮ ਵਿਸ਼ਵਕਰਮਾ ਯੋਜਨਾ, ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ(ਕੇਸੀਸੀ) ਯੋਜਨਾ ਨੂੰ ਸਫ਼ਲ ਬਣਾਉਣ ਵਿੱਚ ਸਹਾਇਕ ਰਹੇ ਹਨ ਜਾਂ ਰਾਜ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਹਨ ਜਿਨ੍ਹਾਂ ਨੇ ਆਪਣੀਆਂ ਗ੍ਰਾਮ ਪੰਚਾਇਤਾਂ ਵਿੱਚ ਅਸਧਾਰਣ ਕੰਮ ਕੀਤੇ ਹਨ।
ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਨਵੀਂ ਦਿੱਲੀ ਵਿੱਚ ਗ੍ਰਾਮ ਪੰਚਾਇਤਾਂ ਦੇ ਪ੍ਰਮੁੱਖਾਂ ਦੇ ਸਨਮਾਨ ਸਮਾਰੋਹ ਵਿੱਚ ਬੋਲਦਿਆਂ, ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਨੇ ਕਿਹਾ ਕਿ ਪੰਚਾਇਤ ਨੇਤਾ ਰੂਰਲ ਟ੍ਰਾਂਸਫਾਰਮੇਸ਼ਨ ਦੇ ਪਿੱਛੇ ਦੀ ਪ੍ਰੇਰਕ ਸ਼ਕਤੀ ਹਨ,ਜੋ ਪ੍ਰਮੁੱਖ ਸਰਕਾਰੀ ਯੋਜਨਾਵਾਂ ਨੂੰ ਨਿਰਵਿਘਨ ਲਾਗੂ ਕਰਨ ਅਤੇ ਭਾਰਤ ਦੀ ਭਾਗੀਦਾਰੀਪੂਰਣ ਸ਼ਾਸਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਜ਼ਿੰਮੇਵਾਰ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਜ਼ਮੀਨੀ ਨੇਤਾ 10 ਪ੍ਰਮੁੱਖ ਯੋਜਨਾਵਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਜੋ ਹੁਣ ਦੇਸ਼ ਭਰ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਲਾਭ ਪਹੁੰਚਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੀਆਂ ਸਬੰਧਿਤ ਗ੍ਰਾਮ ਪੰਚਾਇਤਾਂ ਵਿੱਚ ਠੋਸ ਨਤੀਜਿਆਂ ਰਾਹੀਂ "ਜੀਵਨ ਦੀ ਸੁਗਮਤਾ" ਵਿੱਚ ਸੁਧਾਰ ਸੁਨਿਸ਼ਚਿਤ ਹੋ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਰਤਵਯ ਪਥ ‘ਤੇ ਗਣਤੰਤਰ ਦਿਵਸ ਪਰੇਡ ਵਿੱਚ ਵਿਸ਼ੇਸ਼ ਮਹਿਮਾਨ ਵਜੋਂ 575 ਤੋਂ ਵੱਧ ਪੰਚਾਇਤਾਂ ਦੇ ਪ੍ਰਤੀਨਿਧੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਦੀ ਮੌਜੂਦਗੀ 'ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਭਾਗੀਦਾਰੀ ਕਾਰਜ ਖੇਤਰ ਤੋਂ ਕਰਤਵਯ ਪਥ ਤੱਕ ਦੀ ਉਨ੍ਹਾਂ ਦੀ ਯਾਤਰਾ ਦਾ ਪ੍ਰਤੀਕ ਹੈ। ਸ਼੍ਰੀ ਰਾਜੀਵ ਰੰਜਨ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਿੱਚੋਂ 132 ਮਹਿਲਾ ਪ੍ਰਧਾਨਾਂ ਦੀ ਮੌਜੂਦਗੀ ਦੇ ਨਾਲ, ਪੰਚਾਇਤੀ ਰਾਜ ਸੰਸਥਾਵਾਂ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਅਗਵਾਈ ਦੀ ਵੀ ਸਰਾਹਨਾ ਕੀਤੀ, ਜੋ ਪੇਂਡੂ ਸ਼ਾਸਨ ਵਿੱਚ ਉਨ੍ਹਾਂ ਦੀ ਪਰਿਵਰਤਨਸ਼ੀਲ ਭੂਮਿਕਾ ਨੂੰ ਦਰਸਾਉਂਦਾ ਹੈ। ਵਿੱਤੀ ਸਸ਼ਕਤੀਕਰਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਪੰਚਾਇਤਾਂ ਲਈ ਵਿੱਤੀ ਵੰਡ ਵਿੱਚ ਛੇ ਗੁਣਾ ਵਾਧਾ [ਫੰਡ ਵੰਡ 60,972 ਕਰੋੜ ਰੁਪਏ (2005-2014) ਤੋਂ ਵਧ ਕੇ 3,94,140 ਕਰੋੜ ਰੁਪਏ (2014-2024) ਹੋ ਗਿਆ ਹੈ।] ਹੋਇਆ ਹੈ, ਜਿਸ ਨਾਲ ਸਥਾਨਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਕਰਦੇ ਹੋਏ ਵਿਕਾਸ ਨੂੰ ਅੱਗੇ ਵਧਾਉਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਮਜ਼ਬੂਤੀ ਮਿਲੀ ਹੈ। ਕੇਂਦਰੀ ਮੰਤਰੀ ਨੇ ਸਾਰਿਆਂ ਨੂੰ ਮਹਿਲਾਵਾਂ ਨੂੰ "ਆਤਮ-ਨਿਰਭਰ" ਬਣਨ ਲਈ ਉਤਸ਼ਾਹਿਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ,"ਇੱਕ ਸਮ੍ਰਿੱਧ ਪੇਂਡੂ ਭਾਰਤ ਇੱਕ ਵਿਕਸਿਤ ਰਾਸ਼ਟਰ ਦੀ ਨੀਂਹ ਹੈ। ਸਵਾਮਿਤਵ ਯੋਜਨਾ (SVAMITVA Scheme) ਰਾਹੀਂ, ਪਿੰਡਾਂ ਵਿੱਚ ਜਾਇਦਾਦ ਨੂੰ ਲੈ ਕੇ ਵਿਵਾਦ ਘੱਟ ਹੋਏ ਹਨ, ਜਿਸ ਨਾਲ ਸ਼ਾਂਤੀ, ਸਦਭਾਵਨਾ ਅਤੇ ਆਰਥਿਕ ਸਮ੍ਰਿੱਧੀ ਦਾ ਰਾਹ ਪੱਧਰਾ ਹੋਇਆ ਹੈ।"
ਕੇਂਦਰੀ ਪੰਚਾਇਤੀ ਰਾਜ, ਰਾਜ ਮੰਤਰੀ ਪ੍ਰੋ. ਐੱਸ. ਪੀ. ਸਿੰਘ ਬਘੇਲ ਨੇ ਵੀ ਪੇਂਡੂ ਇਨਫ੍ਰਾਸਟ੍ਰਕਚਰ ਦੇ ਵਿਕਾਸ ਲਈ ਪੰਚਾਇਤਾਂ ਨੂੰ ਅਲਾਟ ਕੀਤੇ ਗਏ ਫੰਡਾਂ ਵਿੱਚ ਜ਼ਿਕਰਯੋਗ ਵਾਧੇ 'ਤੇ ਵੀ ਚਾਨਣਾ ਪਾਇਆ, ਜਿਸ ਵਿੱਚ ਪਿਛਲੇ ਦਹਾਕੇ ਵਿੱਚ ਛੇ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 13ਵੇਂ ਵਿੱਤ ਕਮਿਸ਼ਨ ਤਹਿਤ ਪ੍ਰਤੀ ਵਿਅਕਤੀ ਸਲਾਨਾ ਅਲੋਕੇਸ਼ਨ 176 ਰੁਪਏ ਤੋਂ ਵਧ ਕੇ 15ਵੇਂ ਵਿੱਤ ਕਮਿਸ਼ਨ ਦੇ ਤਹਿਤ 674 ਰੁਪਏ ਹੋ ਗਿਆ ਹੈ। ਪ੍ਰੋ. ਬਘੇਲ ਨੇ ਜ਼ਮੀਨੀ ਪੱਧਰ 'ਤੇ ਸ਼ਾਸਨ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ, ਪੰਚਾਇਤ ਪ੍ਰਤੀਨਿਧੀਆਂ ਨੂੰ ਭਾਰਤ ਦੇ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਮੰਨਿਆ, ਜੋ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਂਦੇ ਹਨ। ਉਨ੍ਹਾਂ ਨੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਮਹਿਲਾਵਾਂ ਦੇ ਲਈ 50% ਰਾਖਵੇਂਕਰਣ ਦੇ ਪਰਿਵਰਤਨਸ਼ੀਲ ਪ੍ਰਭਾਵ ਵੱਲ ਇਸ਼ਾਰਾ ਕੀਤਾ, ਜਿਸ ਨੇ ਮਹਿਲਾਵਾਂ ਨੂੰ ਪੇਂਡੂ ਵਿਕਾਸ ਦੀ ਅਗਵਾਈ ਕਰਨ ਅਤੇ ਲਿੰਗ-ਸਮਾਵੇਸ਼ਨ ਸ਼ਾਸਨ ਲਈ ਗਲੋਬਲ ਮਾਪਦੰਡ ਸਥਾਪਿਤ ਕਰਨ ਦਾ ਅਧਿਕਾਰ ਦਿੱਤਾ ਹੈ। ਪ੍ਰੋ. ਬਘੇਲ ਨੇ ਪੰਚਾਇਤਾਂ ਨੂੰ ਲੋਕਾਂ ਨੂੰ ਪੈਨਸ਼ਨ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਲਾਭ ਵਰਗੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਪੰਚਾਇਤ ਭਵਨਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਗ੍ਰਾਮ ਪੰਚਾਇਤ ਪੱਧਰ 'ਤੇ ਮੌਸਮ ਦੀ ਭਵਿੱਖਬਾਣੀ ਅਤੇ 'ਮੇਰੀ ਪੰਚਾਇਤ' ਐਪ ਦੀ ਵਰਤੋਂ ਦੀ ਮਹੱਤਤਾ' ਤੇ ਵੀ ਜ਼ੋਰ ਦਿੱਤਾ। ਪਿੰਡ ਦੇ ਪ੍ਰਧਾਨਾਂ, ਵਿਸ਼ੇਸ਼ ਕਰਕੇ ਮਹਿਲਾ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਉਨਾਂ ਨੂੰ ਗ੍ਰਾਮ ਪੰਚਾਇਤ ਤੋਂ ਪਰ੍ਹੇ ਲੀਡਰਸ਼ਿਪ ਭੂਮਿਕਾ ਨਿਭਾਉਣ ਦਾ ਟੀਚਾ ਰੱਖਣ ਦੀ ਅਪੀਲ ਕੀਤੀ ਅਤੇ ਸ਼ਾਸਨ ਵਿੱਚ ਵਧੇਰੇ ਸਸ਼ਕਤੀਕਰਣ ਵੱਲ ਇੱਕ ਕਦਮ ਵਜੋਂ ਇਤਿਹਾਸਕ ਮਹਿਲਾ ਰਿਜ਼ਰਵੇਸ਼ਨ ਬਿਲ ਵੱਲ ਧਿਆਨ ਖਿੱਚਿਆ।
ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਨੇ ਈ-ਗ੍ਰਾਮ ਸਵਰਾਜ, ਭਾਸ਼ਿਣੀ, ਮੇਰੀ ਪੰਚਾਇਤ ਐਪ, ਪੰਚਾਇਤ ਨਿਰਣੇ, ਗ੍ਰਾਮ ਮੰਚ ਵਰਗੀਆਂ ਟੈਕਨੋਲੋਜੀ ਇਨੋਵੇਸ਼ਨ ਰਾਹੀਂ ਪੇਂਡੂ ਸਸ਼ਕਤੀਕਰਣ ਪ੍ਰਤੀ ਸਮੂਹਿਕ ਸੰਕਲਪ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਚਾਇਤਾਂ ਵਧੇਰੇ ਸਮਾਰਟ ਅਤੇ ਪਾਰਦਰਸ਼ੀ ਬਣ ਰਹੀਆਂ ਹਨ, ਜਿਸ ਨਾਲ ਭਾਰਤ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਲੰਬੇ ਸਮੇਂ ਦੇ ਵਿਕਾਸ ਟੀਚਿਆਂ ਨੂੰ ਕਾਇਮ ਰੱਖਣ ਲਈ ਗ੍ਰਾਮ ਪੰਚਾਇਤਾਂ ਨੂੰ ਆਪਣੇ ਸਵੈ-ਸਰੋਤਾਂ ਨਾਲ ਮਾਲੀਆ (ਓਐੱਸਆਰ- Own Source Revenue) ਨੂੰ ਵਧਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।
ਇਸ ਪ੍ਰੋਗਰਾਮ ਵਿੱਚ "ਗ੍ਰਾਮੋਦਯ ਸੰਕਲਪ" ਪੱਤ੍ਰਿਕਾ ਦੇ 15ਵੇਂ ਈ-ਐਡੀਸ਼ਨ ਦਾ ਰਿਲੀਜ਼, ਮਿਸਾਲੀ ਪੰਚਾਇਤਾਂ ਦਾ ਸਨਮਾਨ ਅਤੇ ਸੰਵਿਧਾਨ ਦਿਵਸ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰਨਾ ਵੀ ਸ਼ਾਮਲ ਸੀ। ਇਸ ਮੌਕੇ ਵਧੀਕ ਸਕੱਤਰ ਸ਼੍ਰੀ ਸੁਸ਼ੀਲ ਕੁਮਾਰ ਲੋਹਾਨੀ, ਸੰਯੁਕਤ ਸਕੱਤਰ ਸ਼੍ਰੀ ਆਲੋਕ ਪ੍ਰੇਮ ਨਾਗਰ, ਆਰਥਿਕ ਸਲਾਹਕਾਰ ਸ਼੍ਰੀ (ਡਾ.) ਬਿਜੈ ਕੁਮਾਰ ਬਿਹਰਾ ਅਤੇ ਸੰਯੁਕਤ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਸਮੇਤ ਪੰਚਾਇਤੀ ਰਾਜ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
****
ਅਦਿਤੀ ਅਗਰਵਾਲ
(Release ID: 2096920)
Visitor Counter : 6