ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ 15ਵੇਂ ਰਾਸ਼ਟਰੀ ਮਤਦਾਤਾ ਦਿਵਸ ਸਮਾਰੋਹ ਦੀ ਸ਼ੋਭਾ ਵਧਾਈ

Posted On: 25 JAN 2025 2:46PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (25 ਜਨਵਰੀ, 2025) ਨਵੀਂ ਦਿੱਲੀ ਵਿੱਚ ਆਯੋਜਿਤ 15ਵੇਂ ਰਾਸ਼ਟਰੀ ਮਤਦਾਤਾ ਦਿਵਸ ਸਮਾਰੋਹ ਦੀ ਸ਼ੋਭਾ ਵਧਾਈ ਅਤੇ ਸਭਾ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਰਾਜ ਅਤੇ ਜ਼ਿਲ੍ਹਾ ਪੱਧਰ ਦੇ ਉਨ੍ਹਾਂ ਅਧਿਕਾਰੀਆਂ ਨੂੰ ਬਿਹਤਰੀਨ ਚੋਣ ਪਿਰਤਾਂ ਪੁਰਸਕਾਰ (Best Electoral Practices Awards) ਪ੍ਰਦਾਨ ਕੀਤੇ ਜਿਨ੍ਹਾਂ ਨੇ ਚੋਣਾਂ ਦਾ ਸੁਚਾਰੂ ਸੰਚਾਲਨ ਸੁਨਿਸ਼ਚਿਤ ਕਰਨ ਵਿੱਚ ਮਿਸਾਲੀ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ, ਸ਼੍ਰੀ ਰਾਜੀਵ ਕੁਮਾਰ ਤੋਂ “ਇੰਡੀਆ ਵੋਟਸ 2024: ਏ ਸਾਗਾ ਆਵ੍ ਡੈਮੋਕ੍ਰੇਸੀ” (“India Votes 2024: A ​​Saga of​ ​Democracy” ) ਦੀ ਪੁਸਤਕ ਦੀ ਪਹਿਲੀ ਕਾਪੀ ਭੀ ਪ੍ਰਾਪਤ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੇ ਸਭ ਦੇ ਲਈ ਗਰਵ(ਮਾਣ)ਦੀ ਬਾਤ ਹੈ ਕਿ ਸਾਡਾ ਲੋਕਤੰਤਰ ਨਾ ਕੇਵਲ ਵਿਸ਼ਵ ਦਾ ਸਭ ਤੋਂ ਪੁਰਾਣਾ ਲੋਕਤੰਤਰ ਹੈ, ਬਲਕਿ ਵਿਸ਼ਵ ਦਾ ਸਭ ਤੋਂ ਬੜਾ, ਵਿਵਿਧਤਾਪੂਰਨ, ਯੁਵਾ, ਸਮਾਵੇਸ਼ੀ ਅਤੇ ਸੰਵੇਦਨਸ਼ੀਲ ਲੋਕਤੰਤਰ ਭੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਆਧੁਨਿਕ ਵਿਸ਼ਵ ਦੇ ਲਈ ਇੱਕ ਅਨੂਠੀ ਉਦਾਹਰਣ ਹੈ। ਵਿਸ਼ਵ ਦੇ ਕਈ ਦੇਸ਼ ਸਾਡੀ ਚੋਣ ਪ੍ਰਣਾਲੀ ਅਤੇ ਪ੍ਰਬੰਧਨ ਤੋਂ ਸਿੱਖਿਆ ਲੈ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸਮਾਵੇਸ਼ੀ ਲੋਕਤੰਤਰ ਦੀ ਪ੍ਰਭਾਵਸ਼ਾਲੀ ਝਲਕ ਚੋਣਾਂ ਵਿੱਚ ਦਿਖਾਈ ਦਿੰਦੀ ਹੈ। ਚੋਣਾਂ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਸਾਡੇ ਸਮਾਜ ਅਤੇ ਦੇਸ਼ ਦੇ ਸੰਪੂਰਨ ਵਿਕਾਸ ਦਾ ਇੱਕ ਮਹੱਤਵਪੂਰਨ ਸੰਕੇਤ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ (Election Commission) ਨੇ  85  ਵਰ੍ਹਿਆਂ ਤੋਂ ਅਧਿਕ ਉਮਰ ਦੇ ਸੀਨੀਅਰ ਵੋਟਰਾਂ, ਦਿੱਵਯਾਂਗ ਮਤਦਾਤਾਵਾਂ (differently-abled voters) ਅਤੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਕਬਾਇਲੀ ਮਤਦਾਤਾਵਾਂ ਦੇ ਲਈ ਮਤਦਾਨ ਪ੍ਰਕਿਰਿਆ ਨੂੰ ਸੁਗਮ ਬਣਾਉਣ ਹਿਤ ਵਿਸ਼ੇਸ਼ ਪ੍ਰਯਾਸ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਚੋਣ ਕਮਿਸ਼ਨ ਨੇ ਸਮਾਵੇਸ਼ੀ ਅਤੇ ਸੰਵੇਦਨਸ਼ੀਲ ਚੋਣ ਪ੍ਰਬੰਧਨ ਦੀ ਇੱਕ ਚੰਗੀ ਉਦਾਹਰਣ ਪੇਸ਼ ਕੀਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਮਤਦਾਨ ਨਾਲ ਜੁੜੇ ਆਦਰਸ਼ ਅਤੇ ਜ਼ਿੰਮੇਦਾਰੀਆਂ ਸਾਡੇ ਲੋਕਤੰਤਰ ਦੇ ਮੁੱਖ ਆਯਾਮ ਹਨ। ਚੋਣ ਕਮਿਸ਼ਨ ਦੁਆਰਾ ਜਾਰੀ ਮਤਦਾਤਾਵਾਂ ਦਾ ਪ੍ਰਣ (Voters' Pledge) ਨਾਲ ਸਾਰੇ ਨਾਗਰਿਕਾਂ ਦਾ ਮਾਰਗਦਰਸ਼ਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮਤਦਾਤਾਵਾਂ ਵਿੱਚ ਲੋਕਤੰਤਰ ਦੇ ਪ੍ਰਤੀ ਪੂਰਨ ਆਸਥਾ ਦੇ ਨਾਲ-ਨਾਲ ਇਹ ਦ੍ਰਿੜ੍ਹ ਸੰਕਲਪ ਭੀ ਹੋਣਾ ਚਾਹੀਦਾ ਹੈ ਕਿ ਉਹ ਸਭ ਪ੍ਰਕਾਰ ਦੀਆਂ ਤੰਗ-ਮਾਨਸਿਕਤਾ, ਭੇਦਭਾਵ ਅਤੇ ਲਾਲਚ ਤੋਂ ਉੱਪਰ ਉੱਠ ਕੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਬੁੱਧ ਮਤਦਾਤਾ ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ।

ਸੰਨ 2011 ਤੋਂ, ਭਾਰਤੀ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ 25 ਜਨਵਰੀ ਨੂੰ ਹਰ ਵਰ੍ਹੇ ਰਾਸ਼ਟਰੀ ਮਤਦਾਤਾ ਦਿਵਸ ਮਨਾਇਆ ਜਾਂਦਾ ਹੈ। ਇਸ ਆਯੋਜਨ ਦਾ ਉਦੇਸ਼ ਮਤਦਾਤਾ ਦੀ ਕੇਂਦਰੀਅਤਾ(centrality) ਨੂੰ ਰੇਖਾਂਕਿਤ ਕਰਨਾ, ਨਾਗਰਿਕਾਂ ਦੇ ਦਰਮਿਆਨ ਚੋਣਕਾਰ ਜਾਗਰੂਕਤਾ ਵਧਾਉਣਾ ਅਤੇ ਲੋਕਤੰਤਰੀ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਪ੍ਰੇਰਿਤ ਕਰਨਾ ਹੈ। 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

***

ਐੱਮਜੇਪੀਐੱਸ/ਐੱਸਆਰ


(Release ID: 2096360) Visitor Counter : 16