ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੰਦੌਰ ਅਤੇ ਉਦੈਪੁਰ ਨੂੰ ਦੁਨੀਆ ਦੇ 31 ਵੈੱਟਲੈਂਡ ਮਾਨਤਾ ਪ੍ਰਾਪਤ ਸ਼ਹਿਰਾਂ (Wetland Accredited Cities) ਦੀ ਸੂਚੀ ਵਿੱਚ ਸ਼ਾਮਲ ਹੋਣ ‘ਤੇ ਵਧਾਈਆਂ ਦਿੱਤੀਆਂ
प्रविष्टि तिथि:
25 JAN 2025 5:52PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਦੌਰ ਅਤੇ ਉਦੈਪੁਰ ਨੂੰ ਦੁਨੀਆ ਦੇ 31 ਵੈੱਟਲੈਂਡ ਮਾਨਤਾ ਪ੍ਰਾਪਤ ਸ਼ਹਿਰਾਂ (Wetland Accredited Cities) ਦੀ ਸੂਚੀ ਵਿੱਚ ਸ਼ਾਮਲ ਹੋਣ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਮਾਨਤਾ ਟਿਕਾਊ ਵਿਕਾਸ ਅਤੇ ਪ੍ਰਕ੍ਰਿਤੀ ਤੇ ਸ਼ਹਿਰੀ ਵਿਕਾਸ ਦੇ ਦਰਮਿਆਨ ਤਾਲਮੇਲ ਦੇ ਪੋਸ਼ਣ ਦੇ ਪ੍ਰਤੀ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
ਐਕਸ (X) ‘ਤੇ ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਦੀ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
“ਇੰਦੌਰ ਅਤੇ ਉਦੈਪੁਰ ਨੂੰ ਵਧਾਈਆਂ! ਇਹ ਮਾਨਤਾ ਟਿਕਾਊ ਵਿਕਾਸ ਅਤੇ ਪ੍ਰਕ੍ਰਿਤੀ ਤੇ ਸ਼ਹਿਰੀ ਵਿਕਾਸ ਦੇ ਦਰਮਿਆਨ ਤਾਲਮੇਲ ਸਥਾਪਿਤ ਕਰਨ ਦੇ ਪ੍ਰਤੀ ਸਾਡੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਇਹ ਉਪਲਬਧੀ ਹਰ ਕਿਸੇ ਨੂੰ ਸਾਡੇ ਰਾਸ਼ਟਰ ਭਰ ਵਿੱਚ ਹਰਿਤ, ਸਵੱਛ ਅਤੇ ਅਧਿਕ ਵਾਤਾਵਰਣ-ਅਨੁਕੂਲ ਸ਼ਹਿਰੀ ਸਥਾਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਪ੍ਰੇਰਿਤ ਕਰੇ।”
******
ਐੱਮਜੇਪੀਐੱਸ/ਐੱਸਆਰ
(रिलीज़ आईडी: 2096354)
आगंतुक पटल : 55
इस विज्ञप्ति को इन भाषाओं में पढ़ें:
Telugu
,
Odia
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Tamil
,
Kannada
,
Malayalam