ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ
प्रविष्टि तिथि:
24 JAN 2025 5:53PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (25 ਜਨਵਰੀ, 2025) ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ।
ਇਹ ਸੰਬੋਧਨ ਸ਼ਾਮ 7 ਵਜੇ ਤੋਂ ਆਕਾਸ਼ਵਾਣੀ ਦੇ ਸਮੁੱਚੇ ਰਾਸ਼ਟਰੀ ਨੈੱਟਵਰਕ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ‘ਤੇ ਹਿੰਦੀ ਅਤੇ ਇਸ ਦੇ ਬਾਅਦ ਅੰਗ੍ਰੇਜ਼ੀ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਦੂਰਦਰਸ਼ਨ ‘ਤੇ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਸੰਬੋਧਨ ਦੇ ਪ੍ਰਸਾਰਣ ਦੇ ਬਾਅਦ ਦੂਰਦਰਸ਼ਨ ਦੇ ਸਾਰੇ ਖੇਤਰੀ ਚੈਨਲਾਂ ‘ਤੇ ਖੇਤਰੀ ਭਾਸ਼ਾਵਾਂ ਵਿੱਚ ਇਸ ਦਾ ਪ੍ਰਸਾਰਣ ਕੀਤਾ ਜਾਵੇਗਾ। ਆਕਾਸ਼ਵਾਣੀ ਆਪਣੇ ਸਬੰਧਿਤ ਖੇਤਰੀ ਨੈੱਟਵਰਕਾਂ ‘ਤੇ ਰਾਤ 9 ਵਜ ਕੇ 30 ਮਿੰਟ ਤੋਂ ਇਸ ਦੇ ਖੇਤਰੀ ਭਾਸ਼ਾ ਸੰਸਕਰਣ ਪ੍ਰਸਾਰਿਤ ਕਰੇਗਾ।
***
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(रिलीज़ आईडी: 2096017)
आगंतुक पटल : 50