ਸੱਭਿਆਚਾਰ ਮੰਤਰਾਲਾ
azadi ka amrit mahotsav

ਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 128ਵੀਂ ਜਯੰਤੀ ਦੇ ਅਵਸਰ ’ਤੇ ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਲਈ ਪਰਾਕ੍ਰਮ ਦਿਵਸ-2025 ਮਨਾਏਗਾ


ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਣ ਮਾਝੀ 23 ਜਨਵਰੀ, 2025 ਨੂੰ ਨੇਤਾਜੀ ਦੇ ਜਨਮ ਸਥਾਨ ਕਟਕ ਵਿੱਚ ਇਸ ਪ੍ਰੋਗਰਾਮ ਦਾ ਉਦਘਾਟਨ ਕਰਨਗੇ।

Posted On: 21 JAN 2025 5:56PM by PIB Chandigarh

ਪਰਾਕ੍ਰਮ ਦਿਵਸ-2025 ਦੇ ਅਵਸਰ ’ਤੇ, ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਸਥਾਨ, ਇਤਿਹਾਸਿਕ ਸ਼ਹਿਰ ਕਟਕ ਦੇ ਬਾਰਾਬਤੀ ਕਿਲੇ ਵਿੱਚ 23 ਜਨਵਰੀ ਤੋਂ 25 ਜਨਵਰੀ, 2025 ਤੱਕ ਇੱਕ ਸ਼ਾਨਦਾਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਬਹੁ-ਪੱਖੀ ਸਮਾਰੋਹ ਨੇਤਾਜੀ ਦੀ 128ਵੀਂ ਜਯੰਤੀ ’ਤੇ ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕਰੇਗਾ। 23 ਤੋਂ 25 ਜਨਵਰੀ, 2025 ਤੱਕ ਆਯੋਜਿਤ ਹੋਣ ਵਾਲੇ ਇਸ ਤਿੰਨ ਦਿਨਾਂ ਦੇ ਸਮਾਗਮ ਦਾ ਉਦਘਾਟਨ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਣ ਮਾਝੀ 23 ਜਨਵਰੀ, 2025 ਨੂੰ ਕਰਨਗੇ।

ਨੇਤਾਜੀ ਦੀ ਜਯੰਤੀ ਨੂੰ ‘ਪਰਾਕ੍ਰਮ ਦਿਵਸ’ ਦੇ ਰੂਪ ਵਿੱਚ ਮਨਾਉਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ, ਉਸ ਵਰ੍ਹੇ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿੱਚ ਪਹਿਲਾ ਪਰਾਕ੍ਰਮ ਦਿਵਸ ਮਨਾਇਆ ਗਿਆ ਸੀ। ਵਰ੍ਹੇ 2022 ਵਿੱਚ ਇੰਡੀਆ ਗੇਟ, ਨਵੀਂ ਦਿੱਲੀ ਵਿੱਚ ਨੇਤਾਜੀ ਦੀ ਇੱਕ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕੀਤਾ ਗਿਆ। ਵਰ੍ਹੇ 2023 ਵਿੱਚ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ 21 ਅਣਜਾਣ ਦ੍ਵੀਪਾਂ ਦੇ ਨਾਮ 21 ਪਰਮਵੀਰ ਚੱਕਰ ਪੁਰਸਕਾਰ ਜੇਤੂਆਂ ਦੇ ਨਾਮ ’ਤੇ ਰੱਖੇ ਗਏ। ਵਰ੍ਹੇ 2024 ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਵਿੱਚ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਸੀ, ਜੋ ਇੰਡੀਅਨ ਨੈਸ਼ਨਲ ਆਰਮੀ (ਆਈਐੱਨਏ) ਦੇ ਟਰਾਇਲਸ ਦਾ ਸਥਾਨ ਹੈ।

ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਇਸ ਵਰ੍ਹੇ ਸੱਭਿਆਚਾਰ ਮੰਤਰਾਲੇ ਦੁਆਰਾ ਕਟਕ ਵਿੱਚ ਪਰਾਕ੍ਰਮ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਨੇਤਾਜੀ ਦਾ ਜਨਮ ਸਥਾਨ ਹੈ। ਇਹ ਉਹ ਸ਼ਹਿਰ ਹੈ ਜਿਸ ਨੇ ਉਨ੍ਹਾਂ ਦੀ ਸ਼ੁਰੂਆਤੀ ਸੰਵੇਦਨਾਵਾਂ ਨੂੰ ਆਕਾਰ ਦਿੱਤਾ ਸੀ। ਤਿੰਨ ਦਿਨਾਂ ਦੇ ਇਸ ਸਮਾਗਮ ਦੀ ਸ਼ੁਰੂਆਤ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮਾਝੀ ਅਤੇ ਹੋਰ ਪਤਵੰਤਿਆਂ ਦੁਆਰਾ ਨੇਤਾਜੀ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਸ ਘਰ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਵੇਗੀ ਜਿੱਥੇ ਨੇਤਾਜੀ ਦਾ ਜਨਮ ਹੋਇਆ ਸੀ, ਜਿਸ ਨੂੰ ਹੁਣ ਉਨ੍ਹਾਂ ਦੇ ਲਈ ਸਮਰਪਿਤ ਇੱਕ ਮਿਊਜ਼ੀਅਮ ਵਿੱਚ ਬਦਲ ਦਿੱਤਾ ਗਿਆ ਹੈ।

ਇਸ ਤੋਂ ਬਾਅਦ, ਬਾਰਾਬਤੀ ਕਿਲੇ ਵਿੱਚ ਪਰਾਕ੍ਰਮ ਦਿਵਸ ਸਮਾਰੋਹ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਵੀਡੀਓ ਸੰਦੇਸ਼ ਦੇ ਨਾਲ ਹੋਵੇਗੀ। ਇਸ ਵਿੱਚ ਨੇਤਾਜੀ ਦੇ ਜੀਵਨ ’ਤੇ ਕੇਂਦ੍ਰਿਤ ਇੱਕ ਬੁੱਕ, ਫੋਟੋ ਅਤੇ ਪੁਰਾਲੇਖ ਪ੍ਰਦਰਸ਼ਨੀ ਹੋਵੇਗੀ, ਜਿਸ ਵਿੱਚ ਦੁਰਲੱਭ ਤਸਵੀਰਾਂ, ਪੱਤਰ ਅਤੇ ਦਸਤਾਵੇਜ਼ਾਂ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿਕਰਯੋਗ ਯਾਤਰਾ ਨੂੰ ਦਰਸਾਉਣ ਵਾਲੀ ਔਗਮੈਂਟੇਡ ਰਿਐਲਿਟੀ (ਏਆਰ)/ਵਰਚੁਅਲ ਰਿਐਲਿਟੀ (ਵੀਆਰ) ਪ੍ਰਦਰਸ਼ਨੀ ਵੀ ਹੋਵੇਗੀ। ਇਸ ਅਵਸਰ ’ਤੇ ਇੱਕ ਮੂਰਤੀਕਲਾ ਵਰਕਸ਼ੌਪ ਅਤੇ ਇੱਕ ਪੇਂਟਿੰਗ ਮੁਕਾਬਲਾ-ਕਮ-ਵਰਕਸ਼ੌਪ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸਮਾਗਮ ਵਿੱਚ ਨੇਤਾਜੀ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਅਤੇ ਓਡੀਸ਼ਾ ਦੀ ਸਮ੍ਰਿੱਧ ਸੱਭਿਆਚਾਰਕ ਪਰੰਪਰਾ ਨੂੰ ਉਜਾਗਰ ਕਰਦੇ ਹੋਏ ਸੱਭਿਆਚਾਰਕ ਪ੍ਰਦਰਸ਼ਨ ਵੀ ਹੋਣਗੇ। ਸਮਾਗਮ ਦੇ ਦੌਰਾਨ ਨੇਤਾਜੀ ਦੇ ਜੀਵਨ ’ਤੇ ਅਧਾਰਿਤ ਫਿਲਮਾਂ ਵੀ ਦਿਖਾਈਆਂ ਜਾਣਗੀਆਂ।

****

ਸੁਨੀਲ ਕੁਮਾਰ ਤਿਵਾੜੀ /


(Release ID: 2095124) Visitor Counter : 34