ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

FSSAI ਨੇ ਮਹਾਕੁੰਭ 2025 ਵਿੱਚ ਫੂਡ ਸੇਫਟੀ ਦੇ ਵਿਆਪਕ ਉਪਾਅ ਕੀਤੇ; ਫੂਡ ਸੇਫਟੀ ਦਾ ਧਿਆਨ ਰੱਖਣ ਲਈ ਮੋਬਾਈਲ ਫੂਡ-ਟੈਸਟਿੰਗ ਲੈਬਸ, ਅਧਿਕਾਰੀਆਂ ਦੀ ਤੈਨਾਤੀ


ਮੇਲਾ ਪਰਿਸਰ ਵਿੱਚ ਹੋਟਲਾਂ, ਢਾਬਿਆਂ ਅਤੇ ਛੋਟੇ ਫੂਡ ਸਟਾਲਾਂ ਦਾ ਨਿਯਮਿਤ ਨਿਰੀਖਣ; ਤਤਕਾਲ ਕਾਰਵਾਈ ਸੁਨਿਸ਼ਚਿਤ ਕਰਦੇ ਹੋਏ ਫੂਡ ਸੇਫਟੀ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਸਮਾਧਾਨ

ਜਨਤਾ ਨੂੰ ਸੁਰੱਖਿਅਤ ਅਤੇ ਸਵੱਛ ਭੋਜਨ ਦੇ ਮਹੱਤਵ ਬਾਰੇ ਸਿੱਖਿਅਤ ਕਰਨ ਦੇ ਉਦੇਸ਼ ਨਾਲ ਗਤੀਵਿਧੀਆਂ ਦਾ ਆਯੋਜਨ

Posted On: 19 JAN 2025 6:58PM by PIB Chandigarh

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ (FSSAI)  ਨੇ ਪ੍ਰਯਾਗਰਾਜ ਵਿੱਚ ਜਾਰੀ ਮਹਾਕੁੰਭ 2025 ਵਿੱਚ ਲੱਖਾਂ ਸ਼ਰਧਾਲੂਆਂ ਲਈ ਸੁਰੱਖਿਅਤ ਅਤੇ ਸਵੱਛ ਭੋਜਨ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਵੱਡੇ ਪੈਮਾਨੇ ‘ਤੇ ਸਖ਼ਤ ਕਦਮ ਚੁੱਕੇ ਹਨ। ਮਹਾਕੁੰਭ ਮੇਲੇ ਦੌਰਾਨ FSSAI ਫੂਡ ਸੇਫਟੀ ਅਧਿਕਾਰੀਆਂ, ਮੋਬਾਈਲ ਫੂਡ ਟੈਸਟਿੰਗ ਲੈਬਸ (ਫੂਡ ਸੇਫਟੀ ਔਨ ਵ੍ਹੀਕਲਸ) ਦੀ ਤੈਨਾਤੀ ਅਤੇ ਜਾਗਰੂਕਤਾ ਅਭਿਯਾਨਾਂ ਰਾਹੀਂ ਫੂਡ ਸੇਫਟੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਸਭ ਤੋਂ ਮੋਹਰੀ ਹੈ।

FSSAI ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਮਹਾਕੁੰਭ ਖੇਤਰ ਦੇ ਵਿਭਿੰਨ ਸੈਕਟਰਾਂ ਵਿੱਚ ਖੁਰਾਕ ਵਿਸ਼ਲੇਸ਼ਕਾਂ ਸਮੇਤ 10 ਮੋਬਾਈਲ ਫੂਡ ਟੈਸਟਿੰਗ ਲੈਬਸ ਤੈਨਾਤ ਕੀਤੀਆਂ ਹਨ। ਇਹ ਮੋਬਾਈਲ ਫੂਡ ਟੈਸਟਿੰਗ ਲੈਬਸ ਮਿਲਾਵਟ ਅਤੇ ਖਰਾਬ ਹੋਣ ਦੀ ਦ੍ਰਿਸ਼ਟੀ ਨਾਲ ਖੁਰਾਕ ਪਦਾਰਥਾਂ ਦੀ ਮੌਕੇ ‘ਤੇ ਹੀ ਜਾਂਚ ਕਰ ਰਹੀਆਂ ਹਨ, ਅਤੇ ਫੂਡ ਬਿਜ਼ਨਸ ਓਪੇਰਟਰਾਂ (ਐੱਫਬੀਓ), ਸਟ੍ਰੀਟ ਫੂਡ ਵਿਕਰੇਤਾਵਾਂ ਅਤੇ ਆਮ ਜਨਤਾ ਦੇ ਦਰਮਿਆਨ ਜਾਗਰੂਕਤਾ ਪੈਦਾ ਕਰ ਰਹੀਆਂ ਹਨ, ਜਿਸ ਨਾਲ ਮੇਲੇ ਵਿੱਚ ਸੁਰੱਖਿਅਤ ਖੁਰਾਕ ਵਾਤਾਵਰਣ ਸੁਨਿਸ਼ਚਿਤ ਹੋ ਰਿਹਾ ਹੈ।

ਮੇਲੇ ਨੂੰ ਪੰਜ ਜ਼ੋਨਾਂ ਅਤੇ 25 ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚੋਂ, ਹਰੇਕ ਸੈਕਟਰ ਵਿੱਚ ਫੂਡ ਸੇਫਟੀ ਅਫਸਰ (ਐੱਫਐੱਸਓ) ਤੈਨਾਤ ਹਨ, ਜੋ ਸਵੱਛਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਨਿਯਮਿਤ ਨਿਗਰਾਨੀ ਕਰਦੇ ਹਨ। ਸਖ਼ਤ  ਨਿਗਰਾਨੀ ਲਈ, ਪੂਰੇ ਖੇਤਰ ਵਿੱਚ ਕੁੱਲ 56 ਫੂਡ ਸੇਫਟੀ ਅਫਸਰ (ਐੱਫਐੱਸਓ) ਤੈਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੰਜ ਚੀਫ ਫੂਡ ਸੇਫਟੀ ਅਫਸਰ (ਸੀਐੱਫਐੱਸਓ) ਸ਼ਾਮਲ ਹਨ। ਜਦਕਿ ਹਰੇਕ ਸੈਕਟਰ ਵਿੱਚ ਦੋ ਐੱਫਐੱਸਓ ਤੈਨਾਤ ਕੀਤੇ ਗਏ ਹਨ, ਹਰੇਕ ਜ਼ੋਨ ਦੀ ਨਿਗਰਾਨੀ ਇੱਕ ਸੀਐੱਫਐੱਸਓ ਦੁਆਰਾ ਕੀਤੀ ਜਾ ਰਹੀ ਹੈ, ਜਿਸ ਨਾਲ ਖੁਰਾਕ ਸੁਰਖਿਆ ਮਾਪਦੰਡਾਂ ਦਾ ਵਿਆਪਕ ਕਵਰੇਜ਼ ਅਤੇ ਪ੍ਰਭਾਵੀ ਲਾਗੂਕਰਨ ਸੁਨਿਸ਼ਚਿਤ ਹੁੰਦਾ ਹੈ। ਮੇਲੇ ਵਿੱਚ ਖੁਰਾਕ ਸੁਰੱਖਿਆ ਸੰਚਾਲਨ ਸ਼ਹਿਰ ਦੇ ਸੈਕਟਰ 24 ਸਥਿਤ ਸੰਕਟ ਮੋਚਨ ਮਾਰਗ ‘ਤੇ ਇੱਕ ਸਮਰਪਿਤ ਦਫ਼ਤਰ ਤੋਂ ਕੇਂਦਰੀ ਤੌਰ ‘ਤੇ ਪ੍ਰਬੰਧਿਤ ਕੀਤਾ ਜਾਂਦਾ ਹੈ।

ਖੁਰਾਕ ਗੁਣਵੱਤਾ ਦੀ ਜਾਂਚ ਲਈ ਮੇਲਾ ਪਰਿਸਰ ‘ਤੇ ਮੌਜੂਦ ਹੋਟਲਾਂ, ਢਾਬਿਆਂ ਅਤੇ ਛੋਟੇ ਫੂਡ ਸਟਾਲਾਂ ਦਾ ਵੀ ਨਿਯਮਿਤ ਨਿਰੀਖਣ ਕੀਤਾ ਜਾ ਰਿਹਾ ਹੈ। ਮੌਕੇ ‘ਤੇ ਮੌਜੂਦ ਟੀਮ ਨੂੰ ਫੂਡ ਸੇਫਟੀ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਸਮਾਧਾਨ ਕਰਨ ਅਤ ਇਸਤੇਮਾਲ ਹੋਣ ਵਾਲੇ ਕੱਚੇ ਸਾਮਾਨ ਦੀ ਗੁਣਵੱਤਾ ਸਮੇਤ ਖਾਣਾ ਪਕਾਉਣ ਦੇ ਤਰੀਕਿਆਂ ਦੀ ਸਖ਼ਤ ਜਾਂਚ ਕਰਕੇ ਤੁਰੰਤ ਕਾਰਵਾਈ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਮਹਾਕੁੰਭ ਮੇਲਾ ਖੇਤਰ ਵਿੱਚ ਲਿਆਂਦੇ ਜਾਣ ਵਾਲੇ ਚਾਵਲ, ਚੀਨੀ, ਕਣਕ ਦਾ ਆਟਾ ਅਤੇ ਹੋਰ ਜ਼ਰੂਰੀ ਖੁਰਾਕ ਪਦਾਰਥਾਂ ਦੇ ਨਮੂਨਿਆਂ ਨੂੰ ਜਾਂਚ ਲਈ ਨਿਯਮਿਤ ਤੌਰ ‘ਤੇ ਇਕੱਠਾ ਕੀਤਾ ਜਾ ਰਿਹਾ ਹੈ। ਟੈਸਟ ਲਈ ਇਨ੍ਹਾਂ ਨਮੂਨਿਆਂ ਨੂੰ ਇਕੱਠਾ ਕਰਨ ਲਈ ਵੰਡ ਅਤੇ ਸਟੋਰੇਜ਼ ਦੋਵਾਂ ਪੁਆਇੰਟਾਂ ਦੀ ਪਹਿਚਾਣ ਕੀਤੀ ਗਈ ਹੈ। ਇਨ੍ਹਾਂ ਨਮੂਨਿਆਂ ਦਾ ਟੈਸਟ ਵਾਰਾਣਸੀ ਵਿੱਚ ਰੀਜ਼ਨਲ ਪਬਲਿਕ ਹੈਲਥ ਲੈਬ ਵਿੱਚ ਕੀਤਾ ਜਾ ਰਿਹਾ ਹੈ।

ਨਿਗਰਾਨੀ ਅਤੇ ਲਾਗੂਕਰਨ ਦੇ ਇਲਾਵਾ, FSSAI ਨੇ ਭਗਤਾਂ ਅਤੇ ਵਿਕਰੇਤਾਵਾਂ ਦੇ ਨਾਲ ਜੁੜਨ ਲਈ ਇੱਕ ਇੰਟਰਐਕਟਿਵ ਪਵੇਲੀਅਨ  ਸਥਾਪਿਤ ਕੀਤਾ ਹੈ। ਇਨ੍ਹਾਂ ਸਟਾਲਾਂ ‘ਤੇ ਸੁਰੱਖਿਅਤ ਖੁਰਾਕ ਪ੍ਰਥਾਵਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਵਾਲੇ ਨੁੱਕੜ ਨਾਟਕ ਅਤੇ ਫੂਡ ਸੇਫਟੀ ਅਤੇ ਪੋਸ਼ਣ ‘ਤੇ ਲਾਈਵ ਕੁਇਜ਼ ਆਯੋਜਿਤ ਕੀਤਾ ਜਾਵੇਗਾ।

ਸਟਾਲ ‘ਤੇ ਮੌਜੂਦ FSSAI ਦੇ ਅਧਿਕਾਰੀ ਮਿਲਾਵਟ, ਲਾਇਸੈਂਸਿੰਗ, ਟ੍ਰੇਨਿੰਗ ਆਦਿ ਜਿਹੇ ਹੋਰ ਮਹੱਤਵਪੂਰਨ ਮੁੱਦਿਆਂ ਬਾਰੇ ਜਾਗਰੂਕਤਾ ਵੀ ਫੈਲਾ ਰਹੇ ਹਨ। ਇਨ੍ਹਾਂ ਅਭਿਯਾਨਾਂ ਰਾਹੀਂ, FSSAI ਦਾ ਉਦੇਸ਼ ਲੋਕਾਂ ਨੂੰ ਸੁਰੱਖਿਅਤ ਅਤੇ ਸਵੱਛ ਭੋਜਨ ਦੇ ਮਹੱਤਵ ਬਾਰੇ ਪ੍ਰਭਾਵੀ ਢੰਗ ਨਾਲ ਸਿੱਖਿਅਤ ਕਰਨਾ ਹੈ।

FSSAI ਦੀ ਅਗਵਾਈ ਵਿੱਚ ਇਹ ਵਿਆਪਕ ਵਿਵਸਥਾਵਾਂ ਪਬਲਿਕ ਹੈਲਥ ਅਤੇ ਫੂਡ ਸੇਫਟੀ ਦੇ ਪ੍ਰਤੀ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦੀਆਂ ਹਨ।

****

ਐੱਮਵੀ


(Release ID: 2094822) Visitor Counter : 15