ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਫੂਡ ਪ੍ਰੋਸੈੱਸਿੰਗ ਸੈਕਟਰ ਦਾ ਵਿਕਾਸ

Posted On: 10 DEC 2024 11:10AM by PIB Chandigarh

ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਕੁੱਲ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫਡੀਆਈ) ਪ੍ਰਵਾਹ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ-

ਵਰ੍ਹੇ

ਐੱਫਡੀਆਈ (ਮਿਲੀਅਨ ਅਮਰੀਕੀ ਡਾਲਰ ਵਿੱਚ)

2019-20

904.7

2020-21

393.41

2021-22

709.72

2022-23

895.34

2023-24

608.31

 

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਖੇਤ ਤੋਂ ਬਜ਼ਾਰ ਤੱਕ ਵੈਲਿਊ ਚੇਨ ਦੇ ਨਾਲ-ਨਾਲ ਫੂਡ ਪ੍ਰੋਸੈੱਸਿੰਗ ਸੈਕਟਰ ਦੇ ਲਈ ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕਰਨ ਦੇ ਲਈ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਦੇ ਤਹਿਤ ਇੱਕ ਘਟਕ ਯੋਜਨਾ, ਮੈਗਾ ਫੂਡ ਪਾਰਕ ਯੋਜਨਾ ਲਾਗੂ ਕਰ ਰਿਹਾ ਹੈ। ਐੱਮਐੱਫਪੀ ਯੋਜਨਾ ਨੂੰ ਸਰਕਾਰ ਦੁਆਰਾ 01 ਅਪ੍ਰੈਲ, 2021 ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਜਾਰੀ ਪ੍ਰੋਜੈਕਟਾਂ ਦੇ ਲਈ ਪ੍ਰਤੀਬੱਧ ਦੇਣਦਾਰੀਆਂ ਦਾ ਪ੍ਰਾਵਧਾਨ ਹੈ।

ਦੇਸ਼ ਵਿੱਚ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਥਾਪਿਤ ਐੱਮਐੱਫਪੀ ਸਕੀਮ ਦੇ ਤਹਿਤ ਸਥਾਪਿਤ ਫੂਡ ਪਾਰਕਾਂ ਦੀ ਸੰਖਿਆ ਦਾ ਵੇਰਵਾ ਅਨੁਬੰਧ ਵਿੱਚ ਦਿੱਤਾ ਗਿਆ ਹੈ।

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ, ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

           

*****

ਅਨੁਬੰਧ

ਰਾਜ ਸਭਾ ਦੇ ਅਨਸਟੈਰਡ (unstarred) ਪ੍ਰਸ਼ਨ ਨੰ. 1355 ਦੇ ਭਾਗ (ਬੀ) ਦੇ ਸਬੰਧ ਵਿੱਚ "ਫੂਡ ਪ੍ਰੋਸੈੱਸਿੰਗ ਸੈਕਟਰ ਦੇ ਵਿਕਾਸ" 'ਤੇ ਮਿਤੀ 6.12.2024 ਦੇ ਜਵਾਬ ਲਈ ਸ਼ਾਮਲ।

ਪੀਐੱਮਕੇਐੱਸਵਾਈ ਦੀ ਐੱਮਐੱਫਪੀ ਸਕੀਮ ਅਧੀਨ ਮਨਜ਼ੂਰ ਪ੍ਰੋਜੈਕਟਾਂ ਦੀ ਰਾਜ-ਵਾਰ ਗਿਣਤੀ

 

ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਮਨਜ਼ੂਰ ਪ੍ਰੋਜੈਕਟਾਂ ਦੀ ਸੰਖਿਆ

1

ਆਂਧਰ ਪ੍ਰਦੇਸ਼

3

2

ਅਰੁਣਾਚਲ ਪ੍ਰਦੇਸ਼

1

3

ਅਸਾਮ

1

4

ਬਿਹਾਰ

2

5

ਛੱਤੀਸਗੜ੍ਹ

1

6

ਗੁਜਰਾਤ

2

7

ਹਰਿਆਣਾ

2

8

ਹਿਮਾਚਲ ਪ੍ਰਦੇਸ਼

1

9

ਜੰਮੂ ਅਤੇ ਕਸ਼ਮੀਰ

1

10

ਕਰਨਾਟਕ

2

11

ਕੇਰਲ

2

12

ਮੱਧ ਪ੍ਰਦੇਸ਼

2

13

ਮਹਾਰਾਸ਼ਟਰ

3

14

ਮਣੀਪੁਰ

1

15

ਮੇਘਾਲਯ

1

16

ਮਿਜ਼ੋਰਮ

1

17

ਨਾਗਾਲੈਂਡ

1

18

ਓਡੀਸ਼ਾ

2

19

ਪੰਜਾਬ

3

20

ਰਾਜਸਥਾਨ

2

21

ਤਮਿਲ ਨਾਡੂ

1

22

ਤੇਲੰਗਾਨਾ

2

23

ਤ੍ਰਿਪੁਰਾ

1

24

ਉੱਤਰਾਖੰਡ

2

25

ਪੱਛਮ ਬੰਗਾਲ

1

 

ਕੁੱਲ

41

 

*****

ਐੱਸਟੀਕੇ


(Release ID: 2094697) Visitor Counter : 11