ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮਹਾਕੁੰਭ 2025:ਆਕਾਸ਼ਵਾਣੀ ਦੇ ਕੁੰਭਵਾਣੀ ਨਿਊਜ਼ ਬੁਲੇਟਿਨ ਹੁਣ ਮਹਾਕੁੰਭ ਨਗਰ ਪ੍ਰਯਾਗਰਾਜ ਵਿੱਚ ਜਨਤਕ ਸੰਬੋਧਨ ਪ੍ਰਣਾਲੀ ‘ਤੇ ਲਾਈਵ ਉਪਲਬਧ
ਕੁੰਭ ਮੇਲੇ ਨੂੰ ਸਮਰਪਿਤ ਇਹ ਨਿਊਜ਼ ਬੁਲੇਟਿਨ ਮੇਲਾ ਪਰਿਸਰ ਵਿੱਚ ਦਿਨ ਵਿੱਚ ਤਿੰਨ ਵਾਰ ਸਵੇਰੇ: 8:30 ਵਜੇ, ਦੁਪਹਿਰ 2:30 ਵਜੇ ਅਤੇ ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ
ਕੁੰਭ ਬੁਲੇਟਿਨ ਨਿਊਜ਼ਔਨਏਆਈਆਰ(NewsonAIR)ਐਪ, ਵੇਵਸ ਓਟੀਟੀ ਪਲੈਟਫਾਰਮ ਅਤੇ ਆਕਾਸ਼ਵਾਣੀ ਦੇ ਅਧਿਕਾਰਤ ਯੂਟਿਊਬ ਚੈਨਲ ਨਿਊਜ਼ ਔਨ ਏਆਈਆਰ ਔਫੀਸ਼ੀਅਲ ‘ਤੇ ਵੀ ਉਪਲਬਧ ਹਨ
Posted On:
18 JAN 2025 5:58PM by PIB Chandigarh
ਕੁੰਭ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਤੀਰਥ ਯਾਤਰੀਆਂ ਨੂੰ ਨਿਰੰਤਰ ਸੂਚਨਾ ਪ੍ਰਦਾਨ ਕਰਨ ਲਈ, ਆਕਾਸ਼ਵਾਣੀ ਦੇ ਕੁੰਭਵਾਣੀ ਨਿਊਜ਼ ਬੁਲੇਟਿਨਾਂ ਦਾ ਹੁਣ ਮਹਾਕੁੰਭ ਨਗਰ, ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿੱਚ ਜਨਤਕ ਸੰਬੋਧਨ ਪ੍ਰਣਾਲੀ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਪਹਿਲਾਂ ਕੁੰਭਵਾਣੀ ਨਿਊਜ਼ ਬੁਲੇਟਿਨ ਅੱਜ 18 ਜਨਵਰੀ, 2025 ਨੂੰ ਸਵੇਰੇ 8.30 ਵਜੇ ਪ੍ਰਸਾਰਿਤ ਕੀਤਾ ਗਿਆ।
ਕੁੰਭਵਾਣੀ ਨਿਊਜ਼ ਬੁਲੇਟਿਨ ਦਿਨ ਵਿੱਚ ਤਿੰਨ ਵਾਰ ਸਵੇਰੇ 8.30 ਵਜੇ ਤੋਂ 8.40 ਵਜੇ, ਦੁਪਹਿਰ 2.30 ਤੋਂ 2.40 ਵਜੇ ਅਤੇ ਰਾਤ 8.30 ਤੋਂ 8.40 ਵਜੇ ਤੱਕ ਪ੍ਰਸਾਰਿਤ ਕੀਤੇ ਜਾਣਗੇ। ਇਸ ਨਾਲ ਮਹਾਕੁੰਭ ਮੇਲੇ ਵਿੱਚ ਹੋਣ ਵਾਲੇ ਵਿਭਿੰਨ ਆਯੋਜਨਾਂ ਦੀ ਨਵੀਨਤਮ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ, ਪ੍ਰਯਾਗਰਾਜ ਵਿੱਚ ਸ਼ਰਧਾਲੂ 103.5 ਮੈਗਾਹਰਟਜ ਦੀ ਫ੍ਰੀਕੁਐਂਸੀ ‘ਤੇ ਕੁੰਭਵਾਣੀ ਨਿਊਜ਼ ਬੁਲੇਟਿਨ ਸੁਣ ਸਕਣਗੇ। ਇਹ ਸਮਰਪਿਤ ਨਿਊਜ਼ ਬੁਲੇਟਿਨ ਨਿਊਜ਼ਔਨਏਆਈਆਰ ਐਪ, ਵੇਵਸ ਓਟੀਟੀ ਪਲੈਟਪਾਰਮ ਅਤੇ ਆਕਾਸ਼ਵਾਣੀ ਦੇ ਅਧਿਕਾਰਤ ਯੂਟਿਊਬ ਚੈਨਲ, ਨਿਊਜ਼ ਔਨ ਏਆਈਆਰ ਔਫੀਸ਼ੀਅਲ ‘ਤੇ ਵੀ ਉਪਲਬਧ ਹਨ।
ਇਸ ਪਹਿਲ ਨੂੰ ਸ਼ਰਧਾਲੂਆਂ ਅਤੇ ਤੀਰਥ ਯਾਤਰੀਆਂ ਦੁਆਰਾ ਖੂਬ ਸਰਹਾਇਆ ਗਿਆ ਹੈ ਅਤੇ ਕਈ ਲੋਕਾਂ ਨੇ ਇਸ ਨੂੰ “ਮਹਾਕੁੰਭ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਕ ਸ਼ਲਾਘਾਯੋਗ ਪਹਿਲ” ਦੱਸਿਆ ਹੈ। ਪ੍ਰਯਾਗਰਾਜ ਨਿਵਾਸੀ ਤਨੂ ਸ਼ਰਮਾ ਕਹਿੰਦੇ ਹਨ, “ਆਕਾਸ਼ਵਾਣੀ ਦੇ ਕੁੰਭ ਬੁਲੇਟਿਨ ਭਰੋਸੇਯੋਗ, ਸਹੀ ਅਤੇ ਜਾਣਕਾਰੀਪੂਰਨ ਹੁੰਦੇ ਹਨ।” ਮਹਾਕੁੰਭ ਵਿੱਚ ਘੁੰਮਣ ਆਏ ਮੱਧ ਪ੍ਰਦੇਸ਼ ਦੇ ਉਜੈਨ ਨਿਵਾਸੀ ਯੋਗਰਾਜ ਸਿੰਘ ਝਾਲਾ ਕਹਿੰਦੇ ਹਨ “ਮੇਲਾ ਪਰਿਸਰ ਵਿੱਚ ਆਕਾਸ਼ਵਾਣੀ ਦੇ ਕੁੰਭ ਬੁਲੇਟਿਨ ਸੁਣਨਾ ਇੱਕ ਆਨੰਦਦਾਇਕ ਪਲ ਹੈ। ਮਹਾਕੁੰਭ ਵਿੱਚ ਸ਼ਰਧਾਲੂਆਂ ਨੂੰ ਜਾਣਕਾਰੀ ਦਾ ਇੱਕ ਪ੍ਰਮਾਣਿਕ ਸਰੋਤ ਮਿਲ ਗਿਆ ਹੈ।”
ਪ੍ਰਸਾਰ ਭਾਰਤੀ ਦੇ ਚੇਅਰਮੈਨ ਸ਼੍ਰੀ ਨਵਨੀਤ ਕੁਮਾਰ ਸਹਿਗਲ ਨੇ ਕਿਹਾ, “ਮਹਾਕੁੰਭ ਇੱਕ ਸ਼ਾਨਦਾਰ ਅਧਿਆਤਮਿਕ ਸਮਾਜਿਕ ਸਮਾਗਮ ਹੈ ਅਤੇ ਪ੍ਰਸਾਰ ਭਾਰਤੀ ਪੂਰੀ ਤਰ੍ਹਾਂ ਨਾਲ ਭਰੋਸੇਯੋਗ ਰੀਅਲ ਟਾਈਮ ਦੀਆਂ ਖਬਰਾਂ ਪ੍ਰਸਾਰਿਤ ਕਰਨ ਲਈ ਪ੍ਰਤੀਬੱਧ ਹੈ। ਆਕਾਸ਼ਵਾਣੀ ਅਤੇ ਦੂਰਦਰਸ਼ਨ ‘ਤੇ ਮਹਾਕੁੰਭ ਦਾ ਨਿਰੰਤਰ ਕਵਰੇਜ ਸੁਨਿਸ਼ਚਿਤ ਕਰਨ ਲਈ ਪ੍ਰਯਾਗਰਾਜ ਵਿੱਚ ਰਿਪੋਟਰਾਂ, ਸੰਪਾਦਕਾਂ ਅਤੇ ਨਿਊਜ਼ ਰੀਡਰਾਂ ਦੀ ਇੱਕ ਸਮਰਪਿਤ ਟੀਮ ਤੈਨਾਤ ਕੀਤੀ ਗਈ ਹੈ।
ਮਹਾਕੁੰਭ 2025 ਨੂੰ ਸਮਰਪਿਤ ਆਕਾਸ਼ਵਾਣੀ ਦੇ ਕੁੰਭਵਾਣੀ ਚੈਨਲ ਦੀ ਸ਼ੁਰੂਆਤ 10 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਨਾਥ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਦੀ ਵਰਚੁਅਲ ਮੌਜੂਦਗੀ ਵਿੱਚ ਕੀਤੀ। ਚੈਨਲ 26 ਫਰਵਰੀ, 2025 ਤੱਕ ਨਿਊਜ਼ ਅਤੇ ਹੋਰ ਪ੍ਰੋਗਰਾਮ ਪ੍ਰਸਾਰਿਤ ਕਰਦਾ ਰਹੇਗਾ।
*****
(Release ID: 2094470)
Visitor Counter : 5