ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਮਹੇਸਾਣਾ ਵਿੱਚ ਗਣਪਤ ਯੂਨੀਵਰਸਿਟੀ ਦੇ 18ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਕਿੱਲ ਇੰਡੀਆ, ਡਿਜੀਟਲ ਇੰਡੀਆ ਅਤੇ PLI ਜਿਹੀਆਂ ਅਨੇਕ ਯੋਜਨਾਵਾਂ ਨਾਲ ਭਾਰਤ ਨੂੰ ਉਤਪਾਦਨ ਦਾ ਹੱਬ ਬਣਾਇਆ
ਆਧੁਨਿਕ ਸਿੱਖਿਆ ਅਤੇ ਨਾਰੀ ਸਸ਼ਕਤੀਕਰਣ ਦਾ ਪ੍ਰਤੀਕ ਗਣਪਤ ਯੂਨੀਵਰਸਿਟੀ ਨੇ ਖੇਤੀਬਾੜੀ ਸਿੱਖਿਆ ਨੂੰ ਪ੍ਰਾਥਮਿਕਤਾ ਦੇ ਕੇ ਆਧੁਨਿਕ ਖੇਤੀਬਾੜੀ ਨੂੰ ਹੁਲਾਰਾ ਦਿੱਤਾ
ਯੁਵਾ ਕਲਚਰ ਆਫ ਕੰਪੀਟਿਸ਼ਨ ਦੀ ਬਜਾਏ ਕਲਚਰ ਆਫ ਕੋਆਪਰੇਸ਼ਨ ਦੇ ਨਾਲ ਅੱਗੇ ਵਧਣ
ਨੌਜਵਾਨਾਂ ਨੂੰ ਨੋਟਸ ਐਕਸਚੇਂਜ ਕਰਨ ਦੀ ਬਜਾਏ, ਆਈਡਿਆਜ਼ ਐਕਸਚੇਂਜ ਅਤੇ ਮਾਰਕਸ ਓਰੀਐਂਟੇਡ ਦੀ ਬਜਾਏ ਨੌਲੇਜ ਓਰੀਐਂਟੇਡ ਬਣਾਉਣ ਦੀ ਜ਼ਰੂਰਤ ਹੈ
ਆਪਣੇ ਅੰਦਰ ਦੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦੇਣਾ, ਕਿਉਂਕਿ ਵਿਦਿਆਰਥੀ ਹੀ ਹਮੇਸ਼ਾ ਪ੍ਰਗਤੀ ਕਰਦਾ ਹੈ ਅਤੇ ਜੀਵਨ ਵਿੱਚ ਨਵੇਂ ਆਯਾਮ ਜੋੜਦਾ ਹੈ
ਅੱਜ ਦੁਨੀਆ ਦੀ ਹਰ ਕੰਪਨੀ ਭਾਰਤ ਵਿੱਚ ਨਿਵੇਸ਼ ਅਤੇ ਆਪਣੀ ਯੂਨਿਟ ਲਗਾਉਣ ਦੇ ਲਈ ਉਤਸੁਕ ਹੈ, ਇਸ ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਖੁਲ੍ਹ ਰਹੇ ਹਨ
Posted On:
16 JAN 2025 8:49PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਮਹੇਸਾਣਾ ਵਿੱਚ ਗਣਪਤ ਯੂਨੀਵਰਸਿਟੀ ਦੇ 18ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਯੂਨੀਵਰਸਿਟੀ ਦੇ ਸਰਪ੍ਰਸਤ ਪ੍ਰਧਾਨ ਸ਼੍ਰੀ ਗਣਪਤ ਪਟੇਲ ਅਤੇ ਗੁਜਰਾਤ ਸਰਕਾਰ ਦੇ ਉੱਚ ਅਤੇ ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਰੁਸ਼ੀਕੇਸ਼ ਪਟੇਲ (Rushikesh Patel) ਸਹਿਤ ਕਈ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਧੁਨਿਕ ਸਿੱਖਿਆ ਅਤੇ ਨਾਰੀ ਸਸ਼ਕਤੀਕਰਣ ਦਾ ਪ੍ਰਤੀਕ ਗਣਪਤ ਯੂਨੀਵਰਸਿਟੀ ਦੀ ਮੌਜੂਦਗੀ ਪੂਰੇ ਗੁਜਰਾਤ ਅਤੇ ਸਾਰੇ ਗੁਜਰਾਤੀਆਂ ਦੇ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗਣਪਤ ਯੂਨੀਵਰਸਿਟੀ ਤੋਂ 4175 ਵਿਦਿਆਰਥੀ ਸਿੱਖਿਅਤ ਹੋ ਰਹੇ ਅਤੇ ਡਿਗਰੀਆਂ ਪ੍ਰਾਪਤ ਕਰ ਰਹੇ ਹਨ। ਸ਼੍ਰੀ ਸ਼ਾਹ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਅੰਦਰ ਦੇ ਵਿਦਿਆਰਥੀ ਨੂੰ ਕਦੇ ਮਰਨ ਨਾ ਦੇਣ, ਕਿਉਂਕਿ ਵਿਦਿਆਰਥੀ ਹੀ ਹਮੇਸ਼ਾ ਪ੍ਰਗਤੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰਾ ਜੀਵਨ ਨਵਾਂ ਸਿੱਖਣ ਅਤੇ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨ ਦੀ ਪ੍ਰਵਿਰਤੀ ਹੀ ਮਨੁੱਖੀ ਜੀਵਨ ਦੀ ਪ੍ਰਗਤੀ ਦਾ ਅਧਾਰ ਹੈ।
ਸ਼੍ਰੀ ਅਮਿਤ ਸ਼ਾਹ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਪੂਰੀ ਕਰਨ ਦੇ ਬਾਅਦ ਜਦੋਂ ਉਹ ਦੇਸ਼ ਦੇ ਵਿਕਾਸ ਅਤੇ ਕਰੀਅਰ ਬਿਹਤਰ ਬਣਾਉਣ ਦੇ ਕੰਮ ਵਿੱਚ ਜੁਟਣ ਤਾਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣ ਕਿ ਹਰ ਚੀਜ਼ ਵਿਅਕਤੀ ਨੂੰ ਕੁਝ ਨਾ ਕੁਝ ਸਿਖਾਉਂਦੀ ਹੈ। ਜੋ ਅੱਖਾਂ ਖੁੱਲ੍ਹੀ ਰੱਖ ਕੇ ਸਿਖਦਾ ਰਹਿੰਦਾ ਹੈ, ਉਹ ਤਰੱਕੀ ਅਤੇ ਉਚਾਈਆਂ ਪ੍ਰਾਪਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉਚਾਈਆਂ ਪ੍ਰਾਪਤ ਕਰਨ ਦਾ ਲਕਸ਼ ਰੱਖਣਾ ਚਾਹੀਦਾ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਗਣਪਤ ਯੂਨੀਵਰਸਿਟੀ ਨੇ ਢੇਰ ਸਾਰੇ ਤਕਨੀਕੀ ਕੋਰਸਾਂ ਦੇ ਨਾਲ-ਨਾਲ ਖੇਤੀਬਾੜੀ ਨਾਲ ਜੁੜੇ ਕੋਰਸ ਵੀ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਗਣਪਤ ਯੂਨੀਵਰਸਿਟੀ ਦੀ ਸਾਖ ਦੇਸ਼ ਭਰ ਵਿੱਚ ਵਧੀ ਹੈ। ਯੂਨੀਵਰਸਿਟੀ ਵਿੱਚ 16 ਡਿਪਲੋਮਾ, 60 ਅੰਡਰ ਗ੍ਰੈਜੁਏਟ ਅਤੇ 60 ਪੀਐੱਚਡੀ ਪ੍ਰੋਗਰਾਮ ਸਫਲਤਾਪੂਰਵਕ ਸੰਚਾਲਿਤ ਕੀਤੇ ਜਾ ਰਹੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਜਦੋਂ ਆਜ਼ਾਦੀ ਦੇ 75 ਸਾਲ ਮਨਾ ਰਿਹਾ ਸੀ, ਤਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਭਰ ਦੇ ਨੌਜਵਾਨਾਂ ਨੂੰ ਆਜ਼ਾਦੀ ਦੇ ਸੰਘਰਸ਼ ਅਤੇ ਆਜ਼ਾਦੀ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਦੀ ਦੇਸ਼ ਦੀਆਂ ਉਪਲਬਧੀਆਂ ਨੂੰ ਯਾਦ ਕਰਵਾਇਆ। ਨਾਲ ਹੀ ਇਹ ਸੰਕਲਪ ਲੈਣ ਦੀ ਵੀ ਤਾਕੀਦ ਕੀਤੀ ਕਿ ਵਰ੍ਹੇ 2047 ਵਿੱਚ ਜਦੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਦ ਭਾਰਤ ਦੁਨੀਆ ਵਿੱਚ ਹਰ ਖੇਤਰ ਵਿੱਚ ਸਰਵਪ੍ਰਥਮ ਹੋਵੇ। ਮੋਦੀ ਜੀ ਨੇ ਕਿਹਾ ਸੀ ਕਿ ਅਗਰ ਦੇਸ਼ ਦੇ 140 ਕਰੋੜ ਲੋਕ ਇੱਕ-ਇੱਕ ਕਦਮ ਵੀ ਇੱਕ ਦਿਸ਼ਾ ਵਿੱਚ ਵਧਾਉਂਦੇ ਹਨ ਤਾਂ ਦੇਸ਼ 140 ਕਰੋੜ ਕਦਮ ਅੱਗੇ ਵਧੇਗਾ ਅਤੇ ਇਹੀ ਇਸ ਦੇਸ਼ ਦੀ ਤਾਕਤ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪਿਛਲੇ 10 ਸਾਲ ਵਿੱਚ ਭਾਰਤ ਨੂੰ ਦੁਨੀਆ ਵਿੱਚ ਉਤਪਾਦਨ ਦਾ ਕੇਂਦਰ ਬਣਾਉਣ ਦਾ ਕੰਮ ਕੀਤਾ ਹੈ। ਅੱਜ ਦੁਨੀਆ ਦੀ ਹਰ ਇੱਕ ਕੰਪਨੀ ਭਾਰਤ ਵਿੱਚ ਆਪਣਾ ਯੂਨਿਟ ਲਗਾਉਣ ਦੇ ਲਈ ਉਤਸੁਕ ਹੈ। ਜਦੋਂ ਦੇਸ਼ ਉਤਪਾਦਨ ਦਾ ਹੱਬ ਬਣਦਾ ਹੈ ਤਦ ਉਸ ਦਾ ਸਭ ਤੋਂ ਵੱਡਾ ਫਾਇਦਾ ਨੌਜਵਾਨਾਂ ਨੂੰ ਹੁੰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਹਿਲਾਂ ਸਟਾਰਟ-ਅੱਪ ਨਾ ਦੇ ਬਰਾਬਰ ਸੀ, ਲੇਕਿਨ ਦੇਖਦੇ-ਦੇਖਦੇ ਅੱਜ 1000 ਤੋਂ ਜ਼ਿਆਦਾ ਯੂਨੀਕੌਰਨ ਸਹਿਤ ਲੱਖਾਂ ਸਟਾਰਟ-ਅੱਪ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਕਿੱਲ ਇੰਡੀਆ ਅਤੇ ਡਿਜੀਟਲ ਇੰਡੀਆ ਨੇ ਨੌਜਵਾਨਾਂ ਦੇ ਲਈ ਢੇਰ ਸਾਰੇ ਅਵਸਰ ਪੈਦਾ ਕੀਤੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ 10 ਸਾਲ ਦੌਰਾਨ ਦੇਸ਼ ਵਿੱਚ ਅੱਠ IIM, ਸੱਤ IIT, ਦੋ IISER, ਇੱਕ NIT, 16 IIIT, ਛੇ ਨਵੀਆਂ ਸੈਂਟਰਲ ਯੂਨੀਵਰਸਿਟੀਆਂ ਅਤੇ 54 ਪ੍ਰਾਈਵੇਟ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ ਹੈ, ਜਿਸ ਨਾਲ ਲੱਖਾਂ ਨੌਜਵਾਨਾਂ ਦੇ ਲਈ ਉੱਚ ਸਿੱਖਿਆ ਦੇ ਮੌਕੇ ਪੈਦਾ ਹੋਏ ਹਨ। ਵਰ੍ਹੇ 2014 ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ 387 ਸੀ, ਲੇਕਿਨ ਅੱਜ ਦੁੱਗਣਾ ਵਧ ਕੇ 766 ਹੈ। ਪਹਿਲਾਂ ਹਰ ਸਾਲ 51000 ਯੁਵਾ ਐੱਮਬੀਬੀਐੱਸ ਡਿਗਰੀ ਲੈ ਕੇ ਨਿਕਲਦੇ ਸੀ, ਲੇਕਿਨ ਹੁਣ ਪ੍ਰਤੀ ਵਰ੍ਹੇ ਇੱਕ ਲੱਖ 15 ਹਜ਼ਾਰ ਨੌਜਵਾਨਾਂ ਨੂੰ ਐੱਮਬੀਬੀਐੱਸ ਡਿਗਰੀ ਦਿੱਤੀ ਜਾ ਰਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਹਿਲਾਂ ਹਰ ਸਾਲ 31000 ਨੌਜਵਾਨਾਂ ਨੂੰ ਐੱਮਡੀ/ਐੱਮਐੱਸ ਦੀ ਡਿਗਰੀ ਦਿੱਤੀ ਜਾਂਦੀ ਸੀ, ਲੇਕਿਨ ਹੁਣ ਪ੍ਰਤੀ ਵਰ੍ਹੇ 73000 ਯੁਵਾ ਐੱਮਡੀ/ਐੱਮਐੱਸ ਦੀ ਡਿਗਰੀ ਪ੍ਰਾਪਤ ਕਰ ਰਹੇ ਹਨ। ਪਿਛਲੇ 10 ਸਾਲ ਦੌਰਾਨ ਉੱਚ ਸਿੱਖਿਆ ਸੰਸਥਾਵਾਂ – ਨਵੀਂ ਯੂਨੀਵਰਸਿਟੀ, ਰਾਸ਼ਟਰੀ ਮਹੱਤਵ ਦੇ ਸੰਸਥਾਨਾਂ, ਸਟੇਟ ਪਬਲਿਕ ਯੂਨੀਵਰਸਿਟੀ – ਵਿੱਚ ਲਗਭਗ 40 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਨਾਲ ਸਾਬਿਤ ਹੁੰਦਾ ਹੈ ਕਿ ਦੇਸ਼ ਦੇ ਨੌਜਵਾਨਾਂ ਦੇ ਲਈ ਬਹੁਤ ਸਾਰੇ ਅਵਸਰ ਪੈਦਾ ਕੀਤੇ ਗਏ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਮੁਦ੍ਰਾ ਯੋਜਨਾ, ਡਿਜੀਟਲ ਇੰਡੀਆ ਅਤੇ ਬਹੁਤ ਸਾਰੀਆਂ PLI ਯੋਜਨਾਵਾਂ ਜ਼ਰੀਏ ਨਾ ਸਿਰਫ ਉਤਪਾਦਨ ਦਾ ਹੱਬ ਬਣਾਇਆ, ਸਗੋਂ ਕਰੋੜਾਂ ਯੁਵਾ ਤਿਆਰ ਕੀਤੇ ਹਨ ਜੋ ਸਕਿੱਲਡ ਹੋ ਕੇ ਦੇਸ਼ ਅਤੇ ਦੁਨੀਆ ਦੀ ਸੇਵਾ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਨੋਟਸ ਐਕਸਚੇਂਜ ਕਰਨ ਦੀ ਬਜਾਏ ਹੁਣ ਦੇਸ਼ ਦੇ ਨੌਜਵਾਨਾਂ ਨੂੰ ਆਈਡਿਆਜ਼ ਐਕਸਚੇਂਜ ਕਰਨ ਦੀ ਜ਼ਰੂਰਤ ਹੈ। ਮਾਰਕਸ ਓਰੀਐਂਟੇਡ ਮਾਈਂਡ ਦੀ ਥਾਂ ਨੌਲੇਜ ਓਰੀਐਂਟੇਡ ਮਾਈਂਡਸੈੱਟ ਬਣਾਉਣ ਦੀ ਜ਼ਰੂਰਤ ਹੈ ਅਤੇ ਡਿਗਰੀ ਦੀ ਬਜਾਏ ਗਿਆਨ ਹਾਸਲ ਕਰਨ ਦੇ ਲਈ ਜ਼ਿਆਦਾ ਯਤਨ ਕਰਨ ਦੀ ਜ਼ਰੂਰਤ ਹੈ। ਕਲਚਰ ਆਫ ਕੰਪੀਟਿਸ਼ਨ ਦੀ ਬਜਾਏ ਕਲਚਰ ਆਫ ਕੋਆਪਰੇਸ਼ਨ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਅਪ੍ਰੋਚ ਅਤੇ ਉਤਸ਼ਾਹ ਦੇ ਨਾਲ ਭਵਿੱਖ ਨੌਜਵਾਨਾਂ ਦੀ ਰਾਹ ਦੇਖ ਰਿਹਾ ਹੈ। ਸ਼੍ਰੀ ਸ਼ਾਹ ਨੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੋਦੀ ਜੀ ਨੇ ਜਿਸ ਵਿਜ਼ਨ ਦੇ ਨਾਲ ਵਰ੍ਹੇ 2047 ਦਾ ਰੋਡਮੈਪ ਬਣਾਇਆ ਹੈ, ਉਹ ਇਸ ਦਾ ਇਸਤੇਮਾਲ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਕਰਨ।
*****
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2093744)
Visitor Counter : 6