ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਅਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੇ ਤਹਿਤ ਝਾਰਖੰਡ ਦੇ ਪੱਛਮ ਸਿੰਘਭੂਮ ਦਾ ਦੌਰਾ ਕਰਨਗੇ

Posted On: 15 JAN 2025 5:49PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਕਾਰਜ ਰਾਜ ਮੰਤਰੀ ਡਾ. ਐੱਲ ਮੁਰੂਗਨ ਅਕਾਂਖੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ) ਦੇ ਤਹਿਤ 16 ਤੋਂ 18 ਜਨਵਰੀ 2025 ਤੱਕ ਝਾਰਖੰਡ ਦੇ ਪੱਛਮ ਸਿੰਘਭੂਮ ਦਾ ਤਿੰਨ ਦਿਨਾਂ ਦਾ ਦੌਰਾ ਕਰਨਗੇ।

ਸਮੀਖਿਆ ਮੀਟਿੰਗਾ, ਆਈਟੀਆਈ ਅਤੇ ਮੱਛੀ ਪਾਲਣ ਦੌਰੇ

ਵੀਰਵਾਰ ਨੂੰ ਆਪਣੇ ਆਉਣ ਤੇ ਮੰਤਰੀ ਮਹੋਦਯ ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਜਨ ਪ੍ਰਤੀਨਿਧੀਆਂ ਨਾਲ ਵਿਸਤ੍ਰਿਤ ਗੱਲਬਾਤ ਕਰਨਗੇ, ਜਿਸ ਦਾ ਉਦੇਸ਼ ਜ਼ਿਲ੍ਹੇ ਦੁਆਰਾ ਕੀਤੀ ਗਈ ਨਵੀਂ ਪ੍ਰਗਤੀ ਤੇ ਨਿਗਰਾਨੀ ਰੱਖਣਾ ਹੈ।

ਆਪਣੀ ਯਾਤਰਾ ਦੇ ਦੂਸਰੇ ਦਿਨ ਸ਼੍ਰੀ ਮੁਰੂਗਨ  , ਜਗਨਨਾਥਪੁਰ ਵਿੱਚ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਟਿਊਟ (ਆਈਟੀਆਈ) ਅਤੇ ਕੇਜ ਫਿਸ਼ਰੀਜ਼- ਕਰੰਜੀਆ ਦਾ ਦੌਰਾ ਕਰਨਗੇ। ਇਸ ਤੋਂ ਬਾਅਦ, ਉਹ ਐੱਸਏਆਈਐੱਲ ਮਾਈਨਜ਼ ਦਾ ਦੌਰਾ ਕਰਨਗੇ।

ਅਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੀ ਸਮੀਖਿਆ

ਆਪਣੇ ਦੌਰੇ ਦੇ ਆਖ਼ਿਰੀ ਦਿਨ ਜ਼ਿਲ੍ਹਾ ਅਧਿਕਾਰੀਆਂ ਅਤੇ ਵਿਭਾਗਾਂ ਦੇ ਮੁਖੀਆਂ ਦੇ ਨਾਲ ਗੱਲਬਾਤ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਚਾਈਬਾਸਾ ਵਿੱਚ ਏਡੀਪੀ ਅਤੇ ਅਕਾਂਖੀ ਬਲਾਕ ਪ੍ਰੋਗਰਾਮ (ਏਬੀਪੀ) ਦੇ ਸੰਕੇਤਾਂ ਦਾ ਮੁਲਾਂਕਣ ਕਰਨ ਅਤੇ ਅਕਾਂਖੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ) ਦੇ ਸਾਰੇ ਮਾਪਦੰਡਾਂ ਵਿੱਚ ਜ਼ਿਲ੍ਹੇ ਦੇ ਵਿਕਾਸ ਨੂੰ ਗਤੀ ਦੇਣ ਲਈ ਸਮੀਖਿਆ ਮੀਟਿੰਗ ਹੋਵੇਗੀ

ਅਕਾਂਖੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ)

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ 2018 ਵਿੱਚ ਸ਼ੁਰੂ ਕੀਤਾ ਗਿਆ ਅਕਾਂਖੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ) ਇੱਕ ਪਰਿਵਰਤਨਸ਼ੀਲ ਪਹਿਲ ਹੈ, ਜਿਸ ਦਾ ਟੀਚਾ ਦੇਸ਼ ਭਰ ਵਿੱਚ 112 ਮੁਕਾਬਲਤਨ ਪਿਛੜੇ ਅਤੇ ਦੂਰਦਰਾਜ ਦੇ ਜ਼ਿਲ੍ਹਿਆਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ ਹੈ।  ਦੇਸ਼ ਦੇ ਕਮਜ਼ੋਰ ਲੋਕਾਂ ਦੇ ਉੱਥਾਨ ਦੇ ਸਾਧਨ ਵਜੋਂ ਕਲਪਨਾ ਕੀਤੀ, ਏਡੀਪੀ 81 ਵਿਕਾਸ ਸੰਕੇਤਾਂ ਵਿੱਚ ਮਾਪਣਯੋਗ ਪ੍ਰਗਤੀ ਤੇ ਧਿਆਨ ਕੇਂਦ੍ਰਿਤ ਕਰਦਾ ਹੈ, ਜਿਸ ਵਿੱਚ ਹੇਠਾਂ ਲਿਖੇ ਪੰਜ ਮਹਤੱਵਪੂਰਣ ਵਿਸ਼ੇ ਸ਼ਾਮਲ ਹਨ: ਸਿਹਤ ਅਤੇ ਪੋਸ਼ਣਸਿੱਖਿਆਖੇਤੀਬਾੜੀ ਅਤੇ ਜਲ ਸਰੋਤਵਿੱਤੀ ਸਮਾਵੇਸ਼ਨ ਅਤੇ ਹੁਨਰ ਵਿਕਾਸ ਅਤੇ ਇਨਫ੍ਰਾਸਟ੍ਰਕਚਰ। ਇਸ ਪ੍ਰਗੋਰਾਮ ਦਾ ਠੋਸ ਪ੍ਰਭਾਵ ਪਿਆ ਹੈ, ਜਿਨ੍ਹਾਂ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਕੀਤਾ ਅਤੇ ਖੇਤਰੀ ਅਸਮਾਨਤਾਵਾਂ ਨੂੰ ਸੰਬੋਧਨ ਕੀਤਾ।

ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2047 ਤੱਕ ਇੱਕ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਅਕਾਂਖੀ ਬਲਾਕ ਪ੍ਰੋਗਰਾਮ (ਏਬੀਪੀ) 329 ਜ਼ਿਲ੍ਹਿਆਂ ਦੇ 500 ਬਲਾਕਾਂ ਨੂੰ ਲਕਸ਼ਿਤ ਕਰਦਾ ਹੈ, ਜਿਸ ਦਾ ਉਦੇਸ਼ 40 ਸੰਕੇਤਾਂ ਦੇ ਅਧਾਰ ਤੇ ਜ਼ਰੂਰੀ ਸਰਕਾਰੀ ਸੇਵਾਵਾਂ ਦੀ ਸੰਪੂਰਨਤਾ ਨੂੰ ਸੁਨਿਸ਼ਚਿਤ ਕਰਨਾ ਹੈ।

ਦਸੰਬਰ 2024 ਵਿੱਚ, ਕੇਂਦਰੀ ਰਾਜ ਮੰਤਰੀ ਨੇ ਝਾਰਖੰਡ ਦੇ ਇੱਕ ਹੋਰ ਅਕਾਂਖੀ ਜ਼ਿਲ੍ਹਾ ਪਲਾਮੂ ਦਾ ਦੌਰਾ ਕੀਤਾ। ਇਸ ਯਾਤਰਾ ਦੌਰਾਨ, ਮਾਣਯੋਗ ਮੰਤਰੀ ਨੇ ਦੂਰਦਰਸ਼ਨ, ਪੱਤਰ ਸੂਚਨਾ ਦਫ਼ਤਰ ਅਤੇ ਕੇਂਦਰੀ ਸੰਚਾਰ ਬਿਊਰੋ ਦੇ ਵਿਭਾਗਾਂ ਦੇ ਮੁਖੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਸ਼੍ਰੀ ਮੁਰੂਗਨ ਨੇ ਸੁਸ਼ਾਸਨ ਹਫ਼ਤੇ ਦੇ ਹਿੱਸੇ ਵਜੋਂ ਪ੍ਰਸ਼ਾਸਨ ਗਾਂਓ ਕੀ ਓਰ (Prashasan Gaon ki Ore) ਵਿਸ਼ੇ ਤੇ ਇੱਕ ਜ਼ਿਲ੍ਹਾ ਪੱਧਰੀ ਵਰਕਸ਼ਾਪ ਵਿੱਚ ਵੀ ਹਿੱਸਾ ਲਿਆ। ਆਪਣੇ ਸੰਬੋਧਨ ਦੌਰਾਨ, ਮਾਣਯੋਗ ਮੰਤਰੀ ਨੇ ਜ਼ਿਲ੍ਹੇ ਦੇ ਵਿਕਾਸ ਲਈ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਚੁੱਕੇ ਗਏ ਵੱਖ- ਵੱਖ ਕਦਮਾਂ ਅਤੇ ਉਨ੍ਹਾਂ ਦੇ ਵਿਜ਼ਿਨ ਤੋਂ ਮੌਜ਼ੂਦ ਲੋਕਾਂ ਨੂੰ ਜਾਣੂ ਕਰਵਾਇਆ। 

*****

ਧਰਮਿੰਦਰ ਤਿਵਾਰੀ/ਸ਼ਿਤਿਜ ਸਿੰਘਾ


(Release ID: 2093356) Visitor Counter : 18