ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਇੰਡਸ ਫੂਡ 2025


ਭਾਰਤ ਦੀ ਫੂਡ ਇਕੌਨਮੀ ਦੀ ਗਲੋਬਲ ਪ੍ਰਦਰਸ਼ਨੀ

Posted On: 08 JAN 2025 6:39PM by PIB Chandigarh

ਜਾਣ ਪਛਾਣ

ਇੰਡਸਫੂਡ 2017 ਵਿੱਚ ਸਥਾਪਨਾ ਦੇ ਬਾਅਦ ਤੋਂ ਹੀ ਗਲੋਬਲ ਕਾਰੋਬਾਰਾਂ ਨੂੰ ਦੇਸ਼ ਦੇ ਵਿਸਤਾਰਿਤ ਖੁਰਾਕ ਅਤੇ ਪੇਅ ਖੇਤਰ ਦੇ ਨਾਲ ਜੁੜਦੇ ਹੋਏ ਭਾਰਤ ਦੀ ਗਤੀਸ਼ੀਲ ਖੁਰਾਕ ਅਰਥਵਿਵਸਥਾ ਨੂੰ ਪ੍ਰਦਰਸ਼ਿਤ ਕਰਨ ਵਾਲਾ ਮਹੱਤਵਪੂਰਨ ਪਲੈਟਫਾਰਮ ਬਣ ਗਿਆ ਹੈ। ਏਸ਼ੀਆ ਦੇ ਪ੍ਰਮੁੱਖ ਫੂਡ ਐਂਡ ਬੇਵਰੇਜ਼ (ਐੱਫ ਐਂਡ ਬੀ) ਟ੍ਰੇਡ ਸ਼ੋਅ ਇੰਡਸਫੂਡ ਦੇ 8ਵੇਂ ਐਡੀਸ਼ਨ ਦਾ ਉਦਘਾਟਨ 8 ਜਨਵਰੀ 2025 ਨੂੰ ਨੋਇਡਾ, ਗੌਤਮ ਬੁੱਧ ਨਗਰ ਦੇ ਗ੍ਰੇਟਰ ਨੋਇਡਾ ਵਿੱਚ ਇੰਡੀਆ ਐਕਸਪੋਜ਼ੀਸ਼ਨ ਮਾਰਟ ਲਿਮਿਟਿਡ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਕੀਤਾ। ਇਹ ਸਮਾਗਮ 10 ਜਨਵਰੀ ਤੱਕ ਚੱਲਣ ਵਾਲਾ ਹੈ।

ਵਣਜ ਵਿਭਾਗ ਦੇ ਸਹਿਯੋਗ ਨਾਲ ਟ੍ਰੇਡ ਪ੍ਰਮੋਸ਼ਨ ਕੌਂਸਲ ਆਫ਼ ਇੰਡੀਆ (ਟੀਪੀਸੀਆਈ) ਦੁਆਰਾ ਆਯੋਜਿਤ, ਇਹ ਸਮਾਗਮ ਲਗਾਤਾਰ ਵਿਕਸਿਤ ਹੋਇਆ ਹੈ, ਜੋ ਭਾਰਤ ਦੇ ਐੱਫ ਐਂਡ ਬੀ ਉਦਯੋਗ ਦੇ ਵਿਕਾਸ ਨੂੰ ਦਰਸਾਉਂਦਾ ਹੈ। 2024 ਵਿੱਚ, ਇਸ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਪ੍ਰਦਰਸ਼ਕਾਂ ਦਾ ਸੁਆਗਤ ਕੀਤਾ, ਜੋ ਵਾਸਤਵ  ਵਿੱਚ ਗਲੋਬਲ ਵਪਾਰ ਮੇਲੇ ਵਜੋਂ ਇਸ ਦੇ ਵਧਦੇ ਕੱਦ ਦਾ ਸੰਕੇਤ ਹੈ। ਇਸ ਵਰ੍ਹੇ, ਇੰਡਸਫੂਡ 2025 ਇੱਕ ਹੋਰ ਮੀਲ ਦਾ ਪੱਥਰ ਹੈ, ਜੋ ਏਕੀਕ੍ਰਿਤ ਫਾਰਮ-ਟੂ-ਫੋਰਕ ਟ੍ਰੇਡ ਸ਼ੋਅ ਵਿੱਚ ਬਦਲ ਰਿਹਾ ਹੈ। ਇਹ ਟਿਕਾਊ ਅਤੇ ਵਿਆਪਕ ਖੁਰਾਕ ਪ੍ਰਣਾਲੀਆਂ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

 

ਇਹ ਵਿਕਾਸ ਗਲੋਬਲ ਖੁਰਾਕ ਲੈਂਡਸਕੇਪ ਵਿੱਚ ਭਾਰਤ ਦੀ ਵਧ ਰਹੀ ਪ੍ਰਮੁੱਖਤਾ ਨੂੰ ਦਰਸਾਉਂਦਾ ਹੈ, ਜੋ ਇੰਡਸਫੂਡ ਨੂੰ ਦੇਸ਼ ਦੀ ਸਮਰੱਥਾ ਪ੍ਰਦਰਸ਼ਿਤ ਕਰਨ ਲਈ ਪ੍ਰਮੁੱਖ ਪਲੈਟਫਾਰਮ ਵਜੋਂ ਸਥਾਪਿਤ ਕਰਦਾ ਹੈ। ਖੇਤੀ ਜਲਵਾਯੂ ਦੇ 15 ਖੇਤਰਾਂ ਦੇ ਨਾਲ, ਭਾਰਤ ਕਈ ਤਰ੍ਹਾਂ ਦੀਆਂ ਖੇਤੀਬਾੜੀ ਫਸਲਾਂ ਦਾ ਉਤਪਾਦਨ ਕਰਨ ਦੇ ਯੋਗ ਹੈ। ਪ੍ਰਗਤੀਸ਼ੀਲ ਸਰਕਾਰੀ ਨੀਤੀਆਂ, ਮਜ਼ਬੂਤ ਖੇਤੀਬਾੜੀ ਸਰੋਤ ਅਧਾਰ, ਤੇਜ਼ੀ ਨਾਲ ਵਿਕਸਿਤ ਹੋ ਰਹੇ ਪ੍ਰੋਸੈਸਡ ਫੂਡ ਸੈਕਟਰ ਅਤੇ ਤੇਜ਼ੀ ਨਾਲ ਵਧਦੇ ਉਪਭੋਗਤਾ ਬਜ਼ਾਰ ਦੁਆਰਾ ਸਮਰਥਨ ਨਾਲ, ਭਾਰਤ ਮੌਕਿਆਂ ਦੇ ਕੇਂਦਰ ਵਜੋਂ ਉੱਭਰ ਰਿਹਾ ਹੈ। ਗਲੋਬਲ ਖੁਰਾਕ ਉਦਯੋਗ ਦੇ ਭਵਿੱਖ ਦੀ ਪ੍ਰੇਰਕ ਸ਼ਕਤੀ ਦੇ ਰੂਪ ਵਿੱਚ, ਦੇਸ਼ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਲਈ ਅਥਾਹ ਸੰਭਾਵਨਾਵਾਂ ਪ੍ਰਦਾਨ  ਕਰ ਰਿਹਾ ਹੈ। ਇੰਡਸਫੂਡ ਗਲੋਬਲ ਬਜ਼ਾਰਾਂ ਵਿੱਚ ਪਾੜੇ ਨੂੰ ਪੂਰਾ ਕਰਨ ਅਤੇ ਭਾਰਤ ਦੀ ਖੁਸ਼ਹਾਲ ਖੁਰਾਕ ਅਰਥਵਿਵਸਥਾ ਵਿੱਚ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਇੰਡਸਫੂਡ 2025 ਦੀਆਂ ਮੁੱਖ ਵਿਸ਼ੇਸ਼ਤਾਵਾਂ

 

ਇੰਡਸਫੂਡ 2025 ਵਿੱਚ 20 ਤੋਂ ਵੱਧ ਦੇਸ਼ਾਂ ਦੇ 1,800 ਪ੍ਰਦਰਸ਼ਕ ਹਿੱਸਾ ਲੈ ਰਹੇ ਹਨ, ਜਿਸ ਵਿੱਚ 80,000 ਵਰਗ ਮੀਟਰ ਤੋਂ ਵਧ ਦਾ ਵਿਸ਼ਾਲ ਪ੍ਰਦਰਸ਼ਨੀ ਸਥਾਨ ਹੈ। ਇਸ ਸਮਾਗਮ ਵਿੱਚ 180 ਤੋਂ ਵਧ ਦੇਸ਼ਾਂ ਦੇ 5,000 ਤੋਂ ਵਧ ਅੰਤਰਰਾਸ਼ਟਰੀ ਖਰੀਦਦਾਰਾਂ ਅਤੇ 100 ਤੋਂ ਵਧ ਸੁਪਰ ਮਾਰਕਿਟ ਚੇਨਾਂ ਅਤੇ ਈ-ਰਿਟੇਲਰਾਂ ਨੂੰ ਆਕਰਸ਼ਿਤ ਕਰਨ ਦੀ ਉਮੀਦ ਹੈ, ਜਿਸ ਨਾਲ ਇਹ ਗਲੋਬਲ ਵਪਾਰਕ ਕਨੈਕਸ਼ਨ ਲਈ ਮਹੱਤਵਪੂਰਨ ਪਲੈਟਫਾਰਮ ਬਣਾ ਜਾਵੇਗਾ। ਇਹ ਐਡੀਸ਼ਨ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ ਕਿਉਂਕਿ ਇੰਡਸਫੂਡ ਏਕੀਕ੍ਰਿਤ ਫਾਰਮ-ਟੂ-ਫੋਰਕ ਟ੍ਰੇਡ ਸ਼ੋਅ ਵਜੋਂ ਸ਼ੁਰੂਆਤ ਕਰੇਗਾ।

2025 ਦੇ ਐਡੀਸ਼ਨ ਵਿੱਚ ਦਿੱਲੀ ਐੱਨਸੀਆਰ ਦੇ ਪੇਸ਼ੇਵਰ ਦੇ ਨਾਲ- ਨਾਲ 35 ਅੰਤਰਰਾਸ਼ਟਰੀ ਸ਼ੈੱਫ ਅਤੇ 100 ਭਾਰਤੀ ਡੈਲੀਗੇਟਸ ਸ਼ਾਮਲ ਹੋ ਰਹੇ ਹਨ। ਵੱਖ-ਵੱਖ ਅੰਤਰਰਾਸ਼ਟਰੀ ਦਰਸ਼ਕਾਂ ਦੇ ਨਾਲ, ਇਹ ਸ਼ੋਅ ਭਾਰਤੀ ਖੁਰਾਕ ਕੰਪਨੀਆਂ ਨੂੰ ਸਿਰਫ਼ ਭਾਰਤੀ ਪ੍ਰਵਾਸੀਆਂ ਤੋਂ ਪਰੇ ਆਪਣੀ ਪਹੁੰਚ ਨੂੰ ਵਧਾਉਣ ਅਤੇ ਗਲੋਬਲ ਬਜ਼ਾਰਾਂ ਵਿੱਚ ਮੂਲ ਆਬਾਦੀ ਤੱਕ ਪਹੁੰਚਣ ਦਾ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ।

ਇੰਡਸਫੂਡ 2025 ਵਿੱਚ ਸਮਾਗਮ

 

 

ਇੰਡਸਫੂਡ ਦਾ ਵਿਕਾਸ

 

ਇੰਡਸਫੂਡ ਨੇ ਆਪਣੀ ਸਥਾਪਨਾ ਦੇ ਬਾਅਦ ਤੋਂ ਹੀ ਪੈਮਾਨੇ ਅਤੇ ਪ੍ਰਭਾਵ ਦੋਵਾਂ ਵਿੱਚ ਸ਼ਾਨਦਾਰ ਵਾਧਾ ਦੇਖਿਆ ਹੈ, ਜੋ ਪ੍ਰਦਰਸ਼ਕਾਂ ਅਤੇ ਖਰੀਦਦਾਰਾਂ ਲਈ ਇਸ ਦੇ ਵਿਸ਼ਾਲ ਮੁੱਲ ਪ੍ਰਸਤਾਵ ਨੂੰ ਰੇਖਾਂਕਿਤ ਕਰਦਾ ਹੈ। ਇਹ ਸਮਾਗਮ 2017 ਵਿੱਚ ਭਾਰਤੀ ਖੁਰਾਕ ਅਤੇ ਪੇਅ ਉਤਪਾਦਕਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਨ ਲਈ ਇੱਕ ਕੇਂਦ੍ਰਿਤ ਪਲੈਟਫਾਰਮ ਵਜੋਂ ਸ਼ੁਰੂ ਹੋਇਆ। 2018 ਵਿੱਚ, ਇੰਡਸਫੂਡ ਦੇ ਦੂਜੇ ਐਡੀਸ਼ਨ ਵਿੱਚ ਸਿਰਫ਼ 320 ਪ੍ਰਦਰਸ਼ਕ ਸ਼ਾਮਲ ਹੋਏ। 2025 ਤੱਕ ਤੇਜ਼ੀ ਨਾਲ ਅੱਗੇ ਵਧਦੇ ਹੋਏ, ਇਹ ਸਮਾਗਮ ਬਹੁਤ ਤੇਜ਼ੀ ਨਾਲ ਵਧਿਆ ਹੈ। ਇਹ 1,800 ਤੋਂ ਵੱਧ ਪ੍ਰਦਰਸ਼ਕਾਂ ਦੀ ਮੇਜ਼ਬਾਨੀ ਕਰਦੇ ਹੋਏ ਪ੍ਰਭਾਵਸ਼ਾਲੀ ਵਿਸਥਾਰ ਦਾ ਪ੍ਰਦਰਸ਼ਨ ਕਰਦਾ ਹੈ ਜੋ ਭਾਰਤ ਦੇ ਖੁਰਾਕ ਅਤੇ ਪੇਅ ਉਦਯੋਗ ਦੇ ਗਤੀਸ਼ੀਲ ਵਿਕਾਸ ਨੂੰ ਦਰਸਾਉਂਦਾ ਹੈ।

ਇਹ ਵਿਕਾਸ ਦੀ ਰਾਹ ਸਾਰਥਕ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਔਨ-ਦ-ਸਪੌਟ ਵਪਾਰਕ ਸੌਦਿਆਂ ਦੀ ਸੁਵਿਧਾ ਪ੍ਰਦਾਨ ਕਰਨ ਲਈ ਇੰਡਸਫੂਡ ਦੇ ਸਮਰਪਣ ਦਾ ਪ੍ਰਮਾਣ ਹੈ। ਇਸ ਤਰ੍ਹਾਂ ਦੇ ਪ੍ਰਯਾਸਾਂ ਨੇ ਪ੍ਰੋਸੈੱਸਡ ਫੂਡ ਸੈਕਟਰ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਭਾਰਤ ਦੇ ਖੁਰਾਕ ਅਤੇ ਪੇਅ ਨਿਰਯਾਤ ਨੂੰ ਵਧਾਉਣ ਵਿੱਚ ਉਤਪ੍ਰੇਰਕ ਭੂਮਿਕਾ ਨਿਭਾਈ ਹੈ। ਨੈੱਟਵਰਕਿੰਗ, ਸਹਿਯੋਗ ਅਤੇ ਕਾਰੋਬਾਰ ਲਈ ਇੱਕ ਮਜ਼ਬੂਤ ਪਲੈਟਫਾਰਮ ਪ੍ਰਦਾਨ ਕਰਕੇ ਇੰਡਸਫੂਡ ਨੇ ਗਲੋਬਲ ਬਜ਼ਾਰਾਂ ਵਿੱਚ ਭਾਰਤ ਦੀ ਦ੍ਰਿਸ਼ਤਾ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ।

ਇੰਡਸਫੂਡ 2025 ਵਿੱਚ ਸਮਕਾਲੀ ਸ਼ੋਅ

 

ਇੰਡਸਫੂਡ ਦੇ 8ਵੇਂ ਐਡੀਸ਼ਨ ਦੇ ਇਲਾਵਾ,ਟੀਪੀਸੀਆਈ 8-10 ਜਨਵਰੀ, 2025 ਤੱਕ ਗ੍ਰੇਟਰ ਨੋਇਡਾ ਦੇ ਇੰਡੀਆ ਐਕਸਪੋ ਮਾਰਟ ਵਿਖੇ ਦੋ ਪ੍ਰਮੁੱਖ ਸਮਕਾਲੀ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ ਵਿੱਚ ਇੰਡਸਫੂਡ ਮੈਨੂਫੈਕਚਰਿੰਗ ਦਾ ਚੌਥਾ ਐਡੀਸ਼ਨ ਅਤੇ ਇੰਡਸਫੂਡ ਐਗਰੀਟੈਕ ਦਾ ਉਦਘਾਟਨ ਐਡੀਸ਼ਨ ਸ਼ਾਮਲ ਹੈ। ਇਹ ਦੋਵੇਂ 9-11 ਜਨਵਰੀ, 2025 ਨੂੰ ਯਸ਼ੋਭੂਮੀ ਦਵਾਰਕਾ, ਨਵੀਂ ਦਿੱਲੀ ਵਿਖੇ ਹੋਣ ਵਾਲੇ ਹਨ।

ਇੰਡਸਫੂਡ ਮੈਨੂਫੈਕਚਰਿੰਗ

 

ਇੰਡਸਫੂਡ ਮੈਨੂਫੈਕਚਰਿੰਗ ਪ੍ਰਮੁੱਖ ਟ੍ਰੇਡ ਸ਼ੋਅ ਹੈ ਜੋ ਖੁਰਾਕ ਮੈਨੂਫੈਕਚਰਿੰਗ ਸਮਾਧਾਨਾਂ ਦੇ ਭਵਿੱਖ ਨੂੰ ਸਮਰਪਿਤ ਹੈ। ਇਸ ਗਲੋਬਲ ਸਮਾਗਮ ਵਿੱਚ ਇੱਕ ਹੀ ਛੱਤ ਹੇਠਾਂ ਚਾਰ ਖੇਤਰ- ਵਿਸ਼ੇਸ਼ ਪ੍ਰਦਰਸ਼ਨੀਆਂ ਹੋਣਗੀਆਂ, ਜਿਸ ਵਿੱਚ ਫੂਡ ਪ੍ਰੋਸੈੱਸਿੰਗ ਮਸ਼ੀਨਰੀ ਅਤੇ ਟੈਕਨੋਲੋਜੀ, ਪੈਕੇਜਿੰਗ ਟੈਕਨੋਲੋਜੀ ਸਮਾਧਾਨ, ਖੁਰਾਕ ਸਮੱਗਰੀ ਅਤੇ ਪ੍ਰਾਹੁਣਚਾਰੀ ਉਪਕਰਣ ਸ਼ਾਮਲ ਹੋਣਗੇ। ਇਸ ਦਾ ਟੀਚਾ ਫੂਡ ਪ੍ਰੋਡਕਸ਼ਨ ਲੈਂਡਸਕੇਪ ਨੂੰ ਨਵਾਂ ਆਕਾਰ ਦੇਣਾ ਹੈ।

ਇੰਡਸਫੂਡ ਐਗਰੀਟੈੱਕ

ਇੰਡਸਫੂਡ ਐਗਰੀਟੇਕ 2025 ਗਲੋਬਲ ਬੀ2ਬੀ ਪ੍ਰਦਰਸ਼ਨੀ ਹੈ ਜੋ ਖੇਤੀਬਾੜੀ, ਐਕੂਆਕਲਚਰ, ਮੱਛੀ ਫੜ੍ਹਨ ਦੀ ਟੈਕਨੋਲੋਜੀ ਅਤੇ ਡੇਅਰੀ ਫਾਰਮਿੰਗ ਵਿੱਚ ਇਨੋਵੇਸ਼ਨਸ ਨੂੰ ਪ੍ਰਦਰਸ਼ਿਤ ਕਰਨ 'ਤੇ ਕੇਂਦ੍ਰਿਤ ਹੈ। ਇਹ ਸਮਾਗਮ ਅਤਿਆਧੁਨਿਕ ਪ੍ਰਗਤੀ ਨੂੰ ਉਜਾਗਰ ਕਰਨ, ਸਾਂਝੇਦਾਰੀ ਨੂੰ ਹੁਲਾਰਾ ਦੇਣ ਅਤੇ ਖੇਤੀ ਸੈਕਟਰ ਨੂੰ ਵਧੇਰੇ ਇਨੋਵੇਸ਼ਨ, ਉਤਪਾਦਕਤਾ ਅਤੇ ਸਥਿਰਤਾ ਵੱਲ ਲਿਜਾਣ ਲਈ ਡਿਜ਼ਾਇਨ ਕੀਤਾ ਗਿਆ ਹੈ।

ਸਿੱਟਾ

ਇੰਡਸਫੂਡ 2025 ਭਾਰਤ ਦੇ ਖੁਰਾਕ ਅਤੇ ਪੇਅ ਉਦਯੋਗ ਦੇ ਵਿਕਾਸ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ, ਜੋ ਗਲੋਬਲ ਬਜ਼ਾਰ ਵਿੱਚ ਦੇਸ਼ ਦਾ ਵਿਸਥਾਰ ਸਮਰਥਾ ਨੂੰ ਦਰਸਾਉਂਦਾ ਹੈ। ਏਕੀਕ੍ਰਤ ਫਾਰਮ-ਟੂ-ਫੋਰਕ ਟ੍ਰੇਡ ਸ਼ੋਅ ਵਜੋਂ, ਇਹ ਨਾ ਸਿਰਫ਼ ਭਾਰਤ ਦੀ ਵੱਖ-ਵੱਖ ਖੇਤੀਬਾੜੀ ਸਮਰਥਾਵਾਂ ਨੂੰ ਉਜਾਗਰ ਕਰਦਾ ਹੈ ਬਲਕਿ ਟਿਕਾਊ ਖੁਰਾਕ ਪ੍ਰਣਾਲੀਆਂ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਵੀ ਰੇਖਾਂਕਿਤ ਕਰਦਾ ਹੈ। ਪ੍ਰਦਰਸ਼ਕਾਂ, ਅੰਤਰਰਾਸ਼ਟਰੀ ਖਰੀਦਦਾਰਾਂ, ਸ਼ੈੱਫਾਂ ਅਤੇ ਉਦਯੋਗ ਪੇਸ਼ੇਵਰਾਂ ਦੀ ਭਾਗੀਦਾਰੀ ਨੇ ਨਾਲ ਸਮਾਗਮ ਦਾ ਪ੍ਰਭਾਵਸ਼ਾਲੀ ਪੈਮਾਨਾ, ਭਾਰਤ ਦੀ ਖੁਰਾਕ ਅਰਥਵਿਵਸਥਾ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇੰਡਸਫੂਡ ਮੈਨੂਫੈਕਚਰਿੰਗ ਅਤੇ ਇੰਡਸਫੂਡ ਐਗਰੀਟੈੱਕ ਵਰਗੇ ਸਮਕਾਲੀ ਸ਼ੋਅ ਦੇ ਨਾਲ, ਇਹ ਸਮਾਗਮ ਗਲੋਬਲ ਵਪਾਰਕ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਖੁਰਾਕ ਅਤੇ ਖੇਤੀ ਸੈਕਟਰ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਵਪਾਰਕ ਪਲੈਟਫਾਰਮ ਵਜੋਂ ਆਪਣੀ ਭੂਮਿਕਾ ਨੂੰ ਹੋਰ ਮਜਬੂਤ ਕਰਦਾ ਹੈ। ਇੰਡਸਫੂਡ ਭਾਰਤ ਨੂੰ ਅੰਤਰਰਾਸ਼ਟਰੀ ਵਪਾਰ ਦੇ ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਜੋ ਖੁਰਾਕ ਉਦਯੋਗ ਵਿੱਚ ਵਿਕਾਸ, ਸਹਿਯੋਗ ਅਤੇ ਨਿਵੇਸ਼ ਦੇ ਅਪਾਰ ਮੌਕੇ ਪ੍ਰਦਾਨ ਕਰਦਾ ਹੈ।

ਸੰਦਰਭ

 

∙         https://indusfood.co.in/

∙         https://pib.gov.in/PressReleasePage.aspx?PRID=2091192

ਇੰਡਸਫੂਡ 2025

*********

ਸੰਤੋਸ਼ ਕੁਮਾਰ/ ਸਰਲਾ ਮੀਨਾ/ ਸੌਰਭ ਕਾਲੀਆ


(Release ID: 2093290) Visitor Counter : 39