ਸੱਭਿਆਚਾਰ ਮੰਤਰਾਲਾ
azadi ka amrit mahotsav

ਮਹਾ ਕੁੰਭ 2025 ਵਿੱਚ ਮਕਰ ਸੰਕ੍ਰਾਂਤੀ


ਸਮੇਂ ਤੋਂ ਪਰ੍ਹੇ ਇੱਕ ਉਤਸਵ, ਜੀਵਨ ਤੋਂ ਪਰ੍ਹੇ ਇੱਕ ਪਲ

Posted On: 14 JAN 2025 6:48PM by PIB Chandigarh

ਸਰਦੀਆਂ ਦੇ ਅੰਤ ਅਤੇ ਗਰਮ ਦਿਨਾਂ ਦੀ ਸ਼ੁਰੂਆਤ ਦੇ ਸੰਕੇਤਕ ਜਿਵੇਂ ਹੀ ਮਕਰ ਸੰਕ੍ਰਾਂਤੀ ਦੀ ਸਵੇਰ ਹੋਈ, ਪ੍ਰਯਾਗਰਾਜ ਵਿੱਚ ਤ੍ਰਿਵੇਣੀ ਸੰਗਮ ਤਟ ‘ਤੇ ਦਿਵਯ ਵੈਭਵ ਦਾ ਦ੍ਰਿਸ਼ ਪੈਦਾ ਹੋ ਗਿਆ। ਮਹਾ ਕੁੰਭ 2025 ਦਾ ਪਹਿਲਾ ਅੰਮ੍ਰਿਤ ਇਸ਼ਨਾਨ ਮਕਰ ਸੰਕ੍ਰਾਂਤੀ ਦੇ ਸ਼ੁਭ ਅਵਸਰ ‘ਤੇ ਸ਼ੁਰੂ ਹੋ ਗਿਆ ਜਿਸ ਵਿੱਚ ਲੱਖਾਂ ਸ਼ਰਧਾਲੂਆਂ ਅਤੇ ਸੰਤਾਂ ਨੇ ਕੜਾਕੇ ਦੀ ਠੰਡ ਦੇ ਬਾਵਜੂਦ ਗੰਗਾ, ਯਮੁਨਾ ਅਤੇ ਸਰਸਵਤੀ ਦੇ ਪਵਿੱਤਰ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ।

ਪਹਿਲੇ ਅੰਮ੍ਰਿਤ ਇਸ਼ਨਾਨ ਵਿੱਚ 3.5 ਕਰੋੜ ਲੱਖ ਤੋਂ ਵੱਧ ਭਗਤਾਂ ਨੇ ਪਵਿੱਤਰ ਸੰਗਮ ਵਿੱਚ ਡੁਬਕੀ ਲਗਾਈ, ਜਿਸ ਨਾਲ ਮਹਾ ਕੁੰਭ ਦੇ ਪਹਿਲੇ ਦੋ ਦਿਨਾਂ ਵਿੱਚ ਹੀ ਸ਼ਰਧਾਲੂਆਂ ਦੀ ਕੁੱਲ ਸੰਖਿਆ 5 ਕਰੋੜ ਤੋਂ ਵੱਧ ਪਹੁੰਚ ਗਈ। ਸ਼ੁੱਧਤਾ ਅਤੇ ਅਸ਼ੀਰਵਾਦ ਦੇ ਪ੍ਰਤੀਕ ਆਸਥਾ ਦਾ ਇਹ ਪਵਿੱਤਰ ਕਾਰਜ ਭਾਰਤੀ ਸੱਭਿਆਚਾਰ ਅਤੇ ਪਰੰਪਰਾ ਦਾ ਸਾਰ ਦਰਸਾਉਂਦਾ ਹੈ।

 

 https://static.pib.gov.in/WriteReadData/userfiles/image/1FYVH.png  

 

ਸ਼ਰਧਾਲੂਆਂ ਨੇ ਪਵਿੱਤਰ ਇਸ਼ਨਾਨ ਕਰਦੇ ਹੋਏ ਪਵਿੱਤਰ ਅਤੇ ਸਮ੍ਰਿੱਧੀ ਦੀ ਕਾਮਨਾ ਕੀਤੀ। ਕਈ ਲੋਕਾਂ ਨੇ ਭਗਵਾਨ ਸੂਰਜ ਨੂੰ ਅਰਘ ਦਿੱਤਾ, ਪੁੰਨ ਅਤੇ ਮੋਕਸ਼ ਲਈ ਉਨ੍ਹਾਂ ਤੋਂ ਅਸ਼ੀਰਵਾਦ ਮੰਗਿਆ, ਕਿਉਂਕਿ ਮਕਰ ਸੰਕ੍ਰਾਂਤੀ ਸੂਰਯ ਦੇਵ ਨੂੰ ਸਮਰਪਿਤ ਹੈ। ਵਿਗਿਆਨਿਕ ਤੌਰ ‘ਤੇ ਇਹ ਤਿਉਹਾਰ ਉੱਤਰੀ ਗੋਲਾਰਥ (Hemisphere) ਵਿੱਚ ਸੂਰਜ ਦੇ ਸੰਕ੍ਰਮਣ ਨੂੰ ਚਿੰਨ੍ਹਿਤ ਕਰਦਾ ਹੈ, ਜੋ ਲੰਬੇ ਦਿਨ ਅਤੇ ਛੋਟੀਆਂ ਰਾਤਾਂ ਦਾ ਸੰਕੇਤਕ ਹੈ।

ਪਵਿੱਤਰ ਡੁਬਕੀ ਲਗਾਉਣ ਦੇ ਬਾਅਦ, ਭਗਤਾਂ ਨੇ ਅਨੁਸ਼ਠਾਨ ਕੀਤੇ ਅਤੇ ਘਾਟਾਂ ‘ਤੇ ਪ੍ਰਾਰਥਨਾ ਕੀਤੀ। ਇਸ ਵਿੱਚ ਉਨ੍ਹਾਂ ਨੇ ਤਿਲ, ਖਿਚੜੀ ਅਤੇ ਹੋਰ ਪਵਿੱਤਰ ਵਸਤੂਆਂ ਦੇਵ ਨੂੰ ਸਮਰਪਿਤ ਕੀਤੀਆਂ। ਸ਼ਰਧਾਲੂਆਂ ਨੇ ਗੰਗਾ ਆਰਤੀ ਵਿੱਚ ਵੀ ਹਿੱਸਾ ਲਿਆ। ਪਰੰਪਰਾ ਦੇ ਅਨੁਸਾਰ ਉਨ੍ਹਾਂ ਨੇ ਦਾਨ-ਪੁੰਨ ਵੀ ਕੀਤਾ। ਸ਼ਰਧਾਲੂਆਂ ਨੇ ਤਿਲ ਅਤੇ ਖਿਚੜੀ ਦਾਨ ਕਰਕੇ ਇਸ ਪਵਿੱਤਰ ਤਿਉਹਾਰ ਦੀ ਪਵਿੱਤਰਤਾ ਵਧਾ ਦਿੱਤੀ।

https://static.pib.gov.in/WriteReadData/userfiles/image/26EPZ.png

ਕੈਲੀਫੋਰਨੀਆ ਦੇ ਰਹਿਣ ਵਾਲੇ ਭਾਰਤੀ-ਅਮਰੀਕੀ, ਸ਼੍ਰੀ ਸੁਦਰਸ਼ਨ ਨੇ ਕੁੰਭ ਪਰਵ ਪ੍ਰਤੀ ਆਪਣੀ ਸ਼ਰਧਾ ਵਿਅਕਤ ਕਰਦੇ ਹੋਏ ਕਿਹਾ ਕਿ, "ਮੈਂ ਛੇ ਸਾਲ ਪਹਿਲਾਂ ਅਰਧ ਕੁੰਭ ਵਿੱਚ ਆਇਆ ਸੀ ਅਤੇ ਮੈਨੂੰ ਇੱਥੇ ਬੇਹਦ ਮਹੱਤਵਪੂਰਨ ਅਨੁਭਵ ਮਿਲਿਆ ਸੀ। ਇਸ ਲਈ ਮੈਂ ਇਸ ਮਹਾ ਕੁੰਭ ਮੇਲੇ ਵਿੱਚ ਵਾਪਸ ਆਇਆ ਹਾਂ ਕਿਉਂਕਿ ਇਹ ਕੁਝ ਊਰਜਾਵਾਂ ਨਾਲ ਜੁੜਨ ਦਾ ਇੱਕ ਬੇਹਦ ਖਾਸ ਮੌਕਾ ਹੈ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲਦਾ ਇਸ ਲਈ ਮੈਂ ਇੱਥੇ ਪ੍ਰਾਰਥਨਾ ਕਰਨ ਅਤੇ ਜੀਵਨ ਪਥ 'ਤੇ ਅੱਗੇ ਵਧਣ ਲਈ ਅਸ਼ੀਰਵਾਦ ਮੰਗਣ ਆਇਆ ਹਾਂ। ਮਹਾ ਕੁੰਭ ​ਪਰਵ ਵਿੱਚ ਲੋਕਾਂ ਦੀ ਅਧਿਆਤਮਿਕ ਜਾਗਰੂਕਤਾ ਦੀਆਂ ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ।

https://static.pib.gov.in/WriteReadData/userfiles/image/image012IEV8.png

ਮਹਾ ਕੁੰਭ ​​ਕੋਈ ਆਮ ਤਿਉਹਾਰ ਨਹੀਂ ਹੈ। ਇਹ ਇੱਕ ਮਹਾ ਘਟਨਾ ਹੈ ਜੋ ਤ੍ਰਿਵੇਣੀ ਸੰਗਮ ਦੇ ਘਾਟਾਂ ਨੂੰ ਆਸਥਾ ਅਤੇ ਬ੍ਰਹਮਤਾ ਵਿੱਚ ਬਦਲ ਦਿੰਦੀ ਹੈ। ਰਾਤ ਦੀ ਗਹਿਰਾਈ ਤੋਂ ਬਾਅਦ ਬ੍ਰਹਮ ਮੁਹੂਰਤ ਵਿੱਚ ਜਦੋਂ ਸੂਰਜ ਦੀ ਪਹਿਲੀ ਕਿਰਨ ਨੇ ਸੰਗਮ ਨੂੰ ਛੂਹਿਆ ਤਾਂ ਭਗਤਾਂ ਦੀ ਉੱਥੇ ਭੀੜ ਲਗ ਗਈ। ਹਰ ਮਨੁੱਖ ਸੰਗਮ ਵਿੱਚ ਪਵਿੱਤਰ ਡੁਬਕੀ ਲਗਾ ਕੇ ਆਤਮ-ਸ਼ੁੱਧਤਾ ਅਤੇ ਅਸ਼ੀਰਵਾਦ ਮੰਗ ਰਿਹਾ ਸੀ। ਸ਼ਰਧਾਲੂਆਂ ਦੀ ਸਮੂਹਿਕ ਭਗਤੀ ਨਾਲ ਜਨਵਰੀ ਦੀ ਕੜਾਕੇ ਦੀ ਠੰਢ ਬਿਲਕੁਲ ਮਾਮੂਲੀ ਲਗ ਰਹੀ ਸੀ।

https://static.pib.gov.in/WriteReadData/userfiles/image/image013NG7U.jpg

ਲੱਖਾਂ ਲੋਕਾਂ ਦੀ ਇਸ ਭੀੜ ਦੇ ਦਰਮਿਆਨ, ਸੰਤਾਂ ਦੇ ਅਖਾੜਿਆਂ ਦਾ ਇਸ਼ਨਾਨ ਵਿਸ਼ੇਸ਼ ਤੌਰ 'ਤੇ ਦੇਖਣ ਯੋਗ ਸੀ। ਪੰਚਾਇਤੀ ਅਖਾੜਾ ਮਹਾਨਿਰਵਾਣੀ ਦੇ ਨਾਗਾ ਸਾਧੂਆਂ ਨੇ ਸ਼ਾਨ ਨਾਲ ਸ਼ਾਹੀ ਅੰਮ੍ਰਿਤ ਇਸ਼ਨਾਨ ਕੀਤਾ। ਬਰਛਿਆਂ, ਤ੍ਰਿਸ਼ੂਲਾਂ ਅਤੇ ਤਲਵਾਰਾਂ ਨਾਲ ਸਜੇ ਉਹ ਇੱਕ ਜਲੂਸ ਵਿੱਚ ਭੀੜ ਵਿੱਚੋਂ ਲੰਘੇ ਜੋ ਕਿ ਕਿਸੇ ਸ਼ਾਹੀ ਆਗਮਨ ਤੋਂ ਘੱਟ ਨਹੀਂ ਸੀ। ਘੋੜਿਆਂ ਅਤੇ ਰੱਥਾਂ 'ਤੇ ਸਵਾਰ ਉਨ੍ਹਾਂ ਦੇ ਤਪੱਸਵੀ ਰੂਪਾਂ ਨੇ ਇੱਕ ਅਧਿਆਤਮਿਕ ਊਰਜਾ ਦਾ ਸੰਚਾਰ ਕਰ ਦਿੱਤਾ ਜਿਸ ਨੇ ਮੌਜੂਦ ਇਕੱਠ ਨੂੰ ਮੋਹਿਤ ਕਰ ਦਿੱਤਾ। ਇਸ ਤੋਂ ਬਾਅਦ ਭਜਨ ਮੰਡਲੀਆਂ ਦੀਆਂ ਸੁਰੀਲੀਆਂ ਆਵਾਜ਼ਾਂ ਨੇ ਸਮਾਂ ਬੰਨ੍ਹ ਦਿੱਤਾ ਅਤੇ ਉਨ੍ਹਾਂ ਦੇ ਭਜਨਾਂ ਦਰਮਿਆਨ ਭਗਤਾਂ ਨੇ "ਹਰ ਹਰ ਮਹਾਦੇਵ" ਅਤੇ "ਜੈ ਸ਼੍ਰੀ ਰਾਮ" ਦੇ ਨਾਅਰੇ ਲਗਾਏ। ਉਦੋਂ ਹਵਾ ਵਿੱਚ ਇੱਕ ਬ੍ਰਹਮ ਤਾਲ ਨਾਲ ਅਲੌਕਿਕ ਕੰਪਨ ਸੀ।

https://static.pib.gov.in/WriteReadData/userfiles/image/image0148TX0.jpghttps://static.pib.gov.in/WriteReadData/userfiles/image/image015AW5T.jpg

ਸੰਗਮ ਦੇ ਕਿਨਾਰੇ 'ਤੇ ਇਨ੍ਹਾਂ ਸ਼ਾਨਦਾਰ ਦ੍ਰਿਸ਼ਾਂ ਵਿੱਚ ਪਰਿਵਾਰਾਂ ਨੇ ਵੀ ਆਸਥਾ ਦੀ ਇੱਕ ਹੋਰ ਪਰਤ ਜੋੜ ਦਿੱਤੀ। ਕਿਤੇ ਪਿਤਾ ਨੇ ਆਪਣੇ ਬੱਚਿਆਂ ਨੂੰ ਪਵਿੱਤਰ ਸੰਗਮ ਦੀ ਪਹਿਲੀ ਝਲਕ ਦਿਖਾਉਣ ਲਈ ਆਪਣੇ ਮੋਢਿਆਂ 'ਤੇ ਬਿਠਾ ਰੱਖਿਆ ਸੀ,ਤਾਂ ਕਿਤੇ ਬੇਟੇ ਆਪਣੇ ਬਜ਼ੁਰਗ ਮਾਪਿਆਂ ਨੂੰ ਭੀੜ-ਭੜੱਕੇ ਵਾਲੇ ਘਾਟਾਂ ‘ਤੇ ਰਸਤਾ ਦਿਖਾ ਰਹੇ ਸਨ ਤਾਕਿ ਸੁਨਿਸ਼ਚਿਤ ਕਰ ਸਕਣ ਕਿ ਉਹ ਵੀ ਪਵਿੱਤਰ ਜਲ ਵਿੱਚ ਇਸ਼ਨਾਨ-ਪੂਜਾ-ਪਾਠ ਸਕਣ। ਇਹ ਭਾਰਤੀ ਸੱਭਿਆਚਾਰ ਦੀਆਂ ਸਥਾਈ ਕਦਰਾ-ਕੀਮਤਾਂ ਦਾ ਇੱਕ ਜੀਵੰਤ ਰੂਪ ਸੀ ਜਿਸ ਵਿੱਚ  ਸ਼ਰਧਾ, ਕਰਤੱਵ ਅਤੇ ਏਕਤਾ ਵੀ ਸ਼ਾਮਲ ਸਨ।

https://static.pib.gov.in/WriteReadData/userfiles/image/7L9ZI.png

ਤੀਰਥ ਯਾਤਰੀਆਂ ਦੀ ਵਿਆਪਕ ਵਿਭਿੰਨਤਾ -

 

ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ, ਵੱਖ-ਵੱਖ ਪਰੰਪਰਾਗਤ ਪਹਿਰਾਵੇ ਪਹਿਨਣ,ਅਤੇ ਵਿਲੱਖਣ ਸੱਭਿਆਚਾਰਕ ਪ੍ਰਥਾਵਾਂ ਦੀ ਪਾਲਣਾ ਕਰਨ ਵਾਲੇ ਸ਼ਰਧਾਲੂਆਂ ਦੀ ਮੌਜੂਦਗੀ ਨੇ ਸੰਗਮ ਤਟ 'ਤੇ ਇੱਕ ਬੇਮਿਸਾਲ ਸਦਭਾਵ ਦਾ ਦ੍ਰਿਸ਼ ਪੈਦਾ ਕਰ ਦਿੱਤਾ ਹੈ। ਵਿਭਿੰਨਤਾ ਦਰਮਿਆਨ ਇਹ ਏਕਤਾ ਮਹਾ ਕੁੰਭ ​​ਦੇ ਸਭ ਤੋਂ ਡੂੰਘੇ ਪਹਿਲੂਆਂ ਵਿੱਚੋਂ ਇੱਕ ਹੈ। ਇੱਥੇ ਹੀ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਜੀਵੰਤ ਹੋ ਉਠਦੀ ਹੈ, ਜਿਸ ਵਿੱਚ  ਭਾਰਤੀ ਤਿਰੰਗੇ ਦੇ ਨਾਲ-ਨਾਲ ਸਨਾਤਨ ਪਰੰਪਰਾ ਦਾ ਭਗਵਾਂ ਝੰਡਾ ਲਹਿਰਾਉਂਦਾ ਹੈ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ।

https://static.pib.gov.in/WriteReadData/userfiles/image/image021XEYJ.jpg

ਪ੍ਰਸ਼ਾਸਨ ਦੀ ਸਾਵਧਾਨੀਪੂਰਵਕ ਬਣਾਈ ਗਈ ਯੋਜਨਾ ਨਾਲ ਸੁਨਿਸ਼ਚਿਤ ਹੋਇਆ ਹੈ ਕਿ  ਮਹਾ ਕੁੰਭ ​​ਸ਼ਾਂਤੀਪੂਰਨ ਅਤੇ ਸੁਚਾਰੂ ਰਹੇ। ਸੰਗਮ ਵੱਲ ਜਾਣ ਵਾਲੀ ਹਰ ਸੜਕ 'ਤੇ ਬੈਰੀਕੇਡ ਲਗਾਏ ਗਏ ਹਨ ਅਤੇ ਸੁਰੱਖਿਆ ਅਤੇ ਕੁਸ਼ਲ ਭੀੜ ਪ੍ਰਬੰਧਨ ਲਈ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਤੇ ਸੁਰੱਖਿਆ ਕਰਮਚਾਰੀ ਮੇਲਾ ਖੇਤਰ ਵਿੱਚ ਗਸ਼ਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਮਹਾਕੁੰਭ ਨਗਰ ਦੇ ਵਿਸ਼ਾਲ ਖੇਤਰ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਭਰੋਸਾ ਕਰਨ ਵਾਲਾ ਦ੍ਰਿਸ਼ ਹੈ। ਵਲੰਟੀਅਰਾਂ ਦੇ ਯਤਨਾਂ ਨਾਲ ਵੀ ਮੇਲੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣੀ ਹੋਈ ਹੈ ਜੋ ਸ਼ਰਧਾਲੂਆਂ ਨੂੰ ਦਿਆਲੁਤਾ ਅਤੇ ਲਗਨ ਨਾਲ ਮਾਰਗਦਰਸ਼ਨ ਕਰ ਰਹੇ ਹਨ।

https://static.pib.gov.in/WriteReadData/userfiles/image/image022TH49.jpg

ਸੰਗਮ ਦੀ ਯਾਤਰਾ ਦਰਅਸਲ ਬਹੁਤ ਸਾਰੇ ਲੋਕਾਂ ਲਈ  ਇਸ ਤਿਉਹਾਰ ਤੋਂ ਬਹੁਤ ਪਹਿਲਾਂ ਹੀ  ਸ਼ੁਰੂ ਹੋ ਗਈ ਸੀ। ਨੌਜਵਾਨ ਅਤੇ ਬੁੱਢੇ ਸ਼ਰਧਾਲੂ ਆਪਣੇ ਸਿਰਾਂ 'ਤੇ ਗਠੜੀਆਂ ਲੈ ਕੇ ਮੀਲਾਂ ਪੈਦਲ ਚੱਲ ਕੇ ਉੱਥੇ ਪਹੁੰਚੇ ਜੋ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦਾ ਹੈ। ਕੁਝ ਲੋਕਾਂ ਨੇ ਰਾਤ ਦੇ ਸਮੇਂ ਹੀ ਤਾਰਿਆਂ ਨਾਲ ਜਗਮਗਾਉਂਦੇ ਅਸਮਾਨ ਹੇਠ  ਠੰਡੇ ਪਾਣੀ ਦੀ ਪਰਵਾਹ ਨਾ ਕਰਦੇ ਹੋਏ ਪਵਿੱਤਰ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ-ਜਿਵੇਂ ਸੂਰਜ ਅਸਮਾਨ ‘ਤੇ ਚੜ੍ਹਦਾ ਗਿਆ, ਨਾਗਵਾਸੁਕੀ ਮੰਦਿਰ ਅਤੇ ਸੰਗਮ ਖੇਤਰ ਭਗਤੀ ਦੇ ਵਿਸ਼ਾਲ ਕੇਂਦਰ ਬਿੰਦੂ ਬਣ ਗਏ। ਬਜ਼ੁਰਗ ਭਗਤ, ਮਹਿਲਾਵਾਂ ਅਤੇ ਨੌਜਵਾਨ ਪ੍ਰਾਰਥਨਾ ਅਤੇ ਪਵਿੱਤਰ ਅਨੁਸ਼ਠਾਨਾਂ ਵਿੱਚ ਹਿੱਸਾ ਲੈਣ ਲਈ ਉੱਥੇ ਇਕੱਠੇ ਗਏ।

https://static.pib.gov.in/WriteReadData/userfiles/image/image023UT9U.jpg

ਮਹਾ ਕੁੰਭ ​​ਭਾਰਤੀ ਵਿਰਾਸਤ ਅਤੇ ਅਧਿਆਤਮਿਕਤਾ ਦਾ ਪ੍ਰਤੀਬਿੰਬ ਹੈ। ਮਕਰ ਸੰਕ੍ਰਾਂਤੀ 'ਤੇ ਅੰਮ੍ਰਿਤ ਇਸ਼ਨਾਨ ਨੂੰ ਜੀਵਨ ਵਿੱਚ ਅਸ਼ੀਰਵਾਦ ਅਤੇ ਸਕਾਰਾਤਮਕਤਾ ਲਿਆਉਣ ਦਾ ਉਪਾਅ ਮੰਨਿਆ ਜਾਂਦਾ ਹੈ। ਭਗਤਾਂ ਦਾ ਮੰਨਣਾ ਹੈ ਕਿ ਸੰਗਮ ਦੇ ਪਵਿੱਤਰ ਜਲ ਵਿੱਚ ਡੁਬਕੀ ਲਗਾਉਣ ਨਾਲ ਪਾਪ ਧੋਤੇ ਜਾਂਦੇ ਹਨ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਦੌਰਾਨ ਦਿਨ ਢਲਣ ਦੇ ਬਾਅਦ ਵੀ ਸੰਗਮ ਕਿਨਾਰੇ 'ਤੇ ਵੱਖ-ਵੱਖ ਗਤੀਵਿਧੀਆਂ ਜਾਰੀ ਰਹੀਆਂ। ਸ਼ਰਧਾਲੂਆਂ ਨੇ ਦੀਵੇ ਜਗਾ ਕੇ  ਉਨ੍ਹਾਂ ਨੂੰ ਪਾਣੀ ਦੀ ਧਾਰਾ ਵਿੱਚ ਪ੍ਰਵਾਹਿਤ ਕੀਤਾ। ਦੀਵਿਆਂ ਦੀਆਂ ਟਿਮਟਿਮਾਉਂਦੀਆਂ ਲਾਟਾਂ ਉਮੀਦ ਦਾ ਪ੍ਰਤੀਕ ਅਤੇ ਪ੍ਰਾਰਥਨਾਵਾਂ ਜਿਵੇਂ ਪ੍ਰਮਾਤਮਾ ਤੱਕ ਪਹੁੰਚ ਰਹੀਆਂ ਹੋਣ। ਗੰਗਾ, ਯਮੁਨਾ ਅਤੇ ਸਰਸਵਤੀ ਦਾ ਸੰਗਮ ਸੰਧਿਆ ਵਿੱਚ ਚਮਕਦਾ ਹੋਇਆ ਦਿਖਿਆ, ਅਜਿਹਾ ਲੱਗ ਰਿਹਾ ਸੀ ਜਿਵੇਂ ਸਵਰਗ ਧਰਤੀ ਨੂੰ ਛੂਹ ਰਿਹਾ ਹੋਵੇ। ਪ੍ਰਯਾਗਰਾਜ ਪਹੁੰਚ ਕੇ ਮਹਾਕੁੰਭ 2025 ਵਿੱਚ ਮਕਰ ਸੰਕ੍ਰਾਂਤੀ ਦੇ ਸਾਕਸ਼ੀ ਬਣਨ ਵਾਲਿਆਂ ਲਈ ਇਹ ਸਿਰਫ਼ ਇੱਕ ਘਟਨਾ ਮਾਤਰ ਨਹੀਂ, ਬਲਕਿ ਜਿਉਣ, ਮਹਿਸੂਸ ਕਰਨ ਅਤੇ ਉਸ ਨੂੰ ਆਤਮਾ ਦੇ ਅੰਦਰ ਸਮੇਟਣ ਦਾ ਅਨੁਭਵ ਸੀ। ਇਹ ਸਮੇਂ ਦਾ ਉਹ ਪਲ ਰਿਹਾ ਜਿਸ ਨੇ ਸੰਸਾਰਕ ਅਤੇ ਬ੍ਰਹਮ ਦਰਮਿਆਨ (ਭੇਦ)ਫਰਕ ਨੂੰ ਮਿਟਾ ਦਿੱਤਾ।

ਇੱਕ ਸੰਤ ਦੇ ਸ਼ਬਦਾਂ ਵਿੱਚ ਕਿਹਾ ਜਾਵੇਂ ਤਾਂ- ਮਹਾ ਕੁੰਭ ​​ਸਿਰਫ਼ ਇੱਕ ਤਿਉਹਾਰ ਨਹੀਂ , ਇਹ ਸਦੀਵੀ ਤੋਂ ਸਾਡੇ ਸਬੰਧ ਦੀ ਯਾਦ ਕਰਵਾਉਂਦਾ ਹੈ। ਇਹ ਉਹ ਥਾਂ ਹੈ ਜਿੱਥੇ ਮਨੁੱਖਤਾ ਦੇ ਅਣਗਿਣਤ ਧਾਗੇ ਬ੍ਰਹਮਤਾ ਅਤੇ ਏਕਤਾ ਦੇ ਤਾਣੇ-ਬਾਣੇ ਨੂੰ ਬੁਣਨ ਲਈ ਇਕੱਠੇ ਮਿਲ ਜਾਂਦੇ ਹਨ।”

 

ਸੰਦਰਭ:

 

Department of Information & Public Relations (DPIR), Government of Uttar Pradesh

https://x.com/myogiadityanath/status/1879136547015962892?t=_aa-G1RJWaVKe7tUdOhi6A&s=08

https://x.com/MahaKumbh_2025/status/1879047867521999200

https://x.com/MahaKumbh_2025

Click here to download PDF

******

ਸੰਤੋਸ਼ ਕੁਮਾਰ/ ਬਿਨੋਏ ਕੁਮਾਰ ਸੀਵੀ/ਰਿਸ਼ਿਤਾ ਅਗਰਵਾਲ


(Release ID: 2093126) Visitor Counter : 5