ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਗਲੋਬਲ ਪਲੈਟਫਾਰਮ 'ਤੇ ਸਿਖਰ 'ਤੇ ਰਹਿੰਦੇ ਹੋਏ ਆਪਣੀ ਵਿਰਾਸਤ ਨੂੰ ਬਣਾਏ ਰੱਖਣਾ FTII ਦਾ ਆਦਰਸ਼ ਵਾਕ ਹੋਣਾ ਚਾਹੀਦਾ ਹੈ: ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ FTII ਦੇ ਸਿਨੇਮਾ ਥੀਏਟਰ-ਕਮ-ਔਡੀਟੋਰੀਅਮ ਦਾ ਉਦਘਾਟਨ ਕੀਤਾ
Posted On:
11 JAN 2025 6:49PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਪੁਣੇ ਵਿੱਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ ਦੇ ਔਡੀਟੋਰੀਅਮ ਦਾ ਉਦਘਾਟਨ ਕੀਤਾ। ਸ਼੍ਰੀ ਵੈਸ਼ਣਵ ਨੇ ਪਹਿਲੀ ਵਾਰ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ ਦਾ ਦੌਰਾ ਕੀਤਾ, ਜੋ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਇੱਕ ਸੋਸਾਇਟੀ ਵਜੋਂ ਰਜਿਸਟਰਡ ਇੱਕ ਖੁਦਮੁਖਤਿਆਰ ਸੋਸਾਇਟੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਸ਼੍ਰੀ ਵੈਸ਼ਣਵ ਨੇ ਵਿਦਿਆਰਥੀਆਂ ਨਾਲ ਮਿਲ ਕੇ ਰਿਬਨ ਕੱਟਿਆ ਅਤੇ ਦੀਪ ਵੀ ਜਗਾਇਆ।
ਉਦਘਾਟਨ ਤੋਂ ਬਾਅਦ ਖੁੱਲ੍ਹੇ ਮੰਚ 'ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ, ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ FTII ਨੂੰ ਗਲੋਬਲ ਪਲੈਟਫਾਰਮ 'ਤੇ ਲਿਜਾਉਣਾ ਹੈ। ਇਸ ਮੌਕੇ 'ਤੇ ਬੋਲਦਿਆਂ, ਸ਼੍ਰੀ ਵੈਸ਼ਣਵ ਨੇ ਕਿਹਾ, "ਸਾਡੀ ਪਰੰਪਰਾ ਅਤੇ ਵਿਰਾਸਤ ਭਵਿੱਖ ਦੀ ਉੱਤਕ੍ਰਿਸ਼ਟਤਾ ਵੱਲ ਸਾਡੀ ਯਾਤਰਾ ਸ਼ੁਰੂ ਕਰਨ ਲਈ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰਦੇ ਹਨ।" ਸ਼੍ਰੀ ਵੈਸ਼ਣਵ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵੱਖ-ਵੱਖ ਸੁਆਲਾਂ ਦੇ ਤਸੱਲੀਬਖਸ਼ ਜੁਆਬ ਦਿੱਤੇ ਅਤੇ ਪ੍ਰਸਤਾਵਿਤ ਡੀਮਡ ਯੂਨੀਵਰਸਿਟੀ ਦੇ ਦਰਜੇ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ।
ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਦੇਸ਼ ਵਿੱਚ ਸਿਨੇਮਾ ਸਿੱਖਿਆ ਬਾਰੇ ਆਪਣੇ ਦ੍ਰਿਸ਼ਟੀਕੋਣ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਲਈ ਕਰੀਅਰ ਦੇ ਮੌਕਿਆਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਉਦਯੋਗਾਂ ਨਾਲ ਵੱਧ ਤੋਂ ਵੱਧ ਜੋੜਨ 'ਤੇ ਜ਼ੋਰ ਦਿੱਤਾ। ਸ਼੍ਰੀ ਵੈਸ਼ਣਵ ਨੇ ਗਤੀ ਸ਼ਕਤੀ ਯੂਨੀਵਰਸਿਟੀ ਦੀ ਉਦਾਹਰਣ ਦਿੱਤੀ, ਜੋ ਕਿ ਬਹੁਤ ਘੱਟ ਸਮੇਂ ਵਿੱਚ ਵਿਸ਼ਵ ਪੱਧਰ 'ਤੇ ਇੱਕ ਮੋਹਰੀ ਟੈਲੇਂਟ ਪ੍ਰੋਰਵਾਈਡਰ ਬਣ ਗਈ ਹੈ।
ਸ਼੍ਰੀ ਵੈਸ਼ਣਵ ਨੇ ਇਹ ਵੀ ਕਿਹਾ ਕਿ ਇਹ ਨਵਾਂ ਔਡੀਟੋਰੀਅਮ ਨਾ ਸਿਰਫ FTII ਦੇ ਸਿੱਖਿਆ ਸ਼ਾਸਤਰ ਲਈ ਇੱਕ ਵਡਮੁੱਲੀ ਸੰਪਤੀ ਹੈ, ਬਲਕਿ ਇਹ ਪੁਣੇ ਦੇ ਸਮ੍ਰਿੱਧ ਸੱਭਿਆਚਾਰਕ ਦ੍ਰਿਸ਼ ਵਿੱਚ ਵੀ ਵਾਧਾ ਕਰੇਗਾ।
ਸਿਨੇਮਾ ਪ੍ਰੋਜੈਕਟਰ, ਮੰਚ ਪ੍ਰਦਰਸ਼ਨ ਲਈ ਪੀਏ ਸਿਸਟਮ ਅਤੇ ਅਤਿ-ਆਧੁਨਿਕ ਡੌਲਬੀ ਐਟਮੌਸ ਸਰਾਊਂਡ ਸਾਊਂਡ ਸਿਸਟਮ ਜਿਹੀਆਂ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਔਡੀਟੋਰੀਅਮ ਵਿੱਚ 586 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਔਡੀਟੋਰੀਅਮ ਦੀਆਂ ਸਭ ਤੋਂ ਵਿਲੱਖਣ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਇਸ ਦੀ ਨਵੀਨਤਮ, ਹੋਰੀਜੈਂਟਲ ਮੂਵੇਬਲ ਸਕ੍ਰੀਨ ਹੈ, ਜੋ ਕਿ 50 ਫੁੱਟ ਚੌੜੀ ਅਤੇ 20 ਫੁੱਟ ਉੱਚੀ ਹੈ। ਇਸ ਅਤਿ-ਆਧੁਨਿਕ ਸਕ੍ਰੀਨ ਨੂੰ ਰਿਮੋਟ ਕੰਟਰੋਲ ਦਾ ਉਪਯੋਗ ਕਰਕੇ ਅਸਾਨੀ ਨਾਲ ਐਡਜਸਟ ਕੀਤਾ ਜਾ ਸਕਦਾ ਹੈ, ਜਿਸ ਨਾਲ ਔਡੀਟੋਰੀਅਮ ਨੂੰ ਅਸਾਨੀ ਨਾਲ ਸਿਨੇਮਾ ਥੀਏਟਰ ਵਿੱਚ ਬਦਲਿਆ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਆਪਣੀ ਕਿਸਮ ਦੀ ਪਹਿਲੀ, ਇੱਕ ਮੋਹਰੀ ਵਿਸ਼ੇਸ਼ਤਾ ਹੈ, ਜੋ ਔਡੀਟੋਰੀਅਮ ਡਿਜ਼ਾਈਨ ਫਾਰ ਵਿਰਸੇਟਿਲਿਟੀ ਐਂਡ ਫਲੈਕਸੀਬਿਲਿਟੀ ਦੇ ਸੰਦਰਭ ਵਿੱਚ ਨਵੇਂ ਮਿਆਰ ਸਥਾਪਿਤ ਕਰਦੀ ਹੈ। FTII ਨੇ ਪਹਿਲਾਂ ਹੀ ਇਸ ਸਹੂਲਤ ਲਈ ਪੇਟੈਂਟ ਲਈ ਅਰਜ਼ੀ ਦਾਇਰ ਕਰ ਦਿੱਤੀ ਹੈ।
ਪ੍ਰੋਗਰਾਮ ਦੇ ਤਹਿਤ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸੰਸਥਾਨ ਦੀਆਂ ਵੱਖ-ਵੱਖ ਸਹੂਲਤਾਂ ਦਾ ਦੌਰਾ ਕੀਤਾ ਅਤੇ ਫੈਕਲਟੀ ਨਾਲ ਗੱਲਬਾਤ ਵੀ ਕੀਤੀ। ਸ਼੍ਰੀ ਵੈਸ਼ਣਵ ਨੇ ਰਚਨਾਤਮਕ ਅਰਥਵਿਵਸਥਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ, "ਐੱਫਟੀਆਈਆਈ ਦੀ ਟੈਲੇਂਟ ਅਤੇ ਈਕੋਸਿਸਟਮ ਦੀ ਮਦਦ ਨਾਲ, ਅਸੀਂ ਇਸ ਖੇਤਰ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਾਂਗੇ।"
*****************
ਪੀਆਈਬੀ ਮੁੰਬਈ/ਐੱਸਆਰ/ਐੱਸਸੀ/ਐੱਸਪੀ/ਡੀਆਰ
(Release ID: 2092228)
Visitor Counter : 14