ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 13 ਜਨਵਰੀ ਨੂੰ ਜੰਮੂ –ਕਸ਼ਮੀਰ ਦਾ ਦੌਰਾ ਕਰਨਗੇ ਅਤੇ ਸੋਨਮਰਗ ਟਨਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ


ਸੋਨਮਰਗ ਟਨਲ ਲੇਹ ਦੇ ਰਸਤੇ ਵਿੱਚ ਸ੍ਰੀਨਗਰ ਅਤੇ ਸੋਨਮਰਗ ਦਰਮਿਆਨ ਹਰ ਮੌਸਮ ਵਿੱਚ ਕਨੈਕਟੀਵਿਟੀ ਪ੍ਰਦਾਨ ਕਰੇਗੀ

ਪ੍ਰੋਜੈਕਟ ਰਣਨੀਤਕ ਤੌਰ ‘ਤੇ ਮਹੱਤਵਪੂਰਨ ਲੱਦਾਖ ਖੇਤਰ ਵਿੱਚ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਸੁਨਿਸ਼ਚਿਤ ਕਰੇਗੀ

ਪ੍ਰੋਜੈਕਟ ਨਾਲ ਡਿਫੈਂਸ ਲੌਜਿਸਟਿਕਸ ਵਧੇਗੀ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਆਰਥਿਕ ਵਿਕਾਸ ਅਤੇ ਸਮਾਜਿਕ-ਸੱਭਿਆਚਾਰਕ ਏਕੀਕਰਣ ਨੂੰ ਹੁਲਾਰਾ ਮਿਲੇਗਾ

ਸੋਨਮਰਗ ਨੂੰ ਪੂਰਾ ਸਾਲ ਘੁੰਮਣ ਲਾਇਕ ਸਥਾਨ ਵਿੱਚ ਬਦਲਣ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ

Posted On: 11 JAN 2025 5:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਜਨਵਰੀ ਨੂੰ ਜੰਮੂ –ਕਸ਼ਮੀਰ ਦੇ ਸੋਨਮਰਗ ਦਾ ਦੌਰਾ ਕਰਨਗੇ ਕਰਨਗੇ। ਲਗਭਗ 11:45 ਵਜੇ, ਉਹ ਸੋਨਮਰਗ ਟਨਲ ਦਾ ਦੌਰਾ ਕਰਨਗੇ ਅਤੇ ਉਸ ਤੋਂ ਬਾਅਦ ਇਸ ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ ਹੋਏ ਇਕੱਠ ਨੂੰ ਉਹ ਸੰਬੋਧਨ ਵੀ ਕਰਨਗੇ।

ਲਗਭਗ 12 ਕਿਲੋਮੀਟਰ ਲੰਬੇ ਸੋਨਮਰਗ ਟਨਲ ਪ੍ਰੋਜੈਕਟ ਦਾ ਨਿਰਮਾਣ 2700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਸੋਨਮਰਗ ਮੇਨ ਟਨਲ, ਇੱਕ ਨਿਕਾਸ ਟਨਲ ਅਤੇ ਪਹੁੰਚ ਮਾਰਗ ਸ਼ਾਮਲ ਹਨ। ਸਮੁੰਦਰ ਤਲ ਤੋਂ 8650 ਫੁੱਟ ਦੀ ਉਚਾਈ ‘ਤੇ ਸਥਿਤ, ਇਹ ਲੈਂਡ ਸਲਾਈਡ ਅਤੇ ਬਰਫ ਦੀਆਂ ਸੜਕਾਂ (avalanche routes) ਨੂੰ ਬਾਈਪਾਸ ਕਰਦੇ ਹੋਏ ਲੇਹ ਜਾਣ ਵਾਲੇ ਰਸਤੇ ਵਿੱਚ ਸ੍ਰੀਨਗਰ ਅਤੇ ਸੋਨਮਰਗ ਦਰਮਿਆਨ ਹਰੇਕ ਮੌਸਮ ਵਿੱਚ ਕਨੈਕਟੀਵਿਟੀ ਵਧਾਏਗੀ ਅਤੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਲੱਦਾਖ ਖੇਤਰ ਵਿੱਚ ਸੁਰੱਖਿਅਤ ਅਤੇ ਨਿਰਵਿਘਨ ਪਹੁੰਚ ਸੁਨਿਸ਼ਚਿਤ ਕਰੇਗੀ। ਇਹ ਸੋਨਮਰਗ ਨੂੰ ਪੂਰਾ ਸਾਲ ਘੁੰਮਣ ਲਾਇਕ ਜਗ੍ਹਾ ਵਿੱਚ ਬਦਲ ਕੇ ਟੂਰਿਜ਼ਮ, ਐਡਵੈਂਚਰ ਸਪੋਰਟਸ ਅਤੇ ਸਥਾਨਕ ਆਜੀਵਿਕਾ ਨੂੰ ਵੀ ਹੁਲਾਰਾ ਦੇਵੇਗੀ।

2028 ਤੱਕ ਪੂਰਾ  ਹੋਣ ਲਈ ਨਿਰਧਾਰਿਤ ਜ਼ੋਜਿਲਾ ਟਨਲ ਦੇ ਨਾਲ, ਇਹ ਮਾਰਗ ਦੀ ਲੰਬਾਈ ਨੂੰ 49 ਕਿਲੋਮੀਟਰ ਤੋਂ ਘਟਾ ਕੇ 43 ਕਿਲੋਮੀਟਰ ਕਰ ਦੇਵੇਗਾ ਅਤੇ ਵਾਹਨਾਂ ਦੀ ਗਤੀ ਨੂੰ 30 ਕਿਲੋਮੀਟਰ /ਪ੍ਰਤੀ ਘੰਟਾ ਤੋਂ ਵਧਾ ਕੇ 70 ਕਿਲੋਮੀਟਰ/ਪ੍ਰਤੀ ਘੰਟਾ ਕਰ ਦੇਵੇਗੀ, ਜਿਸ ਨਾਲ ਸ੍ਰੀਨਗਰ ਘਾਟੀ ਅਤੇ ਲੱਦਾਖ ਦਰਮਿਆਨ ਐੱਨਐੱਚ-1 ‘ਤੇ ਨਿਰਵਿਘਨ ਕਨੈਕਟੀਵਿਟੀ ਸੁਨਿਸ਼ਚਿਤ ਹੋਵੇਗੀ। ਵਧੀ ਹੋਈ ਕਨੈਕਟੀਵਿਟੀ ਨਾਲ ਡਿਫੈਂਸ ਲੌਜਿਸਟਿਕਸ ਵਧੇਗੀ, ਜੰਮੂ ਅਤੇ ਕਸ਼ਮੀਰ ਤੇ ਲੱਦਾਖ ਵਿੱਚ ਆਰਥਿਕ ਵਿਕਾਸ ਅਤੇ ਸਮਾਜਿਕ-ਸੱਭਿਆਚਾਰਕ ਏਕੀਕਰਣ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨਿਰਮਾਣ ਦੀ ਇੰਜੀਨੀਅਰਿੰਗ ਕੁਸ਼ਲਤਾ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਵਰਕਰਾਂ ਨਾਲ ਵੀ ਮਿਲਣਗੇ ਜਿਨ੍ਹਾਂ ਨੇ ਸਭ ਤੋਂ ਮੁਸ਼ਕਲ ਹਾਲਤਾਂ ਵਿੱਚ ਸਾਵਧਾਨੀਪੂਰਵਕ ਕੰਮ ਕੀਤਾ ਹੈ। 

**********

 

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2092189) Visitor Counter : 12