ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ.ਨੱਡਾ ਨੇ ਅਸਾਮ ਵਿੱਚ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਲਈ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਚੱਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ


ਸ਼੍ਰੀ ਨੱਡਾ ਨੇ ਅਸਾਮ ਦੇ ਤੇਜ਼ਪੁਰ ਵਿੱਚ ਐੱਲਜੀਬੀ ਰਿਜ਼ਨਲ ਇੰਸਟੀਟਿਊਟ ਆਫ਼ ਮੈਂਟਲ ਹੈਲਥ ਵਿੱਚ ਨਵੀਂ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ

ਇੰਸਟੀਟਿਊਟ ਵਿਖੇ ਬੋਰਡ ਆਫ਼ ਗਵਰਨਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਸ਼੍ਰੀ ਜੇ.ਪੀ. ਨੱਡਾ ਨੇ ਪੀਐੱਮ-ਏਬੀਐੱਚਆਈਐੱਮ ਤਹਿਤ 23.75 ਕਰੋੜ ਰੁਪਏ ਦੀ ਵਿੱਤੀ ਮਦਦ ਨਾਲ ਅਸਾਮ ਦੇ ਦਾਰੰਗ ਜ਼ਿਲ੍ਹੇ ਦੇ ਮੰਗਲਦਾਈ ਜ਼ਿਲ੍ਹਾ ਸਿਵਿਲ ਹਸਪਤਾਲ ਵਿੱਚ ਬਣਾਏ ਜਾਣ ਵਾਲੇ 50 ਬਿਸਤਰਿਆਂ ਵਾਲੇ ਅਤਿਆਧੁਨਿਕ ਕ੍ਰਿਟੀਕਲ ਕੇਅਰ ਬਲਾਕ ਦਾ ਨੀਂਹ ਪੱਥਰ ਰੱਖਿਆ

ਏਮਸ ਗੁਵਾਹਾਟੀ ਵਿੱਖੇ ਕੰਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ

Posted On: 08 JAN 2025 6:05PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਅਸਾਮ ਵਿੱਚ ਕਈ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਵਿੱਚ ਪ੍ਰਸਿੱਧ ਗੋਪੀਨਾਥ ਬਾਰਦੋਲੋਈ ਰਿਜ਼ਨਲ ਇੰਸਟੀਟਿਊਟ ਆਫ਼ ਮੈਂਟਲ ਹੈਲਥ (ਐੱਲਜੀਬੀਆਰਆਈਐੱਮਐੱਚ), ਮੰਗਲਦਾਈ ਜ਼ਿਲ੍ਹਾ ਸਿਵਿਲ ਹਸਪਤਾਲ ਅਤੇ ਏਮਸ ਗੁਵਾਹਾਟੀ ਸ਼ਾਮਲ ਹਨ। ਕੇਂਦਰੀ ਮੰਤਰੀ ਨੇ ਖੇਤਰ ਦੇ ਲੋਕਾਂ ਲਈ ਮੈਡੀਕਲ ਸੇਵਾਵਾਂ ਵਧਾਉਣ ਦੇ ਉਦੇਸ਼ ਨਾਲ ਚੱਲ ਰਹੇ ਸਿਹਤ ਸੇਵਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। 

ਤੇਜ਼ਪੁਰ ਸਥਿਤ ਐੱਲਜੀਬੀਆਰਆਈਐੱਮਐੱਚ ਦੇ ਆਪਣੇ ਦੌਰੇ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਇੰਸਟੀਟਿਊਟ ਦੀ ਨਵੀਂ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਕੇਂਦਰ ਦਾ ਉਦਘਾਟਨ ਕੀਤਾ। ਇੰਸਟੀਟਿਊਟ ਦੇ ਜ਼ਿਕਰਯੋਗ ਵਿਕਾਸ ‘ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਸ਼੍ਰੀ ਨੱਡਾ ਨੇ ਉੱਤਰ-ਪੂਰਬ ਅਤੇ ਪੂਰੇ ਦੇਸ਼ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਹੋਰ ਵਧ ਸੁਪਰ ਸਪੈਸ਼ਲਿਟੀ ਵਿਭਾਗ ਸ਼ੁਰੂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਸ਼੍ਰੀ ਨੱਡਾ ਐੱਲਜੀਬੀਆਰਆਈਐੱਮਐੱਚ ਦੇ ਬੋਰਡ ਆਫ਼ ਗਵਰਨਸ ਦੀ ਮੀਟਿੰਗ ਵਿੱਚ ਵੀ ਸ਼ਾਮਲ ਹੋਏ। ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਅਸਾਮ ਦੇ ਮੁੱਖ ਮੰਤਰੀ ਡਾ. ਹਿੰਮਤ ਬਿਸਵਾ ਸਰਮਾ (Dr. Himanta Biswa Sarma) ਅਤੇ ਅਸਾਮ ਦੇ ਸਿਹਤ ਮੰਤਰੀ ਸ਼੍ਰੀ ਅਸ਼ੋਕ ਸਿੰਘਲ ਵੀ ਸਨ। 

 

ਅੱਜ ਆਪਣੇ ਦੌਰੇ ਦੌਰਾਨ ਸ਼੍ਰੀ ਨੱਡਾ ਨੇ ਦਾਰੰਗ ਜ਼ਿਲ੍ਹੇ ਦੇ ਮੰਗਲਦਾਈ ਜ਼ਿਲ੍ਹਾ ਸਿਵਿਲ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਵਿੱਚ ਅਤਿਆਧੁਨਿਕ 50 ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਬਲਾਕ (ਸੀਸੀਬੀ) ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਅਭਿਆਨ ਦੇ ਤਹਿਤ 23.75 ਕਰੋੜ ਰੁਪਏ ਦੀ ਵਿੱਤੀ ਮਦਦ ਨਾਲ ਬਣਨ ਵਾਲੇ ਇਸ ਹਸਪਤਾਲ ਤੋਂ ਅਤਿਆਧੁਨਿਕ ਕ੍ਰਿਟੀਕਲ ਕੇਅਰ ਬਲਾਕ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਅਸਾਮ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਮਦਦ ਮਿਲੇਗੀ। 

ਦਾਰੰਗ ਦੌਰੇ ਦੌਰਾਨ ਸ਼੍ਰੀ ਨੱਡਾ ਨੇ ਕੈਂਸਰ ਹਸਪਤਾਲ ਵਿੱਚ ਇਲਾਜ ਸੁਵਿਧਾਵਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਟਾਟਾ ਟਰੱਸਟ ਦੇ ਤਹਿਤ ਚੱਲ ਰਹੇ ਕੈਂਸਰ ਕੇਅਰ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ, "ਪਹਿਲਾਂ ਲੋਕਾਂ ਨੂੰ ਕੈਂਸਰ ਦੇ ਇਲਾਜ ਲਈ ਵਿਦੇਸ਼ ਜਾਣਾ ਪੈਂਦਾ ਸੀ, ਪਰ ਹੁਣ ਦਾਰੰਗ ਦੇ ਲੋਕ ਘਰ ਬੈਠੇ ਹੀ ਇਲਾਜ ਕਰਵਾ ਸਕਣਗੇ।"

ਇਸ ਦੌਰੇ ਦੌਰਾਨ ਅਸਾਮ ਦੇ ਸਿਹਤ ਮੰਤਰੀ ਸ਼੍ਰੀ ਅਸ਼ੋਕ ਸਿੰਘਲ, ਅਸਾਮ ਦੇ ਸਿੱਖਿਆ ਮੰਤਰੀ ਸ਼੍ਰੀ ਕੇਸ਼ਵ ਮਹੰਤ, ਅਸਾਮ ਦੇ ਬਿਜਲੀ, ਹੁਨਰ ਵਿਕਾਸ ਅਤੇ ਮੈਡੀਕਲ ਸਿੱਖਿਆ ਮੰਤਰੀ ਸ਼੍ਰੀ ਪ੍ਰਸੰਤਾ ਫੁਕਨ(Shri Prasanta Phukan) ਅਤੇ ਸਾਂਸਦ ਸ਼੍ਰੀ ਦਿਲੀਪ ਸੈਕੀਆ ਵੀ ਮੌਜੂਦ ਸਨ।

ਆਪਣੇ ਦੌਰੇ ਦੀ ਸਮਾਪਤੀ ‘ਤੇ, ਸ਼੍ਰੀ ਨੱਡਾ ਨੇ ਮੁੱਖ ਮੰਤਰੀ ਡਾ. ਹਿੰਮਤ ਬਿਸਵਾ ਸਰਮਾ ਦੇ ਨਾਲ ਏਮਸ,ਗੁਵਾਹਾਟੀ ਦਾ ਦੌਰਾ ਕੀਤਾ ਅਤੇ ਇੰਸਟੀਟਿਊਟ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਸ਼੍ਰੀ ਨੱਡਾ ਨੇ ਏਮਸ,ਗੁਵਾਹਾਟੀ ਦੇ ਕੈਂਪਸ ਵਿੱਚ ਪੌਦੇ ਲਗਾਏ। ਇਸ ਦੌਰਾਨ, ਉਨ੍ਹਾਂ ਦੇ ਨਾਲ ਏਮਜ਼, ਗੁਵਾਹਾਟੀ ਦੇ ਕਾਰਜਕਾਰੀ ਡਾਇਰੈਕਟਰ ਡਾ. ਅਸ਼ੋਕ ਪੁਰਾਣਿਕ ਅਤੇ ਇੰਸਟੀਟਿਊਟ ਦੇ ਸੀਨੀਅਰ ਮੈਂਬਰ ਵੀ ਮੌਜੂਦ ਰਹੇ।

ਕੇਂਦਰੀ ਸਿਹਤ ਮੰਤਰੀ ਦੇ ਅਸਾਮ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ, ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ, ਸ਼੍ਰੀ ਜੈਦੀਪ ਕੁਮਾਰ ਮਿਸ਼ਰਾ, ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ, ਸ਼੍ਰੀਮਤੀ ਐੱਲ.ਐੱਸ. ਚਾਂਗਸਨ ਅਤੇ ਰਾਜ ਸਰਕਾਰ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

***

ਐੱਮਵੀ

HFW/HFM Assam Visit/8th January 2025/1


(Release ID: 2091768) Visitor Counter : 19