ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਕੁਝ ਹਫਤਿਆਂ ਵਿੱਚ ਚੀਨ ਵਿੱਚ ਸਾਹ ਸਬੰਧੀ ਬਿਮਾਰੀਆਂ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੰਯੁਕਤ ਨਿਗਰਾਨੀ ਸਮੂਹ ਦੀ ਬੈਠਕ ਬੁਲਾਈ
ਕੇਂਦਰੀ ਸਿਹਤ ਮੰਤਰਾਲਾ ਸਾਰੇ ਉਪਲਬਧ ਚੈਨਲਾਂ ਦੇ ਮਾਧਿਅਮ ਰਾਹੀਂ ਚੀਨ ਦੀ ਸਥਿਤੀ ‘ਤੇ ਨਜਰ ਰੱਖ ਰਿਹਾ ਹੈ ਅਤੇ ਡਬਲਿਊਐੱਚਓ-WHO ਨੂੰ ਸਮੇਂ ‘ਤੇ ਤਾਜ਼ਾ ਸਥਿਤੀ ਸਾਂਝੀ ਕਰਨ ਦੀ ਬੇਨਤੀ ਕੀਤੀ ਗਈ ਹੈ
ਭਾਰਤ ਸਾਹ ਸਬੰਧੀ ਬਿਮਾਰੀਆਂ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾ ਤਿਆਰ ਹੈ, ਨਿਗਰਾਨੀ ਵਿੱਚ ਕੋਈ ਅਸਾਧਾਰਣ ਵਾਧਾ ਨਹੀਂ ਦਿਖਾਈ ਦਿੱਤਾ
Posted On:
04 JAN 2025 8:18PM by PIB Chandigarh
ਪਰਿਵਾਰ ਭਲਾਈ ਮੰਤਰਾਲੇ ਦੇ ਡੀਜੀਐੱਚਐੱਸ-DGHS ਦੀ ਪ੍ਰਧਾਨਗੀ ਵਿੱਚ ਪਿਛਲੇ ਕੁੱਝ ਹਫਤਿਆਂ ਵਿੱਚ ਚੀਨ ਵਿੱਚ ਸਾਹ ਸਬੰਧੀ ਬਿਮਾਰੀਆਂ ਦੇ ਵਧਦੇ ਮਾਮਲਿਆਂ ਦੀ ਰਿਪੋਰਟ ਦੇ ਮੱਦੇਨਜ਼ਰ ਸਿਹਤ ਅਤੇ ਸੰਯੁਕਤ ਨਿਗਰਾਨੀ ਸਮੂਹ (ਜੇਐੱਮਜੀ-JMG) ਦੀ ਅੱਜ ਬੈਠਕ ਹੋਈ। ਬੈਠਕ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ-WHO), ਆਪਦਾ ਪ੍ਰਬੰਧਨ (ਡੀਐੱਮ-DM) ਸੇਲ, ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਾਰਾਮ (ਆਈਡੀਐਸਪੀ-IDSP), ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨਐੱਸਡੀਸੀ-NSDC), ਭਾਰਤੀ ਸਿਹਤ ਖੋਜ ਪਰਿਸ਼ਦ (ਆਈਸੀਐੱਮਆਰ-ISMR), ਐਮਰਜੈਂਸੀ ਸਿਹਤ ਰਾਹਤ (ਈਐੱਮਆਰ-IMR) ਵਾਰਡ ਅਤੇ ਆਲ ਇੰਡੀਆ ਇੰਸੀਟੀਟਿਊਟ ਆਫ ਮੈਡੀਕਲ ਸਾਇੰਸਿਜ਼, ਦਿੱਲੀ ਸਹਿਤ ਹਸਪਤਾਲਾਂ ਦੇ ਮਾਹਿਰਾਂ ਨੇ ਹਿੱਸਾ ਲਿਆ।
ਵਿਸਤ੍ਰਿਤ ਚਰਚਾ ਦੇ ਬਾਅਦ ਅਤੇ ਵਰਤਮਾਨ ਵਿੱਚ ਉਪਲਬਧ ਜਾਣਕਾਰੀ ਦੇ ਅਧਾਰ ‘ਤੇ ਨਿਮਨਲਿਖਤ ਬਿੰਦੂਆਂ ‘ਤੇ ਸਹਿਮਤੀ ਬਣੀ:
-
ਚੀਨ ਵਿੱਚ ਫਲੂ ਦੇ ਮੌਸਮ ਨੂੰ ਦੇਖਦੇ ਹੋਏ ਸਥਿਤੀ ਅਸਾਧਾਰਨ ਨਹੀਂ ਹੈ। ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਮੌਜੂਦਾ ਵਾਧੇ ਦਾ ਕਾਰਨ ਇਨਫਲੂਐਂਜਾ ਵਾਇਰਸ (Influenza virus), ਆਰਐੱਸਵੀ- RSV ਅਤੇ ਐੱਚਐੱਮਪੀਵੀ- HMPV ਹੈ- ਜੋ ਇਸ ਮੌਸਮ ਵਿੱਚ ਹੋਣ ਵਾਲੇ ਆਮ ਰੋਗਾਣੂ ਹਨ।
-
ਸਰਕਾਰ ਸਾਰੇ ਉਪਲਬਧ ਮਾਧਿਅਮ ਰਾਹੀਂ ਸਥਿਤੀ ‘ਤੇ ਸਖਤ ਨਜ਼ਰ ਰੱਖ ਰਹੀ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਵੀ ਚੀਨ ਦੀ ਸਥਿਤੀ ਦੇ ਬਾਰੇ ਵਿੱਚ ਸਮੇਂ ‘ਤੇ ਜਾਣਕਾਰੀ ਸਾਂਝੀ ਕਰਨ ਦੀ ਬੇਨਤੀ ਕੀਤੀ ਗਈ ਹੈ।
-
ਆਈਸੀਐੱਮਆਰ- ICMR ਨੈੱਟਵਰਕ ਹੋਰ ਸਾਹ ਸਬੰਧੀ ਵਾਇਰਸ ਵਰਗੇ ਇਡੋਨੋਵਾਇਰਸ (Adenovirus), ਆਰਐੱਸਵੀ-RSV, ਐੱਚਐੱਮਪੀਵੀ-HMPV ਆਦਿ ਦੇ ਲਈ ਵੀ ਪ੍ਰੀਖਣ ਕਰਦਾ ਹੈ ਅਤੇ ਇਹ ਰੋਗਾਣੂ ਵੀ ਪ੍ਰੀਖਣ ਕੀਤੇ ਗਏ ਨਮੂਨਿਆਂ ਵਿੱਚ ਅਸਾਧਾਰਨ ਵਾਧਾ ਨਹੀਂ ਦਿਖਾਉਂਦੇ ਹਨ। ਸਾਵਧਾਨੀ ਉਪਾਅ ਦੇ ਰੂਪ ਵਿੱਚ, ਆਈਸੀਐੱਮਆਰ- ICMR ਦੁਆਰਾ ਐੱਚਐੱਮਪੀਵੀ-HMPV ਦੇ ਲਈ ਪ੍ਰੀਖਣ ਕਰਨ ਵਾਲੀਆਂ ਲੈਬਾਰਟਰੀਆਂ ਦੀ ਸੰਖਿਆ ਵਧਾਈ ਜਾਵੇਗੀ ਅਤੇ ਆਈਸੀਐੱਮਆਰ-ICMR ਪੂਰੇ ਸਾਲ ਐੱਚਐੱਮਪੀਵੀ-HMPV ‘ਤੇ ਨਿਗਰਾਨੀ ਕਰੇਗਾ।
*********
ਐੱਮਵੀ
(Release ID: 2090599)
Visitor Counter : 10