ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਵੇਂ ਵਰਕਿੰਗ ਵੂਮੈਨਸ ਹੌਸਟਲ ਬਲੌਕ ‘ਸੁਸ਼ਮਾ ਭਵਨ’ ਦਾ ਉਦਘਾਟਨ ਅਤੇ ਮੋਤੀ ਬਾਗ ਵਿੱਚ ਵੈਟਰਨਰੀ ਹਸਪਤਾਲ ਦਾ ਵਰਚੁਅਲ ਤੌਰ ‘ਤੇ ਉਦਘਾਟਨ ਕੀਤਾ


ਮੋਦੀ ਸਰਕਾਰ ਦੁਆਰਾ 10 ਵਰ੍ਹਿਆਂ ਵਿੱਚ ਦਿੱਲੀ ਵਿੱਚ 68 ਹਜ਼ਾਰ ਕਰੋੜ ਰੁਪਏ ਦੇ ਇਨਫ੍ਰਾਸਟ੍ਰਕਚਰ ਦੇ ਕੰਮ ਕੀਤੇ ਗਏ

45 ਕਰੋੜ ਰੁਪਏ ਦੇ ਖਰਚ ਨਾਲ 50 ਹਜ਼ਾਰ ਗਜ ਵਿੱਚ ਜੋ ਸ਼ੀਸ਼ ਮਹਿਲ ਬਣਾਇਆ ਗਿਆ ਉਸ ਦਾ ਹਿਸਾਬ ਅੱਜ ਰਾਜਧਾਨੀ ਦੀ ਜਨਤਾ ਮੰਗ ਰਹੀ ਹੈ

ਜਦੋਂ ਦਿੱਲੀ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਕੰਮ ਕਰਨ ਦਾ ਮੌਕਾ ਮਿਲਿਆ ਉਦੋਂ ਇੱਥੇ ਵਿਕਾਸ ‘ਤੇ ਧਿਆਨ ਨਾ ਦੇ ਕੇ ਸ਼ੀਸ਼ ਮਹਿਲ ਬਣਾਉਣ ਦਾ ਕੰਮ ਕੀਤਾ ਗਿਆ

ਮੋਦੀ ਜੀ ਰੇਹੜੀ-ਫੜੀ ਵਾਲਿਆਂ ਨੂੰ ਹਟਾਉਣ ਦੀ ਜਗ੍ਹਾ ‘ਸਵਨਿਧੀ ਯੋਜਨਾ’ ਨਾਲ ਉਨ੍ਹਾਂ ਨੂੰ ਸਸ਼ਕਤ ਬਣਾ ਕੇ ਸਨਮਾਨ ਦੇ ਰਹੇ ਹਨ

ਸਾਰੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸੁਸ਼ਮਾ ਜੀ ਦਾ ਵਰਕਿੰਗ ਸਟਾਇਲ ਸਿੱਖਣਾ ਚਾਹੀਦਾ ਹੈ

ਸੁਸ਼ਮਾ ਜੀ ਦੇ ਨਾਮ ਨਾਲ ਬਣੇ ਇਸ ਭਵਨ ਵਿੱਚ ਰਹਿਣ ਵਾਲੀਆਂ ਭੈਣਾਂ ਦਾ ਨਾਮ ਇੱਕ ਅਜਿਹੀ ਲੀਡਰ ਨਾਲ ਜੁੜ ਰਿਹਾ ਹੈ, ਜੋ ਭਾਰਤ ਵਿੱਚ ਮਹਿਲਾ ਸਸ਼ਕਤੀਕਰਣ , ਜਾਗਰੂਕਤਾ ਅਤੇ ਸੰਘਰਸ਼ ਲਈ ਹਮੇਸ਼ਾ ਪ੍ਰੇਰਣਾਸਰੋਤ ਰਹੇ ਹਨ

Posted On: 04 JAN 2025 4:31PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਵੀਂ ਦਿੱਲੀ ਨਗਰ ਪਾਲਿਕਾ (NDMC) ਦੁਆਰਾ ਬਣਾਏ ਗਏ ਨਵੇਂ ਵਰਕਿੰਗ ਵੂਮੈਨਸ ਹੌਸਟਲ ਬਲੌਕ ‘ਸੁਸ਼ਮਾ ਭਵਨ’ ਦਾ ਉਦਘਾਟਨ ਅਤੇ ਮੋਦੀ ਬਾਗ ਵਿੱਚ ਵੈਟਰਨਰੀ ਹਸਪਤਾਲ ਦਾ ਵਰਚੁਅਲੀ ਉਦਘਾਟਨ ਕੀਤਾ। ਇਸ ਮੌਕੇ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵੀ ਕੇ ਸਕਸੈਨਾ ਅਤੇ ਨਵੀਂ ਦਿੱਲੀ ਦੀ ਸਾਂਸਦ ਬਾਂਸੁਰੀ ਸਵਰਾਜ ਸਹਿਤ ਕਈ ਪਤਵੰਤੇ ਮੌਜੂਦ ਸਨ।

 

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ੁਸ਼ਮਾ ਜੀ ਦੇ ਨਾਮ ਨਾਲ ਬਣੇ ਇਸ ਨਵੇਂ ਵਰਕਿੰਗ ਵੂਮੈਨਸ ਹੌਸਟਲ ਬਿਲਡਿੰਗ ਵਿੱਚ ਰਹਿਣ ਵਾਲੀਆਂ ਭੈਣਾਂ ਦਾ ਨਾਮ ਇੱਕ ਅਜਿਹੀ ਲੀਡਰ ਨਾਲ ਜੁੜ ਰਿਹਾ ਹੈ, ਜੋ ਭਾਰਤ ਵਿੱਚ ਮਹਿਲਾ ਸਸ਼ਕਤੀਕਰਣ, ਜਾਗਰੂਕਤਾ ਅਤੇ ਸੰਘਰਸ਼ ਦੇ ਲਈ ਹਮੇਸ਼ਾ ਪ੍ਰੇਰਣਾਸਰੋਤ ਰਹੇ ਹਨ। ਇਸ ਦੇਸ਼ ਦਾ ਲੋਕਤੰਤਰੀ ਇਤਿਹਾਸ ਸੁਸ਼ਮਾ ਜੀ ਨੂੰ ਇੱਕ ਸੰਘਰਸ਼ ਕਰਨ ਵਾਲੀ ਵਿਰੋਧੀ ਧਿਰ ਦੀ ਨੇਤਾ ਦੇ ਰੂਪ ਵਿੱਚ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਸੁਸ਼ਮਾ ਜੀ ਨੇ ਪਿਛਲੀ ਸਰਕਾਰ ਦੇ 12 ਲੱਖ ਕਰੋੜ ਦੇ ਗੜਬੜ-ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਨੂੰ ਸੰਸਦ ਵਿੱਚ ਐਕਸਪੋਜ਼ ਕਰਨ ਦਾ ਕੰਮ ਕੀਤਾ ਸੀ। ਲੋਕਤੰਤਰ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦੀ ਮਹੱਤਤਾ ਦੀ ਉਦਾਹਰਣ ਵਜੋਂ ਸੁਸ਼ਮਾ ਜੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸੁਸ਼ਮਾ ਜੀ ਦੇ ਵਰਕਿੰਗ ਸਟਾਇਲ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੁਸ਼ਮਾ ਜੀ ਨੇ ਪੂਰੇ ਦੇਸ਼ ਵਿੱਚ ਮਹਿਲਾ ਸਸ਼ਕਤੀਕਰਣ ਦੀ ਲੌਅ ਜਗਾਈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਦੇ ਰੂਪ ਵਿੱਚ ਦੇਸ਼ ਦੀ ਜਨਤਾ ਦੀਆਂ ਤਕਲੀਫਾਂ ਨੂੰ ਸਮਝਣ ਵਾਲੇ ਵਿਦੇਸ਼ ਮੰਤਰੀ ਵਜੋਂ ਇੱਕ ਜੀਵੰਤ ਉਦਾਹਰਣ ਪੇਸ਼ ਕੀਤੀ।

0I9A9054.JPG

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ NDMC ਨੇ ਇਸ ਭਵਨ ਵਜੋਂ ਲਗਭਗ 500 ਵਰਕਿੰਗ ਵੂਮੈਨਸ ਲਈ ਸੁਰੱਖਿਅਤ ਨਿਵਾਸ ਦੀ ਵਿਵਸਥਾ ਕੀਤੀ ਹੈ। ਇਸ ਭਵਨ ਦਾ ਉਦਘਾਟਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਅਰਬਨ ਡਿਵੈਲਪਮੈਂਟ ਦੇ ਵਿਜ਼ਨ ਨੂੰ ਉਜਾਗਰ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਸ਼੍ਰੀ ਨਰੇਂਦਰ ਮੋਦੀ ਜੀ ਨੇ ਭਾਰਤ ਦੇ ਸ਼ਹਿਰੀ ਵਿਕਾਸ ਨੂੰ ਨੀਤੀਗਤ ਅਧਾਰ ਦੇਣ ਦਾ ਕੰਮ ਕੀਤਾ। ਸ਼੍ਰੀ ਮੋਦੀ ਜੀ ਨੇ ਗਲੋਬਲ ਸਟੈਂਡਰਡ ਫੈਸਿਲਿਟੀ ‘ਤੇ ਜ਼ੋਰ ਦਿੱਤਾ ਅਤੇ ਅਰਬਨ ਡਿਵੈਲਪਮੈਂਟ ਨੀਤੀ ਵਿੱਚ ਇੱਕ ਪ੍ਰਮੁੱਖ ਉਪਕਰਣ ਵਜੋਂ ਇਸ ਦਾ ਸਮਾਵੇਸ਼ ਕੀਤਾ। ਮੋਦੀ ਜੀ ਨੇ ਸੰਚਾਰ ਅਤੇ ਸੜਕ ਦੀ ਉੱਤਮ ਕਨੈਕਟੀਵਿਟੀ ਨੂੰ ਅਰਬਨ ਡਿਵੈਲਪਮੈਂਟ ਪਾਲਿਸੀ ਦਾ ਹਿੱਸਾ ਬਣਾਇਆ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸ਼ਹਿਰਾਂ ਦੇ ਆਸ-ਪਾਸ ਵਸੇ ਪਿੰਡਾਂ ਦਾ ਕਿਸੇ ਵੀ ਨੀਤੀ ਵਿੱਚ ਕੋਈ ਸਮਾਵੇਸ਼ ਨਹੀਂ ਸੀ, ਲੇਕਿਨ ਪ੍ਰਧਾਨ ਮੰਤਰੀ ਮੋਦੀ ਜੀ ਨੇ ਉਸ ਨੂੰ ਅਰਬਨ ਡਿਵੈਲਪਮੈਂਟ ਨੀਤੀ ਵਿੱਚ ਸ਼ਾਮਲ ਕੀਤਾ, ਜਿਸ ਦੇ ਕਾਰਨ ਪਿਛਲੇ 10 ਵਰ੍ਹਿਆਂ ਵਿੱਚ ਸ਼ਹਿਰਾਂ ਦਾ ਦ੍ਰਿਸ਼ ਬਦਲਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਸ਼ਹਿਰੀ ਵਿਕਾਸ ਨੀਤੀ ਵਿੱਚ ਈ-ਗਵਰਨੈਂਸ ਨੂੰ ਤਰਜੀਹ ਦਿੱਤੀ, 100 ਸ਼ਹਿਰਾਂ ਨੂੰ ਚੁਣ ਕੇ ਸਮਾਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਪ੍ਰਯਾਸ ਕੀਤਾ ਅਤੇ ਸਮਾਰਟ ਸਿਟੀ ਡਿਵੈਲਪਮੈਂਟ ਵਿੱਚ Data Driven Approach ਨੂੰ ਸ਼ਾਮਲ ਕੀਤਾ। ਇਸ ਅਪ੍ਰੋਚ ਕਾਰਨ ਸ਼ਹਿਰਾਂ ਦਾ ਨਾ ਸਿਰਫ ਮੁਨਾਸਿਬ ਵਿਕਾਸ ਹੋਇਆ ਹੈ ਸਗੋਂ ਵਿਕਾਸ ਨੂੰ ਭਵਿੱਖ ਦੀ ਦ੍ਰਿਸ਼ਟੀ ਨਾਲ ਜ਼ਮੀਨ ‘ਤੇ ਉਤਾਰਨ ਵਿੱਚ ਵੀ ਸਫ਼ਲਤਾ ਮਿਲੀ ਹੈ। 

 

 ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੁਰੱਖਿਆ ਲਈ ਕਈ ਸ਼ਹਿਰਾਂ ਵਿੱਚ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਾਏ ਅਤੇ ਸੀਸੀਟੀਵੀ ਕੈਮਰਾ ਦੇ ਪੂਰੇ ਨੈੱਟਵਰਕ ਨੂੰ ਇਨ੍ਹਾਂ ਨਾਲ ਜੋੜਿਆ ਗਿਆ। ਆਉਣ ਵਾਲੇ ਦਿਨਾਂ ਵਿੱਚ AI ਦਾ ਉਪਯੋਗ ਕਰਕੇ ਇਨ੍ਹਾਂ ਕੈਮਰਿਆਂ ਨੂੰ  ਮਲਟੀਪਰਪਜ਼ ਸਕੀਮਾਂ ਵਿੱਚ ਉਪਯੋਗ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਮਰੂਤ ਯੋਜਨਾ, 1000 ਕਿਲੋਮੀਟਰ ਤੋਂ ਲੰਬੇ ਮੈਟਰੋ ਨੈੱਟਰਵਕ ਦਾ ਵਿਸਤਾਰ, ਇਲੈਕਟ੍ਰਿਕ ਵਹੀਕਲ ਦੀ ਪਹਿਲ ਅਤੇ ਵਾਤਾਵਰਣ ਅਨੁਕੂਲ ਸੌਲ ਊਰਜਾ ਲਈ ਪੀਐੱਮ-ਸੂਰਯਘਰ ਯੋਜਨਾ ਦੀ ਸ਼ੁਰੂਆਤ ਵੀ ਮੋਦੀ ਜੀ ਨੇ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ਹਿਰਾਂ ਦੀ ਸਵੱਛਤਾ ਅਤੇ ਵਾਤਾਵਰਣ ਦੀ ਸੰਭਾਲ, ਅਰਬਨ ਡਿਵੈਲਪਮੈਂਟ ਪਾਲਿਸੀ ਦੇ ਦੋ ਮਹੱਤਵਪੂਰਨ ਬਿੰਦੂ ਬਣਾਏ ਗਏ। ਇਨ੍ਹਾਂ ਲਈ ਸਵੱਛ ਭਾਰਤ ਅਭਿਯਾਨ, ਅਰਬਨ ਵੇਸਟ ਮੈਨੇਜਮੈਂਟ ਪਾਲਿਸੀ, ਗ੍ਰੀਨ ਐਨਰਜੀ, ਸੋਲਰ ਰੂਫਟੌਪ ਪ੍ਰੋਜੈਕਟ ਜਿਹੀਆਂ ਕਈ ਪਹਿਲਕਦਮੀਆਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ 75 ਵਰ੍ਹੇ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਰੇਹੜੀ-ਫੜੀ ਵਾਲਿਆਂ ਦੇ ਲਈ ਨਾ ਸਿਰਫ ਜਗ੍ਹਾ ਸੁਨਿਸ਼ਚਿਤ ਕੀਤੀ ਬਲਕਿ ਸਵਨਿਧੀ ਯੋਜਨਾ ਦੇ ਜ਼ਰੀਏ ਉਨ੍ਹਾਂ ਨੂੰ ਸਨਮਾਨਪੂਰਵਕ ਜੀਵਨ ਜਿਉਣ ਲਈ ਅਤੇ ਲੋਨ ਲੈਣ ਦਾ ਅਧਿਕਾਰ ਵੀ ਦਿੱਤਾ। 

072A8817.JPG

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਨੌਕਰੀ ਦੀ ਭਾਲ ਵਿੱਚ ਫ੍ਰਸਟ੍ਰੇਸ਼ਨ ਦੇ ਸ਼ਿਕਾਰ ਨੌਜਵਾਨਾਂ ਨੂੰ ਸਕਿੱਲ ਇੰਡੀਆ ਮਿਸ਼ਨ ਦੇ ਜ਼ਰੀਏ ਸਵੈਰੋਜ਼ਗਾਰ ਦੇ ਨਾਲ ਜੋੜ ਕੇ ਉਨ੍ਹਾਂ ਨੂੰ ਸਸ਼ਕਤ ਕਰਨ ਦਾ ਕੰਮ ਕੀਤਾ ਗਿਆ। ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਸਾਰੇ ਸ਼ਹਿਰਾਂ ਦਰਮਿਆਨ ਸਵੱਛਤਾ ਰੈਂਕਿੰਗ ਮੁਕਾਬਲੇਬਾਜੀ ਅਤੇ ਕਲਾਈਮੇਟ ਸਮਾਰਟ ਸਿਟੀ ਫਰੇਮਵਰਕ ਕਾਰਨ ਇੱਕ ਸਵੱਛ ਮੁਕਾਬਲੇਬਾਜ਼ੀ ਸ਼ੁਰੂ ਹੋਈ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ਹਿਰੀ ਵਿਕਾਸ ਨੀਤੀ ਦੇ ਸਾਰੇ ਆਯਾਮਾਂ ਨੂੰ ਏਕੀਕ੍ਰਿਤ ਕਰਕੇ ਇਸ ਨੂੰ ਨਤੀਜਾ ਮੁਖੀ ਬਣਾਇਆ ਗਿਆ ਅਤੇ ਦੀਰਘਕਾਲੀ ਵਿਜ਼ਨ ਦੇ ਨਾਲ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਵਿਕਾਸ ਦਾ ਰੋਡਮੈਪ ਬਣਾਇਆ ਗਿਆ ਜੋ ਸਾਡੇ ਸ਼ਹਿਰਾਂ ਨੂੰ ਗਲੋਬਲ ਸਿਟੀਜ਼ ਦੀ ਸੂਚੀ ਵਿੱਚ ਸ਼ਾਮਲ ਕਰਨ ਵਿੱਚ ਮਦਦ ਕਰੇਗਾ। 

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 10 ਵਰ੍ਹਿਆਂ ਵਿੱਚ ਦਿੱਲੀ ਦੇ ਵਿਕਾਸ ਲਈ 68 ਹਜ਼ਾਰ ਕਰੋੜ ਦੇ ਇਨਫ੍ਰਾਸਟ੍ਰਕਚਰ ਦੇ ਕੰਮ ਕੀਤੇ ਗਏ ਹਨ। ਮੋਦੀ ਸਰਕਾਰ ਨੇ ਦਿੱਲੀ ਵਿੱਚ ਸੜਕਾਂ ਲਈ 41 ਹਜ਼ਾਰ ਕਰੋੜ ਰੁਪਏ, ਰੇਲਵੇ ਨਾਲ ਸਬੰਧਿਤ 15 ਹਜ਼ਾਰ ਕਰੋੜ ਰੁਪਏ ਅਤੇ ਹਵਾਈ ਅੱਡੇ ਅਤੇ ਉਸ ਦੇ ਆਲੇ-ਦੁਆਲੇ ਦੀਆਂ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 12 ਹਜ਼ਾਰ ਕਰੋੜ ਰੁਪਏ ਦੇ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ-ਮੇਰਠ-ਐਕਸਪ੍ਰੈੱਸਵੇਅ ‘ਤੇ 8 ਹਜ਼ਾਰ ਕਰੋੜ ਰੁਪਏ ਖਰਚ ਹੋਏ ਅਤੇ ਹੁਣ 45 ਮਿੰਟ ਵਿੱਚ ਦਿੱਲੀ ਤੋਂ ਮੇਰਠ ਪਹੁੰਚਿਆ ਜਾ ਸਕਦਾ ਹੈ। ਦਿੱਲੀ ਤੋਂ ਮੁੰਬਈ ਦੀ 24 ਘੰਟਿਆਂ ਦੀ ਯਾਤਰਾ ਨੂੰ 12 ਘੰਟੇ ਵਿੱਚ ਪੂਰਾ ਕਰਨ ਲਈ ਹਾਈਸਪੀਡ ਕੌਰੀਡੋਰ ਬਣਾਇਆ ਜਾ ਰਿਹਾ ਹੈ, 7500 ਕਰੋੜ ਰੁਪਏ ਦੀ ਲਾਗਤ ਨਾਲ ਦਵਾਰਕਾ ਐਕਸਪ੍ਰੈੱਸਵੇਅ, 11 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਈਸਟਰਨ ਪੈਰੀਫੇਰਲ ਐਕਸਪ੍ਰੈੱਸਵੇਅ, 7715 ਕਰੋੜ ਰੁਪਏ ਦੀ ਲਾਗਤ ਨਾਲ ਅਰਬਨ ਐਕਸਟੈਂਸ਼ਨ ਰੋਡ, 920 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਗਤੀ ਮੈਦਾਨ ਇੰਟੀਗ੍ਰੇਟਿਡ ਟ੍ਰਾਂਜਿਟ ਕੌਰੀਡੋਰ ਅਤੇ 30 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ-ਮੇਰਠ ਆਰਆਰਟੀਐੱਸ ਰੇਲ ਕੌਰੀਡੋਰ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਮੰਡਪਮ ਵਿੱਚ 7000 ਸੀਟ ਦਾ ਕਨਵੈਂਸ਼ਨ ਸੈਂਟਰ ਅਤੇ 3000 ਸੀਟਾਂ ਵਾਲਾ ਐਂਫੀਥੀਏਟਰ ਬਣਿਆ, 5400 ਕਰੋੜ ਰੁਪਏ ਦੀ ਲਾਗਤ ਨਾਲ ਯਸ਼ੋਭੂਮੀ ਕਨਵੈਂਸ਼ਨ ਸੈਂਟਰ, 250 ਕਰੋੜ ਰੁਪਏ ਦੀ ਲਾਗਤ ਨਾਲ ਦਵਾਰਕਾ ਗੋਲਫ ਕੋਰਸ, 92 ਕਰੋੜ ਰੁਪਏ ਦੀ ਲਾਗਤ ਨਾਲ ਦਵਾਰਕਾ ਸਪੋਰਟ ਕੰਪਲੈਕਸ ਬਣਾਇਆ ਗਿਆ ਹੈ। ਪੀਐੱਮ-ਉਦੈ ਯੋਜਨਾ ਦੇ ਤਹਿਤ 1731 ਕਲੋਨੀਆਂ ਨੂੰ ਨਿਯਮਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਕੇ 40 ਲੱਖ ਗ਼ਰੀਬਾਂ ਨੂੰ ਮਾਲਿਕਾਣਾ ਹੱਕ ਦੇਣ ਦੀ ਯੋਜਨਾ ਦੇ ਨਾਲ ਹੀ ਝੁੱਗੀ ਵਾਸੀਆਂ ਨੂੰ ਫਲੈਟ ਦੇਣ ਦੀ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ –ਸ਼ਹਿਰੀ ਵਿੱਚ 29 ਹਜ਼ਾਰ ਮਕਾਨ ਅਤੇ ਲਗਭਗ 354 ਕਰੋੜ ਰੁਪਏ ਨਾਲ EWS ਫਲੈਟਸ ਬਣਾਏ ਗਏ। ਉਨ੍ਹਾਂ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਵਿੱਚ ਨਵਾਂ ਵੀਰ ਸਾਵਰਕਰ ਕਾਲਜ, ਪ੍ਰਧਾਨ ਮੰਤਰੀ ਮਿਊਜ਼ੀਅਮ, ਪੁਲਿਸ ਮੈਮੋਰੀਅਲ, ਨੈਸ਼ਨਲ ਵਾਰ ਮੈਮੋਰੀਅਲ (National War Memorial), ਇੰਡੀਆ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ ਅਤੇ ਐਕਸਪੋ ਸੈਂਟਰ ਦਾ ਵਿਕਾਸ, ਆਕਸੀਜਨ ਪਾਰਕ ਅਤੇ ਕਈ ਗ੍ਰੀਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ। 

 

ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਾਸੀਆਂ ਦੇ 45 ਕਰੋੜ ਦੇ ਖਰਚ ਨਾਲ 50 ਹਜ਼ਾਰ ਗਜ ਖੇਤਰ ਵਿੱਚ ਦਿੱਲੀ ਵਿੱਚ ਇੱਕ ਸ਼ੀਸ਼ ਮਹਿਲ ਬਣਾਏ ਜਾਣ ਦੇ ਦੋਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਾਜਧਾਨੀ ਦੀ ਜਨਤਾ ਇਸ ਦਾ ਹਿਸਾਬ ਮੰਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦਿੱਲੀ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਲਈ 10 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਇੱਥੇ ਵਿਕਾਸ ‘ਤੇ ਧਿਆਨ ਨਾ ਦੇ ਕੇ ਸ਼ੀਸ਼ ਮਹਿਲ ਬਣਾਉਣ ਦਾ ਕੰਮ ਕੀਤਾ ਗਿਆ। 

 *****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2090512) Visitor Counter : 7