ਸਿੱਖਿਆ ਮੰਤਰਾਲਾ
ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ
ਭਾਰਤ ਦੇ ਰਿਸਰਚ ਈਕੋਸਿਸਟਮ ਦਾ ਸਸ਼ਕਤੀਕਰਣ
Posted On:
01 JAN 2025 11:51AM by PIB Chandigarh
ਹਮੇਸ਼ਾ ਤੋਂ ਹੀ ਪ੍ਰਾਚੀਨ ਗਿਆਨ ਅਤੇ ਸਮ੍ਰਿੱਧ ਪਰੰਪਰਾ ਦੀ ਭੂਮੀ ਭਾਰਤ ਇਨੋਵੇਸ਼ਨ ਅਤੇ ਰਿਸਰਚ ਦਾ ਕੇਂਦਰ ਰਿਹਾ ਹੈ। ਗਣਿਤ ਅਤੇ ਖਗੋਲ ਵਿਗਿਆਨ ਵਿੱਚ ਮੋਹਰੀ ਪ੍ਰਗਤੀ ਤੋਂ ਲੈ ਕੇ ਵਿਗਿਆਨ ਦੇ ਵਿਭਿੰਨ ਖੇਤਰਾਂ ਵਿੱਚ ਬੇਮਿਸਾਲ ਯੋਗਦਾਨ ਤੱਕ, ਦੇਸ਼ ਦੀ ਬੌਧਿਕ ਉਪਲਬਧੀਆਂ ਦੀ ਵਿਰਾਸਤ ਅਦੁੱਤੀ ਹੈ। 15 ਅਗਸਤ, 2022 ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਇਸ ਗੌਰਵਸ਼ਾਲੀ ਵਿਰਾਸਤ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਖੋਜ ਅਤੇ ਵਿਕਾਸ (ਆਰਐਂਡਡੀ) ਦੀ ਮਹੱਤਵਪੂਰਨ ਭੂਮਿਕਾ ਦੀ ਯਾਦ ਦਿਲਵਾਈ।
ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਅੰਮ੍ਰਿਤ ਕਾਲ ਦੇ ਦੌਰਾਨ ਰਿਸਰਚ ਅਤੇ ਵਿਕਾਸ ਸਮਰੱਥਾਵਾਂ ਨੂੰ ਪੋਸ਼ਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ “ਜੈ ਅਨੁਸੰਧਾਨ” ਦੇ ਪ੍ਰੇਰਕ ਨਾਅਰੇ ਦੇ ਨਾਲ ਇਨੋਵੇਸ਼ਨ ‘ਤੇ ਨਵੇਂ ਸਿਰ੍ਹੇ ਤੋਂ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ।
ਇੱਕ ਜੀਵੰਤ ਖੋਜ ਅਤੇ ਵਿਕਾਸ ਈਕੋਸਿਸਟਮ ਲਈ ਇਹ ਸੱਦਾ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਵਿੱਚ ਜ਼ਿਕਰਯੋਗ ਟੀਚਿਆਂ ਦੇ ਅਨੁਰੂਪ ਹੈ, ਜੋ ਖੋਜ ਨੂੰ ਵਿਦਿਅਕ ਉਤਕ੍ਰਿਸ਼ਟਤਾ ਅਤੇ ਰਾਸ਼ਟਰੀ ਪ੍ਰਗਤੀ ਦੇ ਰੂਪ ਵਿੱਚ ਪਹਿਚਾਣਦਾ ਹੈ। ਨੀਤੀ ਇੱਕ ਮਜ਼ਬੂਤ ਖੋਜ ਸੱਭਿਆਚਾਰ ਵਿਕਸਿਤ ਕਰਨ ਦਾ ਪ੍ਰਯਾਸ ਕਰਦੀ ਹੈ ਜੋ ਨਾ ਕੇਵਲ ਵਿਦਿਅਕ ਗੁਣਵੱਤਾ ਨੂੰ ਵਧਾਉਂਦੀ ਹੈ ਬਲਕਿ ਗਲੋਬਲ ਪਲੈਟਫਾਰਮ ‘ਤੇ ਭਾਰਤ ਦੇ ਵਿਕਾਸ ਨੂੰ ਵੀ ਗਤੀ ਦਿੰਦੀ ਹੈ।
ਕੇਂਦਰੀ ਕੈਬਨਿਟ ਨੇ 25 ਨਵੰਬਰ 2024 ਨੂੰ ਇਸ ਦ੍ਰਿਸ਼ਟੀਕੋਣ ਦੇ ਅਨੁਰੂਪ ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਦੇਸ਼ ਦੇ ਸਰਕਾਰੀ ਉੱਚ ਸਿੱਖਿਆ ਸੰਸਥਾਨਾਂ (ਐੱਚਈਆਈ) ਅਤੇ ਕੇਂਦਰ ਸਰਕਾਰ ਦੇ ਖੋਜ ਅਤੇ ਵਿਕਾਸ ਕੇਂਦਰਾਂ ਦੇ ਸਾਰੇ ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ ਅਤੇ ਵਿਗਿਆਨਿਕਾਂ ਨੂੰ ਅੰਤਰਰਾਸ਼ਟਰੀ ਵਿਦਵਾਨਾਂ ਦੀਆਂ ਜਨਰਲਜ਼ ਅਤੇ ਆਰਟੀਕਲਸ ਤੱਕ ਪਹੁੰਚ ਪ੍ਰਦਾਨ ਕਰਕੇ ਗਿਆਨ ਦੀਆਂ ਰੁਕਾਵਟਾਂ ਨੂੰ ਖਤਮ ਕਰਨਾ ਹੈ। ਇਸ ਦਾ ਟੀਚਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਭਾਰਤ ਦੇ ਅਕਾਦਮਿਕ ਅਤੇ ਖੋਜ ਭਾਈਚਾਰਾ ਸਰਵੋਤਮ ਆਲਮੀ ਸੰਸਥਾਨਾਂ ਨਾਲ ਲੈਸ ਹੋਵੇ, ਇਨੋਵੇਸ਼ਨ ਨੂੰ ਹੁਲਾਰਾ ਦੇਵੇ ਅਤੇ ਵਿਭਿੰਨ ਵਿਸ਼ਿਆਂ ਵਿੱਚ ਖੋਜ ਦੀ ਗੁਣਵੱਤਾ ਨੂੰ ਵਧਾਏ।
ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਯੋਜਨਾ ਵਰ੍ਹਾ 2047 ਤੱਕ ਆਤਮਨਿਰਭਰ ਅਤੇ ਵਿਕਸਿਤ ਰਾਸ਼ਟਰ ਬਣਨ ਦੀ ਭਾਰਤ ਦੀ ਮਹੱਤਵਅਕਾਂਖਿਆ ਦਾ ਨੀਂਹ ਪੱਥਰ ਹੈ। ਇਹ ਪਹਿਲ ਵਿਕਾਸਸ਼ੀਲ ਭਾਰਤ @2047 ਵਿਜ਼ਨ ਦਾ ਇੱਕ ਪ੍ਰਮੁੱਖ ਕੰਪੋਨੈਂਟ ਹੈ। ਇਹ ਰੋਡਮੈਪ ਅਤਿਆਧੁਨਿਕ ਖੋਜ, ਤਕਨੀਕੀ ਉੱਨਤੀ ਅਤੇ ਆਤਮਨਿਰਭਰ ਪ੍ਰਗਤੀ ਦੁਆਰਾ ਸੰਚਾਲਿਤ ਇੱਕ ਮੋਹਰੀ ਆਲਮੀ ਸ਼ਕਤੀ ਵਜੋਂ ਭਾਰਤ ਦੇ ਉੱਭਰਨ ਦੀ ਕਲਪਨਾ ਕਰਦਾ ਹੈ। ਅਜਿਹੀਆਂ ਪਹਿਲਾਂ ਦੇ ਜ਼ਰੀਏ, ਭਾਰਤ ਗਿਆਨ ਦੀ ਆਪਣੀ ਸਮ੍ਰਿੱਧ ਵਿਰਾਸਤ ਦਾ ਨਿਰਮਾਣ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਉਹ ਗਲੋਬਲ ਇਨੋਵੇਸ਼ਨ ਅਤੇ ਖੋਜ ਵਿੱਚ ਸਭ ਤੋਂ ਅੱਗੇ ਖੜਾ ਹੋ ਸਕੇ।
ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਸਕੀਮ ਦੀ ਰੂਪ ਰੇਖਾ:
ਇਸ ਸਕੀਮ ਦਾ ਉਦੇਸ਼ ਸਾਰੇ ਯੋਗ ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ ਅਤੇ ਵਿਗਿਆਨਿਕਾਂ ਨੂੰ ਟੌਪ-ਟਾਇਰ ਇੰਟਰਨੈਸ਼ਨਲ ਰਿਸਰਚ ਆਰਟੀਕਲਸ ਅਤੇ ਜਨਰਲਸ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਇਹ ਦੇਸ਼ ਭਰ ਵਿੱਚ 6,300 ਤੋਂ ਵੱਧ ਸਰਕਾਰੀ –ਪ੍ਰਬੰਧਿਤ ਉੱਚ ਸਿੱਖਿਆ ਸੰਸਥਾਨਾਂ ਅਤੇ ਕੇਂਦਰ ਸਰਕਾਰ ਦੁਆਰਾ ਪ੍ਰਬੰਧਿਤ ਖੋਜ ਅਤੇ ਵਿਕਾਸ ਸੰਸਥਾਨਾਂ ਨੂੰ ਕਵਰ ਕਰਦਾ ਹੈ।
ਇਸ ਯੋਜਨਾ ਵਿੱਚ ਹੇਠ ਲਿਖੇ ਪ੍ਰਾਵਧਾਨ ਹਨ:
- 30 ਪ੍ਰਮੁੱਖ ਅੰਤਰਰਾਸ਼ਟਰੀ ਪ੍ਰਕਾਸ਼ਕਾਂ ਦੀਆਂ 13,000 ਤੋਂ ਵੱਧ ਵਿਦਵਤਾਪੂਰਨ ਜਨਰਲਸ ਤੱਕ ਪਹੁੰਚ।
- ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਗਣਿਤ (ਐੱਸਟੀਈਐੱਮ), ਮੈਡੀਸਿਨ, ਸਮਾਜਿਕ ਵਿਗਿਆਨ, ਫਾਈਨੈਂਸ ਅਤੇ ਅਕਾਉਂਟਸ ਨੂੰ ਲਾਭ।
- ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਸੰਸਥਾਨਾਂ ਲਈ ਖੋਜ ਤੱਕ ਸਮਾਵੇਸ਼ੀ ਪਹੁੰਚ, ਜਿਸ ਨਾਲ ਗਿਆਨ ਤੱਕ ਸਮਾਨ ਪਹੁੰਚ ਸੁਨਿਸ਼ਚਿਤ ਹੋ ਸਕੇ।
ਮੁੱਖ ਉਦੇਸ਼ ਅਤੇ ਲਕਸ਼ :
- ਸਕੌਲਰ ਨੌਲੇਜ਼ ਤੱਕ ਪਹੁੰਚ: ਇਹ ਸਕੀਮ ਵਿਭਿੰਨ ਖੇਤਰਾਂ ਵਿੱਚ ਉੱਚ ਗੁਣਵੱਤਾ ਵਾਲੇ ਵਿਦਵਾਨਾਂ ਦੀਆਂ ਜਨਰਲਸ ਅਤੇ ਪ੍ਰਕਾਸ਼ਨਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਰਿਸਰਚਰਾਂ ਦੀਆਂ ਰਿਸਰਚ ਸਮਰੱਥਾਵਾਂ ਨੂੰ ਵਧਾਉਣ ਲਈ ਗਿਆਨ ਤੱਕ ਪਹੁੰਚ ਨੂੰ ਸੁਗਮ ਬਣਾਉਣਾ ਹੈ।
- ਵਿਵਿਧ ਸੰਸਥਾਨਾਂ ਦਾ ਸਮਾਵੇਸ਼ : ਇਹ ਸਕੀਮ ਸੁਨਿਸ਼ਚਿਤ ਕਰਦੀ ਹੈ ਕਿ ਸੰਸਥਾਨਾਂ ਨੂੰ, ਭਾਵੇਂ ਉਹ ਕਿਸੇ ਵੀ ਭੂਗੋਲਿਕ ਸਥਿਤੀ ਵਿੱਚ ਹੋਣ, ਸ਼ਹਿਰੀ ਕੇਂਦਰਾਂ ਵਿੱਚ ਜਾਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ- ਵਿਸ਼ਵ ਪੱਧਰੀ ਖੋਜ ਸੰਸਥਾਨਾਂ ਤੱਕ ਪਹੁੰਚ ਪ੍ਰਾਪਤ ਹੋਵੇ। ਇਹ ਦੇਸ਼ ਵਿੱਚ ਮੁੱਖ ਅਤੇ ਅੰਤਰ ਅਨੁਸ਼ਾਸਨੀ ਖੋਜ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਹੈ।
- ਆਲਮੀ ਖੋਜ ਭਾਗੀਦਾਰੀ : ਇਹ ਵਿਕਸਿਤ ਭਾਰਤ @2047 ਦੇ ਟੀਚਿਆਂ ਦੇ ਅਨੁਰੂਪ ਹੈ, ਜਿਸ ਨਾਲ ਭਾਰਤ ਨੂੰ ਆਪਣੇ ਅਕਾਦਮਿਕ ਅਤੇ ਖੋਜ ਸੰਸਥਾਨਾਂ ਨੂੰ ਅੰਤਰਰਾਸ਼ਟਰੀ ਵਿਦਵਾਨ ਭਾਈਚਾਰਿਆਂ ਦੇ ਨਾਲ ਜੁੜਨ ਵਿੱਚ ਸਮਰੱਥ ਬਣਾ ਕੇ ਖੋਜ ਅਤੇ ਵਿਕਾਸ ਵਿੱਚ ਗਲੋਬਲ ਲੀਡਰ ਵਜੋਂ ਉੱਭਰਨ ਵਿੱਚ ਮਦਦ ਮਿਲੇਗੀ।
ਲਾਗੂਕਰਨ ਵੇਰਵੇ :
- ਇਨਫਲਿਬਨੇਟ (INFLIBNET) ਦੇ ਜ਼ਰੀਏ ਨੈਸ਼ਨਲ ਮੈਂਬਰਸ਼ਿਪ: ਪੂਰਾ ਮੈਂਬਰਸ਼ਿਪ ਪ੍ਰੋਸੈੱਸ ਇਨਫਲਿਬਨੇਟ (ਇਨਫਰਮੇਸ਼ਨ ਅਤੇ ਲਾਈਬ੍ਰੇਰੀ ਨੈੱਟਵਰਕ) ਦੁਆਰਾ ਕੇਂਦਰੀ ਤੌਰ ‘ਤੇ ਤਾਲਮੇਲ ਕੀਤਾ ਜਾਵੇਗਾ, ਜੋ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਤਹਿਤ ਇੱਕ ਆਟੋਨੋਮਸ ਇੰਟਰ-ਯੂਨੀਵਰਸਿਟੀ ਸੈਂਟਰ ਹੈ। ਇਨਫਲਿਬਨੇਟ ਇਨ੍ਹਾਂ ਜਨਰਲਸ ਤੱਕ ਡਿਜੀਟਲ ਪਹੁੰਚ ਦੀ ਵੰਡ ਦਾ ਪ੍ਰਬੰਧਨ ਕਰੇਗਾ, ਜਿਸ ਨਾਲ ਉਪਯੋਗਕਰਤਾਵਾਂ ਲਈ ਇੱਕ ਸਹਿਜ ਤਜ਼ਰਬਾ ਸੁਨਿਸ਼ਚਿਤ ਹੋਵੇਗਾ।
- ਡਿਜੀਟਲ ਐਕਸੈੱਸ: ਜਨਰਲਸ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਪਲੈਟਫਾਰਮ ਦੇ ਜ਼ਰੀਏ ਐਕਸੈੱਸ ਕੀਤਾ ਜਾਵੇਗਾ, ਜਿਸ ਨਾਲ ਸਾਰੇ ਉਪਯੋਗਕਰਤਾਵਾਂ ਦੇ ਲਈ ਸੁਵਿਧਾ ਅਤੇ ਅਸਾਨੀ ਸੁਨਿਸ਼ਚਿਤ ਹੋਵੇਗੀ। ਇਹ ਦ੍ਰਿਸ਼ਟੀਕੋਣ ਪ੍ਰਸ਼ਾਸਨਿਕ ਪਰੇਸ਼ਾਨੀਆਂ ਨੂੰ ਘੱਟ ਕਰਕੇ ਮੰਗ ‘ਤੇ ਸਾਰਿਆਂ ਦੇ ਲਈ ਪਹੁੰਚ ਉਪਲਬਧ ਕਰਵਾਉਂਦਾ ਹੈ।
- ਗਵਰਨਮੈਂਟ ਐਲੋਕੇਸ਼ਨ: ਪੀਐੱਮ ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਪਹਿਲ ਦੇ ਲਈ ਕੁੱਲ ਰੁਪਏ 6,000 ਕਰੋੜ ਐਲੋਕੇਟ ਕੀਤੇ ਗਏ ਹਨ, ਜੋ ਤਿੰਨ ਵਰ੍ਹੇ- 2025, 2026 ਅਤੇ 2027 ਨੂੰ ਕਵਰ ਕਰਦੇ ਹਨ। ਇਹ ਫੰਡਿੰਗ ਤਿੰਨ ਵਰ੍ਹਿਆਂ ਦੀ ਮਿਆਦ ਵਿੱਚ ਸਾਰੇ ਹਿੱਸਾ ਲੈਣ ਵਾਲੇ ਸੰਸਥਾਨਾਂ ਦੇ ਸਬਸਕ੍ਰਿਪਸ਼ਨ ਚਾਰਜਿਜ਼ ਨੂੰ ਕਵਰ ਕਰੇਗੀ। ਇਸ ਤੋਂ ਇਲਾਵਾ, ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਲਾਭਾਰਥੀ ਲੇਖਕਾਂ ਨੂੰ ਚੁਣੇ ਹੋਏ ਚੰਗੀ ਗੁਣਵੱਤਾ ਵਾਲੇ ਓਪਨ ਐਕਸੈੱਸ (ਓਏ) ਜਨਰਲਸ ਵਿੱਚ ਪ੍ਰਕਾਸ਼ਨ ਦੇ ਲਈ ਪ੍ਰਤੀ ਵਰ੍ਹੇ 150 ਕਰੋੜ ਰੁਪਏ ਦੀ ਕੇਂਦਰੀ ਵਿੱਤ ਪੋਸ਼ਣ ਸਹਾਇਤਾ ਵੀ ਪ੍ਰਦਾਨ ਕਰੇਗਾ।
ਵਿੱਤ ਪੋਸ਼ਣ ਅਤੇ ਵਿੱਤੀ ਰਣਨੀਤੀ
ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਦੇ ਲਈ ਐਲੋਕੇਟਿਡ 6000 ਕਰੋੜ ਰੁਪਏ 1 ਜਨਵਰੀ, 2025 ਤੋਂ 31 ਦਸੰਬਰ 2027 ਤੱਕ ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਦਾ ਸੁਚਾਰੂ ਲਾਗੂਕਰਨ ਸੁਨਿਸ਼ਚਿਤ ਹੋਵੇਗਾ:
- 1 ਜਨਵਰੀ 2025 ਤੋਂ ਸ਼ੁਰੂ ਹੋਣ ਵਾਲੇ ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਦੇ ਪਹਿਲੇ ਫੇਜ ਵਿੱਚ 6300 ਤੋਂ ਵੱਧ ਸਰਕਾਰੀ ਅਕਾਦਮਿਕ ਅਤੇ ਰਿਸਰਚ ਅਤੇ ਵਿਕਾਸ ਸੰਸਥਾਨਾਂ ਦੇ ਲਈ 13000 ਤੋਂ ਵੱਧ ਜਨਰਲਸ ਤੱਕ ਪਹੁੰਚ ਉਪਲਬਧ ਕਰਵਾਈ ਜਾਵੇਗੀ, ਜਿਸ ਵਿੱਚ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਸ਼ਾਮਲ ਹਨ। ਇਸ ਦਾ ਅਰਥ ਹੈ ਕਿ ਲਗਭਗ 1.8 ਕਰੋੜ ਵਿਦਿਆਰਥੀ, ਅਧਿਆਪਕਾਂ ਅਤੇ ਰਿਸਰਚਰਾਂ ਨੂੰ ਉੱਚ ਗੁਣਵੱਤਾ ਵਾਲੇ ਰਿਸਰਚ ਪ੍ਰਕਾਸ਼ਨਾਂ ਤੱਕ ਪਹੁੰਚ ਮਿਲੇਗੀ।
- ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਫੇਜ-। ਦੇ ਤਹਿਤ 30 ਪ੍ਰਕਾਸ਼ਕਾਂ ਦੀਆਂ ਜਨਰਲਸ ਦੇ ਲਈ ਸਬਸਕ੍ਰਿਪਸ਼ਨ ਚਾਰਜਿਜ਼ ਇਨਫਲਿਬਨੇਟ ਦੁਆਰਾ ਕੇਂਦਰੀ ਤੌਰ ‘ਤੇ ਭੁਗਤਾਨ ਕੀਤਾ ਜਾਵੇਗਾ, ਜਿਸ ਵਿੱਚ ਕੇਂਦਰੀ ਮੰਤਰਾਲਿਆਂ ਦੇ ਤਹਿਤ ਲਾਈਬ੍ਰੇਰੀ ਸੰਘ, ਉੱਚ ਸਿੱਖਿਆ ਸੰਸਥਾਨਾਂ ਅਤੇ ਖੋਜ ਅਤੇ ਵਿਕਾਸ ਸੰਸਥਾਨਾਂ ਤੋਂ ਭੁਗਤਾਨ ਸ਼ਾਮਲ ਹੋਵੇਗਾ। ਫੇਜ । ਵਿੱਚ ਸ਼ਾਮਲ ਨਹੀਂ ਕੀਤੇ ਗਏ ਸੰਸਥਾਨਾਂ ਦੇ ਲਈ ਸੁਤੰਤਰ ਸਬਸਕ੍ਰਿਪਸ਼ਨ ਜਾਰੀ ਰਹੇਗੀ।
- ਇਸ ਫੇਜ ਵਿੱਚ ਪ੍ਰੋਗਰਾਮ ਦੀ ਰੂਪਰੇਖਾ ਸਥਾਪਿਤ ਕੀਤੀ ਜਾਵੇਗੀ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਪ੍ਰਮੁੱਖ ਖੋਜ ਸੰਸਥਾਨ ਪੂਰੇ ਦੇਸ਼ ਵਿੱਚ ਵੱਡੀ ਸੰਖਿਆ ਵਿੱਚ ਸੰਸਥਾਨਾਂ ਨੂੰ ਉਪਲਬਧ ਕਰਵਾਏ ਜਾਣ।
- ਇਸ ਫੇਜ ਵਿੱਚ ਇਨ੍ਹਾਂ ਭਾਗੀਦਾਰ ਸੰਸਥਾਨਾਂ ਦੇ ਰਿਸਰਚਰਾਂ ਦੇ ਚੁਣੇ ਹੋਏ ਉੱਚ ਗੁਣਵੱਤਾ ਵਾਲੇ ਸੋਧ ਪ੍ਰਕਾਸ਼ਨਾਂ ਦੇ ਲਈ ਪ੍ਰਕਾਸ਼ਕਾਂ ਨੂੰ ਆਰਟੀਕਲ ਪ੍ਰੋਸੈੱਸਿੰਗ ਚਾਰਜ (ਏਪੀਸੀ) ਦਾ ਭੁਗਤਾਨ ਕਰਨ ਦੀ ਵੀ ਕਲਪਨਾ ਕੀਤੀ ਗਈ ਹੈ।
- ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਫੇਜ-। ਦੇ ਅਨੁਭਵ ਦਾ ਉਪਯੋਗ ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਦੇ ਆਗਾਮੀ ਫੇਜਾਂ ਦੇ ਡਿਜ਼ਾਈਨਾਂ ਦੇ ਲਈ ਕੀਤਾ ਜਾਵੇਗਾ।
ਹੋਰ ਸੁਧਾਰ ਅਤੇ ਵਿਸ਼ੇਸ਼ਤਾਵਾਂ :
- ਮੌਜੂਦਾ ਪਹਿਲਕਦਮੀਆਂ ਦੇ ਨਾਲ ਤਾਲਮੇਲ : ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਯੋਜਨਾ ਮੌਜੂਦਾ ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ (ANRF) ਦੀ ਪੂਰਕ ਹੋਵੇਗੀ, ਜਿਸ ਨੂੰ ਪੂਰੇ ਭਾਰਤ ਵਿੱਚ ਖੋਜ ਅਤੇ ਵਿਕਾਸ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ। ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਅੰਤਰਰਾਸ਼ਟਰੀ ਖੋਜ ਸਮੱਗਰੀਆਂ ਤੱਕ ਅਸਾਨ ਪਹੁੰਚ ਦੀ ਸੁਵਿਧਾ ਪ੍ਰਦਾਨ ਕਰੇਗਾ, ਜਿਸ ਨਾਲ ਸਰਕਾਰ ਦੁਆਰਾ ਪ੍ਰਬੰਧਿਤ ਸੰਸਥਾਵਾਂ ਵਿੱਚ ਖੋਜ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਦੇ ਫਾਊਂਡੇਸ਼ਨ ਦੇ ਟੀਚੇ ਦਾ ਸਮਰਥਨ ਮਿਲੇਗਾ।
- ਆਰਟੀਕਲ ਪ੍ਰੋਸੈੱਸਿੰਗ ਚਾਰਜ (ਏਪੀਸੀ) ‘ਤੇ ਛੂਟ : ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਆਰਟੀਕਲ ਪ੍ਰੋਸੈੱਸਿੰਗ ਚਾਰਜ (ਏਪੀਸੀ) ‘ਤੇ ਛੂਟ ਹੈ। ਪੱਤ੍ਰਿਕਾ ਆਮ ਤੌਰ ‘ਤੇ ਖੋਜ ਲੇਖ ਪ੍ਰਕਾਸ਼ਿਤ ਕਰਨ ਲਈ ਇਹ ਸਬਸਕ੍ਰਿਪਸ਼ਨ ਲਗਾਉਂਦੇ ਹਨ। ਪ੍ਰਕਾਸ਼ਕਾਂ ਦੇ ਨਾਲ ਘੱਟ ਆਰਟੀਕਲ ਪ੍ਰੋਸੈੱਸਿੰਗ ਚਾਰਜ ‘ਤੇ ਗੱਲਬਾਤ ਕਰਕੇ, ਇਹ ਯੋਜਨਾ ਭਾਰਤੀ ਸੋਧਕਰਤਾਵਾਂ ਨੂੰ ਭਾਰੀ ਵਿੱਤੀ ਲਾਗਤ ਚੁੱਕੇ ਬਿਨਾ ਉੱਚ ਗੁਣਵੱਤਾ ਵਾਲੀਆਂ ਜਨਰਲਸ ਵਿੱਚ ਆਪਣਾ ਲੇਖ ਪ੍ਰਕਾਸ਼ਿਤ ਕਰਨ ਵਿੱਚ ਮਦਦ ਕਰੇਗੀ।
ਸਿੱਟਾ
ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਪਹਿਲ ਭਾਰਤ ਦੇ ਰਿਸਰਚ ਈਕੋਸਿਸਟਮ ਦੇ ਲਈ ਇੱਕ ਗੇਮ –ਚੇਂਜਿੰਗ ਯੋਜਨਾ ਹੈ। 30 ਅੰਤਰਰਾਸ਼ਟਰੀ ਪ੍ਰਕਾਸ਼ਕਾਂ ਦੀ 13,000 ਤੋਂ ਵੱਧ ਜਨਰਲਸ ਤੱਕ ਡਿਜੀਟਲ ਪਹੁੰਚ ਪ੍ਰਦਾਨ ਕਰਕੇ, ਇਹ ਪੂਰੇ ਭਾਰਤ ਵਿੱਚ ਸੋਧ ਦੇ ਬੁਨਿਆਦੀ ਢਾਂਚੇ ਵਿੱਚ ਅੰਤਰਾਲ ਨੂੰ ਖਤਮ ਕਰੇਗਾ। ਆਪਣੇ ਲੜੀਬੱਧ ਲਾਗੂਕਰਨ ਦੇ ਜ਼ਰੀਏ, ਇਹ ਯੋਜਨਾ ਭਾਰਤ ਦੀ ਅਕਾਦਮਿਕ ਅਤੇ ਸੋਧ ਉਤਕ੍ਰਿਸ਼ਟਤਾ ਨੂੰ ਵਧਾਉਣ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਦੇਸ਼ ਨੂੰ ਵਿਗਿਆਨਿਕ ਖੋਜ ਦੇ ਲਈ ਇੱਕ ਆਲਮੀ ਕੇਂਦਰ ਵਜੋਂ ਉੱਭਰਨ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ। 10 ਕੇਂਦਰ ਦੇ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਮੌਜੂਦਾ ਕੰਸੋਰਟੀਆ ਪਹਿਲਕਦਮੀਆਂ (consortia initiatives) ਦੇ ਨਾਲ-ਨਾਲ ਕਈ ਸਰਕਾਰੀ ਉੱਚ ਸਿੱਖਿਆ ਸੰਸਥਾਨਾਂ ਦੀਆਂ ਪਹਿਲਕਦਮੀਆਂ ਦਾ ਲਾਭ ਲੈ ਕੇ, ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਦੇ ਜ਼ਰੀਏ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਗਿਆਨ ਦੇ ਪ੍ਰਸਾਰ ਨੂੰ ਲੋਕਤੰਤਰੀ ਬਣਾਏਗਾ ਅਤੇ ਰਿਸਰਚਰਾਂ ਅਤੇ ਵਿਦਿਆਰਥੀਆਂ ਦੀ ਇੱਕ ਨਵੀਂ ਪੀੜ੍ਹੀ ਨੂੰ ਸਸ਼ਕਤ ਬਣਾਏਗਾ, ਜਿਸ ਨਾਲ ਉਨ੍ਹਾਂ ਨੂੰ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਲਈ ਜ਼ਰੂਰੀ ਸੰਸਾਧਨ ਮਿਲਣਗੇ।
ਵੰਨ ਨੇਸ਼ਨ ਵੰਨ ਸਬਸਕ੍ਰਿਪਸ਼ਨ ਦੇਸ਼ ਵਿੱਚ ਗਿਆਨ ਤੱਕ ਪਹੁੰਚ ਨੂੰ ਬਦਲਣ ਦੇ ਵਿਆਪਕ ਦ੍ਰਿਸ਼ਟੀਕੋਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਬਹੁਆਯਾਮੀ ਦ੍ਰਿਸ਼ਟੀਕੋਣ ਵਿੱਚ ਪਹਿਲੇ ਕਦਮ ਵਜੋਂ, ਇਹ ਵਿਆਪਕ ਤੌਰ ‘ਤੇ ਉਪਯੋਗ ਕੀਤੇ ਜਾਣ ਵਾਲੇ ਸਬਸਕ੍ਰਿਪਸ਼ਨ ਮਾਡਲ ਦੇ ਜ਼ਰੀਏ ਪਹੁੰਚ ਦਾ ਵਿਸਤਾਰ ਕਰਦਾ ਹੈ। ਹੋਰ ਕਦਮ ਸ਼ੁਰੂ ਵਿੱਚ ਭਾਰਤੀ ਜਨਰਲਸ ਅਤੇ ਰਿਪੌਜ਼ਿਟਰੀ ਨੂੰ ਹੁਲਾਰਾ ਦੇਣ ਅਤੇ ਫਿਰ ਨਵੀਆਂ ਖੋਜ ਮੁਲਾਂਕਣ ਵਿਧੀਆਂ ਨੂੰ ਪੇਸ਼ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ ਜੋ ਜਨਰਲ ਮੈਟ੍ਰਿਕਸ ਅਤੇ ਇਨੋਵੇਸ਼ਨ ਅਤੇ ਉੱਦਮਤਾ ਜਿਹੇ ਕਾਰਕਾਂ ‘ਤੇ ਵਿਚਾਰ ਕਰਦੇ ਹਨ।
ਸੰਦਰਭ:
ਸਿੱਖਿਆ ਮੰਤਰਾਲਾ
https://pib.gov.in/PressReleasePage.aspx?PRID=2077097
https://pib.gov.in/PressReleseDetailm.aspx?PRID=2083002®=3&lang=1
https://x.com/airnewsalerts/status/1861066599006146761
ਕਿਰਪਾ ਕਰਕੇ ਪੀਡੀਐੱਫ ਫਾਈਲ ਲੱਭੋ
****
ਸੰਤੋਸ਼ ਕੁਮਾਰ/ਸਰਲਾ ਮੀਣਾ/ਇਸ਼ੀਤਾ ਬਿਸਵਾਸ/ਰਿਸ਼ੀਤਾ ਅਗਰਵਾਲ
(Release ID: 2089819)
Visitor Counter : 15