ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਦੇ ਮਨੋਰੰਜਨ ਅਤੇ ਰਚਨਾਤਮਕ ਉਦਯੋਗ ਦੇ ਲਈ ਪ੍ਰਧਾਨ ਮੰਤਰੀ ਦਾ ਸੱਦਾ: ਆਲਮੀ ਮੰਚ ‘ਤੇ ਭਾਰਤ ਦੀ ਰਚਨਾਤਮਕ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਵੇਵਸ ਵਿੱਚ ਸ਼ਾਮਲ ਹੋਵੋ
ਯੰਗ ਕ੍ਰਿਏਟਰਸ ਦੇ ਜੀਵੰਤ ਅਤੇ ਗਤੀਸ਼ੀਲ ਯੋਗਦਾਨ ਨਾਲ ਭਾਰਤ ਦੀ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਯਾਤਰਾ ਨੂੰ ਗਤੀ ਮਿਲ ਰਹੀ ਹੈ: ਸ਼੍ਰੀ ਨਰੇਂਦਰ ਮੋਦੀ
ਪ੍ਰਧਾਨ ਮੰਤਰੀ ਨੇ ਭਾਰਤੀ ਸਿਨੇਮਾ ਦੇ ਮਹਾਨ ਕਲਾਕਾਰਾਂ ਨੂੰ ਉਨ੍ਹਾਂ ਦੀ ਸ਼ਤਾਬਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਉਨ੍ਹਾਂ ਦੀ ਸਦੀਵੀਂ ਵਿਰਾਸਤ ਦਾ ਉਤਸਵ ਮਨਾਇਆ
Posted On:
29 DEC 2024 1:44PM by PIB Chandigarh
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ ਦੇ 117ਵੇਂ ਐਪੀਸੋਡ ਵਿੱਚ ਭਾਰਤ ਦੇ ਰਚਨਾਤਮਕ ਅਤੇ ਮਨੋਰੰਜਨ ਖੇਤਰ ਦੇ ਲਈ ਇੱਕ ਵੱਡੀ ਉਪਲਬਧੀ ਦੇ ਬਾਰੇ ਰੋਮਾਂਚਕ ਖਬਰ ਸਾਂਝਾ ਕੀਤੀ। ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਅਗਲੇ ਵਰ੍ਹੇ 5-9 ਫਰਵਰੀ, 2025 ਤੱਕ ਪਹਿਲੀ ਵਾਰ ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ) ਦੀ ਮੇਜ਼ਬਾਨੀ ਕਰੇਗਾ।
ਵੇਵਸ ਸਮਿਟ: ਭਾਰਤ ਦੀ ਰਚਨਾਤਮਕ ਪ੍ਰਤਿਭਾ ਦੇ ਲਈ ਇੱਕ ਆਲਮੀ ਮੰਚ
ਵੇਵਸ ਸਮਿਟ ਦੀ ਤੁਲਨਾ ਦਾਵੋਸ ਜਿਹੇ ਆਲਮੀ ਆਯੋਜਨਾਂ ਜਿੱਥੇ ਦੁਨੀਆ ਦੀਆਂ ਆਰਥਿਕ ਦਿੱਗਜ਼ ਕੰਪਨੀਆਂ ਇਕੱਠੀਆਂ ਹੁੰਦੀਆਂ ਹਨ ਉਸ ਨਾਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ “ਭਾਰਤ ਦੀ ਰਚਨਾਤਮਕ ਪ੍ਰਤਿਭਾ ਨੂੰ ਵਿਸ਼ਵ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦਾ ਇੱਕ ਸ਼ਾਨਦਾਰ ਅਵਸਰ ਆਉਣ ਵਾਲਾ ਹੈ ਮੀਡੀਆ ਅਤੇ ਮਨੋਰੰਜਨ ਉਦਯੋਗ ਦੀਆਂ ਦਿੱਗਜ਼ ਕੰਪਨੀਆਂ, ਨਾਲ ਹੀ ਦੁਨੀਆ ਭਰ ਦੀਆਂ ਰਚਨਾਤਮਕ ਹਸਤੀਆਂ ਭਾਰਤ ਵਿੱਚ ਇਕੱਠੀਆਂ ਹੋਣਗੀਆਂ। ਇਹ ਸਮਿਟ ਭਾਰਤ ਨੂੰ ਗਲੋਬਲ ਕੰਟੈਂਟ ਕ੍ਰਿਏਸ਼ਨ ਦਾ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।”
ਉਨ੍ਹਾਂ ਨੇ ਵੇਵਸ ਦੀਆਂ ਤਿਆਰੀਆਂ ਵਿੱਚ ਯੰਗ ਕ੍ਰਿਏਟਰਸ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ ਜੋ ਭਾਰਤ ਦੇ ਰਚਨਾਤਮਕ ਭਾਈਚਾਰੇ ਦੀ ਊਰਜਾਵਾਨ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਦੇ ਉਤਸਾਹ ਅਤੇ ਵਧਦੀ ਹੋਈ ਸਿਰਜਣਸ਼ੀਲ ਅਰਥਵਿਵਸਥਾ ਵਿੱਚ ਉਨ੍ਹਾਂ ਦੇ ਯੋਗਦਾਨ ‘ਤੇ ਮਾਣ ਪ੍ਰਗਟ ਕੀਤਾ ਜੋ ਭਾਰਤ ਦੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਇੱਕ ਪ੍ਰਮੁੱਖ ਯੋਗਦਾਨਕਰਤਾ ਹੈ।
ਉਨ੍ਹਾਂ ਨੇ ਕਿਹਾ ਕਿ “ਭਾਵੇਂ ਤੁਸੀਂ ਯੰਗ ਕ੍ਰਿਏਟਰ ਹੋ ਜਾਂ ਸਥਾਪਿਤ ਕਲਾਕਾਰ, ਬਾਲੀਵੁੱਡ ਜਾਂ ਖੇਤਰੀ ਸਿਨੇਮਾ ਨਾਲ ਜੁੜੇ ਹੋ, ਟੀਵੀ ਉਦਯੋਗ ਦੇ ਪੇਸ਼ੇਵਰ ਹੋ, ਐਨੀਮੇਸ਼ਨ, ਗੇਮਿੰਗ ਦੇ ਮਾਹਰ ਹੋ ਜਾਂ ਐਂਟਰਟੇਨਮੈਂਟ ਟੈਕਨੋਲੋਜੀ ਦੇ ਇਨੋਵੇਟਰ ਹੋ, ਮੈਂ ਤੁਹਾਨੂੰ ਵੇਵਸ ਸਮਿਟ ਦਾ ਹਿੱਸਾ ਬਣਨ ਦਾ ਸੱਦਾ ਦਿੰਦਾ ਹਾਂ”, ਭਾਰਤ ਦੇ ਪ੍ਰਧਾਨ ਮੰਤਰੀ ਨੇ ਮਨੋਰੰਜਨ ਅਤੇ ਰਚਨਾਤਮਕ ਉਦਯੋਗਾਂ ਦੇ ਸਾਰੇ ਹਿਤਧਾਰਕਾਂ ਨੂੰ ਵੇਵਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ।
ਵੇਵਸ ਸਮਿਟ ਭਾਰਤ ਦੀਆਂ ਰਚਨਾਤਮਕ ਪ੍ਰਤੀਭਾਵਾਂ ਦੇ ਲਈ ਆਲਮੀ ਮੰਚ ਵਜੋਂ ਕੰਮ ਕਰਨ, ਸਹਿਯੋਗ ਨੂੰ ਹੁਲਾਰਾ ਦੇਣ ਅਤੇ ਗਲੋਬਲ ਕੰਟੈਂਟ ਕ੍ਰਿਏਸ਼ਨ ਦੇ ਕੇਂਦਰ ਵਜੋਂ ਦੇਸ਼ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਤਿਆਰ ਹੈ। ਇਹ ਐਨੀਮੇਸ਼ਨ, ਗੇਮਿੰਗ, ਮਨੋਰੰਜਨ, ਟੈਕਨੋਲੋਜੀ ਅਤੇ ਖੇਤਰੀ ਅਤੇ ਮੁੱਖਧਾਰਾ ਦੇ ਸਿਨੇਮਾ ਵਿੱਚ ਭਾਰਤ ਦੀ ਪ੍ਰਗਤੀ ਨੂੰ ਵੀ ਪ੍ਰਦਰਸ਼ਿਤ ਕਰੇਗਾ। ਪ੍ਰਧਾਨ ਮੰਤਰੀ ਦਾ ਇਸ ਦੇ ਲਈ ਸੱਦਾ ਭਾਰਤ ਦੀ ਸਿਰਜਣਸ਼ੀਲ ਅਰਥਵਿਵਸਥਾ ਨੂੰ ਵਧਾਉਣ ਅਤੇ ਮੀਡੀਆ ਅਤੇ ਮਨੋਰੰਜਨ ਦੇ ਖੇਤਰ ਵਿੱਚ ਗਲੋਬਲ ਲੀਡਰ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਸਿਨੇਮਾ ਜਗਤ ਦੇ ਦਿੱਗਜਾਂ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ‘ਤੇ ਸਨਮਾਨਿਤ ਕਰਨਾ
ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 2024 ਵਿੱਚ ਭਾਰਤੀ ਸਿਨੇਮਾ ਦੀਆਂ ਕਈ ਪ੍ਰਤਿਸ਼ਠਿਤ ਹਸਤੀਆਂ ਦੀ 100ਵੀਂ ਜਯੰਤੀ ਮਨਾਈ। ਉਨ੍ਹਾਂ ਨੇ ਰਾਜ ਕਪੂਰ ਦੀਆਂ ਆਪਣੀਆਂ ਅਨਾਦਿ ਫਿਲਮਾਂ ਦੁਆਰਾ ਭਾਰਤ ਦੀ ਕੋਮਲਤਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਭੂਮਿਕਾ, ਮੋਹੰਮਦ ਰਫੀ ਦੀ ਮਨਮੋਹਕ ਆਵਾਜ਼ ਜੋ ਸਾਰੀਆਂ ਪੀੜ੍ਹੀਆਂ ਨੂੰ ਸੰਮੋਹਿਤ ਕਰਦੀ ਹੈ, ਅਤੇ ਭਾਰਤੀ ਪਰੰਪਰਾਵਾਂ ਨੂੰ ਦਰਸਾਉਂਦੇ ਹੋਏ ਤੇਲਗੂ ਸਿਨੇਮਾ ਨੂੰ ਉੱਚਾ ਚੁੱਕਣ ਵਿੱਚ ਅੱਕੀਨੈਨੀ ਨਾਗੇਸ਼ਵਰ ਰਾਓ ਦੇ ਯੋਗਦਾਨ ਦਾ ਉਤਸਵ ਮਨਾਇਆ। ਉਨ੍ਹਾਂ ਨੇ ਤਪਨ ਸਿਨਹਾ ਦੀਆਂ ਸਮਾਜਿਕ ਸਰੋਕਾਰ ਵਾਲੀਆਂ ਫਿਲਮਾਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਏਕਤਾ ਅਤੇ ਜਾਗਰੂਕਤਾ ਲਈ ਪ੍ਰੇਰਿਤ ਕੀਤਾ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਇਨ੍ਹਾਂ ਦਿੱਗਜਾਂ ਨੇ ਨਾ ਸਿਰਫ ਭਾਰਤੀ ਸਿਨੇਮਾ ਦੇ ਸੁਨਹਿਰੀ ਯੁੱਗ ਨੂੰ ਆਕਾਰ ਦਿੱਤਾ, ਬਲਕਿ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਵੀ ਮਜ਼ਬੂਤ ਕੀਤਾ, ਜਿਸ ਨਾਲ ਪੀੜ੍ਹੀਆਂ ਲਈ ਪ੍ਰਸ਼ੰਸਾ ਕਰਨ ਅਤੇ ਪ੍ਰੇਰਨਾ ਲੈਣ ਲਈ ਇੱਕ ਸਦੀਵੀਂ ਵਿਰਾਸਤ ਛੱਡੀ ਗਈ।
ਇਹ ਵੀ ਜ਼ਿਕਰਯੋਗ ਹੈ ਕਿ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਨੇ ਰਾਜ ਕਪੂਰ, ਤਪਨ ਸਿਨਹਾ, ਅੱਕੀਨੈਨੀ ਨਾਗੇਸ਼ਵਰ ਰਾਓ (ਏਐੱਨਆਰ) ਅਤੇ ਮੋਹੰਮਦ ਰਫੀ ਦੀ ਅਸਾਧਾਰਣ ਵਿਰਾਸਤ ਨੂੰ, ਸਕ੍ਰੀਨਿੰਗ ਅਤੇ ਇੰਟਰੈਕਟਿਵ ਪ੍ਰੋਗਰਾਮਾਂ ਦੀ ਇੱਕ ਲੜੀ ਦੇ ਜ਼ਰੀਏ ਸ਼ਰਧਾਂਜਲੀ ਦਿੱਤੀ, ਜਿਸ ਨਾਲ ਸਿਨੇਮਾ ਦੀ ਦੁਨੀਆ ਵਿੱਚ ਇਨ੍ਹਾਂ ਮਹਾਨ ਫਿਲਮੀ ਹਸਤੀਆਂ ਦੇ ਯੋਗਦਾਨ ਬਾਰੇ ਜਾਣਕਾਰੀ ਮਿਲ ਸਕੇ।
*****
ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ
(Release ID: 2088784)
Visitor Counter : 14
Read this release in:
Odia
,
English
,
Urdu
,
Hindi
,
Nepali
,
Marathi
,
Assamese
,
Gujarati
,
Tamil
,
Telugu
,
Kannada
,
Malayalam