ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਕੇਨ-ਬੇਤਵਾ ਨਦੀ ਜੋੜੋ ਨੈਸ਼ਨਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਨੇ ਓਅੰਕਾਰੇਸ਼ਵਰ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ 1153 ਅਟਲ ਗ੍ਰਾਮ ਸੁਸ਼ਾਸਨ (Atal Gram Sushasan) ਭਵਨਾਂ ਦੀ ਨੀਂਹ ਰੱਖੀ

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਮੌਕੇ ’ਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤੇ

ਅੱਜ ਸਾਡੇ ਸਭ ਦੇ ਲਈ ਬਹੁਤ ਪ੍ਰੇਰਣਾਦਾਇਕ ਦਿਨ ਹੈ, ਅੱਜ ਸਤਿਕਾਰਯੋਗ ਅਟਲ ਜੀ ਦੀ ਜਯੰਤੀ (ਜਨਮ ਵਰ੍ਹੇਗੰਢ) ਹੈ: ਪ੍ਰਧਾਨ ਮੰਤਰੀ

ਕੇਨ-ਬੇਤਵਾ ਲਿੰਕ ਪ੍ਰੋਜੈਕਟ ਬੁੰਦੇਲਖੰਡ ਖੇਤਰ ਵਿੱਚ ਸਮ੍ਰਿੱਧੀ ਅਤੇ ਖੁਸ਼ਹਾਲੀ ਦੇ ਨਵੇਂ ਦੁਆਰ ਖੋਲ੍ਹੇਗਾ: ਪ੍ਰਧਾਨ ਮੰਤਰੀ

ਭਾਰਤ ਦੇ ਇਤਿਹਾਸ ਵਿੱਚ ਬੀਤੇ ਦਹਾਕੇ ਨੂੰ ਜਲ ਸੁਰੱਖਿਆ ਅਤੇ ਜਲ ਸੰਭਾਲ਼ ਦੇ ਅਭੂਤਪੂਰਵ ਦਹਾਕੇ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ: ਪ੍ਰਧਾਨ ਮੰਤਰੀ

ਕੇਂਦਰੀ ਸਰਕਾਰ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸਾਰੇ ਸੈਲਾਨੀਆਂ ਦੇ ਲਈ ਸੁਵਿਧਾਵਾਂ ਵਧਾਉਣ ਦਾ ਭੀ ਨਿਰੰਤਰ ਪ੍ਰਯਾਸ ਕਰ ਰਹੀ ਹੈ: ਪ੍ਰਧਾਨ ਮੰਤਰੀ

Posted On: 25 DEC 2024 3:27PM by PIB Chandigarh

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ 100ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਮੌਕੇ ’ਤੇਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਅਵਸਰ ’ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਭਾਰਤ ਅਤੇ ਵਿਸ਼ਵ ਦੇ ਇਸਾਈ ਸਮੁਦਾਇ ਦੇ ਲੋਕਾਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਯਾਦ ਕਰਦੇ ਹੋਏ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਅਗਵਾਈ ਵਿੱਚ ਸਰਕਾਰ ਨੇ ਆਪਣੇ ਗਠਨ ਦਾ ਇੱਕ ਵਰ੍ਹਾ ਪੂਰਾ ਕਰ ਲਿਆ ਹੈਸ਼੍ਰੀ ਮੋਦੀ ਨੇ ਇਸ ਦੇ ਲਈ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਇੱਕ ਵਰ੍ਹੇ ਵਿੱਚ ਹਜ਼ਾਰਾਂ ਕਰੋੜ ਰੁਪਏ ਤੋਂ ਅਧਿਕ  ਦੇ ਨਵੇਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਲਾਗੂਕਰਨ ਦੇ ਨਾਲ-ਨਾਲ ਵਿਕਾਸ ਕਾਰਜਾਂ ਨੇ ਤੇਜ਼ੀ ਪਕੜੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਤਿਹਾਸਿਕ ਕੇਨ-ਬੇਤਵਾ ਰਿਵਰ ਲਿੰਕਿੰਗ ਪ੍ਰੋਜੈਕਟਦੌਧਨ ਡੈਮ ਅਤੇ ਓਅੰਕਾਰੇਸ਼ਵਰ  ਫਲੋਟਿੰਗ ਸੋਲਰ ਪ੍ਰੋਜੈਕਟ (ਮੱਧ ਪ੍ਰਦੇਸ਼ ਦੇ ਪਹਿਲੇ ਸੋਲਰ ਪਾਵਰ ਪਲਾਂਟ) ਦਾ ਨੀਂਹ ਪੱਥਰ ਰੱਖਿਆ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਅੱਜ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ (Bharatratna Shri Atal Bihari Vajpayee) ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਅੱਜ ਦੇ ਦਿਨ ਇੱਕ ਜ਼ਿਕਰਯੋਗ ਪ੍ਰੇਰਣਾਦਾਇਕ ਦਿਨ ਦੱਸਦੇ ਹੋਏ ਕਿਹਾ ਕਿ ਅੱਜ ਸੁਸ਼ਾਸਨ ਅਤੇ ਚੰਗੀ ਸੇਵਾ ਦਾ ਪੁਰਬ ਸਾਡੇ ਸਭ ਦੇ ਲਈ ਪ੍ਰੇਰਣਾਦਾਈ ਹੈ। ਸ਼੍ਰੀ ਵਾਜਪੇਈ ਦੀ ਯਾਦ ਵਿੱਚ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਵਾਜਪੇਈ ਨੇ ਵਰ੍ਹਿਆਂ ਤੱਕ ਉਨ੍ਹਾਂ ਜਿਹੇ ਸਾਧਾਰਣ ਵਰਕਰਾਂ ਨੂੰ ਪ੍ਰੋਤਸਾਹਨ ਦਿੱਤਾ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਦੇ ਵਿਕਾਸ ਦੇ ਲਈ ਅਟਲ ਜੀ ਦੀ ਸੇਵਾ ਹਮੇਸ਼ਾ ਸਾਡੀ ਯਾਦ ਵਿੱਚ ਅਮਿਟ ਰਹੇਗੀ। ਸ਼੍ਰੀ ਮੋਦੀ ਨੇ ਇਸ ਬਾਤ ’ਤੇ ਬਲ ਦਿੱਤਾ ਕਿ ਅੱਜ ਤੋਂ 1100 ਤੋਂ ਅਧਿਕ ਅਟਲ ਗ੍ਰਾਮ ਸੁਸ਼ਾਸਨ ਸਦਨਾਂ (Atal Gram Sushan Sadan) ’ਤੇ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਸ ਦੇ ਲਈ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਟਲ ਗ੍ਰਾਮ ਸੇਵਾ ਸਦਨ (Atal Gram Seva Sadan) ਪਿੰਡਾਂ ਦੇ ਵਿਕਾਸ ਨੂੰ ਅੱਗੇ ਵਧਾਵੇਗਾ।

ਸੁਸ਼ਾਸਨ ਦਿਵਸ (Good Governance day) ਨੂੰ ਇੱਕ ਦਿਨ ਦਾ ਮਾਮਲਾ ਨਾ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ, “ਸੁਸ਼ਾਸਨ ਸਾਡੀਆਂ ਸਰਕਾਰਾਂ ਦੀ ਪਹਿਚਾਣ ਹੈ।” ਕੇਂਦਰ ਵਿੱਚ ਲਗਾਤਾਰ ਤੀਸਰੀ ਵਾਰ ਸੇਵਾ ਕਰਨ ਦਾ ਅਵਸਰ ਦੇਣ ਅਤੇ ਮੱਧ ਪ੍ਰਦੇਸ਼ ਵਿੱਚ ਲਗਾਤਾਰ ਸੇਵਾ ਕਰਨਾ ਦਾ ਮੌਕਾ ਦੇਣ ਦੇ ਲਈ ਲੋਕਾਂ ਦਾ ਆਭਾਰ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਪਿੱਛੇ ਸੁਸ਼ਾਸਨ ਸਭ ਤੋਂ ਮਜ਼ਬੂਤ ਕਾਰਕ ਹੈ। ਪ੍ਰਧਾਨ ਮੰਤਰੀ ਨੇ ਬੁੱਧੀਜੀਵੀਆਂਰਾਜਨੀਤਕ ਵਿਸ਼ਲੇਸ਼ਕਾਂ ਅਤੇ ਹੋਰ ਉੱਘੇ ਸਿੱਖਿਆ-ਸ਼ਾਸਤਰੀਆਂ ਨੂੰ ਵਿਕਾਸਲੋਕ ਕਲਿਆਣ ਅਤੇ ਸੁਸ਼ਾਸਨ ਦੇ ਮਾਨਦੰਡਾਂ ’ਤੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਦੇਸ਼ ਦਾ ਮੁੱਲਾਂਕਣ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਬਾਤ ’ਤੇ ਪ੍ਰਕਾਸ਼  ਪਾਇਆ ਕਿ ਜਦੋਂ ਭੀ ਲੋਕਾਂ ਦੀ ਸੇਵਾ ਕਰਨ ਦਾ ਅਵਸਰ ਮਿਲਿਆਉਨ੍ਹਾਂ ਦੀ ਸਰਕਾਰ ਨੇ ਲੋਕਾਂ ਕਲਿਆਣ ਅਤੇ ਵਿਕਾਸ ਕਾਰਜਾਂ ਨੂੰ ਸੁਨਿਸ਼ਚਿਤ ਕਰਨ ਵਿੱਚ ਸਫ਼ਲਤਾ ਪਾਈ ਹੈ। ਸ਼੍ਰੀ ਮੋਦੀ ਨੇ ਕਿਹਾ, “ਅਗਰ ਸਾਨੂੰ ਕੁਝ ਮਾਨਦੰਡਾਂ ਤੇ ਆਂਕਿਆ ਜਾਵੇਤਾਂ ਦੇਸ਼ ਦੇਖੇਗਾ ਕਿ ਅਸੀਂ ਆਮ ਲੋਕਾਂ ਦੇ ਪ੍ਰਤੀ ਕਿਤਨੇ ਸਮਰਪਿਤ ਹਾਂ।” ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੇ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਅਣਥੱਕ ਪ੍ਰਯਾਸ ਕੀਤਾਜਿਨ੍ਹਾਂ ਨੇ ਰਾਸ਼ਟਰ ਦੇ ਲਈ ਆਪਣਾ ਖੂਨ ਵਹਾਇਆ। ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਸੁਸ਼ਾਸਨ ਦੇ ਲਈ ਨਾ ਕੇਵਲ ਅੱਛੀਆਂ ਯੋਜਨਾਵਾਂ ਦੀ ਜ਼ਰੂਰਤ ਹੁੰਦੀ ਹੈਬਲਕਿ ਉਨ੍ਹਾਂ ਦੇ ਪ੍ਰਭਾਵੀ ਲਾਗੂਕਰਨ ਦੀ ਭੀ ਜ਼ਰੂਰਤ ਹੁੰਦੀ ਹੈ ਅਤੇ ਇਸ ਬਾਤ ’ਤੇ ਬਲ ਦਿੱਤਾ ਕਿ ਸੁਸ਼ਾਸਨ ਦਾ ਪੈਮਾਨਾ ਇਹ ਹੈ ਕਿ ਸਰਕਾਰੀ ਯੋਜਨਾਵਾਂ ਤੋਂ ਆਮ ਲੋਕਾਂ ਨੂੰ ਕਿਤਨਾ ਫਾਇਦਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਐਲਾਨ ਤਾਂ ਕੀਤੇਲੇਕਿਨ ਲਾਗੂਕਰਨ ਵਿੱਚ ਗੰਭੀਰਤਾ ਅਤੇ ਇਰਾਦੇ ਦੀ ਕਮੀ ਦੇ ਕਾਰਨ ਲਾਭ ਲੋਕਾਂ ਤੱਕ ਨਹੀਂ ਪਹੁੰਚ ਪਾਇਆ। ਉਨ੍ਹਾਂ ਨੇ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਜਿਹੀਆਂ ਯੋਜਨਾਵਾਂ ਦੇ ਲਾਭਾਂ ’ਤੇ ਜ਼ੋਰ ਦਿੱਤਾਜਿਸ ਦੇ ਤਹਿਤ ਮੱਧ ਪ੍ਰਦੇਸ਼ ਵਿੱਚ ਕਿਸਾਨਾਂ ਨੂੰ 12,000 ਰੁਪਏ ਮਿਲਦੇ ਹਨ ਅਤੇ ਕਿਹਾ ਕਿ ਇਹ ਜਨ ਧਨ ਬੈਂਕ ਖਾਤੇ ਖੋਲ੍ਹਣ ਨਾਲ ਸੰਭਵ ਹੋਇਆ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਲਾਡਲੀ ਬਹਨਾ ਯੋਜਨਾ (Ladli Behna Yojana) ’ਤੇ ਪ੍ਰਕਾਸ਼  ਪਾਇਆ ਅਤੇ ਕਿਹਾ ਕਿ ਬੈਂਕ ਖਾਤਿਆਂ ਨੂੰ ਆਧਾਰ ਅਤੇ ਮੋਬਾਈਲ ਨੰਬਰ ਨਾਲ ਜੋੜੇ ਬਿਨਾ ਇਹ ਸੰਭਵ ਨਹੀਂ ਹੋ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾ ਸਸਤੇ ਰਾਸ਼ਨ ਦੀ ਯੋਜਨਾਵਾਂ ਸਨਲੇਕਿਨ ਗ਼ਰੀਬਾਂ ਨੂੰ ਰਾਸ਼ਨ ਪ੍ਰਾਪਤ ਕਰਨ  ਦੇ ਲਈ ਸੰਘਰਸ਼ ਕਰਨਾ ਪੈਂਦਾ ਸੀਜਦ ਕਿ ਅੱਜ ਗ਼ਰੀਬਾਂ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਮੁਫ਼ਤ  ਰਾਸ਼ਨ ਮਿਲਦਾ ਹੈਇਸ ਦਾ ਕ੍ਰੈਡਿਟ ਟੈਕਨੋਲੋਜੀ ਨੂੰ ਜਾਂਦਾ ਹੈਜਿਸ ਨੇ ਧੋਖਾਧੜੀ ਨੂੰ ਖ਼ਤਮ  ਕਰ ਦਿੱਤਾ ਅਤੇ ਵੰਨ ਨੇਸ਼ਨਵੰਨ ਰਾਸ਼ਨ ਕਾਰਡ (One Nation, One Ration Card) ਜਿਹੀਆਂ ਰਾਸ਼ਟਰਵਿਆਪੀ ਸੁਵਿਧਾਵਾਂ ਨੂੰ ਹੁਲਾਰਾ ਦਿੱਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਸੁਸ਼ਾਸਨ ਦਾ ਅਰਥ ਹੈ ਕਿ ਨਾਗਰਿਕ ਆਪਣੇ ਅਧਿਕਾਰਾਂ ਦੇ ਲਈ ਸਰਕਾਰ ਤੋਂ ਭੀਖ ਨਾ ਮੰਗਣ ਅਤੇ ਨਾ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਣ। ਉਨ੍ਹਾਂ ਨੇ ਇਸ ਬਾਤ ’ਤੇ ਪ੍ਰਕਾਸ਼  ਪਾਇਆ ਕਿ ਉਨ੍ਹਾਂ ਦੀ ਨੀਤੀ 100 ਪ੍ਰਤੀਸ਼ਤ (100%)  ਲਾਭਾਰਥੀਆਂ  ਨੂੰ 100 ਪ੍ਰਤੀਸ਼ਤ (100%)  ਲਾਭ ਨਾਲ ਜੋੜਨ ਦੀ ਹੈਜੋ ਉਨ੍ਹਾਂ ਦੀ ਸਰਕਾਰ ਨੂੰ ਦੂਸਰੀਆਂ ਸਰਕਾਰਾਂ ਤੋਂ ਅਲੱਗ ਬਣਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਦਾ ਗਵਾਹ ਹੈ ਅਤੇ ਇਹੀ ਵਜ੍ਹਾ ਹੈ ਕਿ ਦੇਸ਼ ਦੇ ਲੋਕਾਂ ਨੇ ਵਾਰ-ਵਾਰ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ।

ਇਸ ਬਾਤ ’ਤੇ ਜ਼ੋਰ ਦਿੰਦੇ ਹੋਏ ਕਿ ਸੁਸ਼ਾਸਨ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਦਾ ਹੈਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਰਭਾਗ ਨਾਲ ਬੁੰਦੇਲਖੰਡ ਦੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਦੇ ਕੁਸ਼ਾਸਨ ਦੇ ਕਾਰਨ ਦਹਾਕਿਆਂ ਤੱਕ ਬਹੁਤ ਕਸ਼ਟ ਸਹਿਣਾ ਪਿਆ। ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਬੁੰਦੇਲਖੰਡ ਵਿੱਚ ਕਿਸਾਨਾਂ ਅਤੇ ਮਹਿਲਾਵਾਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰਭਾਵੀ ਸ਼ਾਸਨ ਦੀ ਕਮੀ ਦੀ ਕਾਰਨ ਪਾਣੀ ਦੀ ਇੱਕ-ਇੱਕ ਬੂੰਦ ਦੇ ਲਈ ਸੰਘਰਸ਼ ਕਰਨ ਪਿਆ ਅਤੇ ਪਹਿਲੀਆਂ ਸਰਕਾਰਾਂ ਨੇ ਜਲ ਸੰਕਟ ਦੇ ਸਥਾਈ ਸਮਾਧਾਨ ਬਾਰੇ ਨਹੀਂ ਸੋਚਿਆ।

ਡਾ. ਬੀ.ਆਰ. ਅੰਬੇਡਕਰ ਭਾਰਤ ਦੇ ਲਈ ਨਦੀ ਜਲ ਦੇ ਮਹੱਤਵ ਨੂੰ ਸਮਝਣ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸਨ, ਤੇ ਟਿੱਪਣੀ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਬਾਤ ’ਤੇ ਪ੍ਰਕਾਸ਼  ਪਾਇਆ ਕਿ ਭਾਰਤ ਵਿੱਚ ਪ੍ਰਮੁੱਖ ਨਦੀ ਘਾਟੀ ਪ੍ਰੋਜੈਕਟ ਡਾ. ਅੰਬੇਡਕਰ ਦੇ ਵਿਜ਼ਨ ’ਤੇ ਅਧਾਰਿਤ ਸਨ ਅਤੇ ਸੈਂਟਰਲ ਵਾਟਰ ਕਮਿਸ਼ਨ ਦੀ ਸਥਾਪਨਾ ਭੀ ਉਨ੍ਹਾਂ ਦੇ ਪ੍ਰਯਾਸਾਂ ਦੇ ਕਾਰਨ ਹੀ ਹੋਈ ਸੀ। ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਦੁਖ ਵਿਅਕਤ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ ਜਲ ਸੰਭਾਲ਼  ਅਤੇ ਬੜੇ ਡੈਮ ਪ੍ਰੋਜੈਕਟਾਂ  ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਡਾ. ਅੰਬੇਡਕਰ ਨੂੰ ਕਦੇ ਉਚਿਤ ਕ੍ਰੈਡਿਟ ਨਹੀਂ ਦਿੱਤਾ ਅਤੇ ਉਹ ਇਨ੍ਹਾਂ ਪ੍ਰਯਾਸਾਂ ਦੇ ਪ੍ਰਤੀ ਕਦੇ ਗੰਭੀਰ ਨਹੀਂ ਰਹੀਆਂ। ਇਸ ਬਾਤ ’ਤੇ ਜ਼ੋਰ ਦਿੰਦੇ ਹੋਏ ਕਿ ਸੱਤ ਦਹਾਕਿਆਂ ਬਾਅਦ ਭੀ ਭਾਰਤ ਦੇ ਕਈ ਰਾਜਾਂ ਵਿੱਚ ਹੁਣ ਭੀ ਜਲ ਵਿਵਾਦ ਹਨਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਮਨਸ਼ਾ ਦੀ ਕਮੀ ਅਤੇ ਉਨ੍ਹਾਂ ਦੇ ਕੁਸ਼ਾਸਨ ਦੇ ਇਸ ਦਿਸ਼ਾ ਵਿੱਚ ਕਿਸੇ ਭੀ ਠੋਸ ਪ੍ਰਯਾਸ ਨੂੰ ਰੋਕ ਦਿੱਤਾ।

ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਪ੍ਰਕਾਸ਼  ਪਾਇਆ ਕਿ ਸ਼੍ਰੀ ਵਾਜਪੇਈ ਦੀ ਸਰਕਾਰ ਨੇ ਜਲ-ਸਬੰਧੀ  ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀਲੇਕਿਨ 2004 ਦੇ ਬਾਅਦ ਇਸ ਨੂੰ ਦਰਕਿਨਾਰ ਕਰ ਦਿੱਤਾ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਦੇਸ਼ ਭਰ ਵਿੱਚ ਨਦੀਆਂ ਨੂੰ ਜੋੜਨ ਦੀ ਮੁਹਿੰਮ ਨੂੰ ਗਤੀ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਨ-ਬੇਤਵਾ ਲਿੰਕ ਪ੍ਰੋਜੈਕਟ (Ken-Betwa Link Project) ਇੱਕ ਹਕੀਕਤ ਬਣਨ ਵਾਲਾ ਹੈਜੋ ਬੁੰਦੇਲਖੰਡ ਖੇਤਰ ਵਿੱਚ ਸਮ੍ਰਿੱਧੀ  ਅਤੇ ਖੁਸ਼ਹਾਲੀ ਦੇ ਨਵੇਂ ਦੁਆਰ ਖੋਲ੍ਹੇਗਾ। ਕੇਨ-ਬੇਤਵਾ ਲਿੰਕ ਪ੍ਰੋਜੈਕਟ (Ken-Betwa Link Project) ਦੇ ਲਾਭਾਂ ’ਤੇ ਜ਼ੋਰ ਦਿੰਦੇ ਹੋਏਜੋ ਮੱਧ ਪ੍ਰਦੇਸ਼ ਦੇ ਛਤਰਪੁਰਟੀਕਮਗੜ੍ਹਨਿਵਾੜੀਪੰਨਾਦਮੋਹ ਅਤੇ ਸਾਗਰ (Chhatarpur, Tikamgarh, Niwari, Panna, Damoh, and Sagar) ਸਹਿਤ 10 ਜ਼ਿਲ੍ਹਿਆਂ  ਨੂੰ ਸਿੰਚਾਈ ਸੁਵਿਧਾਵਾਂ ਪ੍ਰਦਾਨ ਕਰੇਗਾਸ਼੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ਨੂੰ ਭੀ ਲਾਭ ਹੋਵੇਗਾਜਿਸ ਵਿੱਚ ਬਾਂਦਾਮਹੋਬਾਲਲਿਤਪੁਰ ਤੇ ਝਾਂਸੀ (Banda, Mahoba, Lalitpur, and Jhansi) ਜ਼ਿਲ੍ਹੇ  ਸ਼ਾਮਲ ਹਨ।

ਸ਼੍ਰੀ ਮੋਦੀ ਨੇ ਕਿਹਾ, “ਨਦੀਆਂ ਨੂੰ ਜੋੜਨ ਦੀ ਵਿਸ਼ਾਲ ਮੁਹਿੰਮ ਦੇ ਤਹਿਤ   ਦੋ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਵਾਲਾ ਮੱਧ ਪ੍ਰਦੇਸ਼ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ।” ਉਨ੍ਹਾਂ ਨੇ ਇਸ ਬਾਤ ’ਤੇ ਪ੍ਰਕਾਸ਼  ਪਾਇਆ ਕਿ ਹਾਲ ਹੀ ਵਿੱਚ ਰਾਜਸਥਾਨ ਦੀ ਆਪਣੀ ਯਾਤਰਾ ਦੇ ਦੌਰਾਨਪਾਰਵਤੀ-ਕਾਲੀਸਿੰਧ-ਚੰਬਲ ਅਤੇ ਕੇਨ-ਬੇਤਵਾ ਜੋੜੋ ਪ੍ਰੋਜੈਕਟਾਂ (Parbati-Kalisindh-Chambal and Ken-Betwa Link Projects) ਦੇ ਜ਼ਰੀਏ ਕਈ ਨਦੀਆਂ ਨੂੰ ਜੋੜਨ ਦੀ ਪੁਸ਼ਟੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਮੱਧ ਪ੍ਰਦੇਸ਼ ਨੂੰ ਭੀ ਕਾਫ਼ੀ ਲਾਭ ਹੋਵੇਗਾ।

 

ਸ਼੍ਰੀ ਮੋਦੀ ਨੇ ਕਿਹਾ, “ਜਲ ਸੁਰੱਖਿਆ 21ਵੀਂ ਸਦੀ ਦੀ ਸਭ ਤੋਂ ਬੜੀਆਂ ਚੁਣੌਤੀਆਂ ਵਿੱਚੋਂ ਇੱਕ ਹੈ।” ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਕੇਵਲ ਉਹ ਦੇਸ਼ ਅਤੇ ਖੇਤਰ ਹੀ ਪ੍ਰਗਤੀ ਕਰਨਗੇਜਿਨ੍ਹਾਂ ਦੇ ਪਾਸ ਕਾਫ਼ੀ ਜਲ ਹੋਵੇਗਾ ਅਤੇ ਸਮ੍ਰਿੱਧ  ਖੇਤਾਂ ਅਤੇ ਸੰਪੰਨ ਉਦਯੋਗਾਂ ਦੇ ਲਈ ਜਲ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਤੋਂ ਆਉਣ ਦੇ ਕਾਰਨਜਿੱਥੇ ਜ਼ਿਆਦਾਤਰ ਹਿੱਸੇ ਸਾਲ ਦੇ ਜ਼ਿਆਦਾਤਰ ਸਮੇਂ ਸੋਕੇ ਦੀ ਸਥਿਤੀ ਵਿੱਚ ਰਹਿੰਦੇ ਹਨਉਹ ਜਲ ਦੇ ਮਹੱਤਵ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਨਰਮਦਾ ਨਦੀ ਦੇ ਅਸ਼ੀਰਵਾਦ ਨੇ ਗੁਜਰਾਤ ਦਾ ਭਾਗ ਬਦਲ ਦਿੱਤਾ। ਉਨ੍ਹਾਂ ਬਲ ਦੇ ਕੇ ਕਿਹਾ ਕਿ ਮੱਧ ਪ੍ਰਦੇਸ਼ ਦੇ ਸੋਕਾ ਪ੍ਰਭਾਵਿਤ ਖੇਤਰਾਂ ਨੂੰ ਜਲ ਸੰਕਟ ਤੋਂ ਮੁਕਤ ਕਰਨਾ ਉਨ੍ਹਾਂ ਦੀ ਜ਼ਿੰਮੇਦਾਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਬੁੰਦੇਲਖੰਡ ਦੇ ਲੋਕਾਂਵਿਸ਼ੇਸ਼ ਕਰਕੇ ਕਿਸਾਨਾਂ ਅਤੇ ਮਹਿਲਾਵਾਂ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇਮਾਨਦਾਰੀ ਨਾਲ ਕੰਮ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਇਸ ਬਾਤ ’ਤੇ ਪ੍ਰਕਾਸ਼  ਪਾਇਆ ਕਿ ਇਸ ਵਿਜ਼ਨ ਦੇ ਤਹਿਤ ਬੁੰਦੇਲਖੰਡ ਦੇ ਲਈ 45,000 ਕਰੋੜ ਰੁਪਏ ਦੀ ਇੱਕ ਜਲ-ਸਬੰਧੀ  ਯੋਜਨਾ ਬਣਾਈ ਗਈ ਸੀ। ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਨੂੰ ਲਗਾਤਾਰ ਪ੍ਰੋਤਸਾਹਿਤ ਕੀਤਾ ਗਿਆਜਿਸ ਦੇ ਪਰਿਣਾਮਸਰੂਪ ਕੇਨ-ਬੇਤਵਾ ਲਿੰਕ ਪ੍ਰੋਜੈਕਟ (Ken-Betwa Link Project) ਦੇ ਤਹਿਤ ਦੌਧਨ ਬੰਨ੍ਹ (Daudhan Dam) ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਬੰਨ੍ਹ ਨਾਲ ਸੈਂਕੜੇ ਕਿਲੋਮੀਟਰ ਲੰਬੀ ਇੱਕ ਨਹਿਰ ਬਣੇਗੀਜੋ ਲਗਭਗ 11 ਲੱਖ ਹੈਕਟੇਅਰ ਜ਼ਮੀਨ ਨੂੰ ਪਾਣੀ ਉਪਲਬਧ ਕਰਵਾਏਗੀ।

ਸ਼੍ਰੀ ਮੋਦੀ ਨੇ ਕਿਹਾ, “ਬੀਤਿਆ ਦਹਾਕਾ ਭਾਰਤ ਦੇ ਇਤਿਹਾਸ ਵਿੱਚ ਜਲ ਸੁਰੱਖਿਆ ਅਤੇ ਜਲ ਸੰਭਾਲ਼ ਦੇ ਅਭੂਤਪੂਰਵ ਦਹਾਕੇ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ।” ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਲ ਨਾਲ ਜੁੜੀ ਜ਼ਿੰਮੇਦਾਰੀਆਂ ਨੂੰ ਅਲੱਗ-ਅਲੱਗ ਵਿਭਾਗਾਂ ਵਿੱਚ ਵੰਡ ਦਿੱਤਾ ਸੀਲੇਕਿਨ ਉਨ੍ਹਾਂ ਦੀ ਸਰਕਾਰ ਨੇ ਇਸ ਮੁੱਦੇ ਦੇ ਸਮਾਧਾਨ ਦੇ ਲਈ ਜਲ ਸ਼ਕਤੀ ਮੰਤਰਾਲਾ (Ministry of Jal Shakti) ਬਣਾਇਆ ਗਿਆ। ਸ਼੍ਰੀ ਮੋਦੀ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਪਹਿਲੀ ਵਾਰ ਹਰ ਘਰ ਵਿੱਚ ਨਲ ਦਾ ਪਾਣੀ ਪਹੁੰਚਾਉਣ ਦੇ ਲਈ ਇੱਕ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ ਗਿਆ। ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਆਜ਼ਾਦੀ ਦੇ ਬਾਅਦ ਦੇ ਸੱਤ ਦਹਾਕਿਆਂ ਵਿੱਚ ਕੇਵਲ 3 ਕਰੋੜ ਗ੍ਰਾਮੀਣ ਪਰਿਵਾਰਾਂ ਦੇ ਪਾਸ ਨਲ ਕਨੈਕਸ਼ਨ ਸਨਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਉਨ੍ਹਾਂ ਨੇ 12 ਕਰੋੜ ਨਵੇਂ ਪਰਿਵਾਰਾਂ ਨੂੰ ਨਲ ਦਾ ਪਾਣੀ ਉਪਲਬਧ ਕਰਵਾਇਆ ਹੈ ਅਤੇ ਇਸ ਯੋਜਨਾ ’ਤੇ 3.5 ਲੱਖ ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਹਨ। ਪ੍ਰਧਾਨ ਮੰਤਰੀ ਨੇ ਜਲ ਗੁਣਵੱਤਾ ਟੈਸਟ ‘ਤੇ ਪ੍ਰਕਾਸ਼ ਪਾਇਆਜੋ ਜਲ  ਜੀਵਨ ਮਿਸ਼ਨ (Jal Jeevan Mission) ਦਾ ਇੱਕ ਹੋਰ ਪਹਿਲੂ ਹੈ ਅਤੇ ਜਿਸ ’ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਹੈ ਅਤੇ ਕਿਹਾ ਕਿ ਦੇਸ਼ ਭਰ ਵਿੱਚ 2,100 ਜਲ ਗੁਣਵੱਤਾ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ 25 ਲੱਖ ਮਹਿਲਾਵਾਂ ਨੂੰ ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਜਾਂਚ ਕਰਨ ਦੇ ਲਈ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਇਸ ਪਹਿਲ ਨੇ ਹਜ਼ਾਰਾਂ  ਪਿੰਡਾਂ ਨੂੰ ਦੂਸ਼ਿਤ ਪਾਣੀ ਪੀਣ ਦੀ ਮਜਬੂਰੀ ਤੋਂ ਮੁਕਤ ਕੀਤਾ ਹੈ ਅਤੇ ਬੱਚਿਆਂ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਹੈ।

 

ਸਾਲ 2014 ਤੋਂ ਪਹਿਲੇ ਦੇਸ਼ ਵਿੱਚ ਲਗਭਗ 100 ਪ੍ਰਮੁੱਖ ਸਿੰਚਾਈ ਪ੍ਰੋਜੈਕਟ ਸਨਜੋ ਦਹਾਕਿਆਂ ਤੋਂ ਅਧੂਰੇ ਸਨ। ਇਸ ਬਾਤ ’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਪੁਰਾਣੇ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਅਤੇ ਆਧੁਨਿਕ ਸਿੰਚਾਈ ਤਕਨੀਕਾਂ ਦਾ ਉਪਯੋਗ ਵਧਾਇਆ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਕਰੀਬ ਇੱਕ ਕਰੋੜ ਹੈਕਟੇਅਰ ਜ਼ਮੀਨ ਨੂੰ ਸੂਖਮ ਸਿੰਚਾਈ ਸੁਵਿਧਾਵਾਂ ਨਾਲ ਜੋੜਿਆ ਗਿਆ ਹੈਜਿਸ ਵਿੱਚ ਮੱਧ ਪ੍ਰਦੇਸ਼ ਵਿੱਚ ਕਰੀਬ ਪੰਜ ਲੱਖ ਹੈਕਟੇਅਰ ਭੂਮੀ ਸ਼ਾਮਲ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਣੀ ਦੀ ਹਰ ਬੂੰਦ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰਨ  ਦੇ  ਲਈ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਹਰੇਕ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ (Amrit Sarovars)  ਬਣਾਉਣ ਦੀ ਮੁਹਿੰਮ ‘ਤੇ ਪ੍ਰਕਾਸ਼ ਪਾਇਆਜਿਸ ਦੇ ਫਲਸਰੂਪ ਦੇਸ਼ ਭਰ ਵਿੱਚ 60,000 ਤੋਂ ਅਧਿਕ ਅੰਮ੍ਰਿਤ ਸਰੋਵਰ (Amrit Sarovars) ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਜਲ ਸ਼ਕਤੀ ਅਭਿਯਾਨ (Jal Shakti Abhiyan) ਅਤੇ ਕੈਚ ਦ ਰੇਨ ਮੁਹਿੰਮ (Catch the Rain campaign) ਦੀ ਸ਼ੁਰੂਆਤ ਦਾ ਉਲੇਖ ਕੀਤਾਜਿਸ ਦੇ ਤਹਿਤ ਦੇਸ਼ ਭਰ ਵਿੱਚ ਤਿੰਨ ਲੱਖ ਤੋਂ ਅਧਿਕ  ਰਿਚਾਰਜ ਖੂਹਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਮੁਹਿੰਮਾਂ ਦੀ ਅਗਵਾਈ ਲੋਕਾਂ ਦੁਆਰਾ ਕੀਤੀ ਜਾ ਰਹੀ ਹੈਜਿਸ ਵਿੱਚ ਸ਼ਹਿਰੀ ਅਤੇ ਗ੍ਰਾਮੀਣ ਦੋਨੋਂ ਖੇਤਰਾਂ ਦੀ ਸਰਗਰਮ ਭਾਗੀਦਾਰੀ ਹੈ। ਉਨ੍ਹਾਂ ਨੇ ਇਸ ਬਾਤ ’ਤੇ ਬਲ ਦਿੱਤਾ ਕਿ ਅਟਲ ਭੂਜਲ ਯੋਜਨਾ (Atal Bhujal Yojana) ਮੱਧ ਪ੍ਰਦੇਸ਼ ਸਹਿਤ ਸਭ ਤੋਂ ਘੱਟ ਭੂਜਲ ਪੱਧਰ ਵਾਲੇ ਰਾਜਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ਹਮੇਸ਼ਾ ਤੋਂ ਟੂਰਿਜ਼ਮ ਦੇ ਖੇਤਰ ਵਿੱਚ ਅੱਗੇ ਰਿਹਾ ਹੈ ਅਤੇ ਜ਼ੋਰ ਦੇਕੇ ਕਿਹਾ ਕਿ ਟੂਰਿਜ਼ਮ ਇੱਕ ਅਜਿਹਾ ਖੇਤਰ ਹੈਜੋ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਦਾ ਹੈ। ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਸ਼ਕਤੀ ਬਣਨ ਦੇ ਲਈ ਤਿਆਰ ਹੈਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਬਾਰੇ ਆਲਮੀ ਜਗਿਆਸਾ ਵਧ ਰਹੀ ਹੈ ਅਤੇ ਦੁਨੀਆ ਭਾਰਤ ਨੂੰ ਜਾਣਨਾ ਅਤੇ ਸਮਝਣਾ ਚਾਹੁੰਦੀ ਹੈ ਅਤੇ ਇਸ ਦਾ  ਮੱਧ ਪ੍ਰਦੇਸ਼ ਨੂੰ ਬਹੁਤ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਇੱਕ ਅਮਰੀਕੀ ਅਖ਼ਬਾਰ ਵਿੱਚ ਹਾਲ ਹੀ ਵਿੱਚ ਛਪੀ ਇੱਕ ਰਿਪੋਰਟ ਦਾ ਉਲੇਖ ਕੀਤਾਜਿਸ ਵਿੱਚ ਮੱਧ ਪ੍ਰਦੇਸ਼ ਨੂੰ ਦੁਨੀਆ ਦੇ ਸਿਖਰਲੇ ਦਸ ਸਭ ਤੋਂ ਆਕਰਸ਼ਕ ਟੂਰਿਸਟ ਡੈਸਟੀਨੇਸ਼ਨਸ  ਵਿੱਚੋਂ ਇੱਕ ਦੱਸਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਦੇ ਲਈ ਯਾਤਰਾ ਨੂੰ ਅਸਾਨ ਬਣਾਉਣ ਦੇ ਲਈ ਲਗਾਤਾਰ ਸੁਵਿਧਾਵਾਂ ਵਧਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਈ-ਵੀਜ਼ਾ ਯੋਜਨਾ (e-visa schemes) ਸ਼ੁਰੂ ਕੀਤੀ ਹੈ ਅਤੇ ਨਾਲ ਹੀ ਭਾਰਤ ਵਿੱਚ ਵਿਰਾਸਤ ਅਤੇ ਵਣਜੀਵ ਟੂਰਿਜ਼ਮ (wildlife tourism) ਨੂੰ ਵਧਾਉਣ ਦੇ ਲਈ ਕਦਮ ਉਠਾਏ ਹਨ। ਮੱਧ ਪ੍ਰਦੇਸ਼ ਵਿੱਚ ਟੂਰਿਜ਼ਮ ਦੀਆਂ ਅਸਾਧਾਰਣ ਸੰਭਾਵਨਾਵਾਂ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਖਜੁਰਾਹੋ ਖੇਤਰ ਇਤਿਹਾਸਿਕ ਅਤੇ ਅਧਿਆਤਮਿਕ ਵਿਰਾਸਤ ਨਾਲ ਸਮ੍ਰਿੱਧ ਹੈਜਿੱਥੇ ਕੰਦਰਿਯਾ ਮਹਾਦੇਵਲਕਸ਼ਮਣ ਮੰਦਿਰ ਅਤੇ ਚੌਸਠ ਯੋਗਿਨੀ ਮੰਦਿਰ (Kandariya Mahadev, Lakshman Temple, and Chausath Yogini Temple) ਜਿਹੇ ਸਥਲ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਦੇਸ਼ ਭਰ ਵਿੱਚ ਜੀ-20 ਬੈਠਕਾਂ (G-20 meetings) ਆਯੋਜਿਤ ਕੀਤੀਆਂ ਗਈਆਂਜਿਨ੍ਹਾਂ ਵਿੱਚ ਖਜੁਰਾਹੋ ਵਿੱਚ ਇੱਕ ਬੈਠਕ ਭੀ ਸ਼ਾਮਲ ਹੈਜਿਸ ਦੇ ਲਈ ਖਜੁਰਾਹੋ ਵਿੱਚ ਇੱਕ ਅਤਿ-ਆਧੁਨਿਕ ਅੰਤਰਰਾਸ਼ਟਰੀ ਸੰਮੇਲਨ ਕੇਂਦਰ (state-of-the-art international convention center) ਦਾ ਨਿਰਮਾਣ ਕੀਤਾ ਗਿਆ।

ਟੂਰਿਜ਼ਮ ਸੈਕਟਰ 'ਤੇ ਅੱਗੇ ਚਰਚਾ ਕਰਦੇ ਹੋਏਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਵਦੇਸ਼ ਦਰਸ਼ਨ ਯੋਜਨਾ (Swadesh Darshan scheme) ਦੇ ਤਹਿਤਮੱਧ ਪ੍ਰਦੇਸ਼ ਨੂੰ ਈਕੋ-ਟੂਰਿਜ਼ਮ ਸੁਵਿਧਾਵਾਂ ਅਤੇ ਸੈਲਾਨੀਆਂ ਦੇ ਲਈ ਨਵੀਆਂ ਸੁਵਿਧਾਵਾਂ ਨੂੰ ਵਿਕਸਿਤ ਕਰਨ ਦੇ ਲਈ ਸੈਂਕੜੋਂ ਕਰੋੜ ਰੁਪਏ ਐਲੋਕੇਟ ਕੀਤੇ ਗਏ।ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਾਂਚੀ ਅਤੇ ਹੋਰ ਬੋਧੀ ਸਥਲਾਂ ਨੂੰ ਬੋਧੀ ਸਰਕਿਟ ਦੇ ਜ਼ਰੀਏ ਜੋੜਿਆ ਜਾ ਰਿਹਾ ਹੈਜਦਕਿ ਗਾਂਧੀ ਸਾਗਰਓਅੰਕਾਰੇਸ਼ਵਰ  ਡੈਮਇੰਦਰਾ ਸਾਗਰ ਡੈਮਭੇਡਾਘਾਟ ਅਤੇ ਬਾਣਸਾਗਰ ਡੈਮ (Gandhi Sagar, Omkareshwar Dam, Indira Sagar Dam, Bhedaghat, and Bansagar Dam) ਈਕੋ ਸਰਕਿਟ (Eco Circuit) ਦਾ ਹਿੱਸਾ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਖਜੁਰਾਹੋਗਵਾਲੀਅਰਓਰਛਾ (Orchha), ਚੰਦੇਰੀ ਅਤੇ ਮਾਂਡੂ ਜਿਹੇ ਸਥਲਾਂ ਨੂੰ ਹੈਰੀਟੇਜ ਸਰਕਿਟ ਦੇ ਹਿੱਸੇ ਦੇ ਰੂਪ ਵਿੱਚ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਨਾ ਰਾਸ਼ਟਰੀ ਪਾਰਕ (Panna National Park) ਭੀ ਵਣਜੀਵ ਸਰਕਿਟ ਵਿੱਚ ਸ਼ਾਮਲ ਹੈ ਅਤੇ ਪਿਛਲੇ ਵਰ੍ਹੇ ਪੰਨਾ ਟਾਇਗਰ  ਰਿਜ਼ਰਵ ਦੀ ਲਗਭਗ 2.5 ਲੱਖ ਸੈਲਾਨੀਆਂ ਨੇ ਯਾਤਰਾ ਕੀਤੀ। ਉਨ੍ਹਾਂ ਨੇ ਖੁਸ਼ੀ ਜਤਾਈ ਕਿ ਬਣਾਈ ਜਾ ਰਹੀ ਲਿੰਕ ਨਹਿਰ ਪੰਨਾ ਟਾਇਗਰ  ਰਿਜ਼ਰਵ ਵਿੱਚ  ਵਣਜੀਵਾਂ ਨੂੰ ਧਿਆਨ ਵਿੱਚ ਰੱਖੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ ਨਾਲ ਸਥਾਨਕ ਅਰਥਵਿਵਸਥਾ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਕਿ ਸੈਲਾਨੀ ਸਥਾਨਕ ਸਮਾਨ ਖਰੀਦਣਗੇਆਟੋ ਅਤੇ ਟੈਕਸੀ ਸੇਵਾਵਾਂਹੋਟਲਾਂਢਾਬਿਆਂਹੋਮਸਟੇਅ ਅਤੇ ਗੈਸਟ ਹਾਊਸ ਜਿਹੀਆਂ ਸੁਵਿਧਾਵਾਂ ਦਾ ਉਪਯੋਗ ਕਨਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਭੀ ਲਾਭ ਹੋਵੇਗਾਕਿਉਂਕਿ ਉਨ੍ਹਾਂ ਨੂੰ ਦੁੱਧਦਹੀਂ, ਫ਼ਲ ਅਤੇ ਸਬਜ਼ੀਆਂ ਜਿਹੇ ਉਤਪਾਦਾਂ ਦੇ ਬਿਹਤਰ ਦਾਮ (ਭਾਅ) ਮਿਲਣਗੇ।

 

ਪਿਛਲੇ ਦੋ ਦੁਹਾਕਿਆਂ ਵਿੱਚ ਵਿਭਿੰਨ ਖੇਤਰਾਂ ਵਿੱਚ ਜ਼ਿਕਰਯੋਗ ਪ੍ਰਗਤੀ ਕਰਨ ਦੇ ਲਈ ਮੱਧ ਪ੍ਰਦੇਸ਼ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਦਹਾਕਿਆਂ ਵਿੱਚ ਮੱਧ ਪ੍ਰਦੇਸ਼ ਦੇਸ਼ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੋਵੇਗਾਜਿਸ ਵਿੱਚ ਬੁੰਦੇਲਖੰਡ ਮਹੱਤਵਪੂਰਨ ਭੂਮਿਕਾ ਨਿਭਾਏਗਾ। ਆਪਣੇ ਭਾਸ਼ਣ ਨੂੰ ਸਮਾਪਤ ਕਰਦੇ ਹੋਏ ਸ਼੍ਰੀ ਮੋਦੀ ਨੇ ਭਰੋਸਾ ਦਿੱਤਾ ਕਿ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਮੱਧ ਪ੍ਰਦੇਸ਼ ਨੂੰ ਇੱਕ ਵਿਕਸਿਤ ਭਾਰਤ ਦੇ ਲਈ ਇੱਕ ਵਿਕਸਿਤ ਰਾਜ ਬਣਾਉਣ ਦੀ ਦਿਸ਼ਾ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ।

 

ਇਸ ਸਮਾਗਮ ਵਿੱਚ ਮੱਧ ਪ੍ਰਦੇਸ਼ ਦੇ ਰਾਜਪਾਲਸ਼੍ਰੀ ਮੰਗੂਭਾਈ ਸੀ. ਪਟੇਲਮੱਧ ਪ੍ਰਦੇਸ਼ ਦੇ ਮੁੱਖ ਮੰਤਰੀਡਾ. ਮੋਹਨ ਯਾਦਵਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀਸ਼੍ਰੀ ਵੀਰੇਂਦਰ ਕੁਮਾਰਕੇਂਦਰੀ ਜਲ ਸ਼ਕਤੀ ਮੰਤਰੀਸ਼੍ਰੀ ਸੀ.ਆਰ. ਪਾਟਿਲ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਕੇਨ-ਬੇਤਵਾ ਨਦੀ ਜੋੜੋ ਨੈਸ਼ਨਲ ਪ੍ਰੋਜੈਕਟ (Ken- Betwa river linking national project) ਦਾ ਨੀਂਹ ਪੱਥਰ ਰੱਖਿਆ। ਇਹ ਰਾਸ਼ਟਰੀ ਪਰਿਪੇਖ ਯੋਜਨਾ (national perspective plan) ਦੇ ਤਹਿਤ ਦੇਸ਼ ਦਾ ਪਹਿਲਾ ਨਦੀਆਂ ਨੂੰ ਜੋੜਨ ਵਾਲਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਨਾਲ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਨੂੰ ਸਿੰਚਾਈ ਦੀ ਸੁਵਿਧਾ ਮਿਲੇਗੀਜਿਸ ਨਾਲ ਲੱਖਾਂ ਕਿਸਾਨ ਪਰਿਵਾਰਾਂ ਨੂੰ ਲਾਭ ਹੋਵੇਗਾ। ਇਸ ਪ੍ਰੋਜੈਕਟ ਨਾਲ ਇਸ ਖੇਤਰ ਦੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਸੁਵਿਧਾ ਭੀ ਮਿਲੇਗੀ। ਇਸ ਦੇ ਨਾਲ ਹੀਪਣਬਿਜਲੀ ਪ੍ਰੋਜੈਕਟ ਹਰਿਤ ਊਰਜਾ ਵਿੱਚ 100 ਮੈਗਾਵਾਟ ਤੋਂ ਅਧਿਕ ਦਾ ਯੋਗਦਾਨ ਦੇਣਗੇ। ਇਸ ਪ੍ਰੋਜੈਕਟ ਨਾਲ ਰੋਜ਼ਗਾਰ ਦੇ ਕਈ ਅਵਸਰ ਪੈਦਾ ਹੋਣਗੇ ਅਤੇ ਗ੍ਰਾਮੀਣ ਅਰਥਵਿਸਵਥਾ ਭੀ ਮਜ਼ਬੂਤ ਹੋਵੇਗੀ।

 

ਪ੍ਰਧਾਨ ਮੰਤਰੀ ਨੇ 1153 ਅਟਲ ਗ੍ਰਾਮ ਸੁਸ਼ਾਸਨ (Atal Gram Sushasan) ਭਵਨਾਂ ਦਾ ਨੀਂਹ ਪੱਥਰ ਭੀ ਰੱਖਿਆ। ਇਹ ਭਵਨ ਗ੍ਰਾਮ ਪੰਚਾਇਤਾਂ (Gram Panchayats) ਦੇ ਕੰਮਕਾਜ ਅਤੇ ਜ਼ਿੰਮੇਦਾਰੀਆਂ ਦੇ ਵਿਵਹਾਰਿਕ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਸਥਾਨਕ ਪੱਧਰ ‘ਤੇ ਸੁਸ਼ਾਸਨ ਨੂੰ ਹੁਲਾਰਾ ਦੇਣਗੇ।

ਊਰਜਾ ਦੀ ਆਤਮਨਿਰਭਰਤਾ ਅਤੇ ਹਰਿਤ ਊਰਜਾ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਓਅੰਕਾਰੇਸ਼ਵਰ (Omkareshwar in Khandwa district)  ਵਿੱਚ ਸਥਾਪਿਤ ਓਅੰਕਾਰੇਸ਼ਵਰ  ਫਲੋਟਿੰਗ ਸੋਲਰ ਪ੍ਰੋਜੈਕਟ ਦਾ ਉਦਾਘਾਟਨ ਕੀਤਾ। ਇਹ ਪ੍ਰੋਜੈਕਟ ਕਾਰਬਨ ਉਤਸਰਜਨ ਨੂੰ ਘੱਟ ਕਰੇਗਾ ਅਤੇ 2070 ਤੱਕ ਨੈੱਟ ਜ਼ੀਰੋ ਕਾਰਬਨ ਉਤਸਰਜਨ (net zero carbon emission) ਦੇ ਸਰਕਾਰ ਦੇ ਮਿਸ਼ਨ ਵਿੱਚ ਯੋਗਦਾਨ ਦੇਵੇਗਾ। ਇਹ ਜਲ ਵਾਸ਼ਪੀਕਰਨ ਨੂੰ ਘੱਟ ਕਰਕੇ ਜਲ ਸੰਭਾਲ਼ ਵਿੱਚ ਭੀ ਮਦਦ ਕਰੇਗਾ।

****************

ਐੱਮਜੇਪੀਐੱਸ/ਐੱਸਆਰ


(Release ID: 2088643) Visitor Counter : 13