ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਈਅਰ ਐਂਡ ਰੀਵਿਊ 2024: ਮੱਛੀ ਪਾਲਣ ਵਿਭਾਗ (ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ)
“ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ-PMMSY) ਨੇ 2025 ਤੱਕ 1.12 ਮਿਲੀਅਨ ਟਨ ਸਮੁੰਦਰੀ ਸ਼ੈਵਾਲ ਉਤਪਾਦਨ ਦਾ ਖ਼ਾਹਿਸ਼ੀ ਲਕਸ਼ ਨਿਰਧਾਰਿਤ ਕੀਤਾ”
“ਮੱਛੀ ਪਾਲਣ ਵਿੱਚ ਡਿਜੀਟਲ ਕ੍ਰਾਂਤੀ: ਈ-ਮਾਰਕਿਟ ਪਲੈਟਫਾਰਮ ਦੇ ਨਾਲ ਮਛੇਰਿਆਂ ਨੂੰ ਸਸ਼ਕਤ ਬਣਾਉਣ ਦੇ ਲਈ ਓਐੱਨਡੀਸੀ ਦੇ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ”
“ਭਾਰਤ ਦੇ ਮੱਛੀ ਪਾਲਣ ਦੇ ਬੁਨਿਆਦੀ ਢਾਂਚੇ ਨੂੰ ਬਦਲਣ ਦੇ ਲਈ 1,200 ਕਰੋੜ ਰੁਪਏ ਦੇ ਪੀਐੱਮਐੱਮਐੱਸਵਾਈ (PMMSY) ਅਤੇ ਐੱਫਆਈਡੀਐੱਫ (FIDF) ਪ੍ਰੋਜੈਕਟ ਸ਼ੁਰੂ ਕੀਤੇ ਗਏ”
“ਸਮੁੰਦਰ ਵਿੱਚ ਸੁਰੱਖਿਆ: ਟਰਾਂਸਪੌਂਡਰ ਦੇ ਨਾਲ 1 ਲੱਖ ਮੱਛੀ ਪਕੜਨ ਵਾਲੇ ਜਹਾਜ਼ ਉਪਲਬਧ ਕਰਵਾਉਣ ਦੇ ਲਈ 364 ਕਰੋੜ ਰੁਪਏ ਦੀ ਪੀਐੱਮਐੱਮਐੱਸਵਾਈ (PMMSY) ਪਹਿਲ”
“ਜਲਵਾਯੂ ਲਚੀਲੇ ਤਟੀ ਮਛੇਰੇ ਪਿੰਡ: ਤਟਵਰਤੀ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਦੇ ਲਈ 200 ਕਰੋੜ ਰੁਪਏ ਦੀ ਪਹਿਲ”
Posted On:
12 DEC 2024 6:01PM by PIB Chandigarh
ਜਾਣ-ਪਹਿਚਾਣ
ਮੱਛੀ ਪਾਲਣ ਖੇਤਰ ਭਾਰਤੀ ਅਰਥਵਿਵਸਥਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਰਾਸ਼ਟਰੀ ਆਮਦਨ, ਨਿਰਯਾਤ, ਭੋਜਨ ਅਤੇ ਪੋਸ਼ਣ ਸੁਰੱਖਿਆ ਦੇ ਨਾਲ-ਨਾਲ ਰੋਜ਼ਗਾਰ ਸਿਰਜਣਾ ਵਿੱਚ ਭੀ ਯੋਗਦਾਨ ਪਾਉਂਦਾ ਹੈ। ਮੱਛੀ ਪਾਲਣ ਖੇਤਰ ਨੂੰ ‘ਚੜ੍ਹਦੇ ਸੂਰਜ ਦਾ ਖੇਤਰ’ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ ਅਤੇ ਇਹ ਭਾਰਤ ਵਿੱਚ ਲਗਭਗ 30 ਮਿਲੀਅਨ ਲੋਕਾਂ ਦੀ ਆਜੀਵਿਕਾ ਨੂੰ ਬਣਾਈ ਰੱਖਣ ਵਿੱਚ ਸਹਾਇਕ ਹੈ, ਖਾਸ ਕਰਕੇ ਵੰਚਿਤ ਅਤੇ ਕਮਜ਼ੋਰ ਭਾਈਚਾਰਿਆਂ ਦੇ ਲੋਕਾਂ ਦੀ।
ਪਿਛਲੇ 10 ਸਾਲਾਂ ਦੇ ਦੌਰਾਨ, ਭਾਰਤ ਸਰਕਾਰ ਨੇ ਮੱਛੀ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੇ ਲਈ ਕਈ ਪਹਿਲਾਂ ਕੀਤੀਆਂ ਹਨ, ਇਨ੍ਹਾਂ ਪਹਿਲਾਂ ਦੇ ਨਤੀਜੇ ਵਜੋਂ ਵਿੱਤ ਵਰ੍ਹੇ 2022-23 ਵਿੱਚ ਕੁੱਲ (ਅੰਦਰੂਨੀ ਅਤੇ ਸਮੁੰਦਰੀ) ਮੱਛੀ ਉਤਪਾਦਨ ਵਧ ਕੇ 175.45 ਲੱਖ ਟਨ ਹੋ ਗਿਆ ਹੈ, ਜੋ ਵਿੱਤ ਵਰ੍ਹੇ 2013-14 ਵਿੱਚ 95.79 ਲੱਖ ਟਨ ਸੀ। ਵਿੱਤ ਵਰ੍ਹੇ 2022-23 ਦੇ ਦੌਰਾਨ ਅੰਦਰੂਨੀ ਮੱਛੀ ਪਾਲਣ ਅਤੇ ਜਲ-ਖੇਤੀ (ਯਾਨੀ ਮੱਛੀ ਪਾਲਣ ਦੀ ਖੇਤੀ ਕਰਨਾ) ਉਤਪਾਦਨ ਵਧ ਕੇ 131.13 ਲੱਖ ਟਨ ਹੋ ਗਿਆ ਹੈ, ਜੋ ਵਿੱਤ ਵਰ੍ਹੇ 2013-14 ਵਿੱਚ 61.36 ਲੱਖ ਟਨ ਸੀ, ਜੋ 114% ਦਾ ਵਾਧਾ ਦਰਸਾਉਂਦਾ ਹੈ। ਇਸ ਤਰ੍ਹਾਂ, ਵਿੱਤ ਵਰ੍ਹੇ 2023-24 ਦੇ ਦੌਰਾਨ ਭਾਰਤੀ ਸਮੁੰਦਰੀ ਭੋਜਨ ਦਾ ਨਿਰਯਾਤ 60,523.89 ਕਰੋੜ ਰੁਪਏ ਰਿਹਾ, ਜੋ ਵਿੱਤ ਵਰ੍ਹੇ 2013-14 ਵਿੱਚ 30,213 ਕਰੋੜ ਰੁਪਏ ਤੋਂ ਦੁੱਗਣਾ ਤੋਂ ਵੱਧ ਦੇ ਵਾਧੇ ਨੂੰ ਦਰਸਾਉਂਦਾ ਹੈ।
ਸਾਲ ਦੇ ਦੌਰਾਨ ਵਿਭਾਗ ਦੁਆਰਾ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ
ਸਮੁੰਦਰੀ ਸ਼ੈਵਾਲ ਤੇ ਮੋਤੀ ਅਤੇ ਸਜਾਵਟੀ ਮੱਛੀ ਪਾਲਣ
i. ਸਮੁੰਦਰੀ ਸ਼ੈਵਾਲ ਦੀ ਖੇਤੀ ਨੂੰ ਹੁਲਾਰਾ ਦੇਣ ਲਈ ਪਹਿਲਾ ਰਾਸ਼ਟਰੀ ਸੰਮੇਲਨ 27 ਜਨਵਰੀ 2024 ਨੂੰ ਗੁਜਰਾਤ ਦੇ ਕੱਛ ਵਿੱਚ ਆਯੋਜਿਤ ਕੀਤਾ ਗਿਆ। ਸਮੁੰਦਰੀ ਸ਼ੈਵਾਲ ਦੀ ਖੇਤੀ ਸਮੁੰਦਰੀ ਸ਼ੈਵਾਲ ਉਤਪਾਦਾਂ ਦੇ ਰੋਜ਼ਗਾਰ ਸਿਰਜਣਾ ਦਾ ਇੱਕ ਵਿਕਲਪ ਹੈ ਕਿਉਂਕਿ ਇਹ ਸਮੁੰਦਰੀ ਉਤਪਾਦਨ ਵਿੱਚ ਵਿਭਿੰਨਤਾ ਲਿਆਉਂਦੀ ਹੈ ਅਤੇ ਮੱਛੀ ਪਾਲਣ ਵਾਲੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਅਵਸਰ ਪ੍ਰਦਾਨ ਕਰਦੀ ਹੈ। ਸਮੁੰਦਰੀ ਸ਼ੈਵਾਲ ਦੀ ਖੇਤੀ ਦੇ ਲਈ ਕੋਰੀ ਕ੍ਰੀਕ ਦੇ ਇੱਕ ਪਾਇਲਟ ਪ੍ਰੋਜੈਕਟ ਨੂੰ ਸੂਚਿਤ ਕੀਤਾ ਗਿਆ ਜੋ ਸਮੁੰਦਰੀ ਸ਼ੈਵਾਲ ਦੀ ਖੇਤੀ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗਾ।
ii. ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦਾ ਲਕਸ਼ 2025 ਤੱਕ ਦੇਸ਼ ਵਿੱਚ ਸਮੁੰਦਰੀ ਸ਼ੈਵਾਲ ਉਤਪਾਦਨ ਨੂੰ 1.12 ਮਿਲੀਅਨ ਟਨ ਤੋਂ ਵੱਧ ਵਧਾਉਣਾ ਹੈ। ਭਾਰਤੀ ਸਮੁੰਦਰੀ ਸ਼ੈਵਾਲ ਉਤਪਾਦਨ ਮੁੱਖ ਰੂਪ ਨਾਲ ਕੱਪਾਫਾਈਕਸ ਅਲਵਾਰੇਜ਼ੀ (Kappaphycus alvarezii) ਅਤੇ ਕੁਝ ਹੋਰ ਦੇਸੀ ਕਿਸਮਾਂ ਦੀ ਖੇਤੀ ’ਤੇ ਨਿਰਭਰ ਕਰਦਾ ਹੈ। ਕੇ. ਅਲਵਾਰੇਜ਼ੀ ’ਤੇ ਬਹੁਤ ਜ਼ਿਆਦਾ ਨਿਰਭਰਤਾ ਦੇ ਕਾਰਨ ਇਹ ਤੇਜ਼ੀ ਨਾਲ ਵਧਣ ਦੀ ਆਪਣੀ ਸ਼ਕਤੀ ਖੋ ਰਹੀ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਰੋਗ-ਗ੍ਰਸਤ ਹੋ ਗਈ ਹੈ। ਇਸ ਦੇ ਲਈ ਉਤਪਾਦਨ ਅਤੇ ਉਤਪਾਦਕਤਾ ਵਿੱਚ ਸੁਧਾਰ ਦੇ ਲਈ ਸਮੁੰਦਰੀ ਸ਼ੈਵਾਲ ਦੀਆਂ ਕਈ ਨਵੀਆਂ ਕਿਸਮਾਂ ਅਤੇ ਉੱਪਭੇਦਾਂ ਦੇ ਆਯਾਤ ਦੀ ਜ਼ਰੂਰਤ ਹੈ। ਮੱਛੀ ਪਾਲਣ ਵਿਭਾਗ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ 31 ਅਕਤੂਬਰ, 2024 ਨੂੰ ਸਮੁੰਦਰੀ ਸ਼ੈਵਾਲ ਦੇ ਨਿਰਯਾਤ ਅਤੇ ਆਯਾਤ ਨੂੰ ਮਜ਼ਬੂਤ ਕਰਨ ਦੇ ਲਈ ‘ਭਾਰਤ ਵਿੱਚ ਜੀਵਿਤ ਸਮੁੰਦਰੀ ਸ਼ੈਵਾਲ ਦੇ ਆਯਾਤ ਦੇ ਲਈ ਦਿਸ਼ਾ-ਨਿਰਦੇਸ਼’ ਨਾਮਕ ਦਿਸ਼ਾ-ਨਿਰਦੇਸ਼ਾਂ ਨੂੰ ਸੂਚਿਤ ਕੀਤਾ ਸੀ।
iii. ਕਲਸਟਰ ਅਧਾਰਿਤ ਨਜ਼ਰੀਆ ਉਤਪਾਦਨ ਤੋਂ ਲੈ ਕੇ ਨਿਰਯਾਤ ਤੱਕ ਸਮੁੱਚੀ ਵੈਲਿਊ ਚੇਨ ਵਿੱਚ ਸਾਰੇ ਆਕਾਰਾਂ - ਸੂਖਮ, ਲਘੂ, ਮੱਧਮ ਅਤੇ ਵੱਡੇ - ਦੇ ਭੂਗੋਲਿਕ ਤੌਰ ’ਤੇ ਜੁੜੇ ਉੱਦਮਾਂ ਨੂੰ ਇਕਜੁੱਟ ਕਰਕੇ ਮੁਕਾਬਲੇਬਾਜ਼ੀ ਅਤੇ ਕੁਸ਼ਲਤਾ ਨੂੰ ਵਧਾਉਂਦਾ ਹੈ। ਇਹ ਸਹਿਯੋਗੀ ਮਾਡਲ ਮਜ਼ਬੂਤ ਸਬੰਧਾਂ ਦੇ ਜ਼ਰੀਏ ਵਿੱਤੀ ਵਿਵਹਾਰਕਤਾ ਵਿੱਚ ਸੁਧਾਰ ਕਰਦਾ ਹੈ, ਵੈਲਿਊ ਚੇਨ ਅੰਤਰਾਲ ਨੂੰ ਹੱਲ ਕਰਦਾ ਹੈ, ਅਤੇ ਨਵੇਂ ਕਾਰੋਬਾਰੀ ਅਵਸਰ ਅਤੇ ਆਜੀਵਿਕਾ ਬਣਾਉਂਦਾ ਹੈ। ਮੱਛੀ ਪਾਲਣ ਵਿਭਾਗ ਨੇ ਮੱਛੀ ਪਾਲਣ ਕਲਸਟਰ ਵਿਕਾਸ ਪ੍ਰੋਗਰਾਮ ਦੇ ਤਹਿਤ ਉਤਪਾਦਨ ਅਤੇ ਪ੍ਰੋਸੈੱਸਿੰਗ ਕਲਸਟਰਾਂ ’ਤੇ ਮਾਪਦੰਡ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਅਤੇ ਲਕਸ਼ਦ੍ਵੀਪ ਵਿੱਚ ਸਮੁੰਦਰੀ ਸ਼ੈਵਾਲ ਦੀ ਖੇਤੀ ਦੇ ਲਈ ਸਮਰਪਿਤ ਤਿੰਨ ਵਿਸ਼ੇਸ਼ ਮੱਛੀ ਉਤਪਾਦਨ ਅਤੇ ਪ੍ਰੋਸੈੱਸਿੰਗ ਕਲਸਟਰਾਂ ਦੀ ਸਥਾਪਨਾ ਦਾ ਐਲਾਨ ਕੀਤਾ। ਇਨ੍ਹਾਂ ਕਲਸਟਰਾਂ ਦਾ ਉਦੇਸ਼ ਇਨ੍ਹਾਂ ਵਿਸ਼ੇਸ਼ ਖੇਤਰਾਂ ਦੇ ਅੰਦਰ ਸਮੂਹਿਕਤਾ, ਸਹਿਯੋਗ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਉਤਪਾਦਨ ਅਤੇ ਬਜ਼ਾਰ ਪਹੁੰਚ ਦੋਵਾਂ ਵਿੱਚ ਵਾਧਾ ਹੋਵੇਗਾ।
iv. ਮੱਛੀ ਪਾਲਣ ਵਿਭਾਗ ਨੇ ਸਮੁੰਦਰੀ ਸ਼ੈਵਾਲ ਦੀ ਖੇਤੀ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਦੇ ਲਈ ਉੱਤਮਤਾ ਕੇਂਦਰ ਦੇ ਰੂਪ ਵਿੱਚ ਕੇਂਦਰੀ ਸਮੁੰਦਰੀ ਮੱਛੀ ਪਾਲਣ ਖੋਜ ਸੰਸਥਾਨ (ਆਈਸੀਏਆਰ – ਸੀਐੱਮਐੱਫਆਰਆਈ (ICAR-CMFRI)) ਦੇ ਮੰਡਪਮ ਖੇਤਰੀ ਕੇਂਦਰ ਦੀ ਸਥਾਪਨਾ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉੱਤਮਤਾ ਕੇਂਦਰ ਸਮੁੰਦਰੀ ਸ਼ੈਵਾਲ ਦੀ ਖੇਤੀ ਵਿੱਚ ਇਨੋਵੇਸ਼ਨ ਅਤੇ ਵਿਕਾਸ ਦੇ ਲਈ ਇੱਕ ਰਾਸ਼ਟਰੀ ਕੇਂਦਰ ਦੇ ਰੂਪ ਵਿੱਚ ਕੰਮ ਕਰੇਗਾ, ਜੋ ਖੇਤੀ ਦੀਆਂ ਤਕਨੀਕਾਂ ਨੂੰ ਸੋਧਣ, ਬੀਜ ਬੈਂਕ ਦੀ ਸਥਾਪਨਾ ਕਰਨ ਅਤੇ ਸਥਾਈ ਪ੍ਰਥਾਵਾਂ ਨੂੰ ਸੁਨਿਸ਼ਚਿਤ ਕਰਨ ਵੱਲ ਧਿਆਨ ਕੇਂਦ੍ਰਿਤ ਕਰੇਗਾ। ਇਸ ਦਾ ਉਦੇਸ਼ 20,000 ਸਮੁੰਦਰੀ ਸ਼ੈਵਾਲ ਕਿਸਾਨਾਂ ਨੂੰ ਲਾਭ ਪਹੁੰਚਾਉਣਾ, ਪੈਦਾਵਾਰ ਵਿੱਚ ਸੁਧਾਰ ਕਰਨਾ ਅਤੇ ਲਗਭਗ 5,000 ਨੌਕਰੀਆਂ ਪੈਦਾ ਕਰਨਾ ਹੈ, ਜਿਸ ਨਾਲ ਭਾਰਤ ਦੀ ਗਲੋਬਲ ਸਮੁੰਦਰੀ ਸ਼ੈਵਾਲ ਉਦਯੋਗ ਦੀ ਮੌਜੂਦਗੀ ਵਧੇਗੀ।
v. ਮੱਛੀ ਪਾਲਣ ਵਿਭਾਗ ਨੇ ਹਜ਼ਾਰੀਬਾਗ਼ ਵਿੱਚ ਮੋਤੀਆਂ ਦੀ ਖੇਤੀ, ਮਦੁਰਈ ਵਿੱਚ ਸਜਾਵਟੀ ਮੱਛੀ ਪਾਲਣ ਅਤੇ ਲਕਸ਼ਦ੍ਵੀਪ ਵਿੱਚ ਸਮੁੰਦਰੀ ਸ਼ੈਵਾਲ ਕਲਸਟਰ ਦੇ ਲਈ ਮਾਪਦੰਡ ਸੰਚਾਲਨ ਪ੍ਰਕਿਰਿਆ ਸ਼ੁਰੂ ਕੀਤੀ ਹੈ।
vi. ਆਰਥਿਕ ਰੂਪ ਨਾਲ ਮਹੱਤਵਪੂਰਨ ਪ੍ਰਜਾਤੀਆਂ ਦੇ ਜੈਨੇਟਿਕ ਸੁਧਾਰ ਦੇ ਮਾਧਿਅਮ ਨਾਲ ਬੀਜਾਂ ਦੀ ਗੁਣਵੱਤਾ ਨੂੰ ਵਧਾਉਣ ਦੇ ਲਈ ਮੱਛੀ ਪਾਲਣ ਵਿਭਾਗ ਦੁਆਰਾ ਸਮੁੰਦਰੀ ਅਤੇ ਅੰਦਰੂਨੀ ਦੋਵਾਂ ਪ੍ਰਜਾਤੀਆਂ ਦੇ ਲਈ ਨਿਊਕਲੀਅਸ ਪ੍ਰਜਨਨ ਕੇਂਦਰਾਂ ਨੂੰ ਸੂਚਿਤ ਕੀਤਾ ਗਿਆ ਸੀ। ਮੱਛੀ ਪਾਲਣ ਵਿਭਾਗ ਨੇ ਤਾਜ਼ੇ ਪਾਣੀ ਦੀਆਂ ਪ੍ਰਜਾਤੀਆਂ ਦੇ ਲਈ ਐੱਨਬੀਸੀ ਦੀ ਸਥਾਪਨਾ ਦੇ ਲਈ ਆਈਸੀਏਆਰ - ਸੈਂਟਰਲ ਇੰਸਟੀਟਿਊਟ ਆਵ੍ ਫਰੈਸ਼ਵਾਟਰ ਐਕਵਾਕਲਚਰ (ਆਈਸੀਏਆਰ – ਸੀਆਈਐੱਫਏ), ਭੁਵਨੇਸ਼ਵਰ, ਓਡੀਸ਼ਾ ਨੂੰ ਨੋਡਲ ਸੰਸਥਾਨ ਦੇ ਰੂਪ ਵਿੱਚ ਨਾਮਿਤ ਕੀਤਾ ਹੈ। ਇਸ ਤੋਂ ਇਲਾਵਾ, ਤਮਿਲ ਨਾਡੂ ਦੇ ਮੰਡਪਮ ਵਿੱਚ ਆਈਸੀਏਆਰ – ਕੇਂਦਰੀ ਸਮੁੰਦਰੀ ਮੱਛੀ ਖੋਜ ਸੰਸਥਾਨ (ਆਈਸੀਏਆਰ – ਸੀਐੱਮਐੱਫਆਰਆਈ) ਦਾ ਖੇਤਰੀ ਕੇਂਦਰ, ਐੱਨਬੀਸੀ ਦੇ ਲਈ ਨੋਡਲ ਸੰਸਥਾਨ ਦੇ ਰੂਪ ਵਿੱਚ ਸਮੁੰਦਰੀ ਮੱਛੀ ਦੀਆਂ ਪ੍ਰਜਾਤੀਆਂ ’ਤੇ ਕੇਂਦ੍ਰਿਤ ਹੈ। ਚੱਲ ਰਹੀਆਂ ਯੋਜਨਾਵਾਂ ਦੁਆਰਾ ਫੰਡਿਡ, ਐੱਨਬੀਸੀ ਬ੍ਰੂਡਸਟੌਕ ਪ੍ਰਬੰਧਨ ਨੂੰ ਵਧਾਉਣਗੇ, ਉੱਚ ਗੁਣਵੱਤਾ ਵਾਲੇ ਬੀਜਾਂ ਦਾ ਉਤਪਾਦਨ ਕਰਨਗੇ ਅਤੇ 100 ਨੌਕਰੀਆਂ ਦੀ ਸਿਰਜਣਾ ਕਰਨਗੇ, ਜਿਸ ਵਿੱਚ ਮੌਜੂਦਾ ਸੀਜ਼ਨ ਦੀ ਸਪਲਾਈ 60 ਲੱਖ ਜਯੰਤੀ ਰੋਹੂ, 20 ਲੱਖ ਅੰਮ੍ਰਿਤ ਕਤਲਾ ਅਤੇ 2 ਲੱਖ ਜੀਆਈ-ਸਕੈਂਪੀ ਸ਼ਾਮਲ ਹੈ।
ਮੱਛੀ ਪਾਲਣ ਸਟਾਰਟਅਪਸ ਅਤੇ ਮੱਛੀ ਪਾਲਣ ਕਿਸਾਨ ਉਤਪਾਦਕ ਸੰਗਠਨ (ਐੱਫਐੱਫਪੀਓ) ਨੂੰ ਸਮਰਥਨ
vii. ਵਿਭਾਗ ਨੇ ਘੱਟ ਤੋਂ ਘੱਟ 100 ਮੱਛੀ ਪਾਲਣ ਸਟਾਰਟ-ਅੱਪ, ਕੋਪਰੇਟਿਵ, ਐੱਫਪੀਓ ਅਤੇ ਐੱਸਐੱਚਜੀ ਨੂੰ ਉਤਸ਼ਾਹਿਤ ਕਰਨ ਦੇ ਲਈ 3 ਇਨਕਿਊਬੇਸ਼ਨ ਕੇਂਦਰਾਂ ਦੀ ਸਥਾਪਨਾ ਨੂੰ ਭੀ ਸੂਚਿਤ ਕੀਤਾ ਹੈ। ਇਹ ਕੇਂਦਰ ਹੈਦਰਾਬਾਦ ਵਿੱਚ ਰਾਸ਼ਟਰ ਖੇਤੀਬਾੜੀ ਵਿਸਤਾਰ ਪ੍ਰਬੰਧਨ ਸੰਸਥਾਨ (ਮੈਨੇਜ), ਮੁੰਬਈ ਵਿੱਚ ਆਈਸੀਏਆਰ - ਕੇਂਦਰੀ ਮੱਛੀ ਸਿੱਖਿਆ ਸੰਸਥਾਨ (ਸੀਆਈਐੱਫਈ) ਅਤੇ ਕੋਚੀ ਵਿੱਚ ਆਈਸੀਏਆਰ – ਕੇਂਦਰੀ ਮੱਛੀ ਟੈਕਨੋਲੋਜੀ ਸੰਸਥਾਨ (ਸੀਆਈਐੱਫਟੀ) ਜਿਹੇ ਪ੍ਰਮੁੱਖ ਸੰਸਥਾਨਾਂ ਵਿੱਚ ਸਥਾਪਿਤ ਕੀਤੇ ਜਾਣਗੇ।
viii. ਮੱਛੀ ਪਾਲਣ ਵਿਭਾਗ ਨੇ ਡਿਜੀਟਲ ਇੰਡੀਆ ਪਹਿਲ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਓਐੱਨਡੀਸੀ ਦੇ ਨਾਲ ਪਹਿਲੇ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਹਨ। ਹੁਣ ਤੱਕ 6 ਐੱਫਐੱਫਪੀਓ ਓਐੱਨਡੀਸੀ ਵਿੱਚ ਸ਼ਾਮਲ ਹੋ ਚੁੱਕੇ ਹਨ। ਸਹਿਯੋਗ ਦਾ ਉਦੇਸ਼ ਇੱਕ ਡਿਜੀਟਲ ਪਲੈਟਫਾਰਮ ਪ੍ਰਦਾਨ ਕਰਨਾ ਅਤੇ ਰਵਾਇਤੀ ਮਛੇਰਿਆਂ, ਮੱਛੀ ਕਿਸਾਨ ਉਤਪਾਦਕ ਸੰਗਠਨ, ਮੱਛੀ ਪਾਲਣ ਖੇਤਰ ਦੇ ਉੱਦਮੀਆਂ ਸਮੇਤ ਸਾਰੇ ਹਿਤਧਾਰਕਾਂ ਨੂੰ ਈ-ਮਾਰਕਿਟ ਪਲੇਸ ਦੇ ਜ਼ਰੀਏ ਆਪਣੇ ਉਤਪਾਦਾਂ ਨੂੰ ਖਰੀਦਣ ਅਤੇ ਵੇਚਣ ਦੇ ਲਈ ਸਸ਼ਕਤ ਬਣਾਉਣਾ ਹੈ। ਇਸ ਤੋਂ ਇਲਾਵਾ, “ਕੈਚ ਤੋਂ ਕਾਮਰਸ ਤੱਕ, ਡਿਜੀਟਲ ਪਰਿਵਰਤਨ ਦੇ ਮਾਧਿਅਮ ਨਾਲ ਬਜ਼ਾਰ ਤੱਕ ਪਹੁੰਚ ਵਧਾਉਣਾ” ਨਾਮ ਦਾ ਕਿਤਾਬਚਾ ਜਾਰੀ ਕੀਤਾ ਗਿਆ।
ix. ਪੀਐੱਮਐੱਮਐੱਸਵਾਈ (PMMSY) ਮੱਛੀ ਪਾਲਣ ਗ੍ਰੈਜੂਏਟਾਂ ਸਮੇਤ ਉੱਦਮੀਆਂ ਦੇ ਲਈ ਮੱਛੀ ਪਾਲਣ ਅਤੇ ਜਲ-ਖੇਤੀ ਦੇ ਲਈ ਉੱਦਮਤਾ ਮਾਡਲ ਦਾ ਸਮਰਥਨ ਕਰਦਾ ਹੈ, ਜਿਸਦੇ ਤਹਿਤ 1.3 ਕਰੋੜ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਂਦੀ ਹੈ। ਉੱਦਮਤਾ ਮਾਡਲ ਏਕੀਕ੍ਰਿਤ ਵਪਾਰ ਮਾਡਲ, ਟੈਕਨੋਲੋਜੀ ਸੰਚਾਰ ਪ੍ਰੋਜੈਕਟਾਂ, ਕਿਸ਼ ਕਿਓਸਕ ਦੀ ਸਥਾਪਨਾ ਦੇ ਮਾਧਿਅਮ ਨਾਲ ਸਵੱਛ ਮੱਛੀ ਮਾਰਕਿਟਿੰਗ ਨੂੰ ਉਤਸ਼ਾਹਿਤ ਕਰਨ, ਮਨੋਰੰਜਨ ਮੱਛੀ ਪਾਲਣ ਦੇ ਵਿਕਾਸ, ਸਮੂਹ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਆਦਿ ਦਾ ਸਮਰਥਨ ਕਰਦਾ ਹੈ। ਹੁਣ ਤੱਕ 39 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਪਹਿਲ ਅਤੇ ਪ੍ਰੋਜੈਕਟ
x. ਤਟਵਰਤੀ ਜਲ-ਖੇਤੀ ਅਥਾਰਿਟੀ ਐਕਟ 2005 (ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ, ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਨਿਯੰਤਰਣ ਦੇ ਅਧੀਨ) ਨੂੰ 2023 ਵਿੱਚ ਸੰਸ਼ੋਧਿਤ ਕੀਤਾ ਗਿਆ, ਤਾਕਿ ਪਿੰਜਰਾ ਪਾਲਣ, ਸਮੁੰਦਰੀ ਸ਼ੈਵਾਲ ਪਾਲਣ ਅਤੇ ਸਮੁੰਦਰੀ ਸਜਾਵਟੀ ਮੱਛੀ ਪਾਲਣ ਜਿਹੀਆਂ ਵਿਭਿੰਨ ਅਤੇ ਵਾਤਾਵਰਣ ਦੇ ਅਨੁਕੂਲ ਪ੍ਰਥਾਵਾਂ ਨੂੰ ਇਸਦੇ ਦਾਇਰੇ ਵਿੱਚ ਲਿਆਂਦਾ ਜਾ ਸਕੇ, ਸੀਆਰਜ਼ੈੱਡ ਨੋਟੀਫਿਕੇਸ਼ਨ ਵਿੱਚ ਅਸਪਸ਼ਟਤਾ ਨੂੰ ਦੂਰ ਕੀਤਾ ਜਾ ਸਕੇ, ਕੈਦ ਦੇ ਪ੍ਰਾਵਧਾਨਾਂ ਨੂੰ ਪ੍ਰਤਿਸਥਾਪਿਤ ਕੀਤਾ ਜਾ ਸਕੇ, ਸਰਲ ਅਤੇ ਸੁਚਾਰੂ ਪ੍ਰਕਿਰਿਆਵਾਂ ਦੇ ਜ਼ਰੀਏ ਵਪਾਰ ਕਰਨ ਵਿੱਚ ਅਸਾਨੀ ਹੋ ਸਕੇ।
xi ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮਐੱਮਐੱਸਵਾਈ ਅਤੇ ਐੱਫਆਈਡੀਐੱਫ ਦੇ ਤਹਿਤ 1200 ਕਰੋੜ ਰੁਪਏ ਦੀ ਲਾਗਤ ਦੇ ਮੱਛੀ ਪਾਲਣ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ।
xi ਮੱਛੀ ਪਾਲਣ ਵਿਭਾਗ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸਮੁੰਦਰ ਵਿੱਚ ਮਛੇਰਿਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਪੀਐੱਮਐੱਮਐੱਸਵਾਈ ਦੇ ਤਹਿਤ 364 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਵਿਸ਼ੇਸ਼ ਘਟਕ ਸ਼ੁਰੂ ਕੀਤਾ ਹੈ। ਇਸਦੇ ਤਹਿਤ ਇੱਕ ਲੱਖ ਮੱਛੀ ਪਕੜਨ ਵਾਲੇ ਜਹਾਜ਼ਾਂ ਨੂੰ ਸਵਦੇਸ਼ੀ ਰੂਪ ਨਾਲ ਵਿਕਸਿਤ ਟ੍ਰਾਂਸਪੌਂਡਰ ਮੁਫ਼ਤ ਉਪਲਬਧ ਕਰਵਾਏ ਜਾਣਗੇ, ਤਾਕਿ ਮਛੇਰਿਆਂ ਨੂੰ ਕਿਸੇ ਵੀ ਆਪਾਤ ਸਥਿਤੀ ਅਤੇ ਚੱਕਰਵਾਤ ਦੇ ਦੌਰਾਨ ਅਲਰਟ ਭੇਜਣ ਅਤੇ ਸੰਭਾਵਿਤ ਮੱਛੀ ਪਕੜਨ ਵਾਲੇ ਖੇਤਰਾਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਦੋ-ਪੱਖੀ ਸੰਚਾਰ ਸਮਰੱਥ ਹੋ ਸਕੇ।
xiii. 12 ਸਤੰਬਰ 2024 ਨੂੰ ਪੀਐੱਮਐੱਮਐੱਸਵਾਈ ਦੀ ਚੌਥੀ ਵਰ੍ਹੇਗੰਢ ਦੇ ਅਵਸਰ ’ਤੇ, ਮੱਛੀ ਪਾਲਣ ਵਿਭਾਗ ਨੇ ਐੱਨਐੱਫਡੀਪੀ (ਰਾਸ਼ਟਰੀ ਮੱਛੀ ਪਾਲਣ ਵਿਕਾਸ ਪ੍ਰੋਗਰਾਮ) ਪੋਰਟਲ ਸ਼ੁਰੂ ਕੀਤਾ, ਜੋ ਮੱਛੀ ਪਾਲਣ ਦੇ ਹਿਤਧਾਰਕਾਂ ਦੀ ਰਜਿਸਟਰੀ, ਸੂਚਨਾ, ਸੇਵਾਵਾਂ ਅਤੇ ਮੱਛੀ ਪਾਲਣ ਨਾਲ ਸੰਬੰਧਿਤ ਸਮਰਥਨ ਦੇ ਲਈ ਕੇਂਦਰੀ ਹੱਬ ਦੇ ਰੂਪ ਵਿੱਚ ਕੰਮ ਕਰੇਗਾ ਅਤੇ ਪੀਐੱਮ – ਐੱਮਕੇਐੱਸਐੱਸਵਾਈ ਸੰਚਾਲਨ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਐੱਨਐੱਫਡੀਪੀ ਨੂੰ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਯੋਜਨਾ (ਪੀਐੱਮ - ਐੱਮਕੇਐੱਸਐੱਸਵਾਈ) ਦੇ ਤਹਿਤ ਬਣਾਇਆ ਗਿਆ ਹੈ, ਜੋ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਤਹਿਤ ਇੱਕ ਉਪ-ਯੋਜਨਾ ਹੈ ਅਤੇ ਇਹ ਦੇਸ਼ ਭਰ ਵਿੱਚ ਮੱਛੀ ਵੈਲਿਊ ਚੇਨ ਵਿੱਚ ਲੱਗੇ ਮੱਛੀ ਕਾਮਿਆਂ ਅਤੇ ਉੱਦਮਾਂ ਦੀ ਇੱਕ ਰਜਿਸਟਰੀ ਬਣਾ ਕੇ ਵਿਭਿੰਨ ਹਿਤਧਾਰਕਾਂ ਨੂੰ ਡਿਜੀਟਲ ਪਹਿਚਾਣ ਪ੍ਰਦਾਨ ਕਰੇਗੀ। ਐੱਨਐੱਫਡੀਪੀ ਦੇ ਮਾਧਿਅਮ ਨਾਲ ਸੰਸਥਾਗਤ ਕਰਜ਼ਾ, ਪ੍ਰਦਰਸ਼ਨ ਗ੍ਰਾਂਟ, ਜਲ-ਖੇਤੀ ਬੀਮਾ ਆਦਿ ਜਿਹੇ ਵਿਭਿੰਨ ਲਾਭ ਉਠਾਏ ਜਾ ਸਕਦੇ ਹਨ। ਐੱਨਐੱਫਡੀਪੀ ਪੋਰਟਲ ’ਤੇ ਹੁਣ ਤੱਕ ਕੁੱਲ 12,64,079 ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ।
xiv. ਪੀਐੱਮਐੱਮਐੱਸਵਾਈ ਦੀ ਚੌਥੀ ਵਰ੍ਹੇਗੰਢ ਦੇ ਅਵਸਰ ’ਤੇ ਵਿਭਾਗ ਦੁਆਰਾ ‘ਸਵਦੇਸ਼ੀ ਪ੍ਰਜਾਤੀਆਂ ਨੂੰ ਉਤਸ਼ਾਹਿਤ ਕਰਨ’ ਅਤੇ ‘ਰਾਜ ਮੱਛੀ ਦੀ ਸੰਭਾਲ’ ਬਾਰੇ ਕਿਤਾਬਚਾ ਜਾਰੀ ਕੀਤਾ ਗਿਆ। 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 22 ਨੇ ਜਾਂ ਤਾਂ ਰਾਜ ਮੱਛੀ ਨੂੰ ਅਪਣਾਇਆ ਹੈ ਜਾਂ ਐਲਾਨ ਕੀਤਾ ਹੈ, 3 ਨੇ ਰਾਜ ਜਲੀ ਪਸ਼ੂ ਐਲਾਨਿਆ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਕਸ਼ਦ੍ਵੀਪ ਅਤੇ ਅੰਡੇਮਾਨ ਤੇ ਨਿਕੋਬਾਰ ਦ੍ਵੀਪ ਸਮੂਹ ਨੇ ਆਪਣੇ ਰਾਜ ਪਸ਼ੂ ਐਲਾਨ ਕੀਤੇ ਹਨ, ਜੋ ਸਮੁੰਦਰੀ ਪ੍ਰਜਾਤੀਆਂ ਹਨ।
xv ਮੱਛੀ ਪਾਲਣ ਵਿਭਾਗ ਨੇ ਅੱਜ ਜਨ ਸਮਰਥ ਪੋਰਟਲ ’ਤੇ ਕਿਸਾਨ ਕ੍ਰੈਡਿਟ ਕਾਰਡ ਮੱਛੀ ਪਾਲਣ ਯੋਜਨਾ ਦੇ ਏਕੀਕਰਣ ਦਾ ਸਫ਼ਲਤਾਪੂਰਵਕ ਉਦਘਾਟਨ ਕੀਤਾ। ਇਹ ਮੱਛੀ ਪਾਲਣ ਖੇਤਰ ਵਿੱਚ ਮੱਛੀ ਪਾਲਕ ਕਿਸਾਨਾਂ ਅਤੇ ਹਿਤਧਾਰਕਾਂ ਦੇ ਲਈ ਇੱਕ ਡਿਜੀਟਲ ਮੰਚ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਵੱਡੀ ਉਪਲਬਧੀ ਹੈ।
xvi. 12 ਜੁਲਾਈ 2024 ਨੂੰ ਮੱਛੀ ਪਾਲਣ ਸਮਰ ਸੰਮੇਲਨ 2024 ਦੇ ਅਵਸਰ ’ਤੇ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਦੁਆਰਾ 19 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹੋਏ 114 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਤਹਿਤ ਕੁੱਲ 321 ਪ੍ਰਭਾਵਸ਼ਾਲੀ ਪ੍ਰੋਜੈਕਟਾਂ ਦਾ ਵਰਚੁਅਲੀ ਉਦਘਾਟਨ ਕੀਤਾ ਗਿਆ।
xvii. ਮੱਛੀ ਪਾਲਣ ਵਿਭਾਗ ਨੇ ਹਰੇਕ ਪੰਚਾਇਤ ਵਿੱਚ 2 ਲੱਖ ਪੈਕਸ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਸਥਾਪਨਾ ਦੇ ਲਕਸ਼ ਨੂੰ ਸਾਕਾਰ ਕਰਨ ਦੇ ਲਈ ਕੇਂਦਰੀ ਮੱਛੀ ਪਾਲਣ ਸਿੱਖਿਆ ਸੰਸਥਾਨ (ਆਈਸੀਏਆਰ – ਸੀਆਈਐੱਫਈ (ICAR-CIFE)) ਅਤੇ ਵੈਕੁੰਠ ਮਹਿਤਾ ਰਾਸ਼ਟਰੀ ਸਹਿਕਾਰੀ ਪ੍ਰਬੰਧਨ ਸੰਸਥਾਨ (ਵੀਏਐੱਮਐੱਨਆਈਸੀਓਐੱਮ- VAMNICOM) ਦੇ ਨਾਲ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤਾ ਹੈI ਇਸ ਸਹਿਮਤੀ ਪੱਤਰ ਦਾ ਉਦੇਸ਼ ਆਈਸੀਏਆਰ–ਸੀਆਈਐੱਫਈ (ICAR-CIFE) ਅਤੇ ਵੀਏਐੱਮਐੱਨਆਈਸੀਓਐੱਮ (VAMNICOM) ਦੇ ਵਿੱਚ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ, ਜਿਸ ਨਾਲ ਮੱਛੀ ਪਾਲਣ ਵਿੱਚ ਸਹਿਕਾਰੀ ਪ੍ਰਬੰਧਨ ਪ੍ਰਥਾਵਾਂ ਨੂੰ ਵਧਾਉਣ ਲਈ ਰਾਹ ਪੱਧਰਾ ਹੋਵੇਗਾ।
xviii. ਤਟਵਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 100 ਤਟਵਰਤੀ ਪਿੰਡਾਂ ਨੂੰ ਜਲਵਾਯੂ ਅਨੁਕੂਲ ਤਟੀ ਮਛੇਰਿਆਂ ਦੇ ਪਿੰਡਾਂ (ਸੀਆਰਸੀਐੱਫਵੀ) ਵਿੱਚ ਵਿਕਸਿਤ ਕਰਨ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। 200 ਕਰੋੜ ਰੁਪਏ ਦੀ ਅਲੋਕੇਸ਼ਨ ਦੇ ਨਾਲ, ਇਹ ਪਹਿਲ ਬਦਲਦੀਆਂ ਵਾਤਾਵਰਣ ਪ੍ਰਸਥਿਤੀਆਂ ਦੇ ਵਿੱਚ ਮੱਛੀਆਂ ਪਕੜਨ ਵਾਲੇ ਭਾਈਚਾਰਿਆਂ ਦੇ ਲਈ ਭੋਜਨ ਸੁਰੱਖਿਆ ਅਤੇ ਸਮਾਜਿਕ-ਆਰਥਿਕ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਟਿਕਾਊ ਮੱਛੀ ਪਕੜਨ, ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਜਲਵਾਯੂ-ਸਮਾਰਟ ਆਜੀਵਿਕਾ ’ਤੇ ਧਿਆਨ ਕੇਂਦ੍ਰਿਤ ਕਰੇਗੀ। ਸੈਂਟਰਲ ਕਮੇਟੀ ਆਵ੍ ਕਲਾਇਮੇਟ ਰਿਜਿਲੀਐਂਟ ਕੋਸਟਲ ਫਿਸ਼ਰਮੈਨ ਵਿਲੇਜ (ਸੀਸੀਸੀਆਰਸੀਐੱਫਵੀ) ਦੁਆਰਾ ਵਿਸਤ੍ਰਿਤ ਸਰਵੇਖਣ ਅਤੇ ਅੰਤਰਾਲ ਵਿਸ਼ਲੇਸ਼ਣ ਨੇ ਜ਼ਰੂਰਤ-ਅਧਾਰਿਤ ਸੁਵਿਧਾਵਾਂ ਦੀ ਚੋਣ ਦਾ ਮਾਰਗਦਰਸ਼ਨ ਕੀਤਾ ਹੈ, ਜਿਸ ਵਿੱਚ ਮੱਛੀ ਸੁਕਾਉਣ ਵਾਲੇ ਯਾਰਡ, ਪ੍ਰੋਸੈੱਸਿੰਗ ਕੇਂਦਰ, ਮੱਛੀ ਬਜ਼ਾਰ ਅਤੇ ਆਪਾਤਕਾਲੀਨ ਬਚਾਅ ਸੁਵਿਧਾਵਾਂ ਜਿਹੀਆਂ ਆਮ ਸੁਵਿਧਾਵਾਂ ਸ਼ਾਮਿਲ ਹਨ। ਇਹ ਪ੍ਰੋਗਰਾਮ ਸਮੁੰਦਰੀ ਸ਼ੈਵਾਲ ਦੀ ਖੇਤੀ ਦੇ ਖੇਤਾਂ, ਆਰਟੀਫਿਸ਼ਲ ਚੱਟਾਨਾਂ ਅਤੇ ਹਰੇ ਈਂਧਣ ਨੂੰ ਉਤਸ਼ਾਹਿਤ ਕਰਨ ਜਿਹੀਆਂ ਪਹਿਲਾਂ ਦੇ ਮਾਧਿਅਮ ਨਾਲ ਜਲਵਾਯੂ-ਅਨੁਕੂਲ ਮੱਛੀ ਪਾਲਣ ਨੂੰ ਵੀ ਉਤਸ਼ਾਹਿਤ ਕਰਦਾ ਹੈ।
xix. ਮੱਛੀ ਪਾਲਣ ਵਿੱਚ ਟੈਕਨੋਲੋਜੀ ਨੂੰ ਏਕੀਕ੍ਰਿਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਦੇ ਰੂਪ ਵਿੱਚ, 100 ਕਿਲੋਗ੍ਰਾਮ ਤੱਕ ਦੇ ਪੇਲੋਡ ਦੇ ਨਾਲ ਮੱਛੀ ਅਤੇ ਮੱਛੀ ਉਤਪਾਦਾਂ ਦੀ 10 ਕਿਲੋਮੀਟਰ ਦੀ ਦੂਰੀ ਤੱਕ ਢੋਆ-ਢੁਆਈ ਦੇ ਲਈ 1.16 ਕਰੋੜ ਰੁਪਏ ਦੀ ਲਾਗਤ ਦਾ ਇੱਕ ਪਾਇਲਟ ਅਧਿਐਨ ਜਾਰੀ ਕੀਤਾ ਗਿਆ। ਇਸ ਅਧਿਐਨ ਦਾ ਉਦੇਸ਼ ਅੰਦਰੂਨੀ ਮੱਛੀ ਪਾਲਣ ਦੀ ਨਿਗਰਾਨੀ ਅਤੇ ਪ੍ਰਬੰਧਨ ਵਿੱਚ ਡ੍ਰੋਨ ਦੀ ਸਮਰੱਥਾ ਦਾ ਪਤਾ ਲਗਾਉਣਾ, ਕੁਸ਼ਲਤਾ ਅਤੇ ਸਥਿਰਤਾ ਵਿੱਚ ਸੁਧਾਰ ਕਰਨਾ ਹੈ।
xx. ਮੱਛੀ ਪਾਲਣ ਵਿਭਾਗ ਦੁਆਰਾ 721.63 ਕਰੋੜ ਰੁਪਏ ਦੀ ਲਾਗਤ ਵਾਲੀ ਪ੍ਰਾਥਮਿਕਤਾ ਵਾਲੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਸਮੁੱਚੇ ਜਲ-ਖੇਤੀ ਵਿਕਾਸ ਦਾ ਸਮਰਥਨ ਕਰਨ ਦੇ ਲਈ ਅਸਾਮ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤ੍ਰਿਪੁਰਾ ਅਤੇ ਨਾਗਾਲੈਂਡ ਰਾਜਾਂ ਵਿੱਚ ਪੰਜ ਏਕੀਕ੍ਰਿਤ ਜਲ ਪਾਰਕਾਂ ਦਾ ਵਿਕਾਸ, ਬਜ਼ਾਰ ਤੱਕ ਪਹੁੰਚ ਵਧਾਉਣ ਦੇ ਲਈ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਰਾਜਾਂ ਵਿੱਚ ਦੋ ਵਿਸ਼ਵ ਪੱਧਰੀ ਮੱਛੀ ਬਜ਼ਾਰਾਂ ਦੀ ਸਥਾਪਨਾ, ਵਾਢੀ ਤੋਂ ਬਾਅਦ ਦੇ ਪ੍ਰਬੰਧਨ ਵਿੱਚ ਸੁਧਾਰ ਦੇ ਲਈ ਗੁਜਰਾਤ, ਪੁਡੂਚੇਰੀ ਅਤੇ ਦਮਨ ਅਤੇ ਦੀਵ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਿੰਨ ਸਮਾਰਟ ਅਤੇ ਏਕੀਕ੍ਰਿਤ ਮੱਛੀ ਪਕੜਨ ਦੀਆਂ ਬੰਦਰਗਾਹਾਂ ਦਾ ਵਿਕਾਸ, ਅਤੇ ਜਲੀ-ਖੇਤੀ ਅਤੇ ਏਕੀਕ੍ਰਿਤ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਦੇ ਲਈ ਉੱਤਰ ਪ੍ਰਦੇਸ਼, ਰਾਜਸਥਾਨ, ਅਰੁਣਾਚਲ ਪ੍ਰਦੇਸ਼, ਮਣੀਪੁਰ, ਪੰਜਾਬ ਰਾਜਾਂ ਵਿੱਚ 800 ਹੈਕਟੇਅਰ ਖਾਰੇ ਖੇਤਰ ਅਤੇ ਏਕੀਕ੍ਰਿਤ ਮੱਛੀ ਪਾਲਣ ਸ਼ਾਮਲ ਹੈ।
xxi. ਮੱਛੀ ਪਾਲਣ ਅਤੇ ਜਲ-ਖੇਤੀ ਖੇਤਰ ਦੇ ਤੇਜ਼ ਵਿਕਾਸ ਅਤੇ ਆਧੁਨਿਕੀਕਰਣ ਦੇ ਵੱਲ ਵਧਣ ਦੇ ਲਈ ਇੱਕ ਰਣਨੀਤਕ ਕਦਮ ਦੇ ਰੂਪ ਵਿੱਚ, ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਤਹਿਤ ਪੰਜ ਏਕੀਕ੍ਰਿਤ ਜਲ ਪਾਰਕ (ਆਈਏਪੀ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ। ਮੱਛੀ ਪਾਲਣ ਵੈਲਿਊ ਚੇਨ ਵਿੱਚ ਮੌਜੂਦਾ ਅੰਤਰਾਲ ਨੂੰ ਦੂਰ ਕਰਨ ਦੇ ਲਈ ਵਿਆਪਕ ਦਖਲਅੰਦਾਜ਼ੀ ਦੀ ਜ਼ਰੂਰਤ ਨੂੰ ਪਹਿਚਾਣਦੇ ਹੋਏ, ਇਹ ਜਲ ਪਾਰਕ ਏਕੀਕ੍ਰਿਤ ਹੱਲ ਪ੍ਰਦਾਨ ਕਰਕੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਲਈ ਤਿਆਰ ਹਨ ਜੋ ਸੰਚਾਲਨ ਕੁਸ਼ਲਤਾ ਨੂੰ ਵਧਾਉਂਦੇ ਹਨ, ਰਹਿੰਦ-ਖੁੰਹਦ ਨੂੰ ਘੱਟ ਕਰਦੇ ਹਨ ਅਤੇ ਮੱਛੀ ਪਾਲਕ ਕਿਸਾਨਾਂ ਅਤੇ ਹੋਰ ਹਿਤਧਾਰਕਾਂ ਦੇ ਲਈ ਆਮਦਨ ਵਿੱਚ ਸੁਧਾਰ ਕਰਦੇ ਹਨ। ਸਰਕਾਰ ਮੱਛੀ ਪਾਲਣ ਵੈਲਿਊ ਚੇਨ ਨੂੰ ਵਧਾਉਣ ਦੇ ਲਈ ਪੰਜ ਏਕੀਕ੍ਰਿਤ ਜਲ ਪਾਰਕਾਂ ਵਿੱਚ 179.81 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ, ਜਿਸਦਾ ਉਦੇਸ਼ ਉਤਪਾਦਨ ਨੂੰ ਅਨੁਕੂਲਿਤ ਕਰਨਾ, 1,400 ਪ੍ਰਤੱਖ ਅਤੇ 2,400 ਅਪ੍ਰਤੱਖ ਨੌਕਰੀਆਂ ਪੈਦਾ ਕਰਨਾ ਅਤੇ ਰਹਿੰਦ-ਖੁੰਹਦ ਨੂੰ ਘੱਟ ਕਰਨਾ ਹੈ।
xxii. ਮੱਛੀ ਪਾਲਣ ਵਿਭਾਗ ਨੇ ਆਈਸੀਏਆਰ – ਕੇਂਦਰੀ ਤਾਜ਼ਾ ਪਾਣੀ ਜਲ-ਖੇਤੀ ਸੰਸਥਾਨ (ਆਈਸੀਏਆਰ – ਸੀਆਈਐੱਫਏ), ਭੁਵਨੇਸ਼ਵਰ ਵਿੱਚ “ਰੰਗੀਨ ਮੱਛੀ” ਮੋਬਾਈਲ ਐਪ ਲਾਂਚ ਕੀਤਾ ਹੈ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਸਹਿਯੋਗ ਨਾਲ ਆਈਸੀਏਆਰ – ਸੀਆਈਐੱਫਏ ਦੁਆਰਾ ਵਿਕਸਤ ਇਹ ਐਪ ਸਜਾਵਟੀ ਮੱਛੀ ਪਾਲਣ ਖੇਤਰ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਬਣਾਇਆ ਗਿਆ ਹੈ, ਜੋ ਸ਼ੌਕੀਨਾਂ, ਇਕਵੇਰੀਅਮ ਸ਼ੌਪ ਮਾਲਕਾਂ ਅਤੇ ਮੱਛੀ ਪਾਲਕਾਂ ਦੇ ਲਈ ਮਹੱਤਵਪੂਰਨ ਗਿਆਨ ਸੰਸਾਧਨ ਪ੍ਰਦਾਨ ਕਰਦਾ ਹੈ।
xxiii. ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਵਿਭਾਗ ਨੇ 21 ਨਵੰਬਰ 2024 ਨੂੰ ਸੁਸ਼ਮਾ ਸਵਰਾਜ ਭਵਨ, ਨਵੀਂ ਦਿੱਲੀ ਵਿੱਚ ਭਾਰਤ ਦੇ ਬਲੂ ਟ੍ਰਾਂਸਫਾਰਮੇਸ਼ਨ: ਛੋਟੇ ਪੈਮਾਨੇ ’ਤੇ ਅਤੇ ਟਿਕਾਊ ਮੱਛੀ ਪਾਲਣ ਨੂੰ ਮਜ਼ਬੂਤ ਬਣਾਉਣ ਦੀ ਥੀਮ ਦੇ ਨਾਲ ਵਿਸ਼ਵ ਮੱਛੀ ਪਾਲਣ ਦਿਵਸ 2024 ਮਨਾਇਆ। ਇਸ ਅਵਸਰ ’ਤੇ ਇਟਲੀ, ਰੋਮ ਵਿੱਚ ਭਾਰਤੀ ਰਾਜਦੂਤ ਸ਼੍ਰੀਮਤੀ ਵਾਣੀ ਰਾਓ, ਐੱਫਏਓ ਦੇ ਮੱਛੀ ਪਾਲਣ ਡਿਵੀਜ਼ਨ ਦੇ ਏਡੀਜੀ ਅਤੇ ਡਾਇਰੈਕਟਰ ਸ਼੍ਰੀ ਮੈਨੂਅਲ ਬੈਰੰਗੇ ਭੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ 54 ਦੂਤਾਵਾਸਾਂ ਦੇ ਨੁਮਾਇੰਦਿਆਂ ਅਤੇ ਹਾਈ ਕਮਿਸ਼ਨਰਾਂ ਨੇ ਹਿੱਸਾ ਲਿਆ। ਵਿਸ਼ਵ ਮੱਛੀ ਪਾਲਣ ਦਿਵਸ 2024 ਦੇ ਅਵਸਰ ’ਤੇ ਮੱਛੀ ਪਾਲਣ ਵਿਭਾਗ ਨੇ ਹੇਠਾਂ ਦਿੱਤੇ ਅਨੁਸਾਰ ਕਈ ਮਹੱਤਵਪੂਰਨ ਪਹਿਲਾਂ ਅਤੇ ਪ੍ਰੋਜੈਕਟਾਂ ਦੀ ਲੜੀ ਸ਼ੁਰੂ ਕੀਤੀ:
- ਡੇਟਾ ਅਧਾਰਿਤ ਨੀਤੀ ਨਿਰਮਾਣ ਦੇ ਲਈ 5ਵੀਂ ਸਮੁੰਦਰੀ ਮੱਛੀ ਪਾਲਣ ਜਨਗਣਨਾ ਦੀ ਸ਼ੁਰੂਆਤ,
- ਸ਼ਾਰਕ ਦੇ ਸਥਾਈ ਪ੍ਰਬੰਧਨ ਦੇ ਲਈ ਰਾਸ਼ਟਰੀ ਸ਼ਾਰਕ ਕਾਰਜ ਯੋਜਨਾ ਅਤੇ ਸ੍ਰੀ ਲੰਕਾ, ਬੰਗਲਾਦੇਸ਼ ਅਤੇ ਮਾਲਦੀਵ ਦੇ ਸਹਿਯੋਗ ਨਾਲ ਬੰਗਾਲ ਦੀ ਖਾੜੀ ਵਿੱਚ ਗ਼ੈਰ-ਕਾਨੂੰਨੀ, ਗ਼ੈਰ-ਰਿਪੋਰਟਡ ਅਤੇ ਗ਼ੈਰ-ਨਿਯੰਤ੍ਰਿਤ ਮੱਛੀ ਪਕੜਨ ਨੂੰ ਰੋਕਣ ਦੇ ਲਈ ਆਈਯੂਯੂ (ਗ਼ੈਰ-ਕਾਨੂੰਨੀ, ਗ਼ੈਰ-ਰਿਪੋਰਟਡ ਅਤੇ ਗ਼ੈਰ-ਨਿਯੰਤ੍ਰਿਤ) ਮੱਛੀ ਪਕੜਨ ’ਤੇ ਖੇਤਰੀ ਕਾਰਜ ਯੋਜਨਾ ਦੇ ਲਈ ਭਾਰਤ ਦਾ ਸਮਰਥਨ,
- ਸਮੁੰਦਰੀ ਪਲਾਸਟਿਕ ਕੂੜੇ ਨਾਲ ਨਜਿੱਠਣ ਦੇ ਲਈ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ – ਭੋਜਨ ਅਤੇ ਖੇਤੀਬਾੜੀ ਸੰਗਠਨ (ਆਈਐੱਮਓ – ਐੱਫਏਓ) ਗਲੋਲੀਟਰ ਸਾਂਝੇਦਾਰੀ ਪ੍ਰੋਜੈਕਟ, ਅਤੇ ਊਰਜਾ ਕੁਸ਼ਲ, ਘੱਟ ਲਾਗਤ ਵਾਲੇ ਸਮੁੰਦਰੀ ਮੱਛੀ ਪਕੜਨ ਵਾਲੇ ਈਂਧਣ ਨੂੰ ਉਤਸ਼ਾਹਿਤ ਕਰਨ ਦੇ ਲਈ ਰੈਟ੍ਰੋਫਿਟੇਡ ਐੱਲਪੀਜੀ ਕਿੱਟਾਂ ਦੇ ਲਈ ਮਾਪਦੰਡ ਸੰਚਾਲਨ ਪ੍ਰਕਿਰਿਆ (ਐੱਸਓਪੀ)।
- ਤਟਵਰਤੀ ਜਲ-ਖੇਤੀ ਅਥਾਰਿਟੀ ਦੁਆਰਾ ਨਵੀਂ ਸਿੰਗਲ ਵਿੰਡੋ ਪ੍ਰਣਾਲੀ (ਐੱਨਐੱਸਡਬਲਿਊਐੱਸ) ਦੀ ਸ਼ੁਰੂਆਤ ਤਟਵਰਤੀ ਜਲ-ਖੇਤੀ ਫਾਰਮਾਂ ਦੀ ਔਨਲਾਇਨ ਰਜਿਸਟ੍ਰੇਸ਼ਨ ਨੂੰ ਸਮਰੱਥ ਕਰਨ ਦੇ ਲਈ ਕੀਤੀ ਗਈ ਹੈ।
- ਸਵੈਇੱਛੁਕ ਕਾਰਬਨ ਬਜ਼ਾਰ (ਵੀਸੀਐੱਮ) ਦੇ ਲਈ ਇੱਕ ਰੂਪਰੇਖਾ ਨੂੰ ਲਾਗੂ ਕਰਨ, ਖੇਤਰ ਵਿੱਚ ਕਾਰਬਨ-ਇਕੱਠਾ ਕਰਨ ਦੀਆਂ ਪ੍ਰਥਾਵਾਂ ਦੀ ਵਰਤੋਂ ਕਰਨ ਦੇ ਲਈ ਇੱਕ ਸਹਿਮਤੀ ਪੱਤਰ ’ਤੇ ਵੀ ਹਸਤਾਖਰ ਕੀਤੇ ਗਏ।
ਮੱਛੀ ਅਤੇ ਸਮੁੰਦਰੀ ਭੋਜਨ ਦੇ ਨਿਰਯਾਤ ਨੂੰ ਮਜ਼ਬੂਤ ਕਰਨ ਸਬੰਧੀ ਪਹਿਲ
xxiv. ਮੱਛੀ ਪਾਲਣ ਵਿਭਾਗ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਝੀਂਗਾ ਪਾਲਣ ਅਤੇ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਵੱਲ ਧਿਆਨ ਕੇਂਦ੍ਰਿਤ ਕਰਦੇ ਹੋਏ ਮੱਛੀ ਦੇ ਨਿਰਯਾਤ ਸੰਵਰਧਨ ’ਤੇ ਹਿਤਧਾਰਕਾਂ ਨਾਲ ਸਲਾਹ-ਮਸ਼ਵਰੇ ਦਾ ਆਯੋਜਨ ਕੀਤਾ। ਇਸ ਪਹਿਲ ਨੇ ਦੇਸ਼ ਨੂੰ ਇੱਕ ਅੰਤਰਰਾਸ਼ਟਰੀ ਪ੍ਰੋਸੈੱਸਿੰਗ ਕੇਂਦਰ ਵਿੱਚ ਬਦਲਣ, ਮੱਛੀ ਪਾਲਣ ਖੇਤਰ ਨੂੰ ਪੂੰਜੀਕਰਣ ਅਤੇ ਡਿਜੀਟਲੀਕਰਨ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਹੈ।
xxv. ਮੱਛੀ ਪਾਲਣ ਵਿਭਾਗ ਨੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਟੁਨਾ ਕਲਸਟਰ ਦੇ ਵਿਕਾਸ ਨੂੰ ਸੂਚਿਤ ਕੀਤਾ। ਕਲਸਟਰ ਅਧਾਰਿਤ ਨਜ਼ਰੀਆ ਉਤਪਾਦਨ ਤੋਂ ਲੈ ਕੇ ਨਿਰਯਾਤ ਤੱਕ ਸਮੁੱਚੀ ਵੈਲਿਊ ਚੇਨ ਵਿੱਚ ਸਾਰੇ ਆਕਾਰਾਂ - ਸੂਖਮ, ਲਘੂ, ਮੱਧਮ ਅਤੇ ਵੱਡੇ - ਦੇ ਭੂਗੋਲਿਕ ਰੂਪ ਨਾਲ ਜੁੜੇ ਉੱਦਮਾਂ ਨੂੰ ਇਕਜੁੱਟ ਕਰਕੇ ਮੁਕਾਬਲੇਬਾਜ਼ੀ ਅਤੇ ਕੁਸ਼ਲਤਾ ਨੂੰ ਵਧਾਉਂਦਾ ਹੈ। ਟੁਨਾ ਕਲਸਟਰ ਦੇ ਵਿਕਾਸ ਦਾ ਉਦੇਸ਼ ਉੱਚ-ਮੁੱਲ ਵਾਲੀਆਂ ਪ੍ਰਜਾਤੀਆਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨਾ ਵੀ ਹੈ।
xxvi. ਮੱਛੀ ਪਾਲਣ ਵਿਭਾਗ ਦੇ ਮਾਣਯੋਗ ਕੇਂਦਰੀ ਮੰਤਰੀ, ਸ਼੍ਰੀ ਰਾਜੀਵ ਰੰਜਨ ਸਿੰਘ, ਵਣਜ ਤੇ ਉਦਯੋਗ ਮੰਤਰਾਲੇ ਦੇ ਮਾਨਯੋਗ ਕੇਂਦਰੀ ਮੰਤਰੀ, ਵਣਜ ਵਿਭਾਗ, ਸ਼੍ਰੀ ਪੀਯੂਸ਼ ਗੋਯਲ ਦੇ ਨਾਲ ਮੱਛੀ ਪਾਲਣ ਵਿਭਾਗ ਅਤੇ ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਐੱਮਪੀਈਡੀਏ) ਦੇ ਵਿੱਚ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਦੇ ਲਈ ਹਿਤਧਾਰਕਾਂ ਨਾਲ ਸਲਾਹ-ਮਸ਼ਵਰੇ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੇ ਵਿੱਚ ਬਿਹਤਰ ਤਾਲਮੇਲ ਨਾਲ ਭਾਰਤ ਦੇ ਮੱਛੀ ਪਕੜਨ ਵਾਲੇ ਸਮੁਦਾਇ ਨੂੰ ਕਾਫੀ ਲਾਭ ਹੋਵੇਗਾ ਅਤੇ ਦੇਸ਼ ਦੇ ਸਮੁੰਦਰੀ ਨਿਰਯਾਤ ਨੂੰ ਹੋਰ ਹੁਲਾਰਾ ਮਿਲੇਗਾ।
ਯੋਜਨਾਵਾਂ ਅਤੇ ਪ੍ਰੋਗਰਾਮ
ਪਿਛਲੇ ਦਸ ਸਾਲਾਂ ਦੇ ਦੌਰਾਨ, ਭਾਰਤ ਸਰਕਾਰ ਨੇ ਦੇਸ਼ ਵਿੱਚ ਮੱਛੀ ਪਾਲਣ ਅਤੇ ਜਲ-ਖੇਤੀ ਦੇ ਵਿਕਾਸ ਲਈ ਕਈ ਪਹਿਲਾਂ ਕੀਤੀਆਂ ਹਨ, ਇਨ੍ਹਾਂ ਵਿੱਚ ਮੱਛੀ ਉਤਪਾਦਨ ਅਤੇ ਉਤਪਾਦਕਤਾ ਵਿੱਚ ਵਾਧਾ ਵੀ ਸ਼ਾਮਲ ਹੈ। ਸਾਲ 2015-16 ਵਿੱਚ,
i. ਨੀਲੀ ਕ੍ਰਾਂਤੀ ਯੋਜਨਾ: ਭਾਰਤ ਸਰਕਾਰ ਨੇ ਮੱਛੀ ਪਾਲਣ ਦੇ ਏਕੀਕ੍ਰਿਤ ਵਿਕਾਸ ਅਤੇ ਪ੍ਰਬੰਧਨ ਦੇ ਲਈ ਕੇਂਦਰੀ ਸਪਾਂਸਰਡ ਨੀਲੀ ਕ੍ਰਾਂਤੀ ਯੋਜਨਾ (ਸੀਐੱਸਐੱਸ – ਬੀਆਰ) ਨੂੰ ਸਪਾਂਸਰ ਕੀਤਾ ਹੈ। 2015-16 ਤੋਂ 2019-20 ਤੱਕ 5 ਸਾਲਾਂ ਦੇ ਲਈ ਲਾਗੂ ਕੀਤੀਆਂ ਗਈਆਂ ਆਪਣੀਆਂ ਬਹੁ-ਆਯਾਮੀ ਗਤੀਵਿਧੀਆਂ ਦੇ ਨਾਲ ਬੀਆਰ ਯੋਜਨਾ ਨੇ ਮੱਛੀ ਪਾਲਣ ਖੇਤਰ ਵਿੱਚ ਲਗਭਗ 5000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
• ii. ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ): ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਨੂੰ 2020-12 ਵਿੱਚ 20,050 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਦੇ ਨਾਲ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿੱਤ ਵਰ੍ਹੇ 2020-21 ਤੋਂ ਵਿੱਤ ਵਰ੍ਹੇ 2024-25 ਤੱਕ 5 ਸਾਲਾਂ ਦੀ ਮਿਆਦ ਦੇ ਦੌਰਾਨ ਲਾਗੂ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਸੀ। ਪਿਛਲੇ ਚਾਰ ਸਾਲਾਂ ਅਤੇ ਮੌਜੂਦਾ ਵਿੱਤ ਵਰ੍ਹੇ ਦੇ ਦੌਰਾਨ, ਪੀਐੱਮਐੱਮਐੱਸਵਾਈ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਹੋਰ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਲਈ 8871.42 ਕਰੋੜ ਰੁਪਏ ਦੇ ਕੇਂਦਰੀ ਹਿੱਸੇ ਦੇ ਨਾਲ 20864.29 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੀਐੱਮਐੱਮਐੱਸਵਾਈ ਦੇ ਤਹਿਤ ਮਨਜ਼ੂਰ ਕੀਤੇ ਗਏ ਪ੍ਰਮੁੱਖ ਪ੍ਰੋਜੈਕਟਾਂ ਵਿੱਚ ਮੱਛੀ ਪਕੜਨ ਲਈ ਬੰਦਰਗਾਹ, ਮੱਛੀ ਉਤਾਰਨ ਦੇ ਕੇਂਦਰ, ਜਲ ਭੰਡਾਰ ਪਿੰਜਰਾ ਸੱਭਿਆਚਾਰ, ਖਾਰੇ ਅਤੇ ਤਾਜ਼ੇ ਪਾਣੀ ਦੀ ਜਲ-ਖੇਤੀ, ਮਛੇਰਿਆਂ ਦਾ ਕਲਿਆਣ, ਵਾਢੀ ਤੋਂ ਬਾਅਦ ਦੀਆਂ ਬੁਨਿਆਦੀ ਢਾਂਚਾ ਸੁਵਿਧਾਵਾਂ, ਸਮੁੰਦਰੀ ਸ਼ੈਵਾਲ, ਸਜਾਵਟੀ ਅਤੇ ਠੰਡੇ ਪਾਣੀ ਦੀ ਮੱਛੀ ਪਾਲਣ ਆਦਿ ਸ਼ਾਮਲ ਹਨ।
ਪੀਐੱਮਐੱਮਐੱਸਵਾਈ (PMMSY) ਦੇ ਤਹਿਤ ਭੌਤਿਕ ਉਪਲਬਧੀਆਂ (2020-21 ਤੋਂ ਹੁਣ ਤੱਕ)
- ਅੰਦਰੂਨੀ ਮੱਛੀ ਪਾਲਣ: 52,058 ਪਿੰਜਰੇ, ਅੰਦਰੂਨੀ ਜਲ-ਖੇਤੀ ਦੇ ਲਈ 23285.06 ਹੈਕਟੇਅਰ ਤਾਲਾਬ ਖੇਤਰ, 12,081 ਰੀਸਰਕੁਲੇਸ਼ਨ ਜਲ-ਖੇਤੀ ਪ੍ਰਣਾਲੀਆਂ (ਆਰਏਐੱਸ), 4,205 ਬਾਇਓਫਲੋਕ ਇਕਾਈਆਂ, ਅੰਦਰੂਨੀ ਸਲਾਇਨ– ਅਲਕਲਾਇਨ ਕਲਚਰ ਖੇਤੀ ਦੇ ਲਈ 3159.31 ਹੈਕਟੇਅਰ ਤਾਲਾਬ ਖੇਤਰ ਅਤੇ 890 ਮੱਛੀ ਅਤੇ 5 ਸਕੈਂਪੀ ਹੈਚਰੀ, ਜਲ ਭੰਡਾਰਾਂ ਅਤੇ ਹੋਰ ਜਲ ਸਰੋਤਾਂ ਵਿੱਚ 560.7 ਹੈਕਟੇਅਰ ਪੇਨ ਅਤੇ 25 ਬਰੂਡ ਬੈਂਕਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
- ਸਮੁੰਦਰੀ ਮੱਛੀ ਪਾਲਣ: ਮਸ਼ੀਨੀ ਤਰੀਕੇ ਨਾਲ ਮੱਛੀ ਪਕੜਨ ਵਾਲੇ ਜਹਾਜ਼ਾਂ ਵਿੱਚ 2,259 ਬਾਇਓ-ਪਖਾਨੇ, ਮੱਛੀ ਪਾਲਣ ਦੇ ਲਈ 1,525 ਖੁੱਲ੍ਹੇ ਸਮੁੰਦਰੀ ਪਿੰਜਰੇ, ਮੌਜੂਦਾ ਮੱਛੀ ਪਕੜਨ ਵਾਲੇ ਜਹਾਜ਼ਾਂ ਦੇ 1,338 ਅੱਪਗ੍ਰੇਡੇਸ਼ਨ, ਖਾਰੇ ਪਾਣੀ ਦੀ ਜਲ-ਖੇਤੀ ਦੇ ਲਈ 1,580.86 ਹੈਕਟੇਅਰ ਤਾਲਾਬ ਖੇਤਰ, 480 ਡੂੰਘੇ ਸਮੁੰਦਰ ਵਿੱਚ ਮੱਛੀਆਂ ਪਕੜਨ ਵਾਲੇ ਜਹਾਜ਼, 17 ਖਾਰੇ ਪਾਣੀ ਦੀ ਹੈਚਰੀ ਅਤੇ 5 ਛੋਟੀ ਸਮੁੰਦਰੀ ਫਿਨਫਿਸ਼ ਹੈਚਰੀ ਨੂੰ ਮਨਜ਼ੂਰੀ ਦਿੱਤੀ ਗਈ ਹੈ।
- ਮਛੇਰਿਆਂ ਦਾ ਕਲਿਆਣ: ਮਛੇਰਿਆਂ ਦੇ ਲਈ 6,706 ਪ੍ਰਤਿਸਥਾਪਨ ਕਿਸ਼ਤੀਆਂ ਅਤੇ ਜਾਲ, ਮੱਛੀ ਪਕੜਨ ’ਤੇ ਪਾਬੰਦੀ/ ਘੱਟ ਮਿਆਦ ਦੇ ਦੌਰਾਨ 5,94,538 ਮਛੇਰੇ ਪਰਿਵਾਰਾਂ ਨੂੰ ਆਜੀਵਿਕਾ ਅਤੇ ਪੋਸ਼ਣ ਸਹਾਇਤਾ ਅਤੇ 102 ਵਿਸਤਾਰ ਅਤੇ ਸਹਾਇਤਾ ਸੇਵਾਵਾਂ (ਮਤਸਯ ਸੇਵਾ ਕੇਂਦਰ) ਨੂੰ ਮਨਜ਼ੂਰੀ ਦਿੱਤੀ ਗਈ ਹੈ।
- ਮੱਛੀ ਪਾਲਣ ਦਾ ਬੁਨਿਆਦੀ ਢਾਂਚਾ: ਮੱਛੀਆਂ ਦੀ ਢੋਆ-ਢੁਆਈ ਦੀਆਂ ਸਹੂਲਤਾਂ ਦੀਆਂ 27,189 ਇਕਾਈਆਂ ਅਰਥਾਤ ਮੋਟਰਸਾਈਕਲ (10,924), ਆਈਸ ਬਾਕਸ ਵਾਲੇ ਸਾਈਕਲ (9,412), ਆਟੋ ਰਿਕਸ਼ਾ (3,860), ਇੰਸੂਲੇਟਿਡ ਟਰੱਕ (1,377), ਜੀਵਿਤ ਮੱਛੀ ਵਿਕਰੇਤਾ ਕੇਂਦਰ (1,243), ਮੱਛੀ ਫੀਡ ਮਿੱਲ/ਪਲਾਂਟ (1091), ਆਈਸ ਪਲਾਂਟ/ਕੋਲਡ ਸਟੋਰੇਜ਼ (634) ਅਤੇ ਰੈਫ੍ਰਿਜਰੇਟਿਡ ਵਾਹਨ (373)। ਇਸ ਤੋਂ ਇਲਾਵਾ, ਮੱਛੀ ਪ੍ਰਚੂਨ ਬਜ਼ਾਰਾਂ ਦੀਆਂ 6,733 ਕੁੱਲ ਇਕਾਈਆਂ (188) ਅਤੇ ਸਜਾਵਟੀ ਕਿਓਸਕ ਸਮੇਤ ਮੱਛੀ ਕਿਓਸਕ (6,896) ਅਤੇ 128 ਵੈਲਯੂ ਐਡਿਡ ਉੱਦਮ ਇਕਾਈਆਂ ਮਨਜ਼ੂਰ ਕੀਤੀਆਂ ਗਈਆਂ ਹਨ।
- ਜਲੀ ਸਿਹਤ ਪ੍ਰਬੰਧਨ: 19 ਰੋਗ ਨਿਦਾਨ ਕੇਂਦਰ ਅਤੇ ਗੁਣਵੱਤਾ ਜਾਂਚ ਪ੍ਰਯੋਗਸ਼ਾਲਾਵਾਂ, 31 ਮੋਬਾਈਲ ਕੇਂਦਰ ਅਤੇ ਟੈਸਟਿੰਗ ਪ੍ਰਯੋਗਸ਼ਾਲਾਵਾਂ ਅਤੇ 6 ਜਲੀ ਰੈਫਰਲ ਪ੍ਰਯੋਗਸ਼ਾਲਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
- ਸਜਾਵਟੀ ਮੱਛੀ ਪਾਲਣ: 2,465 ਸਜਾਵਟੀ ਮੱਛੀ ਪਾਲਣ ਇਕਾਈਆਂ ਅਤੇ 207 ਏਕੀਕ੍ਰਿਤ ਸਜਾਵਟੀ ਮੱਛੀ ਇਕਾਈਆਂ (ਪ੍ਰਜਨਨ ਅਤੇ ਪਾਲਣ) ਨੂੰ ਮਨਜ਼ੂਰੀ ਦਿੱਤੀ ਗਈ ਹੈ।
- ਸਮੁੰਦਰੀ ਸ਼ੈਵਾਲ ਦੀ ਖੇਤੀ: 47,245 ਰਾਫਟ ਅਤੇ 65,480 ਮੋਨੋਲਾਇਨ ਟਿਊਬਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
- ਉੱਤਰ ਪੂਰਬੀ ਖੇਤਰਾਂ ਦਾ ਵਿਕਾਸ: 1722.79 ਕਰੋੜ ਰੁਪਏ ਦੀ ਕੁੱਲ ਪ੍ਰੋਜੈਕਟ ਲਾਗਤ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ 980.40 ਕਰੋੜ ਰੁਪਏ ਦਾ ਕੇਂਦਰੀ ਹਿੱਸਾ ਸ਼ਾਮਲ ਹੈ। ਇਸ ਵਿੱਚ 7063.29 ਹੈਕਟੇਅਰ ਨਵੇਂ ਤਾਲਾਬਾਂ ਦਾ ਨਿਰਮਾਣ, ਏਕੀਕ੍ਰਿਤ ਮੱਛੀ ਪਾਲਣ ਦੇ ਲਈ 5063.11 ਹੈਕਟੇਅਰ ਖੇਤਰ, 644 ਸਜਾਵਟੀ ਮੱਛੀ ਪਾਲਣ ਇਕਾਈਆਂ, 470 ਬਾਇਓਫਲੋਕ ਇਕਾਈਆਂ, 231 ਹੈਚਰੀ, 148 ਰੀ-ਸਰਕੂਲੇਟਰੀ ਐਕਵਾਕਲਚਰ ਸਿਸਟਮ (ਆਰਏਐੱਸ) ਅਤੇ 140 ਫੀਡ ਮਿੱਲਾਂ ਨੂੰ ਮਨਜੂਰੀ ਦਿੱਤੀ ਗਈ ਹੈ।
- ਆਊਟਰੀਚ ਗਤੀਵਿਧੀਆਂ: ਡੀਓਐੱਫ ਐੱਨਐੱਫਡੀਬੀ, ਡਬਲਿਊਐੱਫਐੱਫਡੀ, ਮੱਛੀ ਮਹੋਤਸਵ, ਮੇਲੇ, ਪ੍ਰਦਰਸ਼ਨੀਆਂ, ਸੰਮੇਲਨ ਆਦਿ ਦੁਆਰਾ 155 ਲੱਖ ਗਤੀਵਿਧੀਆਂ, 12.63 ਲੱਖ ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ, 10.88 ਲੱਖ ਸਫ਼ਲਤਾ ਦੀਆਂ ਕਹਾਣੀਆਂ, ਪੈਂਫਲੈਟ, ਬਰੋਸ਼ਰ, ਪੁਸਤਕਾਂ ਅਤੇ ਆਊਟਰੀਚ ਅਭਿਆਨ ਆਦਿ ਦੀ ਵੰਡ।
- ਹੋਰ ਮਹੱਤਵਪੂਰਨ ਗਤੀਵਿਧੀਆਂ: 2,494 ਸਾਗਰ ਮਿੱਤਰ ਅਤੇ 102 ਮਤਸਯ ਸੇਵਾ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ।
iii. ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਿ ਯੋਜਨਾ (ਪੀਐੱਮਐੱਮਕੇਐੱਸਐੱਸਵਾਈ): “ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਯੋਜਨਾ (ਪੀਐੱਮ–ਐੱਮਕੇਐੱਸਐੱਸਵਾਈ), ਵਿੱਤ ਵਰ੍ਹੇ 2023-24 ਤੋਂ ਵਿੱਤ ਵਰ੍ਹੇ 2026-27 ਤੱਕ ਚਾਰ ਸਾਲਾਂ ਦੀ ਮਿਆਦ ਦੇ ਲਈ ਚੱਲ ਰਹੀ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਤਹਿਤ ਇੱਕ ਉਪ-ਯੋਜਨਾ ਦੇ ਰੂਪ ਵਿੱਚ 6000 ਕਰੋੜ ਰੁਪਏ ਦੇ ਅਨੁਮਾਨਿਤ ਖਰਚੇ ਨਾਲ 11 ਸਤੰਬਰ, 2024 ਨੂੰ ਪੀਐੱਮਐੱਮਐੱਸਵਾਈ ਦੀ ਚੌਥੀ ਵਰ੍ਹੇਗੰਢ ਦੇ ਅਵਸਰ ’ਤੇ ਸ਼ੁਰੂ ਕੀਤੀ ਗਈ ਸੀ। ਮੱਛੀ ਪਾਲਣ ਖੇਤਰ ਨੂੰ ਲਚੀਲਾ ਬਣਾਉਣ ਅਤੇ ਮੱਛੀ ਪਾਲਣ ਵੈਲਿਊ ਚੇਨ ਵਿੱਚ ਕੁਸ਼ਲਤਾਵਾਂ ਦੇ ਅਪਣਾਉਣ ਨੂੰ ਪ੍ਰੋਤਸਾਹਿਤ ਕਰਨ ਦੇ ਲਈ, ਵਿਭਾਗ 6000 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਤਹਿਤ ਇੱਕ ਕੇਂਦਰੀ ਉੱਪ-ਯੋਜਨਾ “ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿਧੀ ਸਹਿ ਯੋਜਨਾ (ਪੀਐੱਮਐੱਮਕੇਐੱਸਐੱਸਵਾਈ)” ਨੂੰ ਲਾਗੂ ਕਰ ਰਿਹਾ ਹੈ। ਪੀਐੱਮਐੱਮਕੇਐੱਸਐੱਸਵਾਈ ਦਾ ਉਦੇਸ਼ ਮੱਛੀ ਪਾਲਣ ਖੇਤਰ ਨੂੰ ਰਸਮੀ ਬਣਾਉਣਾ, ਜਲ-ਖੇਤੀ ਬੀਮਾ ਨੂੰ ਪ੍ਰੋਤਸਾਹਿਤ ਕਰਨਾ, ਮੱਛੀ ਪਾਲਣ ਸੂਖਮ ਅਤੇ ਲਘੂ ਉੱਦਮ ਵੈਲਿਊ ਚੇਨ ਕੁਸ਼ਲਤਾ, ਸੁਰੱਖਿਅਤ ਮੱਛੀ ਉਤਪਾਦਨ ਦੇ ਲਈ ਸੁਰੱਖਿਆ ਅਤੇ ਗੁਣਵੱਤਾ ਪ੍ਰਣਾਲੀਆਂ ਨੂੰ ਅਪਨਾਉਣਾ, ਆਦਿ ਹੈ।
ਉਦੇਸ਼:
- ਸੇਵਾ ਡਿਲਿਵਰੀ ਦੇ ਲਈ ਕਾਰਜ ਅਧਾਰਿਤ ਡਿਜੀਟਲ ਪਹਿਚਾਣ ਦੀ ਸਿਰਜਣਾ ਸਮੇਤ ਅਸੰਗਠਿਤ ਮੱਛੀ ਪਾਲਣ ਖੇਤਰ ਦਾ ਹੌਲੀ-ਹੌਲੀ ਰਸਮੀਕਰਨ।
- ਆਪਣੇ ਸੰਚਾਲਨ ਦਾ ਵਿਸਤਾਰ ਕਰਨ ਦੇ ਲਈ ਕਾਰਜਸ਼ੀਲ ਪੂੰਜੀ ਸਮੇਤ ਸੰਸਥਾਗਤ ਵਿੱਤ ਤੱਕ ਪਹੁੰਚ ਨੂੰ ਅਸਾਨ ਬਣਾਉਣਾ।
- ਜਲ-ਖੇਤੀ ਬੀਮਾ ਖਰੀਦਣ ਦੇ ਲਈ ਇੱਕਮੁਸ਼ਤ ਪ੍ਰੋਤਸਾਹਨ।
- ਮੁੱਲ-ਲੜੀ ਕੁਸ਼ਲਤਾਵਾਂ ਵਿੱਚ ਸੁਧਾਰ ਲਿਆਉਣ ਅਤੇ ਰੋਜ਼ਗਾਰ ਸਿਰਜਣਾ ਦੇ ਲਈ ਮੱਛੀ ਪਾਲਣ ਅਤੇ ਜਲ-ਖੇਤੀ ਦੇ ਸੂਖਮ ਉੱਦਮਾਂ ਨੂੰ ਪ੍ਰੋਤਸਾਹਿਤ ਕਰਨਾ।
- ਸੁਰੱਖਿਅਤ ਮੱਛੀ ਅਤੇ ਮੱਛੀ ਉਤਪਾਦਾਂ ਦੀ ਸਪਲਾਈ ਚੇਨ ਸਥਾਪਿਤ ਕਰਨ ਦੇ ਲਈ ਮੱਛੀ ਪਾਲਣ ਖੇਤਰ ਵਿੱਚ ਸੂਖਮ ਅਤੇ ਲਘੂ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨਾ।
- ਮੱਛੀ ਪਾਲਣ ਦੀਆਂ ਵੈਲਿਊ ਚੇਨਾਂ ਦਾ ਏਕੀਕਰਣ ਅਤੇ ਸਮੇਕਨ।
iv. ਮੱਛੀ ਪਾਲਣ ਅਤੇ ਜਲ-ਖੇਤੀ ਬੁਨਿਆਦੀ ਢਾਂਚਾ ਵਿਕਾਸ ਫੰਡ (ਐੱਫਆਈਡੀਐੱਫ): ਮੱਛੀ ਪਾਲਣ ਖੇਤਰ ਦੇ ਲਈ ਬੁਨਿਆਦੀ ਢਾਂਚੇ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ, ਸਾਲ 2018-19 ਵਿੱਚ ਮੱਛੀ ਪਾਲਣ ਅਤੇ ਜਲ-ਖੇਤੀ ਬੁਨਿਆਦੀ ਢਾਂਚਾ ਵਿਕਾਸ ਫੰਡ (ਐੱਫਆਈਡੀਐੱਫ) ਦੀ ਸ਼ੁਰੂਆਤ ਕੀਤੀ ਗਈ ਸੀ, ਜਿਸਦਾ ਫੰਡ ਦਾ ਕੁੱਲ ਆਕਾਰ 7522.48 ਕਰੋੜ ਰੁਪਏ ਹੈ। ਇਹ ਫੰਡ ਮੱਛੀ ਪਾਲਣ ਨਾਲ ਸਬੰਧਿਤ ਪ੍ਰੋਜੈਕਟਾਂ ਦੇ ਲਈ ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ), ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਐੱਨਸੀਡੀਸੀ) ਅਤੇ ਅਨੁਸੂਚਿਤ ਬੈਂਕਾਂ ਦੇ ਜ਼ਰੀਏ ਰਿਆਇਤੀ ਵਿੱਤ ਪ੍ਰਦਾਨ ਕਰਦਾ ਹੈ।
- ਐੱਫਆਈਡੀਐੱਫ ਦੇ ਤਹਿਤ ਮੱਛੀ ਪਾਲਣ ਬੰਦਰਗਾਹਾਂ, ਮੱਛੀ ਉਤਾਰਨ ਦੇ ਕੇਂਦਰ ਅਤੇ ਮੱਛੀ ਪ੍ਰੋਸੈੱਸਿੰਗ ਇਕਾਈਆਂ ਸਮੇਤ 5794.09 ਕਰੋੜ ਰੁਪਏ ਦੀ ਲਾਗਤ ਵਾਲੇ ਕੁੱਲ 132 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਵਾਨਿਤ ਪ੍ਰੋਜੈਕਟਾਂ ਨਾਲ ਮੱਛੀ ਪਾਲਣ ਖੇਤਰ ਵਿੱਚ 5794 ਕਰੋੜ ਰੁਪਏ ਦਾ ਨਿਵੇਸ਼ ਜੁਟਾਇਆ ਗਿਆ ਹੈ, ਜਿਸ ਵਿੱਚੋਂ 300 ਕਰੋੜ ਰੁਪਏ ਦੀ ਰਾਸ਼ੀ ਨਿੱਜੀ ਉੱਦਮਾਂ ਤੋਂ ਜੁਟਾਈ ਗਈ ਹੈ।
- ਮਨਜ਼ੂਰ ਕੀਤੇ ਪ੍ਰੋਜੈਕਟਾਂ ਵਿੱਚ 22 ਮੱਛੀ ਪਕੜਨ ਦੇ ਬੰਦਰਗਾਹ, 24 ਮੱਛੀ ਉਤਾਰਨ ਦੇ ਕੇਂਦਰ, 4 ਪ੍ਰੋਸੈੱਸਿੰਗ ਪਲਾਂਟ, ਮੱਛੀ ਪਕੜਨ ਦੇ ਬੰਦਰਗਾਹਾਂ ਵਿੱਚ 6 ਵਾਧੂ ਸੁਵਿਧਾਵਾਂ, 8 ਬਰਫ਼ ਪਲਾਂਟ/ਕੋਲਡ ਸਟੋਰੇਜ, 6 ਸਿਖਲਾਈ ਕੇਂਦਰ, 21 ਮੱਛੀ ਬੀਜ ਫਾਰਮਾਂ ਦਾ ਆਧੁਨਿਕੀਕਰਨ ਆਦਿ ਸ਼ਾਮਲ ਹਨ।
- ਐੱਫਆਈਡੀਐੱਫ ਦੇ ਪਹਿਲੇ ਪੜਾਅ ਵਿੱਚ, ਪੂਰੇ ਹੋ ਚੁੱਕੇ ਪ੍ਰੋਜੈਕਟਾਂ ਨੇ 8100 ਤੋਂ ਵੱਧ ਮੱਛੀਆਂ ਪਕੜਨ ਵਾਲੇ ਜਹਾਜ਼ਾਂ ਦੇ ਲਈ ਸੁਰੱਖਿਅਤ ਲੈਂਡਿੰਗ ਅਤੇ ਬਰਥਿੰਗ ਸੁਵਿਧਾਵਾਂ ਬਣਾਈਆਂ, 1.09 ਲੱਖ ਟਨ ਮੱਛੀਆਂ ਦੀ ਲੈਂਡਿੰਗ ਵਿੱਚ ਵਾਧਾ ਕੀਤਾ, ਜਿਸ ਨਾਲ ਲਗਭਗ 3.3 ਲੱਖ ਮਛੇਰਿਆਂ ਅਤੇ ਹੋਰ ਹਿਤਧਾਰਕਾਂ ਨੂੰ ਲਾਭ ਹੋਇਆ ਅਤੇ 2.5 ਲੱਖ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਦੇ ਅਵਸਰ ਪੈਦਾ ਹੋਏ।
v. ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ): ਭਾਰਤ ਸਰਕਾਰ ਨੇ ਵਿੱਤ ਵਰ੍ਹੇ 2018-19 ਤੋਂ ਮਛੇਰਿਆਂ ਅਤੇ ਮੱਛੀ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦੀ ਸੁਵਿਧਾ ਪ੍ਰਦਾਨ ਕੀਤੀ ਹੈ, ਤਾਕਿ ਉਨ੍ਹਾਂ ਨੂੰ ਆਪਣੀ ਕਾਰਜਸ਼ੀਲ ਪੂੰਜੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕੇ। ਮਛੇਰਿਆਂ ਅਤੇ ਮੱਛੀ ਪਾਲਕਾਂ ਨੂੰ ਹੁਣ ਤੱਕ 2,810 ਕਰੋੜ ਰੁਪਏ ਦੀ ਕਰਜ਼ ਰਾਸ਼ੀ ਦੇ ਨਾਲ ਕੁੱਲ 4.39 ਲੱਖ ਕੇਸੀਸੀ ਮਨਜ਼ੂਰ ਕੀਤੇ ਗਏ ਹਨ।
ਯੋਜਨਾ/ ਪਹਿਲ ਦਾ ਪ੍ਰਭਾਵ
i. ਪਿਛਲੇ 10 ਸਾਲਾਂ ਦੇ ਦੌਰਾਨ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਮਛੇਰਿਆਂ ਦੇ ਕਲਿਆਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜਿਸਦੇ ਤਹਿਤ ਮੱਛੀਆਂ ਪਕੜਨ ’ਤੇ ਪਾਬੰਦੀ/ ਘੱਟ ਮੱਛੀ ਪਕੜਨ ਦੀ ਮਿਆਦ ਦੇ ਦੌਰਾਨ ਸਲਾਨਾ ਔਸਤਨ 4.33 ਲੱਖ ਮਛੇਰੇ ਪਰਿਵਾਰਾਂ ਨੂੰ ਆਜੀਵਿਕਾ ਅਤੇ ਪੋਸ਼ਣ ਸਹਾਇਤਾ ਪ੍ਰਦਾਨ ਕੀਤੀ ਗਈ ਹੈ, ਜਿਸ ਦੀ ਕੁੱਲ ਲਾਗਤ 1681.21 ਕਰੋੜ ਰੁਪਏ ਸੀ।
ii. ਇਸ ਤੋਂ ਇਲਾਵਾ, 89.25 ਕਰੋੜ ਰੁਪਏ ਦੇ ਨਿਵੇਸ਼ ਨਾਲ 184.32 ਲੱਖ ਮਛੇਰਿਆਂ ਨੂੰ ਸਮੂਹ ਦੁਰਘਟਨਾ ਬੀਮਾ ਕਵਰੇਜ ਪ੍ਰਦਾਨ ਕੀਤਾ ਗਿਆ ਹੈ।
iii. ਨੀਲੀ ਕ੍ਰਾਂਤੀ ਦੇ ਤਹਿਤ, 256.89 ਕਰੋੜ ਰੁਪਏ ਦੀ ਲਾਗਤ ਨਾਲ ਮਛੇਰਿਆਂ ਦੇ ਲਈ 18481 ਰਿਹਾਇਸ਼ੀ ਇਕਾਈਆਂ ਨੂੰ ਸਮਰਥਨ ਦਿੱਤਾ ਗਿਆ।
iv. ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਦੁਆਰਾ 2014-15 ਤੋਂ ਲਾਗੂ ਕੀਤੀਆਂ ਗਈਆਂ ਵਿਭਿੰਨ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਤਹਿਤ 74.66 ਲੱਖ ਰੋਜ਼ਗਾਰ ਦੇ ਅਵਸਰ (ਪ੍ਰਤੱਖ ਅਤੇ ਅਪ੍ਰਤੱਖ ਦੋਵੇਂ) ਸਿਰਜਿਤ ਕੀਤੇ ਗਏ ਹਨ।
****
ਏਏ
(Release ID: 2087996)