ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਸ਼ਹੀਦ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸ਼ਹੀਦ ਜਵਾਨਾਂ ਦੇ ਪਰਿਜਨਾਂ ਅਤੇ ਨਕਸਲੀ ਹਿੰਸਾ ਦਾ ਸ਼ਿਕਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ


31 ਮਾਰਚ 2026 ਦੇ ਬਾਅਦ ਮਾਂ ਦੰਤੇਸ਼ਵਰੀ ਦੀ ਭੂਮੀ ‘ਤੇ ਨਕਸਲਵਾਦ ਦੇ ਨਾਮ ‘ਤੇ ਇੱਕ ਵੀ ਬੂੰਦ ਖੂਨ ਨਹੀਂ ਵਹੇਗਾ

ਇਹ ਅਮਰ ਸ਼ਹੀਦ ਸਮਾਰਕ ਆਪਣਾ ਸਰਬਉੱਚ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸਨਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੂਸਰਿਆਂ ਦੀ ਭਲਾਈ ਲਈ ਜੀਵਨ ਜੀਣ ਦੀ ਪ੍ਰੇਰਣਾ ਦੇਵੇਗਾ

ਮੋਦੀ ਸਰਕਾਰ ਨਕਸਲੀ ਹਿੰਸਾ ਤੋਂ ਪੀੜ੍ਹਤ ਪਰਿਵਾਰਾਂ ਦੇ ਸਹਿਯੋਗ ਲਈ ਵਚਨਬੱਧ ਹੈ

ਕਿਸੇ ਨੂੰ ਵੀ ਨਕਸਲੀ ਹਿੰਸਾ ਵਿੱਚ ਆਪਣੇ ਪਰਿਜਨਾਂ ਨੂੰ ਨਾ ਗੁਆਉਣਾ ਪਵੇ ਇਸ ਦੇ ਲਈ ਛੱਤੀਸਗੜ੍ਹ ਸਰਕਾਰ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ

ਆਤਮ ਸਮਰਪਣ ਕਰਨ ਵਾਲਿਆਂ ਦਾ ਸੁਆਗਤ, ਹਿੰਸਾ ਦਾ ਰਸਤਾ ਨਾ ਛੱਡਣ ਵਾਲਿਆਂ ਨੂੰ ਗ੍ਰਿਫਤਾਰ ਕਰਨਾ ਅਤੇ ਲੋਕਾਂ ਦੀ ਜਾਨ ਲੈਣ ‘ਤੇ ਆਮਦਾ ਨਕਸਲੀਆਂ ਨੂੰ ਸਜ਼ਾ ਦੇਣਾ, ਇਨ੍ਹਾਂ 3 ਮੋਰਚਿਆਂ ‘ਤੇ ਛੱਤੀਸਗੜ੍ਹ ਸਰਕਾਰ ਕੰਮ ਕਰ ਰਹੀ ਹੈ

ਛੱਤੀਸਗੜ੍ਹ ਸਰਕਾਰ ਦੇ ਇੱਕ ਸਾਲ ਵਿੱਚ ਸਭ ਤੋਂ ਜ਼ਿਆਦਾ ਨਕਸਲਵਾਦ ਦੇ ਖੇਤਰ ਵਿੱਚ ਕਮੀ, ਨਕਸਲੀ ਨਿਊਟ੍ਰਲਾਈਜ਼ਡ, ਆਤਮ ਸਮਰਪਣ ਅਤੇ ਗ੍ਰਿਫ਼ਤਾਰ ਹੋਏ

ਮੋਦੀ ਜੀ ਦੀ ਅਗਵਾਈ ਵਿੱਚ ਛੱਤੀਸਗੜ੍ਹ ਸਰਕਾਰ ਨੇ ਨਕਸਲਵਾਦ ਦੇ ਕਾਰਨ ਪਿਛੜੇ ਪਿੰਡਾਂ ਅਤੇ ਲੋਕਾਂ ਦੀ ਭਲਾਈ ਲਈ ਪੜਾਅਵਾਰ ਯੋਜਨਾ ਬਣਾਈ ਹੈ

Posted On: 16 DEC 2024 5:00PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸ਼ਹੀਦ ਜਵਾਨਾਂ ਦੇ ਪਰਿਜਨਾਂ ਅਤੇ ਨਕਸਲੀ ਹਿੰਸਾ ਦਾ ਸ਼ਿਕਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ। ਇਸ ਅਵਸਰ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਨੂੰ ਦੇਵ ਸਾਏ ਅਤੇ ਉਪ ਮੁੱਖ ਮੰਤਰੀ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ ਦੁਆਰਾ ਬਣਾਇਆ ਗਿਆ ਇਹ ਸਮਾਰਕ ਲੰਬੀ ਅਤੇ ਵੀਰਤਾਪੂਰਨ ਲੜਾਈ ਵਿੱਚ ਆਪਣਾ ਸਰਬਉੱਚ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸਨਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦੇਣ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇੱਥੇ ਸਾਰੇ 1399 ਸ਼ਹੀਦਾਂ ਦੇ ਨਾਮ ਅੰਕਿਤ ਕੀਤੇ ਗਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਵਰਤਮਾਨ ਛੱਤੀਸਗੜ੍ਹ ਸਰਕਾਰ ਨੇ ਪਿਛਲੇ ਸਾਲ ਆਪਣੇ ਗਠਨ ਦੇ ਸਮੇਂ ਜਲਦੀ ਤੋਂ ਜਲਦੀ ਨਕਸਲਵਾਦ ਦਾ ਖ਼ਾਤਮਾ ਕਰਨ ਦਾ ਸੰਕਲਪ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਕਿਸੇ ਨੂੰ ਨਕਸਲਵਾਦ ਦੇ ਕਾਰਨ ਆਪਣਾ ਪਰਿਜਨ ਨਾ ਗੁਆਉਣਾ ਪਵੇ ਇਸ ਦੇ ਲਈ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਸਮਾਪਤ ਕਰਨਾ ਹੈ ਅਤੇ ਇਸ ਦਿਸ਼ਾ ਵਿੱਚ ਛੱਤੀਸਗੜ੍ਹ ਸਰਕਾਰ 3 ਮੋਰਚਿਆਂ ‘ਤੇ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਆਤਮ ਸਮਰਪਣ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਸਮਾਜ ਦੀ ਮੁੱਖ ਧਾਰਾ ਵਿੱਚ ਸੁਆਗਤ ਹੈ, ਜੋ ਹਿੰਸਾ ਦਾ ਰਸਤਾ ਨਹੀਂ ਛੱਡਦੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਪ੍ਰਯਾਸ ਅਤੇ ਜੋ ਕਿਸੇ ਦੀ ਜਾਨ ਲੈਣ ‘ਤੇ ਤੁੱਲੇ ਹੋਏ ਹਨ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ ਛੱਤੀਸਗੜ੍ਹ ਵਿੱਚ 287 ਨਕਸਲੀਆਂ ਨੂੰ ਮਾਰਿਆਂ ਗਿਆ, ਲਗਭਗ 1000 ਨਕਸਲੀ ਗ੍ਰਿਫ਼ਤਾਰ ਹੋਏ ਅਤੇ 837 ਨੇ ਆਤਮ ਸਮਰਪਣ ਕੀਤਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ ਦੇ ਇੱਕ ਸਾਲ ਵਿੱਚ ਸਭ ਤੋਂ ਜ਼ਿਆਦਾ ਨਕਸਲਵਾਦ ਦੇ ਖੇਤਰ ਵਿੱਚ ਕਮੀ, ਨਕਸਲੀ ਨਿਊਟ੍ਰੀਲਾਈਜ਼ਡ, ਆਤਮ ਸਮਰਪਣ ਅਤੇ ਗ੍ਰਿਫ਼ਤਾਰ ਹੋਏ। ਉਨ੍ਹਾਂ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ ਨੇ ਇੱਕ ਸਾਲ ਵਿੱਚ ਬਹੁਤ ਚੰਗੀ ਅਤੇ ਸਟੀਕ ਰਣਨੀਤੀ ਦੇ ਨਾਲ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਪੁਲਿਸ ਦੇ ਸਾਰੇ ਬਲਾਂ ਨੇ ਮਿਲ ਕੇ ਤੈਅ ਦਿਸ਼ਾ ਅਤੇ ਰਣਨੀਤੀ ਦੇ ਤਹਿਤ ਇੱਕ ਮਜ਼ਬੂਤ ਅਭਿਯਾਨ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ 31 ਮਾਰਚ 2026 ਦੇ ਬਾਅਦ ਮਾਂ ਦੰਤੇਸ਼ਵਰੀ ਦੀ ਭੂਮੀ ‘ਤੇ ਨਕਸਲਵਾਦ ਦੇ ਨਾਮ ‘ਤੇ ਇੱਕ ਵੀ ਬੂੰਦ ਖੂਨ ਨਹੀਂ ਵਹੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਛੱਤੀਸਗੜ੍ਹ ਸਰਕਾਰ ਨੇ ਨਕਸਲਵਾਦ ਦੇ ਕਾਰਨ ਪਿਛੜੇ ਪਿੰਡਾਂ ਅਤੇ ਲੋਕਾਂ ਦੀ ਭਲਾਈ ਲਈ ਪੜਾਅਵਾਰ ਯੋਜਨਾ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਛੱਤੀਸਗੜ੍ਹ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਮਜ਼ਬੂਤ ਸਮਰਥਨ ਅਤੇ ਸਹਿਯੋਗ ਪ੍ਰਾਪਤ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਕਸਲਵਾਦ ਪ੍ਰਭਾਵਿਤ ਖੇਤਰਾਂ ਦੇ ਲਈ 15 ਹਜ਼ਾਰ ਆਵਾਸ ਸਵੀਕ੍ਰਿਤ ਕੀਤੇ ਹਨ ਅਤੇ ਹਰ ਪਿੰਡ ਵਿੱਚ ਸਰਕਾਰ ਜਨਕਲਿਆਣਕਾਰੀ ਯੋਜਨਾਵਾਂ ਦਾ 100 ਪ੍ਰਤੀਸ਼ਤ ਸੈਚੁਰੇਸ਼ਨ ਅਤੇ ਉਨ੍ਹਾਂ ਵਿੱਚ ਨਕਸਲਵਾਦ ਦੇ ਕਾਰਨ ਪੀੜ੍ਹਤ ਪਰਿਵਾਰਾਂ ਨੂੰ ਪ੍ਰਾਥਮਿਕਤਾ ਦੇਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਨਕਸਲਵਾਦ ਮੁਕਤ ਭਾਰਤ ਦੇ ਅਭਿਯਾਨ ਨੂੰ ਇਸ ਸਮੱਸਿਆ ਨਾਲ ਪੀੜ੍ਹਤ ਪਰਿਵਾਰਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲਾ, ਕਬਾਇਲੀ ਮੰਤਰਾਲਾ ਅਤੇ ਗ੍ਰਾਮੀਣ ਵਿਕਾਸ ਮੰਤਰਾਲਾ ਮਿਲ ਕੇ ਪੀੜ੍ਹਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰਪੂਰ ਪ੍ਰਯਾਸ ਕਰਨਗੇ।

*****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2085668) Visitor Counter : 9