ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 17 ਦਸੰਬਰ ਨੂੰ ਰਾਜਸਥਾਨ ਦਾ ਦੌਰਾ ਕਰਨਗੇ
ਰਾਜਸਥਾਨ ਸਰਕਾਰ ਦਾ 01 ਵਰ੍ਹਾ ਪੂਰਾ ਹੋਣ ‘ਤੇ ਆਯੋਜਿਤ ਪ੍ਰੋਗਰਾਮ:‘ਏਕ ਵਰਸ਼-ਪਰਿਣਾਮ ਉਤਕਰਸ਼’ (‘Ek Varsh-Parinaam Utkarsh’) ਵਿੱਚ ਪ੍ਰਧਾਨ ਮੰਤਰੀ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਊਰਜਾ, ਸੜਕ, ਰੇਲਵੇ ਅਤੇ ਜਲ ਨਾਲ ਜੁੜੇ 46,300 ਕਰੋੜ ਰੁਪਏ ਤੋਂ ਅਧਿਕ ਦੇ 24 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
Posted On:
16 DEC 2024 3:19PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ 17 ਦਸੰਬਰ ਨੂੰ ਰਾਜਸਥਾਨ ਦਾ ਦੌਰਾ ਕਰਨਗੇ। ਉਹ ਰਾਜਸਥਾਨ ਸਰਕਾਰ ਦਾ ਇੱਕ ਵਰ੍ਹਾ ਪੂਰਾ ਹੋਣ ਦੇ ਸਬੰਧ ਵਿੱਚ ਆਯੋਜਿਤ ‘ਏਕ ਵਰਸ਼-ਪਰਿਣਾਮ ਉਤਕਰਸ਼’ (‘Ek Varsh-Parinaam Utkarsh’) ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਉਹ ਜੈਪੁਰ ਵਿੱਚ ਊਰਜਾ, ਸੜਕ, ਰੇਲਵੇ ਅਤੇ ਜਲ ਨਾਲ ਜੁੜੇ 46,300 ਕਰੋੜ ਰੁਪਏ ਤੋਂ ਅਧਿਕ ਦੇ 24 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ 11,000 ਕਰੋੜ ਰੁਪਏ ਤੋਂ ਅਧਿਕ ਦੇ 9 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ ਕੇਂਦਰ ਸਰਕਾਰ ਦੇ 7 ਅਤੇ ਰਾਜ ਸਰਕਾਰ ਦੇ 2 ਪ੍ਰੋਜੈਕਟ ਸ਼ਾਮਲ ਹਨ। ਉਹ 35,300 ਕਰੋੜ ਰੁਪਏ ਤੋਂ ਅਧਿਕ ਦੇ 15 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਵਿੱਚ ਕੇਂਦਰ ਸਰਕਾਰ ਦੇ 9 ਅਤੇ ਰਾਜ ਸਰਕਾਰ ਦੇ 6 ਪ੍ਰੋਜੈਕਟ ਸ਼ਾਮਲ ਹਨ।
ਸਮਾਗਮ ਦੇ ਦੌਰਾਨ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ, ਉਨ੍ਹਾਂ ਵਿੱਚ ਨਵਨੇਰਾ ਬੈਰਾਜ (Navnera Barrage), ਸਮਾਰਟ ਇਲੈਕਟ੍ਰਿਸਿਟੀ ਟ੍ਰਾਂਸਮਿਸ਼ਨ ਨੈੱਟਵਰਕ ਅਤੇ ਅਸੈੱਟ ਮੈਨੇਜਮੈਂਟ ਸਿਸਟਮ ਪ੍ਰੋਜੈਕਟਸ (Asset Management System projects), ਰੇਲਵੇ ਦਾ ਭੀਲੜੀ-ਸਮਦੜੀ-ਲੂਣੀ-ਜੋਧਪੁਰ-ਮੇੜਤਾ ਰੋਡ-ਡੇਗਾਨਾ-ਰਤਨਗੜ੍ਹ ਸੈਕਸ਼ਨ (Railway electrification of Bhildi- Samdari-Luni- Jodhpur-Merta Road-Degana - Ratangarh section) ਦਾ ਇਲੈਕਟ੍ਰਿਫਿਕੇਸ਼ਨ ਅਤੇ ਦਿੱਲੀ-ਵਡੋਦਰਾ ਗ੍ਰੀਨ ਫੀਲਡ ਅਲਾਇਨਮੈਂਟ (ਐੱਨਐੱਚ-148ਐੱਨ) (ਐੱਸਐੱਚ-37ਏ ਦੇ ਜੰਕਸ਼ਨ ਤੱਕ ਮੇਜ ਨਦੀ (Mej River) ‘ਤੇ ਪ੍ਰਮੁੱਖ ਪੁਲ਼) ਪ੍ਰੋਜੈਕਟ ਦਾ 12ਵਾਂ ਪੈਕੇਜ ਸ਼ਾਮਲ ਹੈ। ਇਹ ਪ੍ਰੋਜੈਕਟ ਲੋਕਾਂ ਦੇ ਆਵਾਗਮਨ ਨੂੰ ਅਸਾਨ ਕਰਨ ਅਤੇ ਪ੍ਰਧਾਨ ਮੰਤਰੀ ਦੇ ਗ੍ਰੀਨ ਐਨਰਜੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਰਾਜ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।
ਪ੍ਰਧਾਨ ਮੰਤਰੀ 9,400 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਰਾਮਗੜ੍ਹ ਬੈਰਾਜ ਅਤੇ ਮਹਲਪੁਰ ਬੈਰਾਜ ਦੇ ਨਿਰਮਾਣ ਕਾਰਜ ਅਤੇ ਚੰਬਲ ਨਦੀ ‘ਤੇ ਨਹਿਰ ਦੇ ਜ਼ਰੀਏ ਨਵਨੇਰਾ ਬੈਰਾਜ ਤੋਂ ਬੀਸਲਪੁਰ ਡੈਮ ਅਤੇ ਈਸਰਦਾ ਡੈਮ (Navnera Barrage to Bisalpur Dam and Isarda Dam) ਤੱਕ ਪਾਣੀ ਟ੍ਰਾਂਸਫਰ ਕਰਨ ਦੀ ਪ੍ਰਣਾਲੀ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਸਰਕਾਰੀ ਦਫ਼ਤਰ ਭਵਨਾਂ ‘ਤੇ ਰੂਫਟੌਪ ਸੋਲਰ ਪਲਾਂਟ ਲਗਾਉਣ, ਪੂਗਲ (ਬੀਕਾਨੇਰ) ਵਿੱਚ 2000 ਮੈਗਾਵਾਟ ਦੇ ਇੱਕ ਸੋਲਰ ਪਾਰਕ ਅਤੇ 1000 ਮੈਗਾਵਾਟ ਦੇ ਦੋ ਪੜਾਵਾਂ ਦੇ ਸੋਲਰ ਪਾਰਕਾਂ ਦੇ ਵਿਕਾਸ ਅਤੇ ਸੈਪਊ (ਧੌਲਪੁਰ) ਤੋਂ ਭਰਤਪੁਰ-ਡੀਗ-ਕੁਮਹੇਰ-ਨਗਰ-ਕਾਮਾਣ (Bharatpur-Deeg-Kumher-Nagar-Kaman ) ਅਤੇ ਪਹਾੜੀ (Pahari) ਅਤੇ ਚੰਬਲ-ਧੌਲਪੁਰ-ਭਰਤਪੁਰ ਤੱਕ ਪੇਅਜਲ ਸਪਲਾਈ ਲਾਇਨ ਦੇ ਰੈਟ੍ਰੋਫਿਟਿੰਗ ਕਾਰਜ (retrofitting work) ਦਾ ਭੀ ਨੀਂਹ ਪੱਥਰ ਰੱਖਣਗੇ। ਇਸ ਦੇ ਅਤਿਰਿਕਤ ਉਹ ਲੂਣੀ-ਸਮਦੜੀ-ਭੀਲੜੀ ਡਬਲ ਲਾਇਨ (Luni-Samdari-Bhildi Double Line), ਅਜਮੇਰ-ਚੰਦੇਰਿਯਾ ਡਬਲ ਲਾਇਨ (Ajmer- Chanderiya Double Line) ਅਤੇ ਜੈਪੁਰ-ਸਵਾਈ ਮਾਧੋਪੁਰ ਡਬਲ ਲਾਇਨ (Jaipur-Sawai Madhopur Double Line) ਰੇਲਵੇ ਪ੍ਰੋਜੈਕਟ ਦੇ ਨਾਲ-ਨਾਲ ਹੋਰ ਐਨਰਜੀ ਟ੍ਰਾਂਸਮਿਸ਼ਨ ਨਾਲ ਸਬੰਧਿਤ ਪ੍ਰੋਜੈਕਟਾਂ ਦਾ ਭੀ ਨੀਂਹ ਪੱਥਰ ਰੱਖਣਗੇ।
***
ਐੱਮਜੇਪੀਐੱਸ
(Release ID: 2085060)
Visitor Counter : 18
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam