ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਹਾਨ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

Posted On: 16 DEC 2024 12:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਨ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।

ਸ਼੍ਰੀ ਮੋਦੀ ਨੇ ਐਕਸ (Xਤੇ ਇੱਕ ਪੋਸਟ ਵਿੱਚ ਲਿਖਿਆ:

ਮਹਾਨ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਜੀ ਦੇ ਅਕਾਲ ਚਲਾਣੇ ਨਾਲ ਬਹੁਤ ਦੁਖ ਹੋਇਆ ਹੈ। ਉਨ੍ਹਾਂ ਨੂੰ ਵਾਸਤਵ ਵਿੱਚ ਇੱਕ ਅਜਿਹੀ ਪ੍ਰਤਿਭਾ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਦੀ ਦੁਨੀਆ ਵਿੱਚ ਕ੍ਰਾਂਤੀ ਲਿਆ ਦਿੱਤੀ। ਉਨ੍ਹਾਂ ਨੇ ਤਬਲੇ ਨੂੰ ਆਲਮੀ ਮੰਚ ਤੇ ਭੀ ਸਥਾਨ ਦਿਵਾਇਆ ਅਤੇ ਆਪਣੀ ਬੇਜੋੜ ਲੈਅ ਨਾਲ ਕਰੋੜਾਂ ਲੋਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਦੇ ਮਾਧਿਅਮ ਨਾਲ, ਉਨ੍ਹਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਪਰੰਪਰਾਵਾਂ ਨੂੰ ਆਲਮੀ ਸੰਗੀਤ ਦੇ ਨਾਲ ਸਹਿਜਤਾ ਨਾਲ ਜੋੜਿਆ ਅਤੇ ਇਸ ਪ੍ਰਕਾਰ ਉਹ ਸੱਭਿਆਚਾਰਕ ਏਕਤਾ ਦੇ ਪ੍ਰਤੀਕ ਬਣ ਗਏ।

ਉਨ੍ਹਾਂ ਦੀ ਸ਼ਾਨਦਾਰ ਪ੍ਰਸਤੁਤੀਆਂ ਅਤੇ ਭਾਵਪੂਰਨ ਰਚਨਾਵਾਂ ਸੰਗੀਤਕਾਰਾਂ ਅਤੇ ਸੰਗੀਤ ਪ੍ਰੇਮੀਆਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਿੱਚ ਯੋਗਦਾਨ ਦਿੰਦੀਆਂ ਰਹਿਣਗੀਆਂ। ਉਨ੍ਹਾਂ ਦੇ ਪਰਿਵਾਰ, ਮਿੱਤਰਾਂ ਅਤੇ ਆਲਮੀ ਸੰਗੀਤ ਸਮੁਦਾਇ ਦੇ ਪ੍ਰਤੀ ਮੇਰੀਆਂ ਹਾਰਦਿਕ ਸੰਵੇਦਨਾਵਾਂ।

 ************

ਐੱਮਜੇਪੀਐੱਸ/ਐੱਸਆਰ


(Release ID: 2084781) Visitor Counter : 9