ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਹਾਕੀ ਇੰਡੀਆ ਲੀਗ 2024-25 ਦੇ ਲਈ ਦੂਰਦਰਸ਼ਨ ਨੂੰ ਅਧਿਕਾਰਤ ਪ੍ਰਸਾਰਣ ਸਹਿਭਾਗੀ ਐਲਾਨ ਕੀਤਾ ਗਿਆ
ਦੂਰਦਰਸ਼ਨ ਦੀ ਬੇਜੋੜ ਪਹੁੰਚ ਅਤੇ ਖੇਡਾਂ ਦੇ ਲਈ ਇਸ ਦੀ ਪ੍ਰਤੀਬੱਧਤਾ ਹਾਕੀ ਨੂੰ ਦੇਸ਼ ਭਰ ਵਿੱਚ ਲੈ ਜਾਣ ਦੇ ਵਿਜ਼ਨ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ
Posted On:
12 DEC 2024 6:16PM by PIB Chandigarh
ਭਾਰਤ ਦੇ ਰਾਸ਼ਟਰੀ ਪ੍ਰਸਾਰਕ ਦੂਰਦਰਸ਼ਨ ਨੇ ਇੰਡੀਆਕਾਗੇਮ ਹਾਕੀ ਨੂੰ ਇੱਕ ਰਾਸ਼ਟਰਵਿਆਪੀ ਉਤਸਵ ਵਿੱਚ ਬਦਲਣ ਅਤੇ ਹਾਕੀ ਖਿਡਾਰੀਆਂ ਨੂੰ ਦੇਸ਼ ਭਰ ਵਿੱਚ ਜਾਣਿਆ–ਪਹਿਚਾਣਿਆ ਨਾਮ ਬਣਾਉਣ ਦੇ ਲਈ ਹਾਕੀ ਇੰਡੀਆ ਲੀਗ ਦੇ ਨਾਲ ਸਾਂਝੇਦਾਰੀ ਕੀਤੀ ਹੈ। 28 ਦਸੰਬਰ 2024 ਨੂੰ ਸ਼ੁਰੂ ਹੋਣ ਵਾਲੀ ਹਾਕੀ ਇੰਡੀਆ ਲੀਗ (ਐੱਚਆਈਐੱਲ) ਦੇ ਲਈ ਇਹ ਵਰ੍ਹਾ ਇਤਿਹਾਸਕ ਹੈ, ਕਿਉਂਕਿ ਇਸ ਬਹੁ -ਉਮੀਦੀ ਪੁਰਸ਼ ਮੁਕਾਬਲੇ ਦੇ ਨਾਲ-ਨਾਲ ਮਹਿਲਾ ਹਾਕੀ ਇੰਡੀਆ ਲੀਗ ਦਾ ਆਗਾਜ਼ ਵੀ ਹੋ ਰਿਹਾ ਹੈ।
ਭਾਰਤੀ ਖੇਡਾਂ ਨੂੰ ਹੁਲਾਰਾ ਦੇਣ ਦੀ ਆਪਣੀ ਵਿਰਾਸਤ ਲਈ ਪ੍ਰਸਿੱਧ, ਦੂਰਦਰਸ਼ਨ ਦੇਸ਼ ਭਰ ਦੇ ਕਰੋੜਾਂ ਦਰਸ਼ਕਾਂ ਦੇ ਲਈ ਐੱਚਆਈਐੱਲ ਦਾ ਰੋਮਾਂਚਕ ਐਕਸ਼ਨ ਲੈ ਕੇ ਆਏਗਾ। ਇਸ ਲੀਗ ਵਿੱਚ ਹਿੱਸਾ ਲੈਣ ਵਾਲੀਆਂ 8 ਪੂਰੀਆਂ ਪੁਰਸ਼ ਟੀਮਾਂ ਅਤੇ 4 ਮਹਿਲਾ ਟੀਮਾਂ ਰਾਉਰਕੇਲਾ ਅਤੇ ਰਾਂਚੀ ਵਿੱਚ ਮੁਕਾਬਲੇ ਕਰਨਗੀਆਂ, ਜਿਸ ਵਿੱਚ ਭਾਰਤ ਅਤੇ ਦੁਨੀਆ ਭਰ ਤੋਂ ਸ਼ਿਖਰਲੇ ਪੱਧਰ ਦੀਆਂ ਪ੍ਰਤਿਭਾਵਾਂ ਦਿਖਾਈ ਦੇਣਗੀਆਂ। ਮਹਿਲਾ ਲੀਗ ਦਾ ਜੁੜਨਾ ਹਾਕੀ ਇੰਡੀਆ ਦੀਆਂ ਖੇਡਾਂ ਵਿੱਚ ਜੈਂਡਰ ਸਮਾਵੇਸ਼ਿਤਾ ਨੂੰ ਅੱਗੇ ਵਧਾਉਣ ਅਤੇ ਇੱਕ ਵੱਡੇ ਮੰਚ ‘ਤੇ ਮਹਿਲਾ ਹਾਕੀ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।
ਹਾਕੀ ਨੂੰ ਦੇਸ਼ ਦੇ ਹਰ ਕੋਨੇ ਤੱਕ ਲੈ ਜਾਣਾ
ਇਸ ਸਾਂਝੇਦਾਰੀ ਦੇ ਬਾਰੇ ਗੱਲ ਕਰਦੇ ਹੋਏ ਹਾਕੀ ਇੰਡੀਆ ਲੀਗ (ਐੱਚਆਈਐੱਲ) ਦੀ ਸੰਚਾਲਨ ਕਮੇਟੀ ਦੇ ਚੇਅਰਪਰਸਨ ਡਾ. ਦਿਲੀਪ ਟਿਰਕੀ ਨੇ ਕਿਹਾ, “ਅਸੀਂ ਹਾਕੀ ਇੰਡੀਆ ਲੀਗ ਦੇ ਅਧਿਕਾਰਤ ਪ੍ਰਸਾਰਣਕਰਤਾ ਵਜੋਂ ਦੂਰਦਰਸ਼ਨ ਦੇ ਨਾਲ ਸਾਂਝੇਦਾਰੀ ਕਰਕੇ ਰੋਮਾਂਚਿਤ ਹਨ। ਇਹ ਵਰ੍ਹਾ ਇਸ ਲਈ ਵੀ ਵਿਸ਼ੇਸ਼ ਹੈ, ਕਿਉਂਕਿ ਮਹਿਲਾ ਐੱਚਆਈਐੱਲ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਮਹਿਲਾ ਹਾਕੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਹੈ। ਖੇਡਾਂ ਦੇ ਪ੍ਰਤੀ ਦੂਰਦਰਸ਼ਨ ਦੀ ਅਦੁੱਤੀ ਪਹੁੰਚ ਅਤੇ ਪ੍ਰਤੀਬੱਧਤਾ ਹਾਕੀ ਨੂੰ ਦੇਸ਼ ਦੇ ਹਰ ਕੋਨੇ ਤੱਕ ਲੈ ਜਾਣ ਦੇ ਸਾਡੇ ਦ੍ਰਿਸ਼ਟੀਕੋਣ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਸਾਡਾ ਲਕਸ਼ ਨਾਲ ਮਿਲ ਕੇ, ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨਾ ਅਤੇ ਐੱਚਆਈਐੱਲ ਨੂੰ ਬੇਮਿਸਾਲ ਉਚਾਈਆਂ ਤੱਕ ਲੈ ਜਾਣਾ ਹੈ।”
ਹਾਕੀ ਇੰਡੀਆ ਲੀਗ (ਐੱਚਆਈਐੱਲ) ਦੀ ਸੰਚਾਲਨ ਕਮੇਟੀ ਦੇ ਮੈਂਬਰ ਭੋਲਾ ਨਾਥ ਸਿੰਘ ਨੇ ਕਿਹਾ, “ਹਾਕੀ ਸਾਡੇ ਲਈ ਸਿਰਫ਼ ਇੱਕ ਖੇਡ ਨਹੀਂ ਹੈ, ਬਲਕਿ ਇਹ ਸਾਡੀ ਏਕਤਾ ਅਤੇ ਗੌਰਵ ਦਾ ਪ੍ਰਤੀਕ ਹੈ। ਇਸ ਸੀਜ਼ਨ ਵਿੱਚ ਮਹਿਲਾ ਐੱਚਆਈਐੱਲ ਦਾ ਜੁੜਨਾ ਮਹਿਲਾ ਐਥਲੀਟਾਂ ਦੇ ਲਈ ਸਮਾਨਤਾ ਅਤੇ ਸਨਮਾਨ ਸੁਨਿਸ਼ਚਿਤਕਰਨ ਦੀ ਦਿਸ਼ਾ ਵਿੱਚ ਵੱਡੀ ਛਲਾਂਗ ਹੈ। ਦੂਰਦਰਸ਼ਨ ਦੇ ਨਾਲ ਸਾਡੇ ਸਾਂਝੇਦਾਰ ਦੇ ਰੂਪ ਵਿੱਚ, ਅਸੀਂ ਐੱਚਆਈਐੱਲ ਦਾ ਇੱਕ ਸ਼ਾਨਦਾਰ ਸੀਜ਼ਨ ਪੇਸ਼ ਕਰਨ ਦੇ ਲਈ ਤਿਆਰ ਹਾਂ। ਹਾਕੀ ਸਾਨੂੰ ਜੋੜਦੀ ਹੈ ਅਤੇ ਇਹ ਸਾਂਝੇਦਾਰੀ ਉਸ ਬੰਧਨ ਨੂੰ ਅਤੇ ਮਜ਼ਬੂਤ ਬਣਾਉਂਦੀ ਹੈ।”
ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦ੍ਵਿਵੇਦੀ ਨੇ ਕਿਹਾ, “ਦੂਰਦਰਸ਼ਨ ਨੂੰ ਹਾਕੀ ਇੰਡੀਆ ਲੀਗ ਦੇ ਨਾਲ ਸਾਂਝੇਦਾਰੀ ਕਰਨ ਦਾ ਸੁਭਾਗ ਮਿਲਿਆ ਹੈ। ਇਹ ਇੱਕ ਅਜਿਹਾ ਮੰਚ ਹੈ ਜੋ ਸਾਡੇ ਰਾਸ਼ਟਰੀ ਖੇਡ ਦਾ ਜਸ਼ਨ ਮਨਾਉਂਦਾ ਹੈ ਅਤੇ ਪੂਰੇ ਭਾਰਤ ਵਿੱਚ ਭਾਈਚਾਰਿਆਂ ਨੂੰ ਇਕਜੁੱਟ ਕਰਦਾ ਹੈ। ਵਿਆਪਕ ਕਵਰੇਜ਼ ਦੇ ਜ਼ਰੀਏ, ਸਾਡਾ ਟੀਚਾ ਮਹਿਲਾ ਐੱਚਆਈਐੱਲ ਦੇ ਇਤਿਹਾਸਕ ਸ਼ੁਰੂਆਤ ਸਹਿਤ ਹਾਕੀ ਦੀ ਰੋਮਾਂਚਕ ਭਾਵਨਾ ਨੂੰ ਹਰ ਜਗ੍ਹਾ ਦਰਸ਼ਕਾਂ ਤੱਕ ਪਹੁੰਚਨਾ, ਸ਼ਹਿਰੀ ਅਤੇ ਗ੍ਰਾਮੀਣ ਵੰਡ ਨੂੰ ਖਤਮ ਕਰਨਾ ਅਤੇ ਲੀਗ ਦੇ ਪ੍ਰਭਾਵ ਨੂੰ ਵਧਾਉਣਾ ਹੈ।”
ਹੁਣ, ਦੇਸ਼ ਭਰ ਦੇ ਪ੍ਰਸ਼ੰਸਕ-ਭਾਰਤ ਦੇ ਹਰ ਨੁੱਕੜ, ਕੋਨੇ ਅਤੇ ਪਿੰਡ ਤੋਂ- ਦੂਰਦਰਸ਼ਨ ‘ਤੇ ਹਾਕੀ ਇੰਡੀਆ ਲੀਗ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਦੇਖ ਸਕਾਂਗੇ, ਜਿਸ ਨਾਲ ਦੇਸ਼ ਭਰ ਦੇ ਹਾਕੀ ਪ੍ਰੇਮੀਆਂ ਲਈ ਨਿਰਵਿਘਨ ਪਹੁੰਚ ਸੁਨਿਸ਼ਚਿਤ ਹੋਵੇਗੀ।
ਇੱਕ ਇਤਿਹਾਸਿਕ ਕਦਮ ਦੇ ਰੂਫ ਵਿੱਚ, ਹਾਕੀ ਇੰਡੀਆ ਦੇ ਨਾਲ ਦੂਰਦਰਸ਼ਨ ਦੀ ਸਾਂਝੇਦਾਰੀ ਦਾ ਸਾਰੇ ਨੈਸ਼ਨਲ ਚੈਂਪੀਅਨਸ਼ਿਪ ਤੱਕ ਵਿਸਤਾਰ ਹੋ ਗਿਆ ਹੈ। ਅੱਗੇ ਚੱਲ ਕੇ, ਵਿਭਿੰਨ ਸ਼੍ਰੇਣੀਆਂ ਵਿੱਚ ਸਾਰੇ ਹਾਕੀ ਇੰਡੀਆ ਰਾਸ਼ਟਰੀ ਚੈਂਪੀਅਨਸ਼ਿਪ, ਨਾਲ ਹੀ ਹਾਕੀ ਇੰਡੀਆ ਦੀ ਮਲਕੀਅਤ ਵਾਲੇ ਭਾਰਤ ਦੇ ਸਾਰੇ ਹਾਕੀ ਪ੍ਰੋਗਰਾਮ ਡੀਡੀ ‘ਤੇ ਪ੍ਰਸਾਰਿਤ ਕੀਤੇ ਜਾਣਗੇ।
*****
ਸ਼ਿਤਿਜ ਸਿੰਘਾ
(Release ID: 2084460)
Visitor Counter : 27