ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 11 ਦਸੰਬਰ ਨੂੰ ਸਮਾਰਟ ਇੰਡੀਆ ਹੈਕਾਥੌਨ 2024 ਦੇ ਪ੍ਰਤੀਭਾਗੀਆਂ ਨਾਲ ਗੱਲਬਾਤ ਕਰਨਗੇ
ਐੱਚਆਈਐੱਚ 2024 ਦੇ ਗ੍ਰੈਂਡ ਫਿਨਾਲੇ ਵਿੱਚ ਦੇਸ਼ ਭਰ ਦੇ 51 ਨੋਡਲ ਸੈਂਟਰਾਂ ’ਤੇ 1300 ਤੋਂ ਅਧਿਕ ਵਿਦਿਆਰਥੀਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ
ਇਸ ਵਰ੍ਹੇ ਸੰਸਥਾਨ ਦੇ ਪੱਧਰ ’ਤੇ ਇੰਟਰਨਲ ਹੈਕਾਥੌਨ ਵਿੱਚ 150 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੰਸਕਰਣ ਬਣ ਗਿਆ ਹੈ
Posted On:
09 DEC 2024 7:38PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਦਸੰਬਰ 2024 ਨੂੰ ਸ਼ਾਮ ਲਗਭਗ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਮਾਰਟ ਇੰਡੀਆ ਹੈਕਾਥੌਨ 2024 ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਵਾਲੇ ਯੰਗ ਇਨੋਵੇਟਰਸ ਦੇ ਨਾਲ ਗੱਲਬਾਤ ਕਰਨਗੇ। ਇਸ ਗ੍ਰੈਂਡ ਫਿਨਾਲੇ ਵਿੱਚ 1300 ਤੋਂ ਅਧਿਕ ਵਿਦਿਆਰਥੀਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਅਵਸਰ ’ਤੇ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਸਮਾਰਟ ਇੰਡੀਆ ਹੈਕਾਥੌਨ (ਐੱਚਆਈਐੱਚ) ਦਾ 7ਵਾਂ ਸੰਸਕਰਣ 11 ਦਸੰਬਰ 2024 ਨੂੰ ਦੇਸ਼ ਭਰ ਦੇ 51 ਨੋਡਲ ਸੈਂਟਰਾਂ ’ਤੇ ਇਕੱਠੇ ਸ਼ੁਰੂ ਹੋਵੇਗਾ। ਇਸ ਦਾ ਸੌਫਟ ਵੇਅਰ ਐਡੀਸ਼ਨ ਜਿੱਥੇ 36 ਘੰਟੇ ਤੱਕ ਲਗਾਤਾਰ ਚਲੇਗਾ, ਉੱਥੇ ਹੀ ਇਸ ਦਾ ਹਾਰਡਵੇਅਰ ਐਡੀਸ਼ਨ 11 ਤੋਂ 15 ਦਸੰਬਰ 2024 ਤੱਕ ਜਾਰੀ ਰਹੇਗਾ। ਪਿਛਲੇ ਸੰਸਕਰਣਾਂ ਦੀ ਤਰ੍ਹਾਂ ਵਿਦਿਆਰਥੀਆਂ ਦੀਆਂ ਟੀਮਾਂ ਜਾਂ ਤਾਂ ਮੰਤਰਾਲਿਆਂ ਜਾਂ ਵਿਭਾਗਾਂ ਜਾਂ ਉਦਯੋਗਾਂ ਦੁਆਰਾ ਦਿੱਤੀਆਂ ਗਈਆਂ ਸਮੱਸਿਆਵਾਂ ਵੇਰਵਿਆਂ ’ਤੇ ਕੰਮ ਕਰਨਗੀਆਂ ਜਾਂ ਫਿਰ ਰਾਸ਼ਟਰੀ ਮਹੱਤਵ ਦੇ ਖੇਤਰਾਂ ਨਾਲ ਜੁੜੇ 17 ਵਿਸ਼ਿਆਂ ਵਿੱਚੋਂ ਕਿਸੇ ਇੱਕ ਬਾਰੇ ਵਿਦਿਆਰਥੀ ਇਨੋਵੇਸ਼ਨ ਕੈਟੇਗਰੀ ਵਿੱਚ ਆਪਣੇ ਵਿਚਾਰ ਪੇਸ਼ ਕਰਨਗੀਆਂ। ਇਹ ਖੇਤਰ ਹਨ- ਹੈਲਥ ਸਰਵਿਸ, ਸਪਲਾਈ ਚੇਨ ਅਤੇ ਲੌਜਿਸਟਿਕਸ, ਸਮਾਰਟ ਟੈਕਨੋਲੋਜੀਆਂ, ਹੈਰੀਟੇਜ਼ ਅਤੇ ਕਲਚਰ, ਸਸਟੇਨੇਬਲ, ਐਜੂਕੇਸ਼ਨ ਅਤੇ ਸਕਿੱਲ ਡਿਵੈਲਪਮੈਂਟ, ਵਾਟਰ, ਐਗਰੀਕਲਚਰ ਅਤੇ ਫੂਡ, ਉਭਰਦੀਆਂ ਟੈਕਨੋਲੋਜੀਆਂ ਅਤੇ ਆਪਦਾ ਪ੍ਰਬੰਧਨ।
ਇਸ ਵਰ੍ਹੇ ਦੇ ਸੰਸਕਰਣ ਦੇ ਕੁਝ ਦਿਲਚਸਪ ਸਮੱਸਿਆ ਵੇਰਵਿਆਂ ਵਿੱਚ ਈਸਰੋ ਦੁਆਰਾ ਪ੍ਰਸਤੁਤ ‘ਚੰਦਰਮਾ ’ਤੇ ਹਨ੍ਹੇਰੇ ਵਾਲੇ ਖੇਤਰਾਂ ਦੇ ਚਿੱਤਰਾਂ ਨੂੰ ਵਧਾਉਣਾ’, ਜਲ ਸ਼ਕਤੀ ਮੰਤਰਾਲੇ ਦੁਆਰਾ ਪ੍ਰਸਤੁਤ ‘ਏਆਈ, ਸੈਟੇਲਾਈਟ ਡੇਟਾ, ਆਈਓਟੀ ਅਤੇ ਗਤੀਸ਼ੀਲ ਮਾਡਲ ਦਾ ਉਪਯੋਗ ਕਰਕੇ ਅਸਲ ਸਮੇਂ ਵਿੱਚ ਗੰਗਾ ਜਲ ਦੀ ਗੁਣਵੱਤਾ ਦੀ ਨਿਗਰਾਨੀ ਪ੍ਰਣਾਲੀ ਵਿਕਸਿਤ ਕਰਨਾ’ ਅਤੇ ਆਯੁਸ਼ ਮੰਤਰਾਲੇ ਦੁਆਰਾ ਪੇਸ਼ ‘ਏਆਈ ਦੇ ਨਾਲ ਏਕੀਕ੍ਰਿਤ ਇੱਕ ਸਮਾਰਟ ਯੋਗ ਮੈਟ ਵਿਕਸਿਤ ਕਰਨਾ’ ਸ਼ਾਮਲ ਹਨ।
ਇਸ ਵਰ੍ਹੇ 54 ਮੰਤਰਾਲਿਆਂ, ਵਿਭਾਗਾਂ, ਰਾਜ ਸਰਕਾਰਾਂ, ਜਨਤਕ ਉਪਕ੍ਰਮਾਂ ਅਤੇ ਉਦਯੋਗਾਂ ਦੁਆਰਾ 250 ਤੋਂ ਅਧਿਕ ਸਮੱਸਿਆ ਵੇਰਵੇ ਪੇਸ਼ ਕੀਤੇ ਗਏ ਹਨ। ਸੰਸਥਾਨ ਦੇ ਪੱਧਰ ’ਤੇ ਇੰਟਰਨਲ ਹੈਕਾਥੌਨ ਵਿੱਚ 150 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਐੱਸਆਈਐੱਚ 2023 ਵਿੱਚ 900 ਤੋਂ ਵਧ ਕੇ ਐੱਸਆਈਐੱਚ 2024 ਵਿੱਚ ਸੰਸਥਾਨ ਪੱਧਰ ‘ਤੇ 86,000 ਤੋਂ ਅਧਿਕ ਟੀਮਾਂ ਨੇ ਹਿੱਸਾ ਲਿਆ ਹੈ ਅਤੇ ਰਾਸ਼ਟਰੀ ਪੱਧਰ ਦੇ ਦੌਰ ਲਈ ਇਨ੍ਹਾਂ ਸੰਸਥਾਨਾਂ ਦੁਆਰਾ ਲਗਭਗ 49,000 ਵਿਦਿਆਰਥੀਆਂ ਦੀਆਂ ਟੀਮਾਂ (ਹਰੇਕ ਟੀਮ ਵਿੱਚ 6 ਵਿਦਿਆਰਥੀ ਅਤੇ 2 ਸਲਾਹਕਾਰ ਸ਼ਾਮਲ ਹਨ) ਦੀ ਸਿਫਾਰਿਸ਼ ਕੀਤੀ ਗਈ ਹੈ।
*******
ਐੱਮਜੇਪੀਐੱਸ/ਐੱਸਟੀ
(Release ID: 2082697)
Visitor Counter : 25
Read this release in:
Malayalam
,
Assamese
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Odia
,
Tamil
,
Telugu
,
Kannada