ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਮੰਤਰੀ ਮੰਡਲ ਨੇ ਦੇਸ਼ ਭਰ ਵਿੱਚ ਸਿਵਲ/ਰੱਖਿਆ ਖੇਤਰ ਦੇ ਅਧੀਨ 85 ਨਵੇਂ ਕੇਂਦਰੀਯ ਵਿਦਿਆਲਯ (ਕੇਵੀ) ਖੋਲ੍ਹਣ ਅਤੇ ਇੱਕ ਮੌਜੂਦਾ ਕੇਵੀ ਯਾਨੀ ਕੇਵੀ ਸ਼ਿਵਮੋਗਾ, ਕਰਨਾਟਕ ਦਾ ਵਿਸਤਾਰ ਕਰਨ ਲਈ ਸਾਰੀਆਂ ਕਲਾਸਾਂ ਵਿੱਚ 2 ਵਾਧੂ ਸੈਕਸ਼ਨ ਜੋੜ ਕੇ ਮਨਜ਼ੂਰੀ ਦਿੱਤੀ
Posted On:
06 DEC 2024 8:01PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਦੇਸ਼ ਭਰ ਵਿੱਚ ਸਿਵਲ/ਰੱਖਿਆ ਖੇਤਰ ਦੇ ਅਧੀਨ 85 ਨਵੇਂ ਕੇਂਦਰੀਯ ਵਿਦਿਆਲਯਾਜ਼ (ਕੇਵੀ) ਖੋਲ੍ਹਣ ਅਤੇ ਇੱਕ ਮੌਜੂਦਾ ਕੇਵੀ ਯਾਨੀ ਕੇਵੀ ਸ਼ਿਵਮੋਗਾ, ਜ਼ਿਲ੍ਹਾ ਸ਼ਿਵਮੋਗਾ, ਕਰਨਾਟਕ ਦੇ ਵਿਸਤਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਕੇਂਦਰੀਯ ਵਿਦਿਆਲਯ ਸਕੀਮ (ਕੇਂਦਰੀ ਸੈਕਟਰ ਸਕੀਮ)ਦੇ ਤਹਿਤ ਸਾਰੀਆਂ ਕਲਾਸਾਂ ਵਿੱਚ ਦੋ ਵਾਧੂ ਸੈਕਸ਼ਨ ਜੋੜ ਕੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਵਧੀ ਹੋਈ ਗਿਣਤੀ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਇਹਨਾਂ 86 ਕੇਵੀ ਦੀ ਸੂਚੀ ਨੱਥੀ ਹੈ।
85 ਨਵੇਂ ਕੇਵੀ ਦੀ ਸਥਾਪਨਾ ਅਤੇ 01 ਮੌਜੂਦਾ ਨੇੜਲੇ ਕੇਵੀ ਦੇ ਵਿਸਤਾਰ ਲਈ 2025-26 ਤੋਂ ਅੱਠ ਸਾਲਾਂ ਦੀ ਮਿਆਦ ਲਈ ਫੰਡਾਂ ਦੀ ਕੁੱਲ ਅਨੁਮਾਨਿਤ ਜ਼ਰੂਰਤ 5872.08 ਕਰੋੜ (ਲਗਭਗ) ਰੁਪਏ ਹੈ। ਇਸ ਵਿੱਚ 2862.71 ਕਰੋੜ (ਲਗਭਗ) ਰੁਪਏ ਦਾ ਪੂੰਜੀਗਤ ਖਰਚਾ ਅਤੇ ਸੰਚਾਲਨ ਖਰਚੇ 3009.37 ਕਰੋੜ (ਲਗਭਗ) ਸ਼ਾਮਲ ਹਨ।
ਅੱਜ ਦੀ ਮਿਤੀ ਵਿੱਚ, 1256 ਫੰਕਸ਼ਨਲ ਕੇਵੀਜ਼ ਹਨ, ਜਿਨ੍ਹਾਂ ਵਿੱਚੋਂ 03 ਵਿਦੇਸ਼ ਵਿੱਚ ਸਥਿਤ ਹਨ- ਮਾਸਕੋ, ਕਾਠਮਾਂਡੂ ਤੇ ਤਹਿਰਾਨ ਅਤੇ ਇਹਨਾਂ ਕੇਵੀਜ਼ ਵਿੱਚ ਕੁੱਲ 13.56 (ਲਗਭਗ) ਵਿਦਿਆਰਥੀ ਪੜ੍ਹ ਰਹੇ ਹਨ।
ਪ੍ਰੋਜੈਕਟ ਨੂੰ ਲਾਗੂ ਕਰਨ ਲਈ ਪ੍ਰਬੰਧਕੀ ਢਾਂਚੇ ਵਿੱਚ ਲਗਭਗ 960 ਵਿਦਿਆਰਥੀਆਂ ਦੀ ਸਮਰੱਥਾ ਵਾਲੀ ਇੱਕ ਪੂਰਨ ਕੇਵੀ ਚਲਾਉਣ ਲਈ ਸੰਗਠਨ ਦੁਆਰਾ ਨਿਰਧਾਰਿਤ ਨਿਯਮਾਂ ਦੇ ਬਰਾਬਰ ਅਸਾਮੀਆਂ ਦੀ ਸਿਰਜਣਾ ਦੀ ਜ਼ਰੂਰਤ ਹੋਵੇਗੀ। ਇਸ ਲਈ, 960 X 86 = 82,560 ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਪ੍ਰਚਲਿਤ ਨਿਯਮਾਂ ਦੇ ਅਨੁਸਾਰ, ਇੱਕ ਪੂਰਨ ਕੇਂਦਰੀਯ ਵਿਦਿਆਲਯ 63 ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ ਅਤੇ ਇਸ ਦੇ ਅਨੁਸਾਰ, 85 ਨਵੇਂ ਕੇਵੀਜ਼ ਦੀ ਪ੍ਰਵਾਨਗੀ ਅਤੇ ਇੱਕ ਮੌਜੂਦਾ ਨੇੜਲੇ ਕੇਵੀ ਦਾ ਵਿਸਤਾਰ, ਜਿਸ ਨਾਲ 33 ਨਵੀਆਂ ਅਸਾਮੀਆਂ ਜੋੜੀਆਂ ਜਾਣਗੀਆਂ, ਕੁੱਲ 5,388 ਸਿੱਧੇ ਸਥਾਈ ਰੋਜ਼ਗਾਰ ਦੇ ਮੌਕੇ ਸਿਰਜਿਤ ਹੋਣਗੇ। ਸਾਰੇ ਕੇਵੀਜ਼ ਵਿੱਚ ਵਿਭਿੰਨ ਸੁਵਿਧਾਵਾਂ ਦੇ ਵਾਧੇ ਨਾਲ ਜੁੜੀਆਂ ਨਿਰਮਾਣ ਅਤੇ ਸਹਾਇਕ ਗਤੀਵਿਧੀਆਂ ਨਾਲ ਬਹੁਤ ਸਾਰੇ ਕੁਸ਼ਲ ਅਤੇ ਅਕੁਸ਼ਲ ਕਾਮਿਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।
ਭਾਰਤ ਸਰਕਾਰ ਨੇ ਨਵੰਬਰ 1962 ਵਿੱਚ ਕੇਂਦਰੀਯ ਵਿਦਿਆਲਯ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਤਾਂ ਜੋ ਤਬਾਦਲੇ ਯੋਗ ਕੇਂਦਰੀ ਸਰਕਾਰ/ਰੱਖਿਆ ਕਰਮਚਾਰੀਆਂ ਦੇ ਬੱਚਿਆਂ ਲਈ ਪੂਰੇ ਦੇਸ਼ ਵਿੱਚ ਇੱਕਸਾਰ ਮਿਆਰੀ ਵਿਦਿਅਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਸਿੱਟੇ ਵਜੋਂ, "ਕੇਂਦਰੀ ਸਕੂਲ ਸੰਗਠਨ" ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਇਕਾਈ ਵਜੋਂ ਸ਼ੁਰੂ ਕੀਤਾ ਗਿਆ ਸੀ। ਸ਼ੁਰੂ ਵਿੱਚ, ਅਕਾਦਮਿਕ ਸਾਲ 1963-64 ਦੌਰਾਨ ਰੱਖਿਆ ਸਟੇਸ਼ਨਾਂ ਵਿੱਚ 20 ਰੈਜ਼ੀਮੈਂਟਲ ਸਕੂਲਾਂ ਨੂੰ ਕੇਂਦਰੀ ਸਕੂਲਾਂ ਵਜੋਂ ਸ਼ਾਮਲ ਕੀਤਾ ਗਿਆ ਸੀ।
ਕੇਂਦਰੀਯ ਵਿਦਿਆਲਯ ਮੁੱਖ ਤੌਰ 'ਤੇ ਰੱਖਿਆ ਅਤੇ ਅਰਧ ਸੈਨਿਕ ਬਲਾਂ ਸਮੇਤ ਕੇਂਦਰ ਸਰਕਾਰ ਦੇ ਤਬਾਦਲੇਯੋਗ ਅਤੇ ਗੈਰ-ਤਬਾਦਲਾਯੋਗ ਕਰਮਚਾਰੀਆਂ ਦੇ ਵਾਰਡਾਂ ਦੀਆਂ ਵਿਦਿਅਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੋਲ੍ਹੇ ਗਏ ਹਨ ਅਤੇ ਦੇਸ਼ ਵਿੱਚ ਦੂਰ-ਦੁਰਾਡੇ ਅਤੇ ਅਣਵਿਕਸਿਤ ਸਥਾਨਾਂ ਵਿੱਚ ਰਹਿਣ ਵਾਲੇ ਲੋਕਾਂ ਸਮੇਤ ਅਸਥਿਰ ਆਬਾਦੀ ਦੇ ਬੱਚਿਆਂ ਅਤੇ ਹੋਰਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਖੋਲ੍ਹੇ ਗਏ ਹਨ।
ਰਾਸ਼ਟਰੀ ਸਿੱਖਿਆ ਨੀਤੀ 2020 ਦੀ ਪਾਲਣਾ ਕਰਦੇ ਹੋਏ, ਲਗਭਗ ਸਾਰੇ ਕੇਂਦਰੀਯ ਵਿਦਿਆਲਯ ਨੂੰ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਵਜੋਂ ਮਨੋਨੀਤ ਕੀਤਾ ਗਿਆ ਹੈ, ਜੋ ਕਿ ਐੱਨਈਪੀ 2020 ਦੇ ਲਾਗੂਕਰਨ ਨੂੰ ਦਰਸਾਉਂਦੇ ਹਨ ਅਤੇ ਦੂਜਿਆਂ ਲਈ ਮਿਸਾਲੀ ਸਕੂਲਾਂ ਵਜੋਂ ਕੰਮ ਕਰਦੇ ਹਨ। ਕੇਵੀ ਸਕੂਲ ਉਹਨਾਂ ਦੀ ਗੁਣਵੱਤਾ ਵਾਲੇ ਅਧਿਆਪਨ, ਨਵੀਨਤਾਕਾਰੀ ਸਿੱਖਿਆ ਸ਼ਾਸਤਰ ਅਤੇ ਨਵੀਨਤਮ ਬੁਨਿਆਦੀ ਢਾਂਚੇ ਦੇ ਕਾਰਨ ਸਭ ਤੋਂ ਵੱਧ ਮੰਗੇ ਜਾਣ ਵਾਲੇ ਸਕੂਲਾਂ ਵਿੱਚੋਂ ਇੱਕ ਹਨ। ਹਰ ਸਾਲ ਕੇਵੀਜ਼ ਵਿੱਚ ਪਹਿਲੀ ਕਲਾਸ ਵਿੱਚ ਦਾਖਲੇ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸੀਬੀਐੱਸਈ ਦੁਆਰਾ ਕਰਵਾਈਆਂ ਜਾਂਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਕੇਂਦਰੀਯ ਵਿਦਿਆਲਯ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸਾਰੀਆਂ ਵਿਦਿਅਕ ਪ੍ਰਣਾਲੀਆਂ ਵਿੱਚੋਂ ਲਗਾਤਾਰ ਵਧੀਆ ਰਿਹਾ ਹੈ।
ANNEXURE
86 ਦੀ ਸੂਚੀ (85 ਨਵੇਂ ਅਤੇ 01 ਮੌਜੂਦਾ) ਕੇ.ਵੀਜ਼
ਰਾਜ/ਯੂਟੀ ਦਾ ਨਾਮ
|
Sl. No
|
ਪ੍ਰਸਤਾਵਾਂ ਦਾ ਨਾਮ
|
85 ਨਵੇਂ ਕੇਂਦਰੀਯ ਵਿਦਿਆਲਯਾਜ਼ ਦਾ ਉਦਘਾਟਨ
|
ਆਂਧਰ ਪ੍ਰਦੇਸ਼
|
-
|
ਅੰਨਾਕਾਪੱਲੇ, ਜਿਲ੍ਹਾ ਅੰਨਾਕਾਪੱਲੇ
|
ਆਂਧਰ ਪ੍ਰਦੇਸ਼
|
-
|
ਪਿੰਡ ਵਲਾਸਪੱਲੇ, ਮਦਨਾਪੱਲੇ ਮੰਡਲ, ਜਿਲ੍ਹਾ ਚਿਤੌੜ੍ਹ
|
ਆਂਧਰ ਪ੍ਰਦੇਸ਼
|
-
|
ਪਿੰਡ ਪਲਸਾਮੁਰਦਮ, ਗੋਰਾਂਤਾਲਾ ਮੰਡਲ, ਜਿਲ੍ਹਾ ਸ੍ਰੀ ਸੱਤਿਆ ਸਾਈਂ
|
ਆਂਧਰ ਪ੍ਰਦੇਸ਼
|
-
|
ਪਿੰਡ ਤਾਲਾਪੱਲੀ, ਮਛੇਰਲਾ ਮੰਡਲ, ਜਿਲ੍ਹਾ ਗੰਟੂਰ
|
ਆਂਧਰ ਪ੍ਰਦੇਸ਼
|
-
|
ਨੰਦੀਗਾਮਾ, ਜਿਲ੍ਹਾ ਕ੍ਰਿਸ਼ਣਾ
|
ਆਂਧਰ ਪ੍ਰਦੇਸ਼
|
-
|
ਪਿੰਡ ਰੋਮਪਿਛਰੇਲਾ, Rompicherla Village, ਨਰਾਸਰਾਓਪੈਟ ਡਿਵੀਜ਼ਨ, ਜ਼ਿਲ੍ਹਾ ਗੰਟੂਰ
|
ਆਂਧਰ ਪ੍ਰਦੇਸ਼
|
-
|
ਨਜ਼ਵਿਡ, ਜਿਲ੍ਹਾ ਕ੍ਰਿਸ਼ਣਾ (ਹੁਣ ਜ਼ਿਲ੍ਹਾ ਇਲੁਰੂ)
|
ਆਂਧਰ ਪ੍ਰਦੇਸ਼
|
-
|
ਧੋਨੇ, ਜਿਲ੍ਹਾ ਨੰਦਯਾਲ Nandyal
|
ਅਰੁਣਾਚਲ ਪ੍ਰਦੇਸ਼
|
-
|
ਪਿਤਾਪੂਲ, ਹੇਠਲੀ ਸੁਬਨਸਿਰੀ
|
ਅਸਾਮ
|
-
|
ਜਗੀਰੋਡ, ਜਿਲ੍ਹਾ ਮੋਰੀਗਾਓਂ
|
ਛੱਤੀਸਗੜ੍ਹ
|
-
|
ਮੁੰਗੇਲੀ, ਜਿਲ੍ਹਾ ਮੁੰਗੇਲੀ
|
ਛੱਤੀਸਗੜ੍ਹ
|
-
|
ਸੁਰਾਜਪੁਰ, ਜਿਲ੍ਹਾ ਸੁਰਾਜਪੁਰ
|
ਛੱਤੀਸਗੜ੍ਹ
|
-
|
ਬੇਮੇਤਰਾ, ਜ਼ਿਲ੍ਹਾ ਛੱਤੀਸਗੜ੍ਹ (Bemetara )
|
ਛੱਤੀਸਗੜ੍ਹ
|
-
|
ਹਸੌਦ, ਜ਼ਿਲ੍ਹਾ ਜੰਜਗੀਰ ਚੰਪਾ
|
ਗੁਜਰਾਤ
|
-
|
ਚਕਰਗੜ੍ਹ, ਜਿਲ੍ਹਾ ਅਮਰੇਲੀ
|
ਗੁਜਰਾਤ
|
-
|
ਓਗਨਜ, ਜਿਲ੍ਹਾ ਅਹਿਮਦਾਬਾਦ
|
ਗੁਜਰਾਤ
|
-
|
ਵੇਰਾਵਲ, ਜ਼ਿਲ੍ਹਾ ਗਿਰ-ਸੋਮਨਾਥ
|
ਹਿਮਾਚਲ ਪ੍ਰਦੇਸ਼
|
-
|
ਰਿਰੀ ਕੁਥੇਰਾ, ਜ਼ਿਲ੍ਹਾ ਕਾਂਗੜਾ
|
ਹਿਮਾਚਲ ਪ੍ਰਦੇਸ਼
|
-
|
ਗੋਕੁਲਨਗਰ, ਉੱਪਰਭੰਜਲ, ਜ਼ਿਲ੍ਹਾ ਊਨਾ
|
ਹਿਮਾਚਲ ਪ੍ਰਦੇਸ਼
|
-
|
ਨੰਦਪੁਰ, ਜ਼ਿਲ੍ਹਾ ਊਨਾ
|
ਹਿਮਾਚਲ ਪ੍ਰਦੇਸ਼
|
-
|
ਠੁਆਂਗ, ਜ਼ਿਲ੍ਹਾ ਮੰਡੀ
|
ਜੰਮੂ-ਕਸ਼ਮੀਰ (ਯੂਟੀ)
|
-
|
ਗੂਲ, ਜ਼ਿਲ੍ਹਾ ਰਮਬਾਨ
|
ਜੰਮੂ-ਕਸ਼ਮੀਰ (ਯੂਟੀ)
|
-
|
ਰਮਬਾਨ, ਜ਼ਿਲ੍ਹਾ ਰਮਬਾਨ
|
ਜੰਮੂ-ਕਸ਼ਮੀਰ (ਯੂਟੀ)
|
-
|
ਬਾਨੀ, ਜ਼ਿਲ੍ਹਾ ਕਠੂਆ
|
ਜੰਮੂ-ਕਸ਼ਮੀਰ (ਯੂਟੀ)
|
-
|
ਰਾਮਕੋਟ, ਜ਼ਿਲ੍ਹਾ ਕਠੂਆ
|
ਜੰਮੂ-ਕਸ਼ਮੀਰ (ਯੂਟੀ)
|
-
|
ਰੀਆਸੀ, ਜ਼ਿਲ੍ਹਾ ਰੀਆਸੀ (Reasi)
|
ਜੰਮੂ-ਕਸ਼ਮੀਰ (ਯੂਟੀ)
|
-
|
ਕਟੜਾ (ਕਕਰੀਯਾਲ) ਜ਼ਿਲ੍ਹਾ ਰੀਆਸੀ (Reasi)
|
ਜੰਮੂ-ਕਸ਼ਮੀਰ (ਯੂਟੀ)
|
-
|
ਰਤਨੀਪੋਰਾ, ਜ਼ਿਲ੍ਹਾ ਪੁਲਵਾਮਾ
|
ਜੰਮੂ-ਕਸ਼ਮੀਰ (ਯੂਟੀ)
|
-
|
ਗਲੰਦਰ (ਚੰਧਾੜਾ), ਜ਼ਿਲ੍ਹਾ ਪੁਲਵਾਮਾ Galander (Chandhara),
|
ਜੰਮੂ-ਕਸ਼ਮੀਰ (ਯੂਟੀ)
|
-
|
ਮੁਗਲ ਮੈਦਨ, ਜ਼ਿਲ੍ਹਾ ਕਿਸ਼ਤਵਾੜ
|
ਜੰਮੂ-ਕਸ਼ਮੀਰ (ਯੂਟੀ)
|
-
|
ਗੁਲਪੁਰ, ਜ਼ਿਲ੍ਹਾ ਪੂੰਛ
|
ਜੰਮੂ-ਕਸ਼ਮੀਰ (ਯੂਟੀ)
|
-
|
ਦਰੁਗਮੁੱਲਾ, ਜ਼ਿਲ੍ਹਾ ਕੂਪਵਾੜਾ
|
ਜੰਮੂ-ਕਸ਼ਮੀਰ (ਯੂਟੀ)
|
-
|
ਵਿਜੈਪੁਰ, ਜ਼ਿਲ੍ਹਾ ਸੰਬਾ
|
ਜੰਮੂ-ਕਸ਼ਮੀਰ (ਯੂਟੀ)
|
-
|
ਪੰਚਾਰੀ, ਜ਼ਿਲ੍ਹਾ ਉਧਮਪੁਰ
|
ਝਾਰਖੰਡ
|
-
|
ਬਰਵਾਧੀਹ, ਜ਼ਿਲ੍ਹਾ ਲਧੇੜ (ਰੇਲਵੇ)
|
ਝਾਰਖੰਡ
|
-
|
ਧਨਵਾਰ ਬਲੌਕ, ਜ਼ਿਲ੍ਹਾ ਗਿਰੀਡੀਹ
|
ਕਰਨਾਟਕਾ
|
-
|
ਪਿੰਡ ਮੰਡਨਾਲ, ਜ਼ਿਲ੍ਹਾ ਯਾਦਗਿਰੀ
|
ਕਰਨਾਟਕਾ
|
-
|
ਪਿੰਡ ਕੁੰਛੀਗਨਾਲ, ਜ਼ਿਲ੍ਹਾ ਚਿੱਤਰਾਦੁਰਗਾ
|
ਕਰਨਾਟਕਾ
|
-
|
ਈਲਾਰਗੀ (ਡੀ) ਪਿੰਡ ਸਿੰਧਾਨੁਰ ਤਾਲੂਕ, ਜ਼ਿਲ੍ਹਾ ਰਾਏਚੁਰ
|
ਕੇਰਲਾ
|
-
|
ਥੋਡੂਪੁਜ਼ਹਾ (Thodupuzha), ਜ਼ਿਲ੍ਹਾ ਇੱਦੂਕੀ District Idduki
|
ਮੱਧ ਪ੍ਰਦੇਸ਼
|
-
|
ਅਸ਼ੋਕ ਨਗਰ, ਜ਼ਿਲ੍ਹਾ ਅਸ਼ੋਕ ਨਗਰ
|
ਮੱਧ ਪ੍ਰਦੇਸ਼
|
-
|
ਨਗਦਾ, ਜ਼ਿਲ੍ਹਾ ਉੱਜੈਨ
|
ਮੱਧ ਪ੍ਰਦੇਸ਼
|
-
|
ਮਿਹਰ, ਜ਼ਿਲ੍ਹਾ ਸਤਨਾ
|
ਮੱਧ ਪ੍ਰਦੇਸ਼
|
-
|
ਤਿਰੋੜੀ, ਜ਼ਿਲ੍ਹਾ ਬਾਲਾਘਾਟ
|
ਮੱਧ ਪ੍ਰਦੇਸ਼
|
-
|
ਬਰਘਾਟ, ਜ਼ਿਲ੍ਹਾ ਸਿਓਨੀ
|
ਮੱਧ ਪ੍ਰਦੇਸ਼
|
-
|
ਨਿਰਵਾਰੀ, ਜ਼ਿਲ੍ਹਾ ਨਿਰਵਾਰੀ (Niwari)
|
ਮੱਧ ਪ੍ਰਦੇਸ਼
|
-
|
ਖਜੂਰਾਹੋ, ਜ਼ਿਲ੍ਹਾ ਛਤਰਪੁਰ
|
ਮੱਧ ਪ੍ਰਦੇਸ਼
|
-
|
ਝਿੰਝੜੀ, ਜ਼ਿਲ੍ਹਾ ਕਟਨੀ
|
ਮੱਧ ਪ੍ਰਦੇਸ਼
|
-
|
ਸਬਲਗੜ੍ਹ, ਜ਼ਿਲ੍ਹਾ ਮੌਰੈਨਾ
|
ਮੱਧ ਪ੍ਰਦੇਸ਼
|
-
|
ਨਰਸਿੰਗਗੜ੍ਹ, ਜ਼ਿਲ੍ਹਾ ਰਾਜਗੜ੍ਹ
|
ਮੱਧ ਪ੍ਰਦੇਸ਼
|
-
|
ਸੀਏਪੀਟੀ (ਸੈਂਟਰਲ ਅਕੈਡਮੀ ਪੁਲਿਸ ਟ੍ਰੇਨਿੰਗ) ਭੋਪਾਲ, ਕਨਹਾਸੀਯਾ (Kanhasaiya)
|
ਮਹਾਰਾਸ਼ਟਰ
|
-
|
ਅਕੋਲ, ਜ਼ਿਲ੍ਹਾ ਅਕੋਲਾ
|
ਮਹਾਰਾਸ਼ਟਰ
|
-
|
ਐੱਨਡੀਆਰਐੱਫ ਕੈਂਪਸ, ਸੁਦੁੰਮਬਰੇ, (Sudumbare), ਪੁਣੇ
|
ਮਹਾਰਾਸ਼ਟਰ
|
-
|
ਨਚਾਣੇ, Nachane, ਜ਼ਿਲ੍ਹਾ ਰਤਨਗਿਰੀ
|
ਐੱਮਸੀਟੀ ਆਫ ਦਿੱਲੀ (ਯੂਟੀ)
|
-
|
ਖਜੂਰੀ ਖਾਸ, ਨੌਰਥ-ਈਸਟ ਦਿੱਲੀ
|
ਓਡੀਸ਼ਾ
|
-
|
ਰੇਲਵੇ ਤਿਤਲਾਗੜ੍ਹ, ਜ਼ਿਲ੍ਹਾ ਬੋਲਾਨਗਿਰ Bolangir
|
ਓਡੀਸ਼ਾ
|
-
|
ਪਟਨਾਗੜ੍ਹ, ਜ਼ਿਲ੍ਹਾ ਬੋਲਾਨਗਿਰ Bolangir
|
ਓਡੀਸ਼ਾ
|
-
|
ਆਈਟੀਬੀਪੀ ਖੁਦਰਾ, ਜ਼ਿਲ੍ਹਾ ਖੁਦਰਾ
|
ਓਡੀਸ਼ਾ
|
-
|
ਅਥਮਾਲਿਕ, ਜ਼ਿਲ੍ਹਾ ਅੰਗੂਲ Angul
|
ਓਡੀਸ਼ਾ
|
-
|
ਕੁਚਿੰਦਾ Kuchinda, ਜ਼ਿਲ੍ਹਾ ਸੰਬਲਪੁਰ
|
ਓਡੀਸ਼ਾ
|
-
|
ਧੇਨਕਨਾਲ Dhenkanal ਕਾਮਾਖਿਆਨਗਰ
|
ਓਡੀਸ਼ਾ
|
-
|
ਜੈਪੋਰੇ, Jeypore, ਕੋਰਾਪੱਤ ਜ਼ਿਲ੍ਹਾ Koraput District
|
ਓਡੀਸ਼ਾ
|
-
|
ਤਲਛੇਰ, ਜ਼ਿਲ੍ਹਾ ਅਗੂਰ Talcher, District Angul
|
ਰਾਜਸਥਾਨ
|
-
|
ਏਐੱਫਐੱਸ ਫਲੌਦੀ, ਜ਼ਿਲ੍ਹਾ ਜੋਧਪੁਰ
|
ਰਾਜਸਥਾਨ
|
-
|
ਬੀਐੱਸਐੱਫ ਸਤਰਾਣਾ, ਜ਼ਿਲ੍ਹਾ ਸ੍ਰੀਗੰਗਾਨਗਰ
|
ਰਾਜਸਥਾਨ
|
-
|
ਬੀਐੱਸਐੱਫ ਸ੍ਰੀਕਰਨਪੁਰ, ਜ਼ਿਲ੍ਹਾ ਸ੍ਰੀਗੰਗਾਨਗਰ
|
ਰਾਜਸਥਾਨ
|
-
|
ਹਿੰਦੌਨ ਸਿਟੀ, ਜ਼ਿਲ੍ਹਾ ਕਰੌਲੀ
|
ਰਾਜਸਥਾਨ
|
-
|
ਮੈਰਤਾ ਸਿਟੀ, ਜ਼ਿਲ੍ਹਾ ਨਾਗੌਰ
|
ਰਾਜਸਥਾਨ
|
-
|
ਰਾਜਸਮੰਡ, ਜ਼ਿਲ੍ਹਾ ਰਾਜਸਮੰਡ
|
ਰਾਜਸਥਾਨ
|
-
|
ਰਾਜਗੜ੍ਹ ਜ਼ਿਲ੍ਹਾ ਅਲਵਰ
|
ਰਾਜਸਥਾਨ
|
-
|
ਭੀਮ, ਜ਼ਿਲ੍ਹਾ ਰਾਜਸਮੰਡ Rajsamand
|
ਰਾਜਸਥਾਨ
|
-
|
ਮਾਹਵਾ, ਜ਼ਿਲ੍ਹਾ ਦੌਸਾ
|
ਤਮਿਲ ਨਾਡੂ
|
-
|
ਥੈਣੀ, ਜ਼ਿਲ੍ਹਾ ਥੈਣੀ, (Theni)
|
ਤਮਿਲ ਨਾਡੂ
|
-
|
ਪਿਲਾਇਯਰਪੱਤੀ, ਜ਼ਿਲ੍ਹਾ ਥੰਜਾਵੂਰ
|
ਤ੍ਰਿਪੁਰਾ
|
-
|
ਉਦੈਪੁਰ ਜ਼ਿਲ੍ਹਾ ਗੋਮਤੀ
|
ਤ੍ਰਿਪੁਰਾ
|
-
|
ਧਰਮਨਗਰ, ਜ਼ਿਲ੍ਹਾ ਨੌਰਥ ਤ੍ਰਿਪੁਰਾ
|
ਉੱਤਰ ਪ੍ਰਦੇਸ਼
|
-
|
ਪਯਾਗਪੁਰ, ਜ਼ਿਲ੍ਹਾ ਜੌਨਪੁਰ
|
ਉੱਤਰ ਪ੍ਰਦੇਸ਼
|
-
|
ਮਹਰਾਜਾਗੰਜ, ਜ਼ਿਲ੍ਹਾ ਮਹਾਰਾਜਾਗੰਜ
|
ਉੱਤਰ ਪ੍ਰਦੇਸ਼
|
-
|
ਬਿਜਨੌਰ , ਜ਼ਿਲ੍ਹਾ ਬਿਜਨੌਰ
|
ਉੱਤਰ ਪ੍ਰਦੇਸ਼
|
-
|
ਚਾਂਦਪੁਰ, ਜ਼ਿਲ੍ਹਾ ਅਯੋਧਿਆ
|
ਉੱਤਰ ਪ੍ਰਦੇਸ਼
|
-
|
ਕਣੌਜ, ਜ਼ਿਲ੍ਹਾ ਕਣੌਜ
|
ਉੱਤਰਾਖੰਡ
|
-
|
ਨਰੇਂਦਰ ਨਗਰ, ਜ਼ਿਲ੍ਹਾ ਟਿਹਰੀ ਗੜ੍ਹਵਾਲ
|
ਉੱਤਰਾਖੰਡ
|
-
|
ਦਵਾਰਹਾਟ, ਜ਼ਿਲ੍ਹਾ ਅਲਮੋੜ੍ਹਾ
|
ਉੱਤਰਾਖੰਡ
|
-
|
ਕੋਟਦ੍ਵਾਰ, ਜ਼ਿਲ੍ਹਾ ਪੌੜੀ ਗੜ੍ਹਵਾਲ
|
ਉੱਤਰਾਖੰਡ
|
-
|
ਮਦਨ ਨੇਗੀ, ਜਿਲ੍ਹਾ ਟਿਹਰੀ ਗੜ੍ਹਵਾਲ
|
ਸਾਰੀਆਂ ਕਲਾਸਾਂ ਵਿੱਚ 2 ਵਾਧੂ ਸੈਕਸ਼ਨਾਂ ਨੂੰ ਜੋੜ ਕੇ ਮੌਜੂਦਾ ਕੇਂਦਰੀਯ ਵਿਦਿਆਲਯਾਜ਼ 01 ਦਾ ਵਿਸਤਾਰ
|
ਕਰਨਾਟਕ
|
86.
|
ਕੇਵੀ ਸ਼ਿਵਾਮੋਗਾ, ਜਿਲ੍ਹਾ ਸ਼ਿਵਾਮੋਗਾ
|
****
ਐੱਮਜੇਪੀਐੱਸ/ਬੀਐੱਮ
(Release ID: 2081907)
|