ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਪੁਰੀ ਵਿੱਚ ਨੇਵੀ ਡੇਅ ਦੇ ਸਮਾਰੋਹ ਵਿੱਚ ਹਿੱਸਾ ਲਿਆ

Posted On: 04 DEC 2024 7:25PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (4 ਦਸੰਬਰ, 2024) ਓਡੀਸ਼ਾ ਦੇ ਪੁਰੀ ਬੀਚ ’ਤੇ ਆਯੋਜਿਤ ਨੇਵੀ ਡੇਅ ਵਿੱਚ ਹਿੱਸਾ ਲਿਆ ਅਤੇ ਭਾਰਤੀ ਨੇਵੀ ਵੱਲੋਂ ਆਯੋਜਿਤ ਓਪਰੇਸ਼ਨਲ ਪ੍ਰਦਰਸ਼ਨ ਦੇਖਿਆ। 

ਰਾਸ਼ਟਰਪਤੀ ਨੇ ਨੇਵੀ ਡੇਅ ਦੇ ਅਵਸਰ ‘ਤੇ ਭਾਰਤੀ ਨੇਵੀ ਦੇ ਸਾਰੇ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅੱਜ, 4 ਦਸੰਬਰ ਨੂੰ, ਅਸੀਂ 1971 ਦੇ ਯੁੱਧ ਵਿੱਚ ਆਪਣੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਉਂਦੇ ਹਾਂ ਅਤੇ ਮਾਤ੍ਰ ਭੂਮੀ ਦੀ ਰੱਖਿਆ ਵਿੱਚ ਨੇਵੀ ਕਰਮਚਾਰੀਆਂ ਦੁਆਰਾ ਕੀਤੀ ਗਈ ਨਿਰਸੁਆਰਥ ਸੇਵਾ ਅਤੇ ਸਵਰਉੱਚ ਬਲੀਦਾਨ ਨੂੰ ਯਾਦ ਕਰਦੇ ਹਾਂ। ਦੇਸ਼ ਭਾਰਤੀ ਨੇਵੀ ਦੇ ਸਾਰੇ ਕਰਮਚਾਰੀਆਂ ਦਾ ਸ਼ੁਕਰਗੁਜ਼ਾਰ ਹੈ ਅਤੇ ਹਰ ਭਾਰਤੀ ਸਨਮਾਨ ਅਤੇ ਸਾਹਸ ਨਾਲ ਰਾਸ਼ਟਰ ਦੀ ਸੇਵਾ ਕਰਨ ਦੇ ਲਈ ਉਨ੍ਹਾਂ ਨੂੰ ਸਲਾਮ ਕਰਦਾ ਹੈ।  

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਭੂਗੋਲਿਕ ਸਥਿਤੀ ਨੇ ਸਾਨੂੰ ਇੱਕ ਮਹਾਨ ਸਮੁੰਦਰੀ ਰਾਸ਼ਟਰ ਬਣਨ ਲਈ ਜ਼ਰੂਰੀ ਸਾਰੇ ਤੱਤ ਪ੍ਰਦਾਨ ਕੀਤੇ ਹਨ। ਲੰਬੀ ਤਟਰੇਖਾ, ਦ੍ਵੀਪ ਖੇਤਰ, ਸਮੁੰਦਰੀ ਸਫ਼ਰ ਕਰਨ ਵਾਲੀ ਆਬਾਦੀ ਅਤੇ ਵਿਕਸਿਤ ਸਮੁੰਦਰੀ ਬੁਨਿਆਦੀ ਢਾਂਚੇ ਨੇ 5,000 ਸਾਲ ਤੋਂ ਵੀ ਜ਼ਿਆਦਾ ਪਹਿਲਾਂ ਦੇ ਤਟ ਅਤੇ ਮਹਾਸਾਗਰਾਂ ਤੋਂ ਪਾਰ ਭਾਰਤ ਦੀਆਂ ਸਮੁੰਦਰੀ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਹੈ। ਗੌਰਵਸ਼ਾਲੀ ਸਮੁੰਦਰੀ ਵਿਰਾਸਤ ਅਤੇ ਪਿੱਛੇ ਮੁੜ ਕੇ ਦੇਖਣ ਲਾਇਕ ਇਤਿਹਾਸ ਅਤੇ ਉਮੀਦ ਭਰੇ ਭਵਿੱਖ ਦੇ ਨਾਲ, ਭਾਰਤ ਹਮੇਸ਼ਾ ਤੋਂ ਇੱਕ ਮਜ਼ਬੂਤ ਸਮੁੰਦਰੀ ਰਾਸ਼ਟਰ ਰਿਹਾ ਹੈ- ਸਾਡਾ ਭਾਗਯ, ਗੌਰਵ ਅਤੇ ਪਛਾਣ ਸਮੁੰਦਰਾਂ ਦੁਆਰਾ ਹੀ ਪਰਿਭਾਸ਼ਿਤ ਹੁੰਦੀ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਭਾਰਤੀ ਨੇਵੀ 2047 ਤੱਕ ਇੱਕ ਵਿਕਸਿਤ ਭਾਰਤ ਨੇ ਨਿਰਮਾਣ ਦੇ ਲਈ ਜ਼ਰੂਰੀ, ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜਾਰੀ ਰੱਖੇਗੀ।

ਰਾਸ਼ਟਰਪਤੀ ਨੇ 'ਨਾਰੀ ਸ਼ਕਤੀ' ਨੂੰ ਉਚਿਤ ਵਿਕਾਸ ਦੇ ਅਵਸਰ ਪ੍ਰਦਾਨ ਕਰਨ ਵਿੱਚ ਨੇਵੀ ਦੇ ਪਾਇਨੀਅਰਿੰਗ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਨੇਵੀ, ਮਹਿਲਾ ਅਗਨੀਵੀਰਾਂ ਨੂੰ ਸ਼ਾਮਲ ਕਰਨ ਵਾਲੀ ਪਹਿਲੀ ਸੇਵਾ ਸੀ। ਉਨ੍ਹਾਂ ਨੇ ਕਿਹਾ ਕਿ 'ਨਾਵਿਕਾ ਸਾਗਰ ਪਰਿਕ੍ਰਮਾ II' ਦੇ ਹਿੱਸੇ ਵਜੋਂ ਆਈਐੱਨਐੱਸਵੀ ਤਾਰਿਣੀ ਨੇ ਵਿਸ਼ਵ ਦੀ ਪਰਿਕ੍ਰਮਾ ਕਰਨ ਵਾਲੀਆਂ ਦੋ ਮਹਿਲਾ ਨੇਵੀ ਅਧਿਕਾਰੀਆਂ, ਲੈਫਟੀਨੈਂਟ ਕਮਾਂਡਰ ਦਿਲਨਾ ਕੇ ਅਤੇ ਲੈਫਟੀਨੈਂਟ ਕਮਾਂਡਰ ਰੂਪਾ, ਇਸ ਨਵੇਂ ਬਦਲਾਅ ਦੀ ਸਭ ਤੋਂ ਚੰਗੀ ਉਦਾਹਰਣ ਹਨ। 

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

************

ਐੱਮਜੇਪੀਐੱਸ/ਐੱਸਆਰ


(Release ID: 2081425) Visitor Counter : 42