ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner

ਕੋਨਯਾਕ: ਫਿਲਮ ਬਜ਼ਾਰ 2024 ਵਿੱਚ ਸਕ੍ਰੀਨਰਾਈਟਰਸ ਲੈਬ ਜੇਤੂਆਂ ਦੀ ਧੂਮ

55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਆਈਐੱਫਐੱਫਆਈਦਾ ਹਾਲ ਹੀ ਵਿੱਚ ਬਹੁਤ ਧੂਮਧਾਮ ਨਾਲ ਸਮਾਪਨ ਹੋਇਆ। ਇਸ ਦੇ ਨਾਲ ਹੀਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੁਆਰਾ ਆਯੋਜਿਤ ਫਿਲਮ ਬਜ਼ਾਰ  2024 ਵਿੱਚ ਫਿਲਮਾਂ ਰਾਹੀਂ ਕਹਾਣੀਆਂ ਸੁਣਾਉਣ ਵਾਲਿਆਂ ਦੀ ਨਵੀਂ ਪੀੜ੍ਹੀ ਦਾ ਵੀ ਉਤਸਵ ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਵੱਕਾਰੀ ਸਕ੍ਰੀਨਰਾਈਟਰ ਲੈਬ ਦੇ ਲਈ ਚੁਣੀ ਗਈ ਫੀਚਰ ਫਿਲਮ ਕੋਨਯਾਕ (Konyak) ਦਾ ਐਲਾਨ ਵੀ ਕੀਤਾ ਗਿਆ। ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੇ ਸਕ੍ਰੀਨਰਾਈਟਰ ਲੈਬ 2024 ਵਿੱਚ ਚੁਣੇ ਜਾਣ ਤੋਂ ਬਾਅਦਕੋਨਯਾਕ ਨੇ ਬੇਮਿਸਾਲ ਢੰਗ ਨਾਲ ਸਭ ਦਾ ਧਿਆਨ ਖਿੱਚਿਆ ਹੈ। ਫਿਲਮ ਦੀ ਸਕ੍ਰਿਪਟ ਨੇ ਫਿਲਮ ਨਿਰਮਾਤਾਵਾਂ ਨੂੰ 100 ਕਰੋੜ ਰੁਪਏ ਦੀ ਵੱਡੀ ਲਾਗਤ ਵਾਲੇ ਨਿਰਮਾਣ ਦੇ ਲਈ ਪ੍ਰੇਰਿਤ ਕੀਤਾ ਹੈ।

ਉੱਧਵ ਘੋਸ਼ ਵੱਲੋਂ ਲਿਖਿਤ, ' ਕੋਨਯਾਕ' (Konyak) ਪੰਕਜ ਕੁਮਾਰ ਦੁਆਰਾ ਨਿਰਦੇਸ਼ਿਤ ਪਹਿਲੀ ਫੀਚਰ ਫਿਲਮ ਹੈ। ਪੰਕਜ ਕੁਮਾਰ ਸਿਨੇਮੈਟੋਗ੍ਰਾਫ਼ਰ ਦੇ ਰੂਪ  ਵਿੱਚ ਫਿਲਮ  'ਤੁਮਬਾਡ(Tumbbad) ਵਿੱਚ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਮੰਤਰਮੁੱਗਧ ਕਰਨ ਵਾਲੇ ਚਿੱਤਰਾਂ ਦੀ ਰਚਨਾ ਦੇ ਆਪਣੇ ਕੰਮਾਂ ਦੇ ਲਈ ਮਸ਼ਹੂਰ ਰਹੇ ਹਨ। ਉਨ੍ਹਾਂ ਨੇ ਇਸ ਵਾਰ ‘ਕੋਨਯਾਕ’ ਵਿੱਚ ਕਹਾਣੀ ਸੁਣਾਉਣ ਦੀ ਆਪਣੀ ਮੁਹਾਰਤ ਨੂੰ ਪੇਸ਼ ਕੀਤਾ ਹੈ। ਫਿਲਮ ਬਾਰੇ ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਕਿਹਾ"ਕੋਨਯਾਕ ਸਿਰਫ਼ ਅਜਿਹੀ ਕਹਾਣੀ ਨਹੀਂ ਹੈ ਜਿਸ ਵਿੱਚ ਐਕਸ਼ਨ ਹੋਵੇ; ਇਹ ਨਾਗਾਲੈਂਡ ਦੀਆਂ ਦੰਤਕਥਾਵਾਂਉਥੋਂ ਦੇ ਭਾਈਚਾਰੇ ਅਤੇ ਮੁਸ਼ਕਲ ਹਾਲਾਤਾਂ ਦੀ ਇੱਕ ਡੂੰਘੀ ਖੋਜ ਹੈ ਜਿੱਥੇ ਕੋਈ ਵੀ ਗਲਤੀ ਮਹਿੰਗੀ ਸਾਬਤ ਪੈ ਸਕਦੀ ਹੈ। ਇਸ ਫਿਲਮ ਦੇ ਨਾਲ, ਸਾਡਾ ਟੀਚਾ ਇੱਕ ਅਜਿਹੇ ਮਾਹੌਲ ਦੇ ਅਨੁਭਵ ਦੀ ਰਚਨਾ ਕਰਨਾ ਹੈ ਜੋ ਅਵਿਸ਼ਵਾਸ਼ਯੋਗਕਲਪਨਾਯੋਗ ਭਾਵਨਾਵਾਂ ਨਾਲ ਭਰਿਆ ਹੋਇਆ ਹੈ।"

ਅੰਤਰਰਾਸ਼ਟਰੀ ਮਾਹਰ ਕਲੇਅਰ ਡੌਬਿਨ ਦੁਆਰਾ ਨਿਰਦੇਸ਼ਿਤ ਸਕ੍ਰੀਨਪਲੇਅ ਦੇ ਨਾਲ, 'ਕੋਨਯਾਕਇੱਕ ਅਜਿਹੀ ਫਿਲਮ ਦੇ ਰੂਪ ਵਿੱਚ ਉੱਭਰੀ ਹੈਜੋ ਹੋਂਦ, ਸਨਮਾਨ ਅਤੇ ਮੁਕਤੀ ਦੇ ਸਦੀਵੀ ਵਿਸ਼ਿਆਂ ਦੇ ਨਾਲ ਸੱਭਿਆਚਾਰਕ ਗੰਭੀਰਤਾ ਨੂੰ ਵਿਲੱਖਣ ਰੂਪ ਵਿੱਚ ਮਿਲਾਉਂਦੀ ਹੈ। ਸਕ੍ਰੀਨਰਾਈਟਰਸ ਲੈਬ ਮਾਹਿਰਕਲੇਅਰ ਨੇ ਸਕ੍ਰਿਪਟ ਦੀ ਪ੍ਰਸ਼ੰਸਾ ਕਰਦੇ ਹੋਏ ‘ਕੋਨਯਾਕ’ ਨੂੰ "ਧੋਖੇਹਿੰਮਤ ਅਤੇ ਲਚਕੀਲੇਪਣ ਦੀ ਅਜਿਹੀ ਕਹਾਣੀ ਦੱਸਿਆਜੋ ਦਰਸ਼ਕਾਂ ਦਾ ਧਿਆਨ ਖਿੱਚ ਲੈਣ ਵਾਲੀ ਹੈ। ਇਹ ਫਿਲਮ ਬਹੁਤ ਘੱਟ ਜਾਣੇ-ਪਛਾਣੇ ਪਰ ਅਭੁੱਲਣਯੋਗ ਲੋਕਾਂ 'ਤੇ ਰੌਸ਼ਨੀ ਪਾਉਂਦੀ ਹੈ।" ਲੈਬ ਨੇ ਉੱਧਵ ਘੋਸ਼ ਨੂੰ ਇਸ ਖੇਤਰ ਦੇ ਇਤਿਹਾਸਕ ਅਤੇ ਸੱਭਿਆਚਾਰਕ ਸੰਦਰਭ ਨੂੰ ਸ਼ਾਮਲ ਕਰਦੇ ਹੋਏ ਲੋਕਕਥਾ ਅਤੇ ਜਾਦੁਈ ਯਥਾਰਥਵਾਦ ਨੂੰ ਜੋੜ ਕੇ ਆਪਣੇ ਬਿਰਤਾਂਤ ਨੂੰ ਅਤੇ ਡੂੰਘਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ। ਇਸ ਤਰ੍ਹਾਂ ਇਹ ਫਿਲਮ ਦੁਨੀਆ ਭਰ ਦੇ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਵਿੱਚ ਸਮਰੱਥ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਫਿਲਮ ਵਿਸ਼ਵ ਪੱਧਰ 'ਤੇ ਭਾਰਤੀ ਸਿਨੇਮਾ ਨੂੰ ਉੱਚਾ ਚੁੱਕਣ ਲਈ ਫਿਲਮ ਬਜ਼ਾਰ  ਵਰਗੀਆਂ ਪਹਿਲ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਉਜਾਗਰ ਕਰਦੀ ਹੈ।

ਫਿਲਮ ਬਜ਼ਾਰ  2024 ਨੇ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਿਲਮ ਨਿਰਮਾਤਾ ਕਈ ਸਕ੍ਰੀਨਪਲੇਅ ਵੱਲ ਆਕਰਸ਼ਿਤ ਹੋਏ। ਇਸ ਨਾਲ ਹੋਰ ਸਕ੍ਰੀਨਰਾਈਟਰ ਲੈਬ ਪ੍ਰੋਜੈਕਟਾਂ ਵਿੱਚ ਵੀ ਵਧ ਰਹੀ ਦਿਲਚਸਪੀ ਨੂੰ ਵੀ ਦਰਸਾਉਂਦਾ ਹੈ। ਇਸ ਦੇ ਨਾਲ ਹੀ ਮਾਰਕਿਟ ਦੀ ਮੰਗ ਅਤੇ ਰਚਨਾਤਮਕ ਪ੍ਰਤਿਭਾ ਨੂੰ ਜੋੜਨ ਵਿੱਚ ਲੈਬ ਦੇ ਨਿਰੰਤਰ ਯਤਨ ਵੀ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੇ ਹਨ।

 

ਐੱਨਐੱਫਡੀਸੀ ਸਕ੍ਰੀਨਰਾਈਟਰਸ ਲੈਬ ਬਾਰੇ

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਨੂੰ ਇਸ ਵਰ੍ਹੇ 21 ਰਾਜਾਂ ਤੋਂ 150 ਤੋਂ ਵਧ ਅਰਜ਼ੀਆਂ ਪ੍ਰਾਪਤ ਹੋਈਆਂਜਿਨ੍ਹਾਂ ਵਿੱਚੋਂ ਵੱਖ-ਵੱਖ ਸ਼ੈਲੀਆਂ ਦੇ ਪ੍ਰੋਜੈਕਟਾਂ ਨੂੰ ਐੱਨਐੱਫਡੀਸੀ ਸਕ੍ਰੀਨਰਾਈਟਰ ਲੈਬ ਦੇ 18ਵੇਂ ਸੰਸਕਰਣ ਦੇ ਲਈ ਚੋਣ ਕੀਤੀ ਗਈ। ਇਹ ਪੂਰੇ ਭਾਰਤ ਤੋਂ ਆਉਣ ਵਾਲੇ ਮੂਲ ਵਿਚਾਰਾਂ ਨੂੰ ਵਿਕਸਿਤ ਕਰਨਪਾਲਣ ਪੋਸ਼ਣ ਅਤੇ ਉਤਸ਼ਾਹਿਤ ਕਰਨ ਦੀ ਇੱਕ ਪਹਿਲ ਹੈ। ਇਸ ਵਿੱਚ ਚੁਣੇ ਗਏ ਸਕ੍ਰੀਨਰਾਈਟਰਸ ਵਿਗਿਆਪਨ ਫਿਲਮਾਂਲਘੂ ਫਿਲਮਾਂਦਸਤਾਵੇਜ਼ੀ ਅਤੇ ਫੀਚਰ ਫਿਲਮਾਂ ਦੇ ਨਿਰਮਾਤਾ ਅਤੇ ਨਾਵਲਕਾਰ ਵੀ ਹਨ। ਉਨ੍ਹਾਂ ਨੇ ਹਿੰਦੀਉਰਦੂਪਹਾੜੀਪੰਜਾਬੀਅਸਾਮੀਆਂਮਲਿਆਲਮਕੋਨਯਾਕਅੰਗਰੇਜ਼ੀ ਅਤੇ ਮੈਥਿਲੀ ਸਮੇਤ ਕਈ ਭਾਸ਼ਾਵਾਂ ਵਿੱਚ ਚੋਣਵੀਆਂ ਸਕ੍ਰਿਪਟਸ ਲਿਖੀਆਂ ਹਨ।

 

ਐੱਨਐੱਫਡੀਸੀ ਸਕ੍ਰੀਨਰਾਈਟਰ ਲੈਬ 2024 ਦੇ ਲਈ ਚੁਣੀ ਗਈ 6 ਪ੍ਰੋਜੈਕਟਾਂ ਨੂੰ ਇੱਥੇ ਦੇਖੋ

2007 ਤੋਂ ਸ਼ੁਰੂ ਐੱਨਐੱਫਡੀਸੀ ਸਕ੍ਰੀਨਰਾਈਟਰ ਲੈਬਫਿਲਮ ਬਜ਼ਾਰ ਦੀ ਇੱਕ ਪ੍ਰਮੁੱਖ ਪਹਿਲ ਹੈ। ਇਸ ਨੇ ਪ੍ਰਸਿੱਧ ਸਕ੍ਰਿਪਟ ਅਤੇ ਉਦਯੋਗ ਦੇ ਮਾਹਰਾਂ ਦੇ ਮਾਰਗਦਰਸ਼ਨ ਨਾਲ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਵਿਸ਼ਵ-ਵਿਆਪੀ ਦਰਸ਼ਕਾਂ ਦੇ ਲਈ ਕਹਾਣੀਆਂ ਨੂੰ ਸੋਧਣਾ ਅਤੇ ਉਨ੍ਹਾਂ ਨੂੰ ਮਾਰਕਿਟ ਲਈ ਪੇਸ਼ ਕਰਨ ਦੇ ਹੁਨਰ ਨੂੰ ਵਿਕਸਿਤ ਕਰਨਾ ਹੈ। ਇਸ ਵਿਸ਼ੇ 'ਤੇ ਧਿਆਨ ਕੇਂਦ੍ਰਿਤ ਕਰਨ ਨਾਲ ਇਹ ਸਕ੍ਰਿਪਟ ਲੇਖਕਾਂ ਦੇ ਲਈ ਪਛਾਣ ਹਾਸਲ ਕਰਨ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਮਹੱਤਵਪੂਰਨ ਪਲੈਟਫਾਰਮ ਬਣ ਗਿਆ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਲੈਬ ਦੀਆਂ ਬਹੁਤ ਸਾਰੀਆਂ ਫਿਲਮਾਂ ਨੇ ਆਲੋਚਕਾਂ ਤੋਂ ਬਹੁਤ ਪ੍ਰਸ਼ੰਸਾ ਅਤੇ ਵਪਾਰਕ ਸਫਲਤਾ ਪ੍ਰਾਪਤ ਕੀਤੀ ਹੈਅਤੇ 'ਕੋਨਯਾਕਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਣ ਲਈ ਤਿਆਰ ਹੈ।

* * *

 

 ਪੀਆਈਬੀ ਇੱਫੀ ਕਾਸਟ ਅਤੇ ਕਰਿਊ ਨਿਕਿਤਾ/ਧਨਲਕਸ਼ਮੀ/ਦਰਸ਼ਨਾ | IFFI 55 - 130

iffi reel

(Release ID: 2080455) Visitor Counter : 18