ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਮੌਜੂਦਗੀ ਵਿੱਚ ਵਿਸ਼ਵ ਏਡਜ਼ ਦਿਵਸ 2024 ਪ੍ਰੋਗਰਾਮ ਦਾ ਕੀਤਾ ਉਦਘਾਟਨ


ਇਸ ਵਰ੍ਹੇ ਦੀ ਥੀਮ, “ਅਧਿਕਾਰਾਂ ਦਾ ਮਾਰਗ ਅਪਣਾਓ” ਦਾ ਜ਼ੋਰ ਸਾਰਿਆਂ ਲਈ, ਵਿਸ਼ੇਸ਼ ਤੌਰ ‘ਤੇ ਐੱਚਆਈਵੀ/ਏਡਜ਼ ਨਾਲ ਪੀੜ੍ਹਤ ਜਾਂ ਪ੍ਰਭਾਵਿਤ ਲੋਕਾਂ ਲਈ ਸਮਾਨ ਅਧਿਕਾਰਾਂ, ਗਰਿਮਾ ਅਤੇ ਸਿਹਤ ਸੰਭਾਲ਼ ਤੱਕ ਪਹੁੰਚ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ

ਵਿਸ਼ਵ ਏਡਜ਼ ਦਿਵਸ ਇਹ ਦੁਹਰਾਉਣ ਦਾ ਇੱਕ ਅਜਿਹਾ ਅਵਸਰ ਹੈ ਕਿ ਅਸੀਂ ਸਾਰੇ ਏਡਜ਼ ਦੇ ਵਿਰੁੱਧ ਲੜਾਈ ਵਿੱਚ ਇਕੱਠੇ ਹਾਂ, ਨਾਲ ਹੀ ਉਨ੍ਹਾਂ ਲੋਕਾਂ ਦੇ ਪ੍ਰਯਾਸਾਂ ਨੂੰ ਯਾਦ ਕਰਦੇ ਹਾਂ ਅਤੇ ਫਿਰ ਤੋਂ ਸਮਰਪਿਤ ਕਰਦੇ ਹਾਂ ਜਿਨ੍ਹਾਂ ਨੇ ਇਸ ਬਿਮਾਰੀ ਦੇ ਵਿਰੁੱਧ ਲੜਾਈ ਲੜੀ ਹੈ ਅਤੇ ਆਪਣੇ ਪ੍ਰਿਯਜਨਾਂ ਨੂੰ ਵੀ ਗੁਆਇਆ ਹੈ: ਸ਼੍ਰੀ ਜੇ.ਪੀ.ਨੱਡਾ

“ਭਾਰਤ ਦੇ ਨਿਰੰਤਰ ਪ੍ਰਯਾਸਾਂ ਨੇ ਵਰ੍ਹਿਆਂ ਤੋਂ ਐੱਚਆਈਵੀ ਮਹਾਮਾਰੀ ਦੇ ਪੱਧਰ ਨੂੰ ਘੱਟ ਕਰਨਾ ਸੁਨਿਸ਼ਚਿਤ ਕੀਤਾ ਹੈ, ਜਿਸ ਵਿੱਚ 2023 ਵਿੱਚ ਦੇਸ਼ ਵਿੱਚ ਨਵੇਂ ਸੰਕਰਮਣ 2010 ਦੀ ਤੁਲਨਾ ਵਿੱਚ ਲਗਭਗ 44% ਘੱਟ ਹਨ, ਜਦਕਿ ਏਡਜ਼ ਨਾਲ ਸਬੰਧਿਤ ਮੌਤਾਂ ਵਿੱਚ 79%ਦੀ ਕਮੀ ਆਈ ਹੈ।”

ਏਡਜ਼ ਦੇ ਵਿਰੁੱਧ ਲੜਾਈ ਲਈ ਤਿੰਨ ਮਹੱਤਵਪੂਰਨ ਨਿਰਦੇਸ਼ਾਂ ‘ਤੇ ਜ਼ੋਰ ਦਿੱਤਾ ਗਿਆ ਹੈ, ਸਾਵਧਾਨੀ ਵਰਤਣਾ, ਸਿਹਤਮੰਦ ਵਿਵਹਾਰ ਨੂੰ ਉਤਸ਼ਾਹਿਤ ਕਰਨਾ ਅਤੇ ਰੂੜੀਵਾਦ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨਾ

“ਇੱਕ ਅਜਿਹੇ ਸਮੇਂ ਤੋਂ ਜਦੋਂ ਏਡਜ਼ ਲਈ ਕੋਈ ਦਵਾਈ ਨਹੀਂ ਸੀ, ਅਤਿਅਧਿਕ ਮਹਿੰਗੀ ਦਵਾਈਆਂ ਨਾਲ ਨਜਿੱਠਣ ਤੋਂ ਲੈ ਕੇ ਹੁਣ ਦੁਨੀਆ ਨੂੰ ਐੱਚਆਈਵੀ ਦਵਾਈਆਂ ਦੇ ਨੈੱਟ ਸਪਲਾਇਰ ਬਣਨ ਤੱਕ, ਭਾਰਤ

Posted On: 01 DEC 2024 4:43PM by PIB Chandigarh

ਵਿਸ਼ਵ ਏਡਜ਼ ਦਿਵਸ ਦੇ ਅਵਸਰ ‘ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਦੇਵੀ ਅਹਿਲਿਆ ਵਿਸ਼ਵਵਿਦਿਆਲਿਆ ਆਡੀਟੋਰੀਅਮ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੀ ਮੌਜੂਦਗੀ ਵਿੱਚ ਵਿਸ਼ਵ ਏਡਜ਼ ਦਿਵਸ 2024 ਦੇ ਸਮਰਣ ਉਤਸਵ ਦਾ ਉਦਘਾਟਨ ਕੀਤਾ।

ਇਸ ਸਾਲ ਦੀ ਥੀਮ, “ਅਧਿਕਾਰਾਂ ਦਾ ਮਾਰਗ ਅਪਣਾਓ” ਸਾਰਿਆਂ ਲਈ, ਵਿਸ਼ੇਸ਼ ਤੌਰ ‘ਤੇ ਐੱਚਆਈਵੀ, ਏਡਜ਼ ਨਾਲ ਪੀੜ੍ਹਤ ਜਾਂ ਪ੍ਰਭਾਵਿਤ ਲੋਕਾਂ ਲਈ ਸਮਾਨ ਅਧਿਕਾਰਾਂ, ਗਰਿਮਾ ਅਤੇ ਸਿਹਤ ਸੰਭਾਲ਼ ਤੱਕ ਪਹੁੰਚ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਬਲ ਦਿੰਦੀ ਹੈ।

ਵਿਸ਼ਵ ਏਡਜ਼ ਦਿਵਸ 2024 ਦੀ ਥੀਮ, ਅਧਿਕਾਰਾਂ ਦਾ ਮਾਰਗ ਅਪਣਾਓ’, ਦੇ ਅਨੁਸਾਰ ਸ਼੍ਰੀ ਜੇ.ਪੀ.ਨੱਡਾ ਨੇ ਐੱਚਆਈਵੀ/ਏਡਜ਼ ਨਾਲ ਪੀੜ੍ਹਤ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਭਾਰਤ ਸਰਕਾਰ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ, ਜਿਸ ਵਿੱਚ ਕਾਨੂੰਨੀ ਸੁਰੱਖਿਆ, ਸਿਹਤ ਸੰਭਾਲ਼ ਤੱਕ ਪਹੁੰਚ ਅਤੇ ਸਮਾਜਿਕ ਪਰਿਵਰਤਨ ‘ਤੇ ਜ਼ੋਰ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ, “ਵਿਸ਼ਵ ਏਡਜ਼ ਦਿਵਸ ਇੱਕ ਅਜਿਹਾ ਅਵਸਰ ਹੈ ਜਿੱਥੇ ਅਸੀਂ ਦੁਹਰਾਉਂਦੇ ਹਾਂ ਕਿ ਅਸੀਂ ਸਾਰੇ ਏਡਜ਼ ਦੇ ਵਿਰੁੱਧ ਲੜਾਈ ਵਿੱਚ ਇਕੱਠੇ ਹਾਂ,  ਨਾਲ ਹੀ ਉਨ੍ਹਾਂ ਲੋਕਾਂ ਦੇ ਪ੍ਰਯਾਸਾਂ ਨੂੰ ਯਾਦ ਕਰਦੇ ਹਾਂ, ਅਤੇ ਫਿਰ ਤੋਂ ਸਮਰਪਿਤ ਕਰਦੇ ਹਾਂ ਜਿਨ੍ਹਾਂ ਨੇ ਇਸ ਬਿਮਾਰੀ ਦੇ ਵਿਰੁੱਧ ਲੜਾਈ ਲੜੀ ਹੈ ਅਤੇ ਆਪਣੇ ਪ੍ਰਿਯਜਨਾਂ ਨੂੰ ਵੀ ਗੁਆਇਆ ਹੈ।”

ਕੇਂਦਰੀ ਮੰਤਰੀ ਨੇ ਐੱਚਆਈਵੀ/ਏਡਜ਼ ਨਾਲ ਨਜਿੱਠਣ ਲਈ ਸਰਕਾਰ ਦੇ ਅਟੁੱਟ ਨਜ਼ਰੀਏ ਨੂੰ ਉਜਾਗਰ ਕੀਤਾ, ਜਿਸ ਵਿੱਚ ਨੈਸ਼ਨਲ ਏਡਜ਼ ਤੇ ਐੱਸਟੀਡੀ ਕੰਟਰੋਲ ਪ੍ਰੋਗਰਾਮ ਦੇ ਚਲ ਰਹੇ ਪੜਾਅ V ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਨਾਕੋ ਅਤੇ ਸਟੇਟ ਏਡਜ਼ ਕੰਟਰੋਲ ਸੋਸਾਇਟੀਆਂ ਦੁਆਰਾ ਕੀਤੇ ਜਾ ਰਹੇ ਨਿਰੰਤਰ ਪ੍ਰਯਾਸਾਂ ਨੂੰ ਰੇਖਾਂਕਿਤ ਕੀਤਾ, ਜਿਸ ਵਿੱਚ ਵਰ੍ਹਿਆਂ ਤੋਂ ਭਾਰਤ ਵਿੱਚ ਐੱਚਆਈਵੀ ਘੱਟ ਮਹਾਮਾਰੀ ਦਾ ਪੱਧਰ ਸੁਨਿਸ਼ਚਿਤ ਹੋਇਆ। ਜਿਸ ਨਾਲ 2023 ਵਿੱਚ ਦੇਸ਼ ਵਿੱਚ ਨਵੇਂ ਸੰਕਰਮਣ 2010 ਦੀ ਤੁਲਨਾ ਵਿੱਚ ਲਗਭਗ 44% ਘੱਟ ਸਨ, ਜਦਕਿ ਏਡਜ਼ ਨਾਲ ਸਬੰਧਿਤ ਮੌਤਾਂ ਵਿੱਚ 79% ਦੀ ਕਮੀ ਆਈ।

ਕੇਂਦਰੀ ਸਿਹਤ ਮੰਤਰੀ ਨੇ ਏਡਜ਼ ਦੇ ਵਿਰੁੱਧ ਲੜਾਈ ਨੂੰ ਲੈ ਕੇ ਲੋਕਾਂ ਲਈ ਤਿੰਨ ਮਹੱਤਵਪੂਰਨ ਨਿਰਦੇਸ਼ਾਂ ‘ਤੇ ਜ਼ੋਰ ਦਿੱਤਾ। ਪਹਿਲਾਂ, ਉਨ੍ਹਾਂ ਨੇ ਐੱਚਆਈਵੀ/ਏਡਜ਼ ਸੰਕਰਮਣ ਨੂੰ ਰੋਕਣ ਲਈ ਸਾਵਧਾਨੀ ਵਰਤਣ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਇਹ ਦੱਸਦੇ ਹੋਏ ਕਿ ਲੋਕ ਨਾ ਕੇਵਲ ਜਿਨਸੀ ਸਬੰਧਾਂ ਰਾਹੀਂ, ਬਲਕਿ ਹੋਰ ਮਾਧਿਅਮਾਂ ਨਾਲ ਵੀ ਇਸ ਵਾਇਰਸ ਤੋਂ ਸੰਕਰਮਿਤ ਹੋ ਸਕਦੇ ਹਨ। ਦੂਸਰਾ, ਉਨ੍ਹਾ ਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਉਚਿਤ ਪੋਸ਼ਣ, ਕਸਰਤ ਅਤੇ ਨੀਂਦ ਸਮੇਤ ਹੈਲਦੀ ਲਾਈਫ ਸਟਾਈਲ ਅਪਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਇਸ ਦੇ ਇਲਾਵਾ, ਉਨ੍ਹਾਂ ਨੇ ਗ੍ਰਾਮ ਸਭਾਵਾਂ, ਸਕੂਲੀ ਪ੍ਰੋਗਰਾਮ ਅਤੇ ਵਿਦਿਅਕ ਅਭਿਯਾਨ ਜਿਹੀਆਂ ਵਿਭਿੰਨ ਪਹਿਲਾਂ ਰਾਹੀਂ ਜਾਗਰੂਕਤਾ ਵਧਾਉਣ ਅਤੇ ਰੂੜ੍ਹੀਵਾਦਿਤਾ ਦਾ ਮੁਕਾਬਲਾ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨਾਲ ਆਪਣੇ ਏਡਜ਼ ਕੰਟਰੋਲ ਪ੍ਰਯਾਸਾਂ ਨਾਲ ਪੈਣ ਵਾਲ ਪ੍ਰਭਾਵਾਂ ਦਾ ਮੁਲਾਕਂਣ ਕਰਨ ਅਤੇ ਕਿਸੇ ਵੀ ਅੰਤਰ ਨੂ ਦੂਰ ਕਰਨ ਦੀ ਵੀ ਅਪੀਲ ਕੀਤੀ।

ਸ਼੍ਰੀ ਨੱਡਾ ਨੇ ਐੱਚਆਈਵੀ ਪੌਜ਼ੀਟਿਵ ਲੋਕਾਂ ਦੇ ਨਾਲ ਮਨੁੱਖੀ ਦ੍ਰਿਸ਼ਟੀਕੋਣ ਨਾਲ ਪੇਸ਼ ਆਉਣ ਦੇ ਮੱਹਤਵ ਨੂੰ ਰੇਖਾਂਕਿਤ ਕੀਤਾ। ਇਹ ਦੱਸਦੇ ਹੋਏ ਕਿ ਹਰ ਵਿਅਕਤੀ ਨੂੰ ਸਨਮਾਨਜਨਕ ਜੀਵਨ ਜੀਣ ਦਾ ਅਧਿਕਾਰ ਹੈ, ਉਨ੍ਹਾਂ ਨੇ ਸਾਰਿਆਂ ਨੂੰ ਐੱਚਆਈਵੀ ਨਾਲ ਪੀੜ੍ਹਤ ਲੋਕਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, " ਕੁਝ ਮਾਨਤਾਵਾਂ ਦੇ ਵਿਰੁੱਧ, ਐੱਚਆਈਵੀ ਤੋਂ ਪੀੜ੍ਹਤ ਕੋਈ ਵੀ ਵਿਅਕਤੀ ਅੱਜ ਭਰਪੂਰ ਜੀਵਨ ਜੀ ਸਕਦਾ ਹੈ ਅਤੇ ਐੱਚਆਈਵੀ ਦੀ ਸੰਕਰਮਣ ਬਿਨ੍ਹਾ ਇੱਕ ਸਿਹਤਮੰਦ ਬੱਚਾ ਵੀ ਪੈਦਾ ਕਰ ਸਕਦਾ ਹੈ।"

ਜ਼ਿਆਦਾ ਸਾਵਧਾਨੀ ਅਤੇ ਸਮਰਪਣ ਦੇ ਨਾਲ ਅਜਿਹੀਆਂ ਬਿਮਾਰੀਆਂ ਨਾਲ ਨਜਿੱਠਣ ਵਾਲੇ ਸਿਹਤ ਕਰਮਚਾਰੀਆਂ ਦੇ ਪ੍ਰਤੀ ਆਪਣੀ ਖ਼ੁਸ਼ੀ ਪ੍ਰਗਟ ਕਰਦੇ ਹੋਏ ਸ਼੍ਰੀ ਨੱਡਾ ਨੇ ਜ਼ਿਕਰ ਕੀਤਾ ਕਿ ਉਹ ਹਰ ਵੇਲੇ ਸੰਕ੍ਰਮਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖਦੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਕੇਂਦਰੀ ਮੰਤਰੀ ਨੇ ਏਡਜ਼ ਦੇ ਵਿਰੁੱਧ ਆਪਣੀ ਲੜਾਈ ਵਿੱਚ ਭਾਰਤ ਵੱਲੋਂ ਕੀਤੇ ਗਏ ਲੰਬੇ ਸੰਘਰਸ਼ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ, “ਇੱਕ ਅਜਿਹੇ ਸਮੇਂ ਵਿੱਚ ਜਦੋਂ ਏਡਜ਼ ਦੇ ਲਈ ਕੋਈ ਦਵਾਈ ਨਹੀਂ ਸੀ, ਬਹੁਤ ਅਧੀਕ ਮਹਿੰਗੀ ਦਵਾਈਆਂ ਨਾਲ ਨਜਿੱਠਣ ਤੋਂ ਲੈ ਕੇ ਹੁਣ ਦੁਨੀਆ ਨੂੰ ਐੱਚਆਈਵੀ ਦਵਾਈਆਂ ਦੀ ਨੇੱਟ ਸਪਲਾਇਰ ਬਣਨ ਤੱਕ, ਭਾਰਤ ਏਡਜ਼ ਵਿਰੁੱਧ ਆਪਣੀ ਲੜਾਈ ਵਿੱਚ ਇੱਕ ਲੰਬਾ ਸਮਾਂ ਤੈਅ ਕਰ ਚੁੱਕਿਆ ਹੈ।” ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਸਭ ਤੋਂ ਸਸਤੀ ਅਤੇ ਪ੍ਰਭਾਵੀ ਦਵਾਈਆਂ ਦਾ ਉਤਪਾਦਨ ਕਰਕੇ ਅਤੇ ਉਨ੍ਹਾਂ ਨੂੰ ਜ਼ਰੂਰਤਮੰਦਾਂ ਨਾਲ ਸਾਂਝਾ ਕਰਕੇ ਏਡਜ਼ ਕੰਟਰੋਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਏਡਜ਼ ਦੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕਰਦੀ ਹੈ।”

ਵਰ੍ਹੇ 2030 ਤੱਕ ਟਿਕਾਊ ਵਿਕਾਸ ਟੀਚਿਆਂ (ਐੱਸਡੀਜੇ) ਨੂੰ ਪ੍ਰਾਪਤ ਕਰਨ ਦੇ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਨੱਡਾ ਨੇ ਕਿਹਾ, 2010 ਤੋਂ ਬਾਅਦ ਭਾਰਤ ਵਿੱਚ ਨਵੇਂ ਐੱਚਆਈਵੀ ਮਾਮਲਿਆਂ ਦੀ ਗਿਣਤੀ ਵਿੱਚ 44 ਫੀਸਦੀ ਦੀ ਕਮੀ ਆਈ ਹੈ, ਜੋ ਗਲੋਬਲ ਰਿਡਕਸ਼ਨ ਰੇਟ 39 ਫੀਸਦੀ ਤੋਂ ਵੱਧ ਹੈ। ਏਡਜ਼ ਨਾਲ ਹੋਣ ਵਾਲਿਆਂ ਮੌਤਾਂ ਵਿੱਚ ਵੀ 79 ਫੀਸਦੀ ਦੀ ਕਮੀ ਆਈ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਏਡਜ਼ ਦਾ ਮੁਕਾਬਲਾ ਕਰਨ ਦੇ ਲਈ 90-90-90 ਦਾ ਟੀਚਾ ਅਪਣਾਇਆ ਹੈ ਜਿਸ ਨਾਲ ਦੇਸ਼ ਵਿੱਚ ਏਡਜ਼ ਦੇ 90 ਫੀਸਦੀ ਮਾਮਲਿਆ ਬਾਰੇ ਪਤਾ ਲਗਾਉਣਾ, 90 ਫੀਸਦੀ ਲੋਕਾਂ ਨੂੰ ਐਂਟੀਰੇਟ੍ਰੋਵਾਇਰਲ ਥੈਰੇਪੀ (ਏਆਰਟੀ) ਨਾਲ ਇਲਾਜ ਕਰਨਾ ਅਤੇ 90 ਫੀਸਦੀ ਦਾ ਵਾਇਰਲ ਲੋਡ ਦਬਾਉਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੀਚੇ ਨੂੰ ਬਾਅਦ ਵਿੱਚ ਵਧਾ ਕੇ 95-95-95 ਕਰ ਦਿੱਤਾ ਗਿਆ, ਜਿਸ ਨਾਲ 81 ਫੀਸਦੀ ਏਡਜ਼ ਨਾਲ ਪੀੜਤ ਲੋਕਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ, 88 ਫੀਸਦੀ ਨੂੰ ਏਆਰਟੀ ਦਿੱਤਾ ਜਾ ਰਿਹਾ ਹੈ ਅਤੇ 97 ਫੀਸਦੀ ਪਹਿਚਾਣੇ ਗਏ ਲੋਕਾਂ ਦਾ ਵਾਇਰਲ ਲੋਡ ਦਬਾ ਦਿੱਤਾ ਗਿਆ ਹੈ। 

ਇਸ ਅਵਸਰ ‘ਤੇ, ਸ਼੍ਰੀ ਨੱਡਾ ਨੇ ਸਿਹਤ ਖੇਤਰ ਵਿੱਚ ਮਹੱਤਪੂਰਨ ਪ੍ਰਗਤੀ ਕਰਨ ਦੇ ਲਈ ਮੱਧ ਪ੍ਰਦੇਸ਼ ਸਰਕਾਰ ਨੂੰ ਵੀ ਵਧਾਈ ਦਿੱਤੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਨਾਕੋ ਵੱਲੋਂ ਸਥਾਪਿਤ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ ਅਤੇ ਉੱਥੇ ਦੇ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

 ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਇਸ ਗੱਲ ‘ਤੇ ਖੁਸ਼ੀ ਵਿਅਕਤ ਕੀਤੀ ਕਿ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਦੇ ਲੋਕ ਏਡਜ਼ ਕੰਟਰੋਲ ਵਿੱਚ ਸਰਕਾਰ ਦੇ ਯਤਨਾਂ ਦਾ ਲਾਭ ਉੱਠਾ ਰਹੇ ਹਨ। ਉਨ੍ਹਾਂ ਨੇ ਕਿਹਾ, “ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ, ਭਾਰਤ ਨੇ ਕੋਵਿਡ-19 ਮਹਾਮਾਰੀ ਦਾ ਸਫਲਤਾਪੂਰਵਕ ਪ੍ਰਬੰਧਨ ਕੀਤਾ ਹੈ ਅਤੇ ਏਡਜ਼ ਸਮੇਤ 2030 ਤੱਕ ਕਈ ਮਹਾਮਾਰੀ ਵਾਲੀਆਂ ਬਿਮਾਰੀਆਂ ਨੂੰ ਖ਼ਤਮ ਕਰਨ ਦੇ ਨਜ਼ਰੀਏ ਨਾਲ ਕੰਮ ਕਰ ਰਹੇ ਹਨ।“

 

ਡਾ.ਯਾਦਵ ਨੇ ਇਸ ਗੱਲ ‘ਤੇ ਉਜਾਗਰ ਕੀਤਾ ਕਿ ਨੈਸ਼ਨਲ ਮੈਡੀਕਲ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਦਲਾਅ ਨੇ ਨਾਲ, ਨਵੇਂ ਮੈਡੀਕਲ ਕਾਲਜ ਖੋਲ੍ਹਣ ਦੀ ਪ੍ਰਕਿਰਿਆ ਵਧੇਰੇ ਸੁਚਾਰੂ ਅਤੇ ਪਾਰਦਰਸ਼ੀ ਹੋ ਗਈ ਹੈ।

ਮੱਧ ਪ੍ਰਦੇਸ਼ ਵਿੱਚ ਮੈਡੀਕਲ ਢਾਂਚੇ ਨੂੰ ਮਜਬੂਤ ਕਰਨ ਉੱਤੇ ਜ਼ੋਰ ਦਿੰਦੇ ਹੋਏ ਡਾ. ਯਾਦਵ ਨੇ ਕਿਹਾ ਕਿ ਪਹਿਲਾ ਮੱਧ ਪ੍ਰਦੇਸ਼ ਵਿੱਚ ਸਿਰਫ਼ ਪੰਜ ਮੈਡੀਕਲ ਕਾਲਜ ਸਨ, ਅੱਜ ਰਾਜ ਵਿੱਚ 31 ਮੈਡੀਕਲ ਕਾਲਜ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਗਲੇ ਦੋ ਵਰ੍ਹਿਆ ਵਿੱਚ ਰਾਜ ਵਿੱਚ 50 ਮੈਡੀਕਲ ਕਾਲਜ ਚਾਲੂ ਹੋ ਜਾਣਗੇ।  

ਡਾ. ਯਾਦਵ ਨੇ ਅੱਗੇ ਕਿਹਾ ਕਿ ਮੱਧ ਪ੍ਰਦੇਸ਼ ਦਾ ਟੀਚਾ 2030 ਦੇ ਐੱਸਡੀਜੀ ਟੀਚੇ ਤੋਂ ਦੋ ਵਰ੍ਹੇ ਪਹਿਲਾਂ, 2028 ਤੱਕ ਏਡਜ਼ ਨੂੰ ਜਨਤਕ ਸਿਹਤ ਦੇ ਖ਼ਤਰੇ ਦੇ ਰੂਪ ਵਿੱਤ ਖ਼ਤਮ ਕਰਨ ਦਾ ਟੀਚਾ ਹਾਸਲ ਕਰਨਾ ਹੈ। ਇਸ ਗੱਲ ‘ਤੇ ਜ਼ੋਰ ਦਿੰਦੇ  ਹੋਏ ਕਿ ਸਰਕਾਰ “ਜਿਓ ਅਤੇ ਜੀਣ ਦੋ” ਦੇ ਸਿਧਾਂਤ ਨਾਲ ਕੰਮ ਕਰ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਆਯੁਸ਼ਮਾਨ ਭਾਰਤ ਵਯ ਵੰਦਨਾ ਯੋਜਨਾ ਦੇ ਨਾਲ –ਨਾਲ ਬੱਚਿਆਂ ਦੀ ਮੌਤ ਦਰ (ਆਈਐਮਆਰ) ਅਤੇ ਦੂਰ ਦਰਾਡੇ ਦੇ ਖ਼ੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਡਿਲਵਰੀ ਜਿਵੇਂ ਕਿ ਹੈਲਥ ਇੰਡੀਕੇਟਰਾਂ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਿਹਾ ਹੈ।

ਪਿਛੋਕੜ:

ਸਯੁੰਕਤ ਰਾਸ਼ਟਰ ਐੱਚਆਈਵੀ/ਏਡਜ਼ ਦੇ ਪ੍ਰੋਗਰਾਮ (ਯੁਐੱਨਏਡਜ਼) ਦੀ ਥੀਮ, ''ਅਧਿਕਾਰਾਂ ਦਾ ਮਾਰਗ ਅਪਣਾਓ' ਦੇ ਮੁਤਾਬਿਕ, ਇਸ ਵਿਸ਼ਵ ਏਡਜ਼ ਦਿਵਸ 2024 ਨੇ  ਜਾਗਰੂਕਤਾ ਅਤੇ ਇਲਾਜ ਦੇ ਲਈ ਅਧਿਕਾਰ-ਅਧਾਰਿਤ ਪਹੁੰਚ 'ਤੇ ਜ਼ੋਰ ਦਿੱਤਾ ਅਤੇ ਐੱਚਆਈਵੀ/ਏਡਜ਼ ਤੋਂ ਪ੍ਰਭਾਵਿਤ ਲੋਕਾਂ ਦੇ ਪ੍ਰਤਿ ਭੇਦਭਾਵ ਨੂੰ ਖ਼ਤਮ ਕਰਨ ‘ਤੇ ਜ਼ੋਰ ਦਿੱਤਾ। ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਿਓ) ਦੇ ਅਧੀਨ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਨਾਕੋ) 1992 ਤੋਂ ਹਰ ਵਰ੍ਹੇ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾ ਰਹੀ ਹੈ। ਇਹ ਪ੍ਰੋਗਰਾਮ ਭਾਈਚਾਰਿਆਂ, ਨੌਜਵਾਨਾਂ, ਲਾਭਪਾਤਰੀਆਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਇਕੱਠੇ ਕਰਕੇ, ਵਰ੍ਹੇ 2030 ਤੱਕ ਐੱਚਆਈਵੀ/ਏਡਜ਼ ਨੂੰ ਖ਼ਤਮ ਕਰਨ ਦੇ ਗਲੋਬਲ ਟੀਚੇ ਦੇ ਉਦੇਸ਼ ਨਾਲ ਚੁਣੌਤੀਆਂ ਨੂੰ ਦੂਰ ਕਰਨ ਅਤੇ ਤਰੱਕੀ ਲਿਆਉਣ ਦੇ ਸਹਿਯੋਗ ਨੂੰ ਉਤਸ਼ਾਹਿਤ ਕਰ ਰਹੇ ਹਨ।

ਇਸ ਵਰ੍ਹੇ ਦੇ ਪ੍ਰੋਗਰਾਮ ਵਿੱਚ ਪ੍ਰਭਾਵੀ ਗਤੀਵਿਧੀਆਂ ਸ਼ਾਮਲ ਸਨ, ਜਿਵੇਂ ਕਿ ਇੱਕ ਅਨੋਖੀ ਪ੍ਰਦਰਸ਼ਨੀ ਜਿਸ ਵਿੱਚ ਨਾਕੋ ਦੁਆਰਾ ਅਪਣਾਏ ਗਏ ਡਿਜੀਟਲ ਇਕੋਸਿਸਟਮ, ਭਾਈਚਾਰਕ ਭਾਗੀਦਾਰੀ, ਅਭਿਯਾਨ-ਅਧਾਰਿਤ ਦ੍ਰਿਸ਼ਟੀਕੋਣ ਦੇ ਮਾਧਿਅਮ ਨਾਲ ਪ੍ਰਾਪਤ ਉਪਲਧੀਆਂ ਅਤੇ ਲਾਭਆਰਥੀਆਂ ਦੁਆਰਾ ਬਣਾਈਆਂ ਗਈਆਂ ਵੱਖ-ਵੱਖ ਹੈਂਡਕ੍ਰਾਫਟਿਡ ਵਸਤੂਆਂ ਜਿਹੇ ਪ੍ਰਮੁੱਖ ਪ੍ਰੋਗਰਾਮੈਟਿਕ ਕੰਪੋਨੈਂਟਸ ਦਾ ਪ੍ਰਦਰਸ਼ਨ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਨਾਕੋ ਦੀ ਥੀਮ ਗੀਤ ਦੀ ਸ਼ੁਰੂਆਤ ਵੀ ਸ਼ਾਮਲ ਸੀ, ਜਿਸ ਨੂੰ ਇਸ ਦੇ ਮੂਲ ਗਾਇਕਾਂ- ਦੇਵ ਨੇਗੀ, ਮੋਕੋ ਕੋਜਾ ਅਤੇ ਐਗਸੀ- (Dev Negi, Moko Koza and Agsy) ਦੁਆਰਾ ਇੱਕ ਲਾਈਵ ਪ੍ਰਦਰਸ਼ਨ ਰਾਹੀਂ ਜੀਵੰਤ ਕੀਤਾ ਗਿਆ। ਇਹ ਗੀਤ ਉਮੀਦ, ਆਸ਼ਾਵਾਦ ਅਤੇ ਏਕਤਾ ਨੂੰ ਵਧਾਉਣ ਦਾ ਸੁਨੇਹਾ ਦਿੰਦਾ ਹੈ। ਇਹ ਇੱਕ ਬਿਹਤਰ ਦੁਨੀਆ ਬਣਾਉਣ ਦੀ ਦਿਸ਼ਾ ਵਿੱਚ ਸਮੂਹਿਕ ਕਾਰਵਾਈ ਨੂੰ ਪ੍ਰੇਰਿਤ ਕਰਨ ਵਾਲੀ ਦੁਨੀਆ ਦੀ ਕਲਪਨਾ ਕਰਦਾ ਹੈ, ਜਿਸ ਵਿੱਚ ਹਮਦਰਦੀ, ਸਮਾਨਤਾ ਅਤੇ ਲਚੀਲਾਪਣ ਦੀਆਂ ਮੌਲਿਕ ਕਦਰਾਂ ਕੀਮਤਾਂ ਨੂੰ ਦਰਸਾਇਆ ਗਿਆ ਹੈ। ਗੀਤ ਦਾ ਉਦੇਸ਼ ਵਿਅਕਤੀਆਂ ਨੂੰ ਇਕੱਠਿਆਂ ਆਉਣ ਅਤੇ ਭਵਿੱਖ ਲਈ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ ਜਿੱਥੇ ਹਰ ਕੋਈ ਬਿਨਾ ਕਿਸੇ ਡਰ ਜਾਂ ਭੇਦਭਾਵ ਦੇ ਜੀਅ ਸਕੇ. ਜੋ ਵਿਸ਼ਵ ਏਡਜ਼ ਦਿਵਸ ਦੀ ਗੂੰਜ ਵਿੱਚ ਰਹਿ ਸਕੇ।

ਇਸ ਤੋਂ ਇਲਾਵਾ, ਕੇਂਦਰੀ ਸਹਿਤ ਮੰਤਰੀ ਨੇ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ (ਐਨਏਸੀਪੀ) ਦੇ ਦੋ ਲਾਭਾਰਥੀਆਂ ਨੂੰ ਸਨਮਾਨਿਤ ਕੀਤਾ, ਜੋ ਐੱਚਆਈਵੀ/ਏਡਜ਼ ਤੋਂ ਪ੍ਰਤੱਖ ਰੂਪ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਆਪਣੀਆਂ ਨਿਜੀ ਕਥਾਵਾਂ ਸਾਂਝੀਆਂ ਕੀਤੀਆਂ, ਇਸ ਬਿਮਾਰੀ ਦੇ ਵਿਰੁੱਧ ਆਪਣੀ ਲੜਾਈ ਵਿੱਚ ਉਨ੍ਹਾਂ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਨੂੰ ਦਿਖਾਇਆ। ਉਨ੍ਹਾਂ ਦੀਆਂ ਕਹਾਣੀਆਂ ਨੇ ਉਪਚਾਰ, ਸਮਰਥਨ ਅਤੇ ਜਾਗਰੂਕਤਾ ਤੱਕ ਪਹੁੰਚ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾਸ ਜੋ ਉਨ੍ਹਾਂ ਦੇ ਲਚੀਲੇਪਣ ਅਤੇ ਸਸ਼ਕਤੀਕਰਣ ਦੀ ਕੁੰਜੀ ਰਹੀ  ਹੈ।

ਇਸ ਪ੍ਰੋਗਰਾਮ ਵਿੱਚ ਹੇਠ ਲਿਖੇ ਦਸਤਾਵੇਜ਼ਾਂ ਦੀ ਰਿਲੀਜ਼ ਅਤੇ ਲਾਂਚ ਦੇਖਣ ਨੂੰ ਮਿਲੇ:

I.      ਸੰਕਲਕ 6ਵਾਂ ਐਡੀਸ਼ਨ

II     ਇੰਡੀਆ ਐੱਚਆਈਵੀ ਐਸਟੀਮੇਟ 2023– ਟੈਕਨੀਕਲ ਰਿਪੋਰਟ

III        ਕੌਫੀ ਟੇਬਲ ਬੁੱਕ (ਇਨਟੈਸੀਫਾਈਡ ਆਈਈਸੀ ਮੁਹਿੰਮ)

IV.    ਪ੍ਰੀਵੈਂਸ਼ਨ ਪ੍ਰੋਗਰੈੱਸ ਅੱਪਡੇਟ 2023-2024 (ਚੌਥਾ ਐਡੀਸ਼ਨ)

 V.       ਖੋਜ ਸੰਗ੍ਰਹਿ ਵੌਲਿਊਮ (ਰਿਸਰਚ ਕੰਪੈਂਡੀਅਮ ਵੌਲਿਊਮ) II

 

ਇਸ ਪ੍ਰੋਗਰਾਮ ਵਿੱਚ ਨੀਤੀ ਨਿਰਮਾਤਾ, ਸਰਕਾਰ, ਨਾਗਰਿਕ ਸਮਾਜ, ਭਾਈਚਾਰਿਆਂ, ਨੌਜਵਾਨਾਂ ਅਤੇ ਵਿਕਾਸ ਭਾਗੀਦਾਰਾਂ ਦੇ ਵਫਦਾਂ ਸਹਿਤ ਵਿਭਿੰਨ ਹਿਤਧਾਰਕ ਇਕੱਠੇ ਆਏ, ਜਿਸ ਨੂੰ ਦੇਸ਼ ਭਰ ਵਿੱਚ ਉਪਲਬਧ ਲਾਈਵ ਸਟ੍ਰੀਮਿੰਗ ਦੇ ਨਾਲ ਵਿਆਪਕ ਸਾਂਝੇਤਾਰੀ ਨੂੰ ਪ੍ਰੋਤਸਾਹਿਤ ਕੀਤਾ ਗਿਆ ਤਾਕਿ ਹੈਲਥ ਸਰਵਿਸ ਵਿੱਚ ਸਮਾਨਤਾ ਨੂੰ ਅੱਗੇ ਵਧਾਉਣ ਅਤੇ ਮਹਾਮਾਰੀ ਦੇ ਵਿਰੁੱਧ ਸਮੂਹਿਕ ਕਾਰਵਾਈ ਨੂੰ ਪ੍ਰੇਰਿਤ ਕਰਨ ਦੇ ਪ੍ਰਯਾਸਾਂ ਨੂੰ ਇਕਜੁੱਟ ਕੀਤਾ ਜਾ ਸਕੇ।

ਵਿਸ਼ਵ ਏਡਜ਼ ਦਿਵਸ 2024 ਲਈ ਜਾਰੀ ਕੀਤੇ ਗਏ ਦਸਤਾਵੇਜ਼ਾਂ ਦਾ ਸਾਰ :

   I.            ਸੰਕਲਕ 6ਵਾਂ ਐਡੀਸ਼ਨ : ‘ਸੰਕਲਕ’ ਨੈਸ਼ਨਲ ਏਡਜ਼ ਅਤੇ ਐੱਸਟੀਜੀ ਕੰਟਰੋਲ ਪ੍ਰੋਗਰਾਮ ਦੀ ਸਬੂਤ-ਅਧਾਰਿਤ ਪ੍ਰਮੁੱਖ ਰਿਪੋਰਟ ਹੈ। ਅੱਜ ਜਾਰੀ ਕੀਤਾ ਗਿਆ ਸੰਕਲਕ ਦਾ 6ਵੇਂ ਐਡੀਸ਼ਨ ਵਰ੍ਹੇ 2023-2024 ਵਿੱਚ ਨੈਸ਼ਨਲ ਏਡਜ਼ ਅਤੇ ਐੱਸਟੀਡੀ ਅਪ੍ਰੋਚ ਦੀ ਸਥਿਤੀ ਅਤੇ ਪ੍ਰਗਤੀ ਦਾ ਵੇਰਵਾ ਦਿੰਦਾ ਹੈ। ਇਹ ਦਸਤਾਵੇਜ਼ ਰੋਕਥਾਮ-ਪਤਾ ਲਗਾਉਣ-ਇਲਾਜ ਡੋਮੇਨ ਵਿੱਚ ਪ੍ਰੋਗਰਾਮ ਦੇ ਪਹਿਲੂਆਂ ਦੇ ਡੇਟਾ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਵਿਸ਼ਿਸ਼ਟ ਖੇਤਰਾਂ ’ਤੇ ਚਾਣਨਾ ਪਾਉਂਦਾ ਹੈ ਜਿਨ੍ਹਾਂ ਨੂੰ ਭਾਰਤ ਦੇ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਤੁਰੰਤ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ।

   II.            ਭਾਰਤ ਐੱਚਆਈਵੀ ਅਨੁਮਾਨ 2023- ਟੈਕਨੀਕਲ ਰਿਪੋਰਟ: ਪ੍ਰੋਗਰਾਮ ਦੇ ਤਹਿਤ ਵਿਸ਼ਵ ਪੱਧਰ 'ਤੇ ਸਿਫ਼ਾਰਿਸ਼ ਕੀਤੇ ਗਏ ਸੌਫਟਵੇਅਰ ਦਾ ਉਪਯੋਗ ਕਰਕੇ ਹਰ ਵਰ੍ਹੇ ਐੱਚਆਈਵੀ ਲੋਡ ਦਾ ਅਨੁਮਾਨ ਲਗਾਇਆ ਜਾਂਦਾ ਹੈ। ਐੱਚਆਈਵੀ ਅਨੁਮਾਨ 2023 ਭਾਰਤ ਵਿੱਚ ਐੱਚਆਈਵੀ ਮਹਾਮਾਰੀ ਦੇ ਪੱਧਰ ਅਤੇ ਪ੍ਰਵਿਰਤੀ ਦੇ ਅੱਪਡੇਟਿਡ ਐਵੀਡੈਂਸ ਪ੍ਰਦਾਨ ਕਰਦਾ ਹੈ, ਐੱਚਆਈਵੀ ਪ੍ਰਸਾਰ, ਘਟਨਾ, ਏਡਜ਼ ਨਾਲ ਸਬੰਧਿਤ ਮੌਤ ਦਰ ਅਤੇ ਐੱਚਆਈਵੀ ਦੇ ਵਰਟੀਕਲ ਟ੍ਰਾਂਸਮਿਸ਼ਨ (ਲੰਬਕਾਰੀ ਸੰਕ੍ਰਮਣ) ਦੇ ਖ਼ਾਤਮੇ ਦੇ ਪ੍ਰਮੁੱਖ ਮਾਪਦੰਡਾਂ ‘ਤੇ। ਇਹ ਰਿਪੋਰਟ ਨਵੇਂ ਦੌਰ ਦੇ ‘ਐੱਚਆਈਵੀ ਅਨੁਮਾਨ 2023’ ਦੀਆਂ ਵਿਧੀਆਂ ਅਤੇ ਨਤੀਜੇ ਪੇਸ਼ ਕਰਦੀ ਹੈ।

     III.            ਕੌਫੀ ਟੇਬਲ ਬੁੱਕ (ਤੇਜ਼ ਆਈਈਸੀ ਮੁਹਿੰਮ) : ਤੇਜ਼ ਆਈਈਸੀ ਮੁਹਿੰਮ (ਆਈਆਈਸੀ) ਨਾਕੋ ਅਤੇ ਸਟੇਟ ਏਡਜ਼ ਕੰਟਰੋਲ ਸੋਸਾਇਟੀਜ਼  (ਐੱਸਏਸੀਐੱਸ) ਦੁਆਰਾ ਦੇਸ਼ ਭਰ ਵਿੱਚ ਲਾਗੀ ਕੀਤੀ ਗਈ ਇੱਕ ਪਹਿਲ ਹੈ। 12 ਅਗਸਤ 2024 ਨੂੰ, ਅੰਤਰਰਾਸ਼ਟਰੀ ਯੁਵਾ ਦਿਵਸ ਦੇ ਨਾਲ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਪ੍ਰਾਇਮਰੀ ਟੀਚੇ ਆਮ ਜਨਸੰਖਿਆ ਵਿੱਚ ਐੱਚਆਈਵੀ ਅਤੇ ਐੱਸਟੀਆਈ ਬਾਰੇ ਗਿਆਨ ਅਤੇ ਸਮਝ ਵਧਾਉਣਾ, ਸੁਰੱਖਿਅਤ ਪ੍ਰਥਾਵਾਂ ਨੂੰ ਹੁਲਾਰਾ ਦੇਣਾ, ਕਲੰਕ ਅਤੇ ਵਿਤਕਰੇ ਨੂੰ ਘੱਟ ਕਰਨਾ ਅਤੇ ਐੱਚਆਈਵੀ/ਐੱਸਟੀਆਈ ਸੇਵਾਵਾਂ ਦੀ ਮੰਗ ਪੈਦਾ ਕਰਨਾ ਸੀ।

ਆਈਆਈਸੀ ਵਿੱਚ ਵਿਭਿੰਨ ਪ੍ਰਕਾਰ ਦੀਆਂ ਗਤੀਵਿਧੀਆਂ ਸ਼ਾਮਲ ਸਨ, ਜਿਵੇਂ ਕਿ ਗ੍ਰਾਮ ਪੱਧਰੀ ਬੈਠਕਾਂ, ਜਨਤਕ ਪ੍ਰਦਰਸ਼ਨ, ਸਕੂਲ ਆਊਟਰੀਚ ਪ੍ਰੋਗਰਾਮ, ਕਾਲਜ ਜਾਗਰੂਕਤਾ ਪਹਿਲ, ਸੋਸ਼ਲ ਮੀਡੀਆ ਜੁੜਾਅ, ਝੁੱਗੀਆਂ-ਝੌਂਪੜੀਆਂ ਵਿੱਚ ਦਖਲਅੰਦਾਜ਼ੀ ਅਤੇ ਘਰ-ਘਰ ਜਾ ਕੇ ਮੁਹਿੰਮ। ਇਸ ਵਿਆਪਕ ਮੁਹਿੰਮ ਨੂੰ ਵਿਆਪਕ ਪ੍ਰਚਾਰ ਮਿਲਿਆ ਹੈ ਅਤੇ ਇਸ ਨੇ ਹੈਲਥ ਸਿਸਟਮ, ਫਰੰਟਲਾਈਨ ਹੈਲਥ ਵਰਕਰਜ਼, ਪੰਚਾਇਤ ਮੈਂਬਰਾਂ ਅਤੇ ਨੌਜਵਾਨਾਂ ਨੂੰ ਜਾਗਰੂਕਤਾ ਵਧਾਉਣ ਅਤੇ ਐੱਚਆਈਵੀ/ਏਡਜ਼ ਨਾਲ ਜੁੜੇ ਕਲੰਕ ਨੂੰ ਘੱਟ ਕਰਨ ਵਿੱਚ ਸਫ਼ਲਤਾਪੂਰਵਕ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ, ਮੁਹਿੰਮ ਵਿੱਚ ਰਾਜ ਦੇ ਨੇਤਾਵਾਂ ਮੁੱਖ ਮੰਤਰੀਆਂ, ਸਿਹਤ ਮੰਤਰੀਆਂ, ਜ਼ਿਕਰਯੋਗ ਪਤਵੰਤਿਆਂ ਅਤੇ ਸੋਸ਼ਲ ਇੰਫਲਿਊਯੂਜ਼ਰਸ ਸ਼ਾਮਲ ਰਹੇ ਹਨ। ਇਹ ਕੌਫੀ ਟੇਬਲ ਬੁੱਕ ਤੇਜ਼ ਆਈਈਸੀ ਮੁਹਿੰਮ ਦੇ ਤਹਿਤ ਕੀਤੀਆਂ ਗਈਆਂ ਪ੍ਰਮੁੱਖ ਉਪਲਬਧੀਆਂ ਅਤੇ ਗਤੀਵਿਧੀਆਂ ਨੂੰ ਸਾਹਮਣੇ ਲਿਆਉਣ ਅਤੇ ਰਿਰਾਰਡ ਕਰਨ ਦਾ ਟੀਚਾ ਰੱਖਦੀ ਹੈ।

      IV.            ਪ੍ਰੀਵੈਂਸ਼ਨ ਪ੍ਰੋਗਰੈੱਸ ਅੱਪਡੇਟ 2023-2024 (ਚੌਥਾ ਐਡੀਸ਼ਨ): ਪ੍ਰੀਵੈਂਸ਼ਨ ਪ੍ਰੋਗਰੈੱਸ ਅੱਪਡੇਟ 2023-24 ਵਿੱਚ, ਨਾਕੋ ਦਾ ਲਕਸ਼ ਪ੍ਰਗਤੀ ਨੂੰ ਅੱਪਡੇਟ ਕਰਨਾ, ਵਿਸ਼ਲੇਸ਼ਣ ਕਰਨਾ ਅਤੇ ਐੱਨਏਸੀਪੀ ਫੇਜ V ਦੇ ਤਹਿਤ 2023-24 ਦੌਰਾਨ ਜੇਲ੍ਹ ਦੀ ਆਬਾਦੀ, ਬ੍ਰਿਜ ਆਬਾਦੀ ਅਤੇ ਹੋਰ ਜ਼ੋਖਮ ਅਤੇ ਕਮਜ਼ੋਰ ਆਬਾਦੀ ਸਹਿਤ ਐੱਚਆਰਜੀ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਮਹੱਤਵਪੂਰਨ ਰੋਕਥਾਮ ਗਤੀਵਿਧੀਆਂ ਅਤੇ ਸੇਵਾਵਾਂ ‘ਤੇ ਪ੍ਰਸਾਰ ਕਰਨਾ ਹੈ।

 V.            ਖੋਜ ਸੰਗ੍ਰਹਿ ਵੌਲਿਊਮ (ਰਿਸਰਚ ਕੰਪੈਂਡੀਅਮ ਵੌਲਿਊਮ) II : ਰਾਜ ਵਿਸ਼ੇਸ਼ ਦੇ ਅਧਿਐਨਾਂ ਤੋਂ ਇਕੱਠੀ ਹੋਈ ਜਾਣਕਾਰੀ ਅਤੇ ਸਬੂਤਾਂ ਨੂੰ ਸਮੇਕਿਤ ਕਰਨ ਲਈ, ਨਾਕੋ ਖੋਜ ਸੰਗ੍ਰਹਿ ਵੌਲਿਊਮ ।। ਜਾਰੀ ਕਰ ਰਿਹਾ ਹੈ, ਜਿਸ ਵਿੱਚ ਪ੍ਰਮੁੱਖ ਨਤੀਜੇ ਅਤੇ ਸਿਫਾਰਸ਼ਾਂ ਸ਼ਾਮਲ ਹਨ। ਖੋਜ ਸੰਗ੍ਰਹਿ ਵੌਲਿਊਮ ।। ਦਾ ਉਦੇਸ਼ ਵਿੱਤੀ ਵਰ੍ਹੇ 2022-23 ਵਿੱਚ ਰਾਜਾਂ ਦੁਆਰਾ ਕੀਤੇ ਗਏ ਅਧਿਐਨਾਂ ਤੋਂ ਪੈਦਾ ਹੋਏ ਸਬੂਤਾਂ ਨੂੰ ਵਿਗਿਆਨਿਕ ਭਾਈਚਾਰੇ, ਨੀਤੀ ਨਿਰਮਾਤਾਵਾਂ, ਪ੍ਰੋਗਰਾਮ ਪ੍ਰਬੰਧਕਾਂ, ਭਾਈਚਾਰਿਆਂ, ਕਮਜ਼ੋਰ ਅਤੇ ਹਾਸ਼ੀਏ ਦੇ ਸਮੂਹਾਂ ਸਹਿਤ ਪ੍ਰਮੁੱਖ ਹਿਤਧਾਰਕਾਂ ਦੇ ਨਾਲ ਸਾਂਝਾ ਕਰਨਾ ਹੈ। ਇਸ ਵਿੱਚ 2022-23 ਵਿੱਚ ਕੀਤੇ ਗਏ ਅਧਿਐਨਾਂ ‘ਤੇ ਅਧਾਰਿਤ 65 ਐਬਸਟਰੈਕਟਾਂ ਵਿੱਚੋਂ ਸੂਝ ਅਤੇ ਸਿਫਾਰਸ਼ਾਂ ਸ਼ਾਮਲ ਹਨ।

ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਰਾਜੇਂਦਰ ਸ਼ੁਕਲਾ ਅਤੇ ਸ਼੍ਰੀ ਜਗਦੀਸ਼ ਦੇਵੜਾ: ਮੱਧ ਪ੍ਰਦੇਸ਼ ਦੇ ਜਲ ਸੰਸਾਧਨ ਕੈਬਨਿਟ ਮੰਤਰੀ ਸ਼੍ਰੀ ਤੁਲਸੀਰਾਮ ਸਿਲਾਵਟ; ਜਨ ਸਿਹਤ ਅਤੇ ਮੈਡੀਕਲ ਸਿੱਖਿਆ ਰਾਜ ਮੰਤਰੀ ਸ਼੍ਰੀ ਨਰੇਂਦਰ ਸ਼ਿਵਾਜੀ ਪਟੇਲ; ਮੱਧ ਪ੍ਰਦੇਸ਼ ਤੋਂ ਸਾਂਸਦ (ਲੋਕ ਸਭਾ) ਸ਼੍ਰੀ ਵਿਸ਼ਣੂ ਦੱਤ ਸ਼ਰਮਾ ਅਤੇ ਸ਼੍ਰੀ ਸ਼ੰਕਰ ਲਾਲਵਾਨੀ; ਇੰਦੌਰ ਨਗਰ ਨਿਗਮ ਦੇ ਮੇਅਰ ਸ਼੍ਰੀ ਪੁਸ਼ਯਮਿਤ੍ਰ ਭਾਰਗਵ; ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲ ਸ਼੍ਰੀਵਾਸਤਵ; ਕੇਂਦਰੀ ਸਿਹਤ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸ਼੍ਰੀਮਤੀ ਹੇਕਾਲੀ ਜਿਮੋਮੀ; ਭਾਰਤ ਵਿੱਚ ਡਬਲਿਊਐੱਚਓ ਦੇ ਪ੍ਰਤੀਨਿਧੀ ਡਾ. ਰੋਡਰਿਕੋ ਐੱਚ ਔਫਰੀਨ ਅਤੇ ਹੋਰ ਪਤਵੰਤਿਆਂ ਨੇ ਵੀ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ।

 

****

ਐੱਮਵੀ


(Release ID: 2080129) Visitor Counter : 6