ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਵਿਸ਼ਵ ਏਡਜ਼ ਦਿਵਸ 2024 'ਤੇ ਆਯੋਜਿਤ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ


ਦੇਵੀ ਅਹਿਲਿਆ ਯੂਨੀਵਰਸਿਟੀ- ਇੰਦੌਰ ਸਮਾਗਮ ਦੀ ਮੇਜ਼ਬਾਨੀ ਕਰੇਗੀ

Posted On: 30 NOV 2024 1:40PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਵਿਸ਼ਵ ਏਡਜ਼ ਦਿਵਸ 'ਤੇ ਮੱਧ ਪ੍ਰਦੇਸ਼ ਦੀ ਦੇਵੀ ਅਹਿਲਿਆ ਯੂਨੀਵਰਸਿਟੀ, ਇੰਦੌਰ ਦੁਆਰਾ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਵਿਸ਼ੇਸ਼ ਮਹਿਮਾਨ ਹੋਣਗੇ। ਐੱਚਆਈਵੀ/ਏਡਜ਼ ਦੇ ਵਿਰੁੱਧ ਭਾਰਤ ਦੇ ਯਤਨਾਂ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹੋਏ, ਮੱਧ ਪ੍ਰਦੇਸ਼ 1 ਦਸੰਬਰ, 2024 ਨੂੰ ਵਿਸ਼ਵ ਏਡਜ਼ ਦਿਵਸ 2024 ਦਾ ਆਯੋਜਨ ਕਰਨ ਦੀ ਤਿਆਰੀ ਕਰ ਰਿਹਾ ਹੈ।

ਐੱਚਆਈਵੀ/ਏਡਜ਼ 'ਤੇ ਸੰਯੁਕਤ ਰਾਸ਼ਟਰ ਪ੍ਰੋਗਰਾਮ (ਯੂਐੱਨਏਡਜ਼) ਦੇ ਮੋਟੋ ਸਹੀ ਰਸਤੇ ‘ਤੇ ਚਲੋ ਦੇ ਅਨੁਸਾਰ, ਵਿਸ਼ਵ ਏਡਜ਼ ਦਿਵਸ ਜਾਗਰੂਕਤਾ ਅਤੇ ਇਲਾਜ ਲਈ ਅਧਿਕਾਰ-ਅਧਾਰਿਤ ਪਹੁੰਚ ਨਾਲ ਐੱਚਆਈਵੀ/ਏਡਜ਼ ਨਾਲ ਸੰਕ੍ਰਮਿਤ ਲੋਕਾਂ ਦੇ ਵਿਰੁੱਧ ਵਿਤਕਰੇ ਨੂੰ ਖਤਮ ਕਰਨ 'ਤੇ ਧਿਆਨ ਕੇਂਦ੍ਰਿਤ ਕਰੇਗਾ। ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਿਊ) ਦਾ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ (ਐੱਨਏਸੀਓ), 1992 ਤੋਂ ਹਰ ਸਾਲ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਉਂਦਾ ਹੈ। ਸਮੁਦਾਇ, ਨੌਜਵਾਨਾਂ, ਲਾਭਪਾਤਰੀਆਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਇਕੱਠਾ ਕਰਕੇ, ਇਹ ਈਵੈਂਟ ਸਾਲ 2030 ਤੱਕ ਐੱਚਆਈਵੀ/ਏਡਜ਼ ਨੂੰ ਖਤਮ ਕਰਨ ਦੇ ਵਿਸ਼ਵਵਿਆਪੀ ਟੀਚੇ ਨੂੰ ਪ੍ਰਾਪਤ ਕਰਨ ਲਈ ਚੁਣੌਤੀਆਂ ਅਤੇ ਤਰੱਕੀ ਦੇ ਲਈ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ।

ਇਸ ਸਾਲ ਦੇ ਸਮਾਗਮ ਵਿੱਚ ਕਈ ਗਤੀਵਿਧੀਆਂ ਸ਼ਾਮਲ ਹੋਣਗੀਆਂ। ਇਸ ਦੇ ਤਹਿਤ, ਨਾਕੋ ਦੁਆਰਾ ਅਪਣਾਈ ਗਈ ਡਿਜੀਟਲ ਵਿਧੀਆਂ, ਕਮਿਊਨਿਟੀ ਭਾਗੀਦਾਰੀ ਦੁਆਰਾ ਕੀਤੀਆਂ ਪ੍ਰਾਪਤੀਆਂ, ਮੁਹਿੰਮ-ਅਧਾਰਿਤ ਪਹੁੰਚ ਅਤੇ ਲਾਭਪਾਤਰੀਆਂ ਦੁਆਰਾ ਹੱਥਾਂ ਨਾਲ ਬਣਾਈਆਂ ਗਈਆਂ ਕਈ ਤਰ੍ਹਾਂ ਦੀਆਂ ਵਸਤੂਆਂ ਨੂੰ ਦਰਸਾਉਂਦੀ ਇੱਕ ਨਵੀਨਤਾਕਾਰੀ ਪ੍ਰਦਰਸ਼ਨੀ ਲਗਾਈ ਜਾਵੇਗੀ।

ਇਸ ਸਮਾਗਮ ਵਿੱਚ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਦਾ ਥੀਮ ਗੀਤ ਵੀ ਰਿਲੀਜ਼ ਕੀਤਾ ਜਾਵੇਗਾ, ਜਿਸ ਨੂੰ ਇਸ ਦੇ ਮੂਲ ਗਾਇਕਾਂ - ਦੇਵ ਨੇਗੀ, ਮੋਕੋ ਕੋਜ਼ਾ ਅਤੇ ਅਗਸੀ ਸਜੀਵ ਦੁਆਰਾ ਪੇਸ਼ ਕੀਤਾ ਜਾਵੇਗਾ। ਇਹ ਪ੍ਰੋਗਰਾਮ ਦੀ ਅੰਤਰੀਵ ਭਾਵਨਾ ਨੂੰ ਪ੍ਰਗਟ ਕਰੇਗਾ। ਇਸ ਤੋਂ ਇਲਾਵਾ, ਨਾਕੋ ਦੀਆਂ ਵੱਖ-ਵੱਖ ਪਹਿਲਕਦਮੀਆਂ ਦੇ ਪਰਿਵਰਤਨਸ਼ੀਲ ਨਤੀਜਿਆਂ ਨੂੰ ਲਾਭਪਾਤਰੀਆਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ ਏਡਜ਼ ਕੰਟਰੋਲ ਮੁਹਿੰਮ ਨੂੰ ਅੱਗੇ ਵਧਾਉਣ ਲਈ ਨਾਕੋ ਦੇ ਮਹੱਤਵਪੂਰਨ ਸਰੋਤ ਵੀ ਪ੍ਰਦਰਸ਼ਿਤ ਕੀਤੇ ਜਾਣਗੇ।

ਈਵੈਂਟ ਵਿੱਚ ਹੇਠਾਂ ਦਿੱਤੇ ਦਸਤਾਵੇਜ਼ ਵੀ ਜਾਰੀ ਕੀਤੇ ਜਾਣਗੇ :

        I.            ਸੰਕਲਪ 6ਵਾਂ ਐਡੀਸ਼ਨ

     II.            ਇੰਡੀਆ ਐੱਚਆਈਵੀ ਪ੍ਰੋਜੇਕਸ਼ਨ 2023 – ਤਕਨੀਕੀ ਰਿਪੋਰਟ

   III.            ਕੌਫੀ ਟੇਬਲ ਬੁੱਕ (ਇੰਟੈਂਸਿਵ ਆਈਈਸੀ ਮੁਹਿੰਮ)

  IV.            ਰੋਕਥਾਮ ਪ੍ਰਗਤੀ ਨਵੀਨਤਮ ਜਾਣਕਾਰੀ 2023-2024 (ਚੌਥਾ ਸੰਸਕਰਣ)

     V.            ਖੋਜ ਸੰਗ੍ਰਹਿ ਭਾਗ II

ਇਸ ਸਮਾਗਮ ਵਿੱਚ ਨੀਤੀ ਨਿਰਮਾਤਾ, ਸਰਕਾਰ, ਸਿਵਿਲ ਸੋਸਾਇਟੀ, ਭਾਈਚਾਰਿਆਂ, ਨੌਜਵਾਨਾਂ ਅਤੇ ਵਿਕਾਸ ਭਾਈਵਾਲਾਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਹਿੱਸੇਦਾਰ ਸ਼ਾਮਲ ਹੋਣਗੇ। ਸਿਹਤ ਸੇਵਾਵਾਂ ਵਿੱਚ ਸਮਾਨਤਾ ਪੈਦਾ ਕਰਨ ਦੇ ਯਤਨਾਂ ਵਿੱਚ ਵਿਆਪਕ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਮਹਾਮਾਰੀ ਦੇ ਵਿਰੁੱਧ ਸਮੂਹਿਕ ਕਾਰਵਾਈ ਲਈ ਪ੍ਰੇਰਿਤ ਕਰਨ ਲਈ ਸਮਾਗਮ ਨੂੰ ਦੇਸ਼ ਭਰ ਵਿੱਚ ਲਾਈਵ ਸਟ੍ਰੀਮ ਕੀਤਾ ਜਾਵੇਗਾ।

ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਰਾਜੇਂਦਰ ਸ਼ੁਕਲਾ ਅਤੇ ਸ਼੍ਰੀ ਜਗਦੀਸ਼ ਦੇਵੜਾ, ਮੱਧ ਪ੍ਰਦੇਸ਼ ਦੇ ਜਲ ਸਰੋਤ ਮੰਤਰੀ ਸ਼੍ਰੀ ਤੁਲਸੀਰਾਮ ਸਿਲਾਵਟ, ਜਨਤਕ ਸਿਹਤ ਅਤੇ ਮੈਡੀਕਲ ਸਿੱਖਿਆ ਰਾਜ ਮੰਤਰੀ ਸ਼੍ਰੀ ਨਰੇਂਦਰ ਸ਼ਿਵਾਜੀ ਪਟੇਲ, ਮੱਧ ਪ੍ਰਦੇਸ਼ ਦੇ ਲੋਕ ਸਭਾ ਸਾਂਸਦ ਗਣ, ਇੰਦੌਰ ਨਗਰਪਾਲਿਕਾ ਦੇ ਮੇਅਰ, ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯਾ ਸਲਿਲ ਸ੍ਰੀਵਾਸਤਵ ਅਤੇ ਹੋਰ ਪਤਵੰਤੇ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ।

********

ਐਮਵੀ


(Release ID: 2079519) Visitor Counter : 10