iffi banner
ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਮੈਂ ਆਪਣੀ ਫਿਲਮ ਦੇ ਮਾਧਿਅਮ ਨਾਲ ਆਪਣੇ ਰਾਸ਼ਟਰ ਦੀ ਪ੍ਰਾਮਾਣਿਕਤਾ ਦੇ ਨੁਕਸਾਨ ਨੂੰ ਦਰਸਾਉਣਾ ਚਾਹੁੰਦਾ ਸੀ: ਰਸਤਿਸਲਾਵ ਬੋਰੋਸ, ‘ਦਿ ਸਲਗਰਡ ਕਲਾਨ’ ਦੇ ਡਾਇਕੈਟਰ


ਸੰਸਥਾ ਦੇ ਅਨੁਰੂਪ ਨਾ ਹੋਣ ਵਾਲੇ ਵਿਚਾਰਾਂ ਅਤੇ ਫਿਲਮਾਂ ਨੂੰ ਧਨ ਜੁਟਾਉਣਾ ਮੁਸ਼ਕਲ ਹੁੰਦਾ ਹੈ: ਬੇਲਕਿਸ ਬਾਯਰਕ

ਸੁਤੰਤਰ ਅਤੇ ਨਿਰਪੱਖ ਸਿਨੇਮਾ ਨੂੰ ਧਨ ਨਹੀਂ ਮਿਲਦਾ: ਫੇਜ ਅਜੀਜਖਾਨੀ

55ਵੇਂ ਭਾਰਤੀ ਅੰਤਰਾਸ਼ਟਰੀ ਫਿਲਮ ਮਹੋਤਸਵ ਵਿੱਚ ਪ੍ਰਦਰਸ਼ਿਤ ਫਿਲਮ ‘ਦਿ ਸਲਗਾਰਡ ਕਲਾਨ’ ਦੇ ਡਾਇਰੈਕਟਰ ਰਸਤਿਸਲਾਵ ਬੋਰੋਸ ਨੇ ਕਿਹਾ ਕਿ ਸਲੋਵਾਕਿਯਾ ਇੱਕ ਯੁਵਾ ਰਾਸ਼ਟਰ ਹੈ ਜੋ ਵਧਦੇ ਪੂੰਜੀਵਾਦ ਅਤੇ ਉਪਭੋਗਤਾਵਾਦ ਦੇ ਕਾਰਨ ਆਪਣੀ ਪ੍ਰਮਾਣਿਕਤਾ ਗੁਆ ਰਿਹਾ ਹੈ। 

 

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ , “ਮੈਂ ਆਪਣੇ ਦੇਸ਼ ਦੀ ਆਤਮਾ ਨੂੰ ਦਿਖਾਉਣਾ ਚਾਹੁੰਦਾ ਸੀ। ਇਹ ਇੱਕ ਬਹੁਤ ਹੀ ਯੁਵਾ ਦੇਸ਼ ਹੈ। ਇਸ ਨੂੰ ਆਜ਼ਾਦ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਹੈ। ਮੈਂ ਫਿਲਮ ਦੇ ਜ਼ਰੀਏ ਕੁਝ ਪ੍ਰਮਾਣਿਕ ਦਿਖਾਉਣਾ ਚਾਹੁੰਦਾ ਸੀ। ਇਸ ਲਈ, ਮੈਂ ਅਸਲੀਅਤ ਨਾ ਦਿਖਾਉਣ ਦਾ ਫ਼ੈਸਲਾ ਕੀਤਾ, ਬਲਕਿ ਇੱਕ ਰੂਪਕ ਜਾਂ ਦ੍ਰਿਸ਼ਟਾਂਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਇਹ ਮੇਰੇ ਦੇਸ਼ ਦੇ ਲਈ ਇੱਕ ਸੁਪਨਾ ਹੈ। ਦੇਸ਼ ਦੇ ਨੌਜਵਾਨਾਂ ਦੀਆਂ ਸਾਰੀਆਂ ਇੱਛਾਵਾਂ ਉਪਭੋਗਤਾਵਾਦ ’ਤੇ ਅਧਾਰਿਤ ਹਨ।”

ਬੇਲਕਿਸ ਬਾਯਰਕ ਨੇ ਆਪਣੀ ਫਿਲਮ ‘ਗੁਲਿਜਰ’ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਦੱਸਿਆ ਕਿ ਫਿਲਮ ਬਣਾਉਂਦੇ ਸਮੇਂ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਫੰਡ ਦੀ ਜ਼ਰੂਰਤ ਸੀ। ਉਨ੍ਹਾਂ ਨੇ ਕਿਹਾ, “ਜ਼ਿਆਦਾਤਰ ਪੱਖਪਾਤ ਦੀ ਵਜ੍ਹਾ ਨਾਲ ਫਿਲਮਾਂ ਨੂੰ ਫੰਡ ਮਿਲਣਾ ਮੁਸ਼ਕਲ ਹੁੰਦਾ ਹੈ। ਮੈਨਸਪਲੈਨਿੰਗ ਉਦਯੋਗ ਤੋਂ ਆਉਂਦੀ ਹੈ, ਸੱਭਿਆਚਾਰਕ ਸੰਸਥਾਨਾਂ ਤੋਂ ਨਹੀਂ।” ਉਨ੍ਹਾਂ ਨੇ ਅੱਗੇ ਕਿਹਾ ਕਿ “ਜੇਕਰ ਤੁਸੀਂ ਸਮਾਜ ਦੇ ਕਿਸੇ ਵਰਗ ਦਾ ਵਿਰੋਧ ਕਰਨ ਵਾਲੇ ਵਿਚਾਰ ਰੱਖਦੇ ਹੋ ਤਾਂ ਇਸ ਵਿੱਚ ਚੁਣੌਤੀਆਂ ਆਉਣਗੀਆਂ।

ਮਨੀਜੇਹ ਹੇਕਮਤ ਅਤੇ ਫੇਜ ਅਜੀਜਖਾਨੀ ਦੁਆਰਾ ਨਿਰਦੇਸ਼ਿਤ ‘ਫਿਯਰ ਐਂਡ ਟ੍ਰੈਂਬਲਿੰਗ’ ਇੱਕ ਅਜਿਹੀ ਮਹਿਲਾ ਦੀ ਕਹਾਣੀ ਹੈ ਜਿਸਦਾ ਅਟੁੱਟ ਵਿਸ਼ਵਾਸ ਉਸਨੂੰ ਇਕੱਲੇਪਣ ਦੇ ਵੱਲ ਲੈ ਜਾਂਦਾ ਹੈ, ਜਿਸ ਨਾਲ ਉਹ ਪਰਿਵਾਰ ਅਤੇ ਸਮਾਜਿਕ ਸਬੰਧਾਂ ਤੋਂ ਕਟ ਜਾਂਦੀ ਹੈ। ਇਹ ਅਤਿਅਧਿਕ ਦ੍ਰਿੜ ਵਿਸ਼ਵਾਸ ਉਸ ਦੇ ਗਹਿਰੇ ਇਕੱਲੇਪਣ ਦਾ ਮੂਲ ਕਾਰਨ ਬਣ ਜਾਂਦਾ ਹੈ। ਫੇਜ ਅਜੀਜਖਾਨੀ ਨੇ ਕਿਹਾ ਕਿ ਫਿਲਮ ਦਾ ਨਾਮ ਹੀ ਇਸ ਫਿਲਮ ਨੂੰ ਬਣਾਉਣ ਦੇ ਅਨੁਭਵ ਨੂੰ ਦਰਸਾਉਂਦਾ ਹੈ।

ਆਪਣੇ ਸਮਾਪਨ ਭਾਸ਼ਣ ਵਿੱਚ, ਫਿਲਮ ਦੇ ਲਈ ਧਨ ਜੁਟਾਉਣ ਬਾਰੇ ਵਿੱਚ ਬੋਲਦੇ ਹੋਏ, ਅਜੀਜਖਾਨੀ ਨੇ ਕਿਹਾ ਕਿ ਜੋ ਸਿਨੇਮਾ ਸੱਤਾ ਪ੍ਰਤਿਸ਼ਠਾਨ ਦਾ ਸਮਰਥਨ ਕਰਦਾ ਹੈ, ਉਸ ਨੂੰ ਧਨ ਮਿਲਦਾ ਹੈ, ਹਾਲਾਂਕਿ ਸੁਤੰਤਰ ਅਤੇ ਨਿਰਪੱਖ ਸਿਨੇਮਾ ਨੂੰ ਧਨ ਨਹੀਂ ਮਿਲਦਾ ਹੈ ਅਤੇ ਉਸ ਨੂੰ ਮਿੱਤਰਾਂ, ਪਰਿਵਾਰ ਅਤੇ ਖੁਦ ਦੇ ਸੰਸਾਧਨਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ।

  

ਤਿੰਨਾਂ ਫਿਲਮਾਂ ‘ਦਿ ਸਲਗਰਡ ਕਲਾਨ’, ‘ਗੁਲਿਜਰ’ ਅਤੇ ‘ਫਿਯਰ ਐਂਡ ਟ੍ਰੈਂਬਲਿੰਗ’ ਦੇ ਡਾਇਰੈਕਟਰਾਂ ਨੇ ਅੱਜ ਗੋਆ ਵਿੱਚ ਆਯੋਜਿਤ 55ਵੇਂ ਇੱਫੀ ਦੇ ਅਵਸਰ ’ਤੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰੈੱਸ ਕਾਨਫਰੰਸ ਦਾ ਸੰਚਾਲਨ ਸ਼੍ਰੀਯੰਕਾ ਚੈਟਰਜੀ  ਨੇ ਕੀਤਾ।

ਪ੍ਰੈਸ ਕਾਨਫਰੰਸ ਨੂੰ ਇੱਥੇ ਦੇਖਿਆ ਜਾ ਸਕਦਾ ਹੈ:

* * *

ਪੀਆਈਬੀ ਇੱਫੀ ਕਾਸਟ ਐਂਡ ਕਰੂ। ਰਜਿਤ/ਸੁਪ੍ਰਿਯਾ/ਮਹੇਸ਼/ਦਰਸ਼ਨਾ। ਇੱਫੀ 55-65

iffi reel

(रिलीज़ आईडी: 2077877) आगंतुक पटल : 42
इस विज्ञप्ति को इन भाषाओं में पढ़ें: Gujarati , Kannada , English , Marathi , Konkani , Urdu , हिन्दी